(Source: ECI/ABP News)
Rashmika Mandanna-MS Dhoni: MS ਧੋਨੀ ਦੀ ਰਸ਼ਮਿਕਾ ਮੰਡਾਨਾ ਨਾਲ ਤਸਵੀਰ ਵਾਇਰਲ, ਦੇਖੋ ਕਿਵੇਂ ਮਚਾਈ IPL 'ਚ ਧਮਾਲ
Rashmika Mandanna-MS Dhoni: ਆਈਪੀਐਲ 2023 ਨੂੰ ਸ਼ੁਰੂ ਹੋਏ ਕਾਫੀ ਦਿਨ ਬੀਤ ਚੁੱਕੇ ਹਨ। ਇਸਦੀ ਲੋਕਪ੍ਰਿਅਤਾ ਦੇਸ਼ ਭਰ 'ਚ ਦੇਖਣ ਨੂੰ ਮਿਲਦੀ ਹੈ। ਆਮ ਜਨਤਾ ਦੇ ਨਾਲ-ਨਾਲ ਫਿਲਮੀ ਸਿਤਾਰੇ ਤੱਕ ਇਸ ਨੂੰ ਦੇਖਣ ਲਈ ਉਤਸ਼ਾਹਿਤ ਹੁੰਦੇ ਹਨ...
![Rashmika Mandanna-MS Dhoni: MS ਧੋਨੀ ਦੀ ਰਸ਼ਮਿਕਾ ਮੰਡਾਨਾ ਨਾਲ ਤਸਵੀਰ ਵਾਇਰਲ, ਦੇਖੋ ਕਿਵੇਂ ਮਚਾਈ IPL 'ਚ ਧਮਾਲ MS Dhoni s picture with South star Rashmika Mandanna goes viral see how they created a stir on the first day of IPL 2023 Rashmika Mandanna-MS Dhoni: MS ਧੋਨੀ ਦੀ ਰਸ਼ਮਿਕਾ ਮੰਡਾਨਾ ਨਾਲ ਤਸਵੀਰ ਵਾਇਰਲ, ਦੇਖੋ ਕਿਵੇਂ ਮਚਾਈ IPL 'ਚ ਧਮਾਲ](https://feeds.abplive.com/onecms/images/uploaded-images/2023/05/01/f1d4576aadcbc62c59c4c7d210ca6ea71682926614295709_original.jpg?impolicy=abp_cdn&imwidth=1200&height=675)
Rashmika Mandanna-MS Dhoni: ਆਈਪੀਐਲ 2023 ਨੂੰ ਸ਼ੁਰੂ ਹੋਏ ਕਾਫੀ ਦਿਨ ਬੀਤ ਚੁੱਕੇ ਹਨ। ਇਸਦੀ ਲੋਕਪ੍ਰਿਅਤਾ ਦੇਸ਼ ਭਰ 'ਚ ਦੇਖਣ ਨੂੰ ਮਿਲਦੀ ਹੈ। ਆਮ ਜਨਤਾ ਦੇ ਨਾਲ-ਨਾਲ ਫਿਲਮੀ ਸਿਤਾਰੇ ਤੱਕ ਇਸ ਨੂੰ ਦੇਖਣ ਲਈ ਉਤਸ਼ਾਹਿਤ ਹੁੰਦੇ ਹਨ। ਆਈਪੀਐਲ ਦੌਰਾਨ ਕ੍ਰਿਕਟਰਸ ਤੋਂ ਲੈ ਕੇ ਫਿਲਮੀ ਸਿਤਾਰੇ ਜੋ ਵੀ ਇਸਦਾ ਹਿੱਸਾ ਬਣਦੇ ਹਨ, ਉਨ੍ਹਾਂ ਦੀਆਂ ਤਸਵੀਰਾਂ ਸੋਸ਼ਲ ਮੀਡੀਆ ਉੱਪਰ ਤੇਜ਼ੀ ਨਾਲ ਵਾਇਰਲ ਹੁੰਦੀਆਂ ਹਨ। ਇਸ ਵਿਚਕਾਰ ਸਾਉਥ ਸੁਪਰਸਟਾਰ ਰਸ਼ਮਿਕਾ ਮੰਡਾਨਾ ਦੀਆਂ ਐਮਐਸ ਧੋਨੀ ਨਾਲ ਤਸਵੀਰਾਂ ਵਾਇਰਲ ਹੋ ਰਹੀਆਂ ਹਨ। ਜਿਨ੍ਹਾਂ ਨੂੰ ਪ੍ਰਸ਼ੰਸ਼ਕਾਂ ਦਾ ਖੂਬ ਪਿਆਰ ਮਿਲ ਰਿਹਾ ਹੈ।
View this post on Instagram
ਦਰਅਸਲ, ਇਹ ਤਸਵੀਰਾਂ 31 ਮਾਰਚ ਦੀਆਂ ਹਨ। ਜਦੋਂ ਆਈਪੀਐਲ ਦਾ ਉਦਘਾਟਨ ਸਮਾਰੋਹ ਆਯੋਜਿਤ ਕੀਤਾ ਗਿਆ ਸੀ, ਜਿਸ ਵਿੱਚ ਅਭਿਨੇਤਰੀ ਰਸ਼ਮਿਕਾ ਮੰਡਨਾ ਨੇ ਜ਼ਬਰਦਸਤ ਪ੍ਰਦਰਸ਼ਨ ਕੀਤਾ ਸੀ। ਉਦਘਾਟਨੀ ਸਮਾਰੋਹ 'ਚ ਰਸ਼ਮਿਕਾ ਮੰਡਾਨਾ ਨੇ 'ਸ਼੍ਰੀਵੱਲੀ' ਅਤੇ 'ਨਾਟੂ ਨਾਟੂ' ਵਰਗੇ ਕਈ ਗੀਤਾਂ 'ਤੇ ਡਾਂਸ ਕੀਤਾ। ਉਸ ਨੇ ਇੰਸਟਾਗ੍ਰਾਮ 'ਤੇ ਕੁਝ ਤਸਵੀਰਾਂ ਅਤੇ ਵੀਡੀਓਜ਼ ਸ਼ੇਅਰ ਕੀਤੀਆਂ ਹਨ, ਜਿਸ 'ਚ ਇੱਕ ਫੋਟੋ ਜ਼ਿਆਦਾ ਸੁਰਖੀਆਂ ਬਟੋਰ ਰਹੀ ਹੈ।
ਰਸ਼ਮੀਕਾ ਨੇ ਐਮਐਸ ਧੋਨੀ ਨਾਲ ਸ਼ੇਅਰ ਕੀਤੀ ਤਸਵੀਰ...
ਅਦਾਕਾਰਾ ਰਸ਼ਮਿਕਾ ਮੰਡਾਨਾ ਨੇ ਇੰਸਟਾਗ੍ਰਾਮ ਪੋਸਟ ਵਿੱਚ ਭਾਰਤੀ ਕ੍ਰਿਕਟ ਟੀਮ ਦੇ ਸਾਬਕਾ ਕਪਤਾਨ ਅਤੇ ਆਈਪੀਐਲ ਵਿੱਚ ਚੇਨਈ ਸੁਪਰ ਕਿੰਗਜ਼ ਦੇ ਕਪਤਾਨ ਮਹਿੰਦਰ ਸਿੰਘ ਧੋਨੀ ਨਾਲ ਇੱਕ ਫੋਟੋ ਸਾਂਝੀ ਕੀਤੀ ਹੈ। ਕ੍ਰਿਕਟਰ ਅਤੇ ਅਭਿਨੇਤਰੀ ਇਕੱਠੇ ਖੜ੍ਹੇ ਹੋ ਕੇ ਫੋਟੋਆਂ ਖਿੱਚ ਰਹੇ ਹਨ। ਜਿੱਥੇ ਰਸ਼ਮੀਕਾ ਨੇ ਆਪਣੀ ਡਾਂਸ ਪਰਫਾਰਮੈਂਸ ਡਰੈੱਸ ਪਾਈ ਹੋਈ ਹੈ, ਧੋਨੀ CSK ਦੀ ਜਰਸੀ 'ਚ ਹੈ। ਇਸ ਤਸਵੀਰ ਨੂੰ ਦਰਸ਼ਕ ਵੀ ਬੇਹੱਦ ਪਸੰਦ ਕਰ ਰਹੇ ਹਨ। ਜੋ ਸੋਸ਼ਲ ਮੀਡੀਆ ਉੱਪਰ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ। ਫਿਲਹਾਲ ਤੁਸੀ ਰਸ਼ਮਿਕਾ ਵੱਲੋਂ ਸਾਂਝੀਆਂ ਕੀਤੀਆਂ ਇਨ੍ਹਾਂ ਤਸਵੀਰਾਂ ਵੱਲ ਦਿਓ ਧਿਆਨ।
Read More:- Yuzvendra Chahal: ਕ੍ਰਿਕਟਰ ਯੁਜਵੇਂਦਰ ਚਾਹਲ ਨਸ਼ੇ ਦੀ ਹਾਲਤ 'ਚ ਖੁਦ ਨੂੰ ਨਹੀਂ ਸਕੇ ਸੰਭਾਲ, ਫੈਨਜ਼ ਬੋਲੇ- "ਦਾਰੂਬਾਜ਼"
Read More:- Yuzvendra Chahal: ਨਸ਼ੇ ਦੀ ਵੀਡੀਓ ਵਾਇਰਲ ਹੋਣ ਤੋਂ ਬਾਅਦ ਸਾਹਮਣੇ ਆਏ ਯੁਜਵੇਂਦਰ ਚਾਹਲ, ਪਤਨੀ ਧਨਸ਼੍ਰੀ ਨੇ ਤਸਵੀਰ ਸਾਂਝੀ ਕਰ ਕਹੀ ਇਹ ਗੱਲ
ਟਾਪ ਹੈਡਲਾਈਨ
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)