IPL 2023: ਨਿਕੋਲਸ ਪੂਰਨ ਦੀ ਫਿਫਟੀ, ਲਖਨਊ ਸੁਪਰ ਜਾਇੰਟਸ ਨੇ ਕੇਕੇਆਰ ਨੂੰ ਦਿੱਤਾ 177 ਦੌੜਾਂ ਦਾ ਟੀਚਾ
LSG vs KKR: ਲਖਨਊ ਸੁਪਰ ਜਾਇੰਟਸ ਨੇ 20 ਓਵਰਾਂ 'ਚ 7 ਵਿਕਟਾਂ 'ਤੇ 169 ਦੌੜਾਂ ਬਣਾਈਆਂ। ਕਰੁਣਾਲ ਪੰਡਯਾ ਦੀ ਟੀਮ ਲਈ ਨਿਕੋਲਸ ਪੂਰਨ ਨੇ 30 ਗੇਂਦਾਂ ਵਿੱਚ ਸਭ ਤੋਂ ਵੱਧ 58 ਦੌੜਾਂ ਦੀ ਪਾਰੀ ਖੇਡੀ।
LSG vs KKR 1st Inning: ਲਖਨਊ ਸੁਪਰ ਜਾਇੰਟਸ ਨੇ ਕੋਲਕਾਤਾ ਨਾਈਟ ਰਾਈਡਰਜ਼ ਦੇ ਸਾਹਮਣੇ ਜਿੱਤ ਲਈ 177 ਦੌੜਾਂ ਦਾ ਟੀਚਾ ਰੱਖਿਆ ਹੈ। ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਲਖਨਊ ਸੁਪਰ ਜਾਇੰਟਸ ਨੇ 20 ਓਵਰਾਂ 'ਚ 8 ਵਿਕਟਾਂ 'ਤੇ 176 ਦੌੜਾਂ ਬਣਾਈਆਂ। ਲਖਨਊ ਸੁਪਰ ਜਾਇੰਟਸ ਲਈ ਨਿਕੋਲਸ ਪੂਰਨ ਨੇ ਸਭ ਤੋਂ ਵੱਧ ਦੌੜਾਂ ਬਣਾਈਆਂ। ਨਿਕੋਲਸ ਪੂਰਨ ਨੇ 30 ਗੇਂਦਾਂ ਵਿੱਚ 58 ਦੌੜਾਂ ਦੀ ਪਾਰੀ ਖੇਡੀ। ਉਨ੍ਹਾਂ ਨੇ ਆਪਣੀ ਪਾਰੀ 'ਚ 4 ਚੌਕੇ ਅਤੇ 5 ਛੱਕੇ ਲਗਾਏ। ਹਾਲਾਂਕਿ ਨਿਕੋਲਸ ਪੂਰਨ ਤੋਂ ਇਲਾਵਾ ਲਖਨਊ ਸੁਪਰ ਜਾਇੰਟਸ ਦੇ ਬਾਕੀ ਬੱਲੇਬਾਜ਼ ਵੱਡਾ ਸਕੋਰ ਬਣਾਉਣ 'ਚ ਨਾਕਾਮ ਰਹੇ।
ਲਖਨਊ ਸੁਪਰ ਜਾਇੰਟਸ ਦੇ ਟਾਪ ਆਰਡਰ ਨੇ ਕੀਤਾ ਨਿਰਾਸ਼
ਲਖਨਊ ਸੁਪਰ ਜਾਇੰਟਸ ਲਈ ਓਪਨਰ ਕਵਿੰਟਨ ਡੀਕਾਕ ਨੇ 27 ਗੇਂਦਾਂ 'ਚ 28 ਦੌੜਾਂ ਬਣਾਈਆਂ। ਜਦਕਿ ਪ੍ਰੇਰਕ ਮਾਂਕਡ ਅਤੇ ਆਯੂਸ਼ ਬਡੋਨੀ ਨੇ ਕ੍ਰਮਵਾਰ 26 ਅਤੇ 25 ਦੌੜਾਂ ਦਾ ਯੋਗਦਾਨ ਪਾਇਆ। ਇਸ ਦੇ ਨਾਲ ਹੀ ਮੁੰਬਈ ਇੰਡੀਅਨਜ਼ ਦੇ ਖਿਲਾਫ ਲਖਨਊ ਸੁਪਰ ਜਾਇੰਟਸ ਦੀ ਜਿੱਤ ਦੇ ਹੀਰੋ ਰਹੇ ਮਾਰਕਸ ਸਟੋਇਨਿਸ ਬਿਨਾਂ ਰਨ ਬਣਾਏ ਆਊਟ ਹੋ ਗਏ। ਜਦਕਿ ਲਖਨਊ ਸੁਪਰ ਜਾਇੰਟਸ ਦੇ ਕਪਤਾਨ ਕਰੁਣਾਲ ਪੰਡਯਾ ਵੀ ਸਸਤੇ 'ਚ ਆਊਟ ਹੋ ਗਏ। ਕਰੁਣਾਲ ਪੰਡਯਾ 8 ਗੇਂਦਾਂ 'ਚ 9 ਦੌੜਾਂ ਬਣਾ ਕੇ ਸੁਨੀਲ ਨਾਰਾਇਣ ਦਾ ਸ਼ਿਕਾਰ ਬਣੇ।
ਇਹ ਵੀ ਪੜ੍ਹੋ: ਅਰੁਣ ਜੇਤਲੀ ਸਟੇਡੀਅਮ ਤੋਂ ਬਾਹਰ ਧੋਨੀ ਦੀ ਝਲਕ ਪਾਉਣ ਲਈ ਬੇਤਾਬ ਨਜ਼ਰ ਆਏ ਪ੍ਰਸ਼ੰਸਕ, ਵੇਖੋ ਵੀਡੀਓ
ਇਦਾਂ ਦਾ ਰਿਹਾ ਕੋਲਕਾਤਾ ਨਾਈਟ ਰਾਈਡਰਜ਼ ਦੇ ਗੇਂਦਬਾਜ਼ਾਂ ਦਾ ਹਾਲ
ਕੋਲਕਾਤਾ ਨਾਈਟ ਰਾਈਡਰਜ਼ ਦੇ ਗੇਂਦਬਾਜ਼ਾਂ ਦੀ ਗੱਲ ਕਰੀਏ ਤਾਂ ਵੈਭਵ ਅਰੋੜਾ ਤੋਂ ਇਲਾਵਾ ਸ਼ਾਰਦੁਲ ਠਾਕੁਰ ਅਤੇ ਸੁਨੀਲ ਨਾਰਾਇਣ ਨੇ 2-2 ਵਿਕਟਾਂ ਲਈਆਂ। ਜਦਕਿ ਹਰਸ਼ਿਤ ਰਾਣਾ ਅਤੇ ਵਰੁਣ ਚੱਕਰਵਰਤੀ ਨੂੰ 1-1 ਸਫਲਤਾ ਮਿਲੀ। ਹਾਲਾਂਕਿ ਕੋਲਕਾਤਾ ਨਾਈਟ ਰਾਈਡਰਜ਼ ਨੂੰ ਜਿੱਤ ਲਈ 177 ਦੌੜਾਂ ਦਾ ਟੀਚਾ ਮਿਲਿਆ ਹੈ। ਫਿਲਹਾਲ ਜੇਕਰ ਅੰਕ ਸੂਚੀ 'ਤੇ ਨਜ਼ਰ ਮਾਰੀਏ ਤਾਂ ਲਖਨਊ ਸੁਪਰ ਜਾਇੰਟਸ ਤੀਜੇ ਨੰਬਰ 'ਤੇ ਬਰਕਰਾਰ ਹੈ। ਲਖਨਊ ਸੁਪਰ ਜਾਇੰਟਸ ਦੇ 13 ਮੈਚਾਂ ਵਿੱਚ 15 ਅੰਕ ਹਨ। ਜੇਕਰ ਲਖਨਊ ਸੁਪਰ ਜਾਇੰਟਸ ਦੀ ਟੀਮ ਕੋਲਕਾਤਾ ਨਾਈਟ ਰਾਈਡਰਜ਼ ਨੂੰ ਹਰਾਉਣ 'ਚ ਕਾਮਯਾਬ ਰਹਿੰਦੀ ਹੈ ਤਾਂ ਉਹ ਪਲੇਆਫ 'ਚ ਪਹੁੰਚਣ ਵਾਲੀ ਤੀਜੀ ਟੀਮ ਬਣ ਜਾਵੇਗੀ।
ਦੂਜੇ ਪਾਸੇ ਜੇਕਰ ਨਿਤੀਸ਼ ਰਾਣਾ ਦੀ ਟੀਮ ਲਖਨਊ ਸੁਪਰ ਜਾਇੰਟਸ ਦੇ ਖਿਲਾਫ ਜਿੱਤ ਦਰਜ ਕਰਨ 'ਚ ਕਾਮਯਾਬ ਰਹਿੰਦੀ ਹੈ ਤਾਂ ਉਹ ਪਲੇਆਫ ਦੀ ਦੌੜ 'ਚ ਬਣੀ ਰਹੇਗੀ ਪਰ ਉਸ ਨੂੰ ਦੂਜੀਆਂ ਟੀਮਾਂ ਦੇ ਨਤੀਜਿਆਂ 'ਤੇ ਨਿਰਭਰ ਰਹਿਣਾ ਹੋਵੇਗਾ। ਖੈਰ, ਹੁਣ ਇਹ ਦੇਖਣਾ ਦਿਲਚਸਪ ਹੋਵੇਗਾ ਕਿ ਕੀ ਨਿਤੀਸ਼ ਰਾਣਾ ਦੀ ਟੀਮ ਲਖਨਊ ਸੁਪਰ ਜਾਇੰਟਸ ਨੂੰ ਉਸ ਦੇ ਘਰੇਲੂ ਮੈਦਾਨ 'ਚ ਹਰਾ ਸਕਦੀ ਹੈ ਜਾਂ ਨਹੀਂ?
ਇਹ ਵੀ ਪੜ੍ਹੋ: IPL 2023: ਪੰਜਾਬ ਕਿੰਗਜ਼ ਦੇ ਪਲੇਆਫ ਤੋਂ ਬਾਹਰ ਹੋਣ ਤੋਂ ਬਾਅਦ ਸ਼ਿਖਰ ਧਵਨ ਹੋਏ ਭਾਵੁਕ, ਧਵਨ ਨੇ ਟੀਮ ਬਾਰੇ ਕਹੀ ਇਹ ਗੱਲ