(Source: ECI/ABP News/ABP Majha)
IPL 2022: ਮੈਥਿਊ ਵੇਡ ਨੂੰ ਡ੍ਰੈਸਿੰਗ ਰੂਮ 'ਚ ਹੈਲਮੇਟ ਤੇ ਬੱਲਾ ਸੁੱਟਣਾ ਪਿਆ ਭਾਰੀ, ਆਊਟ ਹੋਣ ਮਗਰੋਂ ਕੀਤਾ ਸੀ ਰਿਐਕਟ
Matthew Wade IPL 2022: ਰਾਇਲ ਚੈਲੰਜਰਜ਼ ਬੈਂਗਲੁਰੂ ਤੇ ਗੁਜਰਾਤ ਟਾਈਟਨਸ ਵਿਚਾਲੇ ਖੇਡੇ ਗਏ ਮੈਚ ਦੌਰਾਨ ਮੈਥਿਊ ਵੇਡ ਨੇ ਆਊਟ ਹੋਣ ਤੋਂ ਬਾਅਦ ਗੁੱਸੇ 'ਚ ਡਰੈਸਿੰਗ ਰੂਮ 'ਚ ਬੈਟ ਤੇ ਹੈਲਮੇਟ ਸੁੱਟ ਦਿੱਤਾ।
Matthew Wade Royal Challengers Bangalore vs Gujarat Titans IPL 2022: ਰਾਇਲ ਚੈਲੰਜਰਜ਼ ਬੰਗਲੌਰ ਦੇ ਖਿਲਾਫ ਖੇਡੇ ਗਏ ਮੈਚ ਵਿੱਚ ਗੁਜਰਾਤ ਟਾਈਟਨਸ 8 ਵਿਕਟਾਂ ਨਾਲ ਹਾਰ ਗਈ। ਇਸ ਮੈਚ 'ਚ ਗੁਜਰਾਤ ਦੇ ਬੱਲੇਬਾਜ਼ ਮੈਥਿਊ ਵੇਡ 16 ਦੌੜਾਂ ਦੇ ਸਕੋਰ 'ਤੇ ਆਊਟ ਹੋ ਗਏ। ਬਾਹਰ ਨਿਕਲ ਕੇ ਵੇਡ ਨੂੰ ਗੁੱਸਾ ਆ ਗਿਆ। ਫੀਲਡ ਤੋਂ ਡਰੈਸਿੰਗ ਰੂਮ ਵਿਚ ਜਾਣ ਤੋਂ ਬਾਅਦ ਉਹ ਕਾਫੀ ਗੁੱਸੇ ਵਿਚ ਨਜ਼ਰ ਆ ਰਹੇ ਸੀ। ਉਸ ਨੇ ਗੁੱਸੇ 'ਚ ਡ੍ਰੈਸਿੰਗ ਰੂਮ 'ਚ ਬੱਲਾ ਅਤੇ ਹੈਲਮੇਟ ਸੁੱਟ ਦਿੱਤਾ। ਇਹ ਕਾਰਵਾਈ ਉਨ੍ਹਾਂ ਨੂੰ ਭਾਰੀ ਮਹਿੰਗੀ ਪਈ।
ਗੁਜਰਾਤ ਦੇ ਵਿਕਟਕੀਪਰ ਬੱਲੇਬਾਜ਼ ਵੇਡ ਨੂੰ ਆਈਪੀਐਲ ਜ਼ਾਬਤੇ ਦੀ ਉਲੰਘਣਾ ਕਰਨ ਲਈ ਝਾੜ ਪਈ। ਆਈਪੀਐਲ ਮੁਤਾਬਕ, "ਵੇਡ ਨੇ ਆਈਪੀਐਲ ਕੋਡ ਆਫ ਕੰਡਕਟ ਦੀ ਧਾਰਾ 2.5 ਤਹਿਤ ਲੈਵਲ I ਦੇ ਅਪਰਾਧ ਤੇ ਸਜ਼ਾ ਲਈ ਦੋਸ਼ੀ ਮੰਨਿਆ ਹੈ। ਕੋਡ ਆਫ ਕੰਡਕਟ ਦੇ ਲੈਵਲ 1 ਦੀ ਉਲੰਘਣਾ ਲਈ ਮੈਚ ਰੈਫਰੀ ਦਾ ਫੈਸਲਾ ਅੰਤਿਮ ਹੁੰਦਾ ਹੈ।"
ਬਿਆਨ ਵਿੱਚ ਉਲੰਘਣਾ ਦਾ ਕੋਈ ਕਾਰਨ ਨਹੀਂ ਦੱਸਿਆ ਗਿਆ, ਪਰ ਵੇਡ ਲਈ ਫੈਸਲਾ ਵਿਵਾਦਪੂਰਨ ਸੀ ਅਤੇ ਇੱਥੋਂ ਤੱਕ ਕਿ ਵਿਰਾਟ ਕੋਹਲੀ ਨੇ ਵੀ ਉਸ ਲਈ ਹਮਦਰਦੀ ਪ੍ਰਗਟ ਕੀਤੀ ਸੀ। ਵੇਡ ਨੂੰ ਯਕੀਨ ਸੀ ਕਿ ਗਲੇਨ ਮੈਕਸਵੈੱਲ ਦੀ ਗੇਂਦ ਉਸਦੇ ਪੈਡ ਨਾਲ ਟਕਰਾਉਣ ਤੋਂ ਪਹਿਲਾਂ ਉਸਦੇ ਬੱਲੇ ਨੂੰ ਛੂਹ ਗਈ ਸੀ, ਅਤੇ ਇਸ ਲਈ ਆਊਟ ਹੋਣ 'ਤੇ ਫੈਸਲਾ ਸਮੀਖਿਆ ਪ੍ਰਣਾਲੀ (DRS) ਦਾ ਸਹਾਰਾ ਲੈਣ ਵਿੱਚ ਦੇਰੀ ਨਹੀਂ ਕੀਤੀ।
'ਅਲਟਰੇਜ' 'ਚ ਹਾਲਾਂਕਿ ਇਹ ਸਪੱਸ਼ਟ ਨਹੀਂ ਸੀ ਤੇ ਤੀਜੇ ਅੰਪਾਇਰ ਨੇ ਮੈਦਾਨ 'ਤੇ ਅੰਪਾਇਰ ਦਾ ਫੈਸਲਾ ਛੱਡ ਦਿੱਤਾ। ਇਸ ਆਸਟ੍ਰੇਲੀਆਈ ਕ੍ਰਿਕਟਰ ਨੇ ਫਿਰ ਡਗਆਊਟ ਅਤੇ ਫਿਰ ਡਰੈਸਿੰਗ ਰੂਮ 'ਚ ਜਾ ਕੇ ਆਪਣਾ ਗੁੱਸਾ ਜ਼ਾਹਰ ਕੀਤਾ।
ਇਹ ਵੀ ਪੜ੍ਹੋ: Tejasswi Prakash:ਤੇਜਸਵੀ ਪ੍ਰਕਾਸ਼ ਨੇ ਗ੍ਰੀਨ ਕਲਰ ਡ੍ਰੈੱਸ 'ਚ ਸ਼ੇਅਰ ਕੀਤੀਆਂ ਖੂਬਸੂਰਤ ਤਸਵੀਰਾਂ, ਰਿਲੈਕਸ ਪੋਜ਼ 'ਚ ਆਈ ਨਜ਼ਰ