Punjab Kings: ਪੰਜਾਬ ਕਿੰਗਜ਼ ਨੇ ਨਿਲਾਮੀ ਤੋਂ ਬਾਅਦ ਕਪਤਾਨ ਤੇ ਉਪ-ਕਪਤਾਨ ਦਾ ਕੀਤਾ ਐਲਾਨ, IPL 2025 'ਚ ਇਨ੍ਹਾਂ 2 ਭਾਰਤੀਆਂ ਨੂੰ ਸੌਂਪੀ ਜ਼ਿੰਮੇਵਾਰੀ
Punjab Kings Captain 2025: ਦੁਨੀਆ ਦੀ ਸਭ ਤੋਂ ਵੱਡੀ ਕ੍ਰਿਕੇਟ ਲੀਗ IPL ਦੇ 18ਵੇਂ ਐਡੀਸ਼ਨ ਲਈ ਦੋ ਰੋਜ਼ਾ ਮੇਗਾ ਨਿਲਾਮੀ ਵਿੱਚ ਹਰ ਫਰੈਂਚਾਈਜ਼ੀ ਨੇ ਇੱਕ ਵਾਰ ਫਿਰ ਆਪਣੀਆਂ ਨਵੀਆਂ ਟੀਮਾਂ ਦਾ ਗਠਨ ਕੀਤਾ ਹੈ। ਪੰਜਾਬ ਕਿੰਗਜ਼
Punjab Kings Captain 2025: ਦੁਨੀਆ ਦੀ ਸਭ ਤੋਂ ਵੱਡੀ ਕ੍ਰਿਕੇਟ ਲੀਗ IPL ਦੇ 18ਵੇਂ ਐਡੀਸ਼ਨ ਲਈ ਦੋ ਰੋਜ਼ਾ ਮੇਗਾ ਨਿਲਾਮੀ ਵਿੱਚ ਹਰ ਫਰੈਂਚਾਈਜ਼ੀ ਨੇ ਇੱਕ ਵਾਰ ਫਿਰ ਆਪਣੀਆਂ ਨਵੀਆਂ ਟੀਮਾਂ ਦਾ ਗਠਨ ਕੀਤਾ ਹੈ। ਪੰਜਾਬ ਕਿੰਗਜ਼ (Punjab Kings) ਦੀ ਟੀਮ ਵੀ ਇੱਕ ਵਾਰ ਫਿਰ ਤੋਂ ਨਵੀਂ ਸ਼ੁਰੂਆਤ ਕਰਨ ਲਈ ਤਿਆਰ ਨਜ਼ਰ ਆ ਰਹੀ ਹੈ। ਆਈਪੀਐਲ 2025 ਲਈ ਆਯੋਜਿਤ ਮੇਗਾ ਨਿਲਾਮੀ ਵਿੱਚ, ਪੰਜਾਬ ਕਿੰਗਜ਼ ਦੇ ਕੋਲ ਸਭ ਤੋਂ ਵੱਧ 110 ਕਰੋੜ 50 ਲੱਖ ਰੁਪਏ ਸਨ ਅਤੇ ਉਨ੍ਹਾਂ ਨੇ ਪੂਰੇ 25 ਖਿਡਾਰੀਆਂ ਨੂੰ ਟੀਮ ਵਿੱਚ ਸ਼ਾਮਲ ਕੀਤਾ ਹੈ। ਇਸ ਦੇ ਨਾਲ ਹੀ ਇਹ ਵੀ ਸਪੱਸ਼ਟ ਹੋ ਗਿਆ ਹੈ ਕਿ ਇਸ ਵਾਰ IPL ਲਈ ਪੰਜਾਬ ਦਾ ਕਪਤਾਨ ਅਤੇ ਉਪ-ਕਪਤਾਨ ਕੌਣ ਹੋਵੇਗਾ।
ਪੰਜਾਬ ਕਿੰਗਜ਼ ਦੇ ਸ਼੍ਰੇਅਸ ਅਈਅਰ
ਇਸ ਵਾਰ ਫ੍ਰੈਂਚਾਇਜ਼ੀ ਨੇ ਆਈਪੀਐਲ 2024 ਵਿੱਚ ਕੋਲਕਾਤਾ ਨਾਈਟ ਰਾਈਡਰਜ਼ ਲਈ ਆਪਣੀ ਕਪਤਾਨੀ ਵਿੱਚ ਖਿਤਾਬ ਜਿੱਤਣ ਵਾਲੇ ਕਪਤਾਨ ਸ਼੍ਰੇਅਸ ਅਈਅਰ ਨੂੰ ਛੱਡਣ ਦਾ ਫੈਸਲਾ ਕੀਤਾ ਸੀ, ਇਸ ਲਈ ਉਹ ਮੈਗਾ ਨਿਲਾਮੀ ਵਿੱਚ ਨਜ਼ਰ ਆਏ। ਮੈਗਾ ਨਿਲਾਮੀ 'ਚ ਅਈਅਰ ਲਈ ਤਿੰਨ ਟੀਮਾਂ ਵਿਚਾਲੇ ਮੁਕਾਬਲਾ ਹੋਇਆ ਪਰ ਅੰਤ 'ਚ ਪੰਜਾਬ ਕਿੰਗਜ਼ ਨੇ ਉਸ 'ਤੇ ਜਿੱਤ ਦਰਜ ਕੀਤੀ। ਪੰਜਾਬ ਕਿੰਗਜ਼ ਨੇ ਸ਼੍ਰੇਅਸ ਅਈਅਰ ਨੂੰ 26.75 ਕਰੋੜ ਰੁਪਏ ਵਿੱਚ ਆਪਣੀ ਟੀਮ ਵਿੱਚ ਸ਼ਾਮਲ ਕੀਤਾ। ਇਸ ਦੇ ਨਾਲ ਹੀ ਇਹ ਲਗਭਗ ਤੈਅ ਹੈ ਕਿ ਉਹ ਪੰਜਾਬ ਦੀ ਕਪਤਾਨੀ ਵੀ ਕਰਦੇ ਨਜ਼ਰ ਆਉਣਗੇ।
ਪੰਜਾਬ ਕਿੰਗਜ਼ ਦੇ ਕਪਤਾਨ ਅਤੇ ਉਪ ਕਪਤਾਨ
ਪੰਜਾਬ ਕਿੰਗਜ਼ ਨੇ ਮੇਗਾ ਨਿਲਾਮੀ 'ਚ ਸ਼੍ਰੇਅਸ ਅਈਅਰ ਨੂੰ 26.75 ਕਰੋੜ ਰੁਪਏ 'ਚ ਖਰੀਦਿਆ ਅਤੇ ਇਸ ਤੋਂ ਇੱਕ ਗੱਲ ਸਾਫ ਹੋ ਗਈ ਕਿ ਉਹ ਇਸ ਸੀਜ਼ਨ 'ਚ ਪੰਜਾਬ ਫਰੈਂਚਾਈਜ਼ੀ ਲਈ ਕਪਤਾਨ ਦੀ ਭੂਮਿਕਾ ਨਿਭਾਉਣਗੇ। ਅਈਅਰ ਦੀ ਕਪਤਾਨੀ ਦੀ ਗੱਲ ਕਰੀਏ ਤਾਂ ਆਈਪੀਐਲ ਵਿੱਚ ਉਨ੍ਹਾਂ ਦੀ ਕਪਤਾਨੀ ਦਾ ਰਿਕਾਰਡ ਸ਼ਾਨਦਾਰ ਰਿਹਾ ਹੈ ਅਤੇ ਉਨ੍ਹਾਂ ਦੇ ਨਾਮ ਇੱਕ ਖਿਤਾਬ ਵੀ ਹੈ।
ਇਸ ਦੇ ਨਾਲ ਹੀ ਉਪ ਕਪਤਾਨੀ ਦੀ ਗੱਲ ਕਰੀਏ ਤਾਂ ਇਹ ਜ਼ਿੰਮੇਵਾਰੀ ਸ਼ਸ਼ਾਂਕ ਸਿੰਘ ਦੀ ਹੋ ਸਕਦੀ ਹੈ, ਕਿਉਂਕਿ ਪਿਛਲੇ ਸੀਜ਼ਨ 'ਚ ਉਨ੍ਹਾਂ ਨੇ ਟੀਮ ਲਈ ਸ਼ਾਨਦਾਰ ਪ੍ਰਦਰਸ਼ਨ ਕੀਤਾ ਸੀ। ਇਸ ਕਾਰਨ ਉਨ੍ਹਾਂ ਨੂੰ ਵੀ ਰੀਟੇਨ ਵੀ ਕੀਤਾ ਗਿਆ। ਅਜਿਹੇ 'ਚ ਉਨ੍ਹਾਂ ਨੂੰ ਇਹ ਰੋਲ ਦਿੱਤਾ ਜਾ ਸਕਦਾ ਹੈ।
ਰਿਕੀ ਪੋਂਟਿੰਗ ਅਤੇ ਅਈਅਰ ਦੀ ਜੋੜੀ ਜਿੱਤਾਏਗੀ ਖ਼ਿਤਾਬ
ਪੰਜਾਬ ਕਿੰਗਜ਼ ਦੀ ਟੀਮ ਨੇ ਇਸ ਵਾਰ ਮੈਗਾ ਨਿਲਾਮੀ ਤੋਂ ਪਹਿਲਾਂ ਆਪਣੀ ਰਣਨੀਤੀ ਬਦਲੀ ਅਤੇ ਸਿਰਫ਼ ਦੋ ਖਿਡਾਰੀਆਂ ਨੂੰ ਹੀ ਬਰਕਰਾਰ ਰੱਖਿਆ। ਪੰਜਾਬ ਵੱਲੋਂ ਸ਼ਸ਼ਾਂਕ ਸਿੰਘ ਨੂੰ 5.50 ਕਰੋੜ ਅਤੇ ਪ੍ਰਭਸਿਮਰਨ ਸਿੰਘ ਨੂੰ 4 ਕਰੋੜ ਰੁਪਏ ਵਿੱਚ ਬਰਕਰਾਰ ਰੱਖਿਆ ਗਿਆ ਹੈ। ਇਸ ਵਾਰ ਰਿਕੀ ਪੋਂਟਿੰਗ ਨੂੰ ਮੁੱਖ ਕੋਚ ਦੀ ਭੂਮਿਕਾ ਦਿੱਤੀ ਗਈ ਹੈ, ਜੋ ਪਿਛਲੇ ਸਾਲ ਤੱਕ ਦਿੱਲੀ ਕੈਪੀਟਲਜ਼ ਦੇ ਕੋਚ ਸਨ। ਰਿਕੀ ਪੋਂਟਿੰਗ ਅਤੇ ਸ਼੍ਰੇਅਸ ਅਈਅਰ ਦੀ ਜੋੜੀ ਇੱਕ ਵਾਰ ਫਿਰ ਆਈਪੀਐਲ ਵਿੱਚ ਨਜ਼ਰ ਆਵੇਗੀ, ਜਿਸ ਤੋਂ ਇਸ ਵਾਰ ਪੰਜਾਬ ਕਿੰਗਜ਼ ਦੇ ਪ੍ਰਸ਼ੰਸਕਾਂ ਨੂੰ ਬਹੁਤ ਉਮੀਦਾਂ ਹੋਣਗੀਆਂ।