Nita Ambani: ਅੰਮ੍ਰਿਤਸਰ ਪਹੁੰਚੀ ਨੀਤਾ ਅੰਬਾਨੀ, ਸ੍ਰੀ ਦਰਬਾਰ ਸਾਹਿਬ ਹੋਈ ਨਤਮਸਤਕ, ਆਪਣੀ ਟੀਮ ਮੁੰਬਈ ਇੰਡੀਅਨਜ਼ ਲਈ ਕੀਤੀ ਅਰਦਾਸ
ਚੰਡੀਗੜ੍ਹ ਦੇ ਮੋਹਾਲੀ ਸਟੇਡੀਅਮ 'ਚ ਮੁੰਬਈ ਇੰਡੀਅਨਜ਼ (MI) ਅਤੇ ਪੰਜਾਬ ਕਿੰਗਜ਼ 11 ਵਿਚਾਲੇ ਚੱਲ ਰਹੇ ਮੈਚ ਦੌਰਾਨ ਨੀਤਾ ਅੰਬਾਨੀ ਅਚਾਨਕ ਅੰਮ੍ਰਿਤਸਰ ਪਹੁੰਚ ਗਈ। ਇੱਥੇ ਨੀਤਾ ਅੰਬਾਨੀ ਨੇ ਹਰਿਮੰਦਰ ਸਾਹਿਬ ਨਤਮਸਤਕ ਹੋਈ।
Nita Ambani At Golden Temple: ਚੰਡੀਗੜ੍ਹ ਦੇ ਮੋਹਾਲੀ ਸਟੇਡੀਅਮ 'ਚ ਮੁੰਬਈ ਇੰਡੀਅਨਜ਼ (MI) ਅਤੇ ਪੰਜਾਬ ਕਿੰਗਜ਼ 11 ਵਿਚਾਲੇ ਚੱਲ ਰਹੇ ਮੈਚ ਦੌਰਾਨ ਨੀਤਾ ਅੰਬਾਨੀ ਅਚਾਨਕ ਅੰਮ੍ਰਿਤਸਰ ਪਹੁੰਚ ਗਈ। ਇੱਥੇ ਨੀਤਾ ਅੰਬਾਨੀ ਨੇ ਹਰਿਮੰਦਰ ਸਾਹਿਬ ਨਤਮਸਤਕ ਹੋ ਕੇ ਆਪਣੀ ਟੀਮ ਲਈ ਅਰਦਾਸ ਕੀਤੀ। ਇਹ ਪਹਿਲੀ ਵਾਰ ਨਹੀਂ ਹੈ, ਪਿਛਲੇ ਆਈਪੀਐਲ ਸੀਜ਼ਨ ਵਿੱਚ ਵੀ ਨੀਟਾ ਚੰਡੀਗੜ੍ਹ ਵਿੱਚ ਮੈਚ ਅੱਧ ਵਿਚਾਲੇ ਛੱਡ ਕੇ ਅੰਮ੍ਰਿਤਸਰ ਪਹੁੰਚੀ ਸੀ।
#WATCH | Founder and Chairperson of Reliance Foundation Nita Ambani offered prayers at Golden Temple in Amritsar today pic.twitter.com/2l5N5CGRkd
— ANI (@ANI) April 18, 2024
ਨੀਤਾ ਅੰਬਾਨੀ ਜੀਨਸ ਅਤੇ ਸਫੇਦ ਟੀ-ਸ਼ਰਟ ਵਿੱਚ ਪਹੁੰਚੀ। ਇਸ ਦੇ ਨਾਲ ਹੀ ਉਸ ਨੇ ਸਿਰ ਢੱਕਣ ਲਈ ਗੁਲਾਬੀ ਰੰਗ ਦੀ ਚੁੰਨੀ ਲਈ ਹੋਈ ਸੀ। ਨੀਤਾ ਅੰਬਾਨੀ ਦੇ ਆਉਣ ਦੀ ਸੂਚਨਾ ਤੋਂ ਬਾਅਦ ਗੋਲਡਨ ਟੈਂਪਲ ਟਾਸਕ ਫੋਰਸ ਨੂੰ ਵੀ ਅਲਰਟ ਕਰ ਦਿੱਤਾ ਗਿਆ ਸੀ। ਨੀਤਾ ਅੰਬਾਨੀ ਦੀ ਨਿੱਜੀ ਸੁਰੱਖਿਆ ਤੋਂ ਇਲਾਵਾ ਟਾਸਕ ਫੋਰਸ ਨੇ ਉਨ੍ਹਾਂ ਦੀ ਸੁਰੱਖਿਆ ਵੀ ਮੁਹੱਈਆ ਕਰਵਾਈ ਸੀ। ਜਿਸ ਤੋਂ ਬਾਅਦ ਉਨ੍ਹਾਂ ਨੇ ਹਰਿਮੰਦਰ ਸਾਹਿਬ ਵਿਖੇ ਮੱਥਾ ਟੇਕਿਆ ਅਤੇ ਟੀਮ ਲਈ ਅਰਦਾਸ ਵੀ ਕੀਤੀ, ਜੋ ਕਬੂਲ ਵੀ ਹੋਈ ਅਤੇ ਮੁੰਬਈ ਇੰਡੀਅਨਜ਼ ਨੇ ਪੰਜਾਬ ਟੀਮ 'ਤੇ ਸ਼ਾਨਦਾਰ ਜਿੱਤ ਹਾਸਲ ਕੀਤੀ।