(Source: ECI/ABP News/ABP Majha)
IPL 2023 Trophy: IPL ਟਰਾਫੀ 'ਤੇ ਸੰਸਕ੍ਰਿਤ 'ਚ ਕੀ ਲਿਖਿਆ ਹੁੰਦਾ, ਜਾਣੋ ਇਸ ਦੀ ਖ਼ਾਸੀਅਤ
CSK vs GT Final: ਆਈਪੀਐਲ ਦਾ ਪਹਿਲਾ ਸੀਜ਼ਨ ਸਾਲ 2008 ਵਿੱਚ ਖੇਡਿਆ ਗਿਆ ਸੀ। ਇਸ ਦੇ ਨਾਲ ਹੀ, IPL 2023 ਇਸ ਟੂਰਨਾਮੈਂਟ ਦਾ 16ਵਾਂ ਸੀਜ਼ਨ ਹੈ। ਹੁਣ ਤੱਕ, ਮੁੰਬਈ ਇੰਡੀਅਨਜ਼ ਨੇ ਸਭ ਤੋਂ ਵੱਧ ਵਾਰ ਆਈਪੀਐਲ ਟਰਾਫੀ ਜਿੱਤੀ ਹੈ।
IPL Trophy Sanskrit Quotes Slogan: ਕੀ ਤੁਸੀਂ ਕਦੇ ਸੋਚਿਆ ਹੈ ਕਿ ਆਈਪੀਐਲ ਟਰਾਫੀ ‘ਤੇ ਸੰਸਕ੍ਰਿਤ ਵਿੱਚ ਕੀ ਲਿਖਿਆ ਹੁੰਦਾ ਹੈ? ਤੁਸੀਂ ਅਕਸਰ ਦੇਖਿਆ ਹੋਵੇਗਾ ਕਿ IPL ਟਰਾਫੀ 'ਤੇ ਸੰਸਕ੍ਰਿਤ ਦੇ ਸ਼ਬਦ ਲਿਖੇ ਹੁੰਦੇ ਹਨ, ਪਰ ਕੀ ਤੁਸੀਂ ਇਸ ਦਾ ਮਤਲਬ ਜਾਣਦੇ ਹੋ? ਦਰਅਸਲ, IPL ਟਰਾਫੀ 'ਤੇ ਸੰਸਕ੍ਰਿਤ ਭਾਸ਼ਾ 'ਚ ਲਿਖਿਆ ਹੈ 'ਯਾਤਰਾ ਪ੍ਰਤਿਭਾ ਅਵਸਰ' 'ਪ੍ਰੇਪਨੋਤੀ'। ਜੇਕਰ ਅਸੀਂ ਇਸ ਦਾ ਹਿੰਦੀ ਵਿੱਚ ਮਤਲਬ ਦੇਖਦੇ ਹਾਂ, ਤਾਂ ਜਿੱਥੇ ਟੈਲੇਂਟ ਨੂੰ ਇੱਕ ਪਲੇਟਫਾਰਮ ਮਿਲਦਾ ਹੈ ... ਆਈਪੀਐਲ ਦੀ ਸ਼ੁਰੂਆਤ ਸਾਲ 2008 ਵਿੱਚ ਹੋਈ ਸੀ। ਇਹ ਟੂਰਨਾਮੈਂਟ ਇਸ ਉਦੇਸ਼ ਨਾਲ ਸ਼ੁਰੂ ਕੀਤਾ ਗਿਆ ਸੀ ਕਿ ਦੇਸ਼ ਦੇ ਹੋਣਹਾਰ ਖਿਡਾਰੀਆਂ ਨੂੰ ਇੱਕ ਪਲੇਟਫਾਰਮ ਮਿਲੇ।
ਇਹ ਵੀ ਪੜ੍ਹੋ: Ambati Rayudu Retirement: ਅੰਬਾਤੀ ਰਾਇਡੂ ਨੇ ਕੀਤਾ ਰਿਟਾਇਰਮੈਂਟ ਲੈਣ ਦਾ ਐਲਾਨ, ਚੇਨਈ ਸੁਪਰ ਕਿੰਗਜ਼ ਨੂੰ ਲੱਗਿਆ ਵੱਡਾ ਝਟਕਾ
ਕਿਸ ਟੀਮ ਨੇ ਕਿੰਨੀ ਵਾਰ ਟਰਾਫੀ ‘ਤੇ ਕੀਤਾ ਕਬਜ਼ਾ
ਆਈਪੀਐਲ ਦਾ ਪਹਿਲਾ ਸੀਜ਼ਨ ਸਾਲ 2008 ਵਿੱਚ ਖੇਡਿਆ ਗਿਆ ਸੀ। ਇਸ ਦੇ ਨਾਲ ਹੀ IPL 2023 ਇਸ ਟੂਰਨਾਮੈਂਟ ਦਾ 16ਵਾਂ ਸੀਜ਼ਨ ਹੈ। ਹੁਣ ਤੱਕ ਮੁੰਬਈ ਇੰਡੀਅਨਜ਼ ਨੇ ਸਭ ਤੋਂ ਵੱਧ ਵਾਰ ਆਈਪੀਐਲ ਟਰਾਫੀ ਜਿੱਤੀ ਹੈ। ਮੁੰਬਈ ਇੰਡੀਅਨਜ਼ ਨੇ 5 ਵਾਰ ਆਈਪੀਐਲ ਦੀ ਟਰਾਫੀ ਜਿੱਤੀ ਹੈ। IPL 2012 ਤੋਂ ਇਲਾਵਾ ਇਸ ਟੀਮ ਨੇ IPL 2015, IPL 2017, IPL 2019 ਅਤੇ IPL 2020 ਦਾ ਖਿਤਾਬ ਜਿੱਤਿਆ ਹੈ। ਇਸ ਤੋਂ ਬਾਅਦ ਚੇਨਈ ਸੁਪਰ ਕਿੰਗਜ਼ ਟੂਰਨਾਮੈਂਟ ਦੀ ਦੂਜੀ ਸਫਲ ਟੀਮ ਹੈ। ਮਹਿੰਦਰ ਸਿੰਘ ਧੋਨੀ ਦੀ ਅਗਵਾਈ 'ਚ ਚੇਨਈ ਸੁਪਰ ਕਿੰਗਜ਼ ਨੇ 4 ਵਾਰ ਟਰਾਫੀ 'ਤੇ ਕਬਜ਼ਾ ਕੀਤਾ ਹੈ।
ਆਈਪੀਐਲ ਦੇ ਇਤਿਹਾਸ ਵਿੱਚ ਇਨ੍ਹਾਂ ਟੀਮਾਂ ਦਾ ਰਿਹਾ ਜਲਵਾ
ਚੇਨਈ ਸੁਪਰ ਕਿੰਗਜ਼ ਨੇ ਸਾਲ 2010 ਵਿੱਚ ਪਹਿਲੀ ਵਾਰ ਖ਼ਿਤਾਬ ਜਿੱਤਿਆ ਸੀ। ਇਸ ਤੋਂ ਬਾਅਦ ਟੀਮ ਨੇ ਆਈਪੀਐਲ 2011, ਆਈਪੀਐਲ 2018 ਅਤੇ ਆਈਪੀਐਲ 2021 ਵਿੱਚ ਜਿੱਤ ਦਰਜ ਕੀਤੀ। ਜਦੋਂ ਕਿ ਕੋਲਕਾਤਾ ਨਾਈਟ ਰਾਈਡਰਜ਼ ਨੇ ਆਈਪੀਐਲ 2012 ਅਤੇ ਆਈਪੀਐਲ 2014 ਦਾ ਖ਼ਿਤਾਬ ਜਿੱਤਿਆ ਸੀ। ਜਦਕਿ ਇਸ ਤੋਂ ਇਲਾਵਾ ਰਾਜਸਥਾਨ ਰਾਇਲਜ਼, ਹੈਦਰਾਬਾਦ ਡੇਕਨ ਚਾਰਜਿਜ਼, ਸਨਰਾਈਜ਼ਰਜ਼ ਹੈਦਰਾਬਾਦ ਅਤੇ ਗੁਜਰਾਤ ਟਾਈਟਨਜ਼ ਨੇ 1-1 ਵਾਰ ਟਰਾਫੀ ਜਿੱਤੀ। ਹੁਣ ਤੱਕ ਰਾਇਲ ਚੈਲੇਂਜਰਸ ਬੰਗਲੌਰ ਤੋਂ ਇਲਾਵਾ ਦਿੱਲੀ ਕੈਪੀਟਲਸ, ਪੰਜਾਬ ਕਿੰਗਜ਼ ਅਤੇ ਲਖਨਊ ਸੁਪਰ ਜਾਇੰਟਸ ਆਈਪੀਐਲ ਟਰਾਫੀ ਜਿੱਤਣ ਵਿੱਚ ਨਾਕਾਮ ਰਹੇ ਹਨ। IPL ਦਾ ਪਹਿਲਾ ਸੀਜ਼ਨ ਸ਼ੇਨ ਵਾਰਨ ਦੀ ਕਪਤਾਨੀ ਹੇਠ ਰਾਜਸਥਾਨ ਰਾਇਲਜ਼ ਨੇ ਜਿੱਤਿਆ ਸੀ।
ਇਹ ਵੀ ਪੜ੍ਹੋ: CSK vs GT IPL 2023 Final LIVE: ਅਹਿਮਦਾਬਾਦ 'ਚ ਮੀਂਹ ਕਾਰਨ ਮੈਦਾਨ 'ਤੇ ਕਵਰਸ, ਮੈਚ 'ਚ ਹੋ ਸਕਦੀ ਦੇਰੀ