(Source: ECI/ABP News/ABP Majha)
KKR vs RR, IPL 2023 Live : ਰਾਜਸਥਾਨ ਰਾਇਲਜ਼ ਨੇ ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਕਰਨ ਦਾ ਲਿਆ ਫੈਸਲਾ
KKR vs RR, IPL 2023 Live : IPL 2023 ਦਾ 56ਵਾਂ ਲੀਗ ਮੈਚ ਅੱਜ (11 ਮਈ) ਕੋਲਕਾਤਾ ਨਾਈਟ ਰਾਈਡਰਜ਼ ਅਤੇ ਰਾਜਸਥਾਨ ਰਾਇਲਜ਼ ਵਿਚਾਲੇ ਈਡਨ ਗਾਰਡਨ ਕੋਲਕਾਤਾ ਵਿਖੇ ਸ਼ਾਮ 7:30 ਵਜੇ ਤੋਂ ਖੇਡਿਆ ਜਾਵੇਗਾ। ਦੋਵਾਂ ਟੀਮਾਂ ਵਿਚਾਲੇ
LIVE
Background
KKR vs RR, IPL 2023 Live : IPL 2023 ਦਾ 56ਵਾਂ ਲੀਗ ਮੈਚ ਅੱਜ (11 ਮਈ) ਕੋਲਕਾਤਾ ਨਾਈਟ ਰਾਈਡਰਜ਼ ਅਤੇ ਰਾਜਸਥਾਨ ਰਾਇਲਜ਼ ਵਿਚਾਲੇ ਈਡਨ ਗਾਰਡਨ ਕੋਲਕਾਤਾ ਵਿਖੇ ਸ਼ਾਮ 7:30 ਵਜੇ ਤੋਂ ਖੇਡਿਆ ਜਾਵੇਗਾ। ਦੋਵਾਂ ਟੀਮਾਂ ਵਿਚਾਲੇ ਇਸ ਸੀਜ਼ਨ ਦੀ ਇਹ ਪਹਿਲੀ ਮੁਲਾਕਾਤ ਹੋਵੇਗੀ। ਮੌਜੂਦਾ ਸਮੇਂ 'ਚ ਰਾਜਸਥਾਨ ਅੰਕ ਸੂਚੀ 'ਚ ਪੰਜਵੇਂ ਨੰਬਰ 'ਤੇ ਹੈ ਅਤੇ ਕੇਕੇਆਰ ਦੀ ਟੀਮ ਛੇਵੇਂ ਨੰਬਰ 'ਤੇ ਹੈ। ਦੋਵਾਂ ਟੀਮਾਂ ਨੇ ਹੁਣ ਤੱਕ ਆਪਣੇ 11-11 ਮੈਚਾਂ ਵਿੱਚ 5 ਜਿੱਤਾਂ ਦਰਜ ਕੀਤੀਆਂ ਹਨ।
ਸੰਜੂ ਸੈਮਸਨ ਦੀ ਕਪਤਾਨੀ ਵਾਲੀ ਰਾਜਸਥਾਨ ਨੂੰ ਪਿਛਲੇ ਤਿੰਨ ਮੈਚਾਂ ਵਿੱਚ ਲਗਾਤਾਰ ਹਾਰਾਂ ਦਾ ਸਾਹਮਣਾ ਕਰਨਾ ਪਿਆ ਹੈ। ਹੁਣ ਕੋਲਕਾਤਾ ਖਿਲਾਫ ਮੈਚ ਆਸਾਨ ਨਹੀਂ ਹੋਵੇਗਾ। ਟੀਮ ਦੇ ਦਿੱਗਜ ਤੇਜ਼ ਗੇਂਦਬਾਜ਼ ਸੱਟ ਕਾਰਨ ਬ੍ਰੇਕ 'ਤੇ ਹਨ ਪਰ ਇਸ ਮੈਚ ਲਈ ਪਲੇਇੰਗ ਇਲੈਵਨ ਵਿੱਚ ਵਾਪਸੀ ਹੋ ਸਕਦੀ ਹੈ। ਸੰਜੂ ਕੋਲ ਜਿੱਤ ਦੀ ਵੱਡੀ ਚੁਣੌਤੀ ਹੈ। ਉਹ ਪਲੇਇੰਗ ਇਲੈਵਨ 'ਚ ਬਦਲਾਅ ਕਰ ਸਕਦੇ ਹਨ।
ਲਾਈਵ ਸਟ੍ਰੀਮਿੰਗ
ਮੈਚ ਦੀ ਲਾਈਵ ਸਟ੍ਰੀਮਿੰਗ ਦੀ ਗੱਲ ਕਰੀਏ ਤਾਂ ਇਸ ਮੈਚ ਦਾ ਸਿੱਧਾ ਪ੍ਰਸਾਰਣ ਸਟਾਰ ਸਪੋਰਟਸ ਨੈੱਟਵਰਕ ਰਾਹੀਂ ਟੀਵੀ 'ਤੇ ਕੀਤਾ ਜਾਵੇਗਾ। ਜਦੋਂ ਕਿ ਮੋਬਾਈਲ, ਲੈਪਟਾਪ ਅਤੇ ਸਮਾਰਟ ਟੀਵੀ 'ਤੇ ਮੈਚ ਨੂੰ ਜੀਓ ਸਿਨੇਮਾ ਦੀ ਐਪ ਅਤੇ ਵੈਬਸਾਈਟ 'ਤੇ ਮੁਫਤ ਵਿੱਚ ਲਾਈਵ ਸਟ੍ਰੀਮ ਕੀਤਾ ਜਾਵੇਗਾ।
ਕੋਲਕਾਤਾ ਨਾਈਟ ਰਾਈਡਰਜ਼ - ਰਹਿਮਾਨਉੱਲ੍ਹਾ ਗੁਰਬਾਜ਼ (ਵਿਕਟਕੀਪਰ), ਵੈਂਕਟੇਸ਼ ਅਈਅਰ, ਨਿਤੀਸ਼ ਰਾਣਾ (ਕਪਤਾਨ), ਰਿੰਕੂ ਸਿੰਘ, ਆਂਦਰੇ ਰਸੇਲ, ਸੁਨੀਲ ਨਰਾਇਣ, ਸ਼ਾਰਦੁਲ ਠਾਕੁਰ, ਵੈਭਵ ਅਰੋੜਾ, ਹਰਸ਼ਿਤ ਰਾਣਾ, ਸੁਯਸ਼ ਸ਼ਰਮਾ, ਵਰੁਣ ਚੱਕਰਵਰਤੀ।
ਰਾਜਸਥਾਨ ਰਾਇਲਜ਼ ਦੇ ਸੰਭਾਵਿਤ ਪਲੇਇੰਗ ਇਲੈਵਨ - ਯਸ਼ਸਵੀ ਜੈਸਵਾਲ, ਜੋਸ ਬਟਲਰ, ਸੰਜੂ ਸੈਮਸਨ (ਕਪਤਾਨ ਅਤੇ ਵਿਕਟਕੀਪਰ), ਧਰੁਵ ਜੁਰੇਲ, ਸ਼ਿਮਰੋਨ ਹੇਟਮਾਇਰ, ਰਵੀਚੰਦਰਨ ਅਸ਼ਵਿਨ, ਕੁਲਦੀਪ ਸੇਨ, ਸੰਦੀਪ ਸ਼ਰਮਾ, ਟ੍ਰੇਂਟ ਬੋਲਟ, ਯੁਜਵੇਂਦਰ ਚਾਹਲ।
KKR vs RR Live Score: ਰਾਜਸਥਾਨ ਨੇ 10 ਓਵਰਾਂ ਵਿੱਚ 107 ਦੌੜਾਂ ਬਣਾਈਆਂ
ਰਾਜਸਥਾਨ ਨੇ 10 ਓਵਰਾਂ 'ਚ ਇਕ ਵਿਕਟ ਦੇ ਨੁਕਸਾਨ 'ਤੇ 107 ਦੌੜਾਂ ਬਣਾਈਆਂ। ਟੀਮ ਨੂੰ ਜਿੱਤ ਲਈ 60 ਗੇਂਦਾਂ ਵਿੱਚ 43 ਦੌੜਾਂ ਦੀ ਲੋੜ ਹੈ। ਯਸ਼ਸਵੀ 82 ਦੌੜਾਂ ਬਣਾ ਕੇ ਖੇਡ ਰਿਹਾ ਹੈ। ਸੰਜੂ ਸੈਮਸਨ 21 ਦੌੜਾਂ ਬਣਾ ਕੇ ਖੇਡ ਰਿਹਾ ਹੈ। ਇਨ੍ਹਾਂ ਦੋਵਾਂ ਵਿਚਾਲੇ 77 ਦੌੜਾਂ ਦੀ ਸਾਂਝੇਦਾਰੀ ਹੈ।
KKR vs RR Live Score: ਰਾਜਸਥਾਨ ਨੇ 5 ਓਵਰਾਂ ਵਿੱਚ 68 ਦੌੜਾਂ ਬਣਾਈਆਂ
ਰਾਜਸਥਾਨ ਰਾਇਲਜ਼ ਨੇ 5 ਓਵਰਾਂ 'ਚ 1 ਵਿਕਟ ਦੇ ਨੁਕਸਾਨ 'ਤੇ 68 ਦੌੜਾਂ ਬਣਾਈਆਂ। ਯਸ਼ਸਵੀ 23 ਗੇਂਦਾਂ 'ਚ 10 ਚੌਕਿਆਂ ਅਤੇ 3 ਛੱਕਿਆਂ ਦੀ ਮਦਦ ਨਾਲ 62 ਦੌੜਾਂ ਬਣਾ ਕੇ ਖੇਡ ਰਿਹਾ ਹੈ। ਸੰਜੂ ਸੈਮਸਨ ਨੇ 4 ਗੇਂਦਾਂ 'ਚ 2 ਦੌੜਾਂ ਬਣਾਈਆਂ। ਇਨ੍ਹਾਂ ਦੋਵਾਂ ਵਿਚਾਲੇ 38 ਦੌੜਾਂ ਦੀ ਸਾਂਝੇਦਾਰੀ ਹੋ ਚੁੱਕੀ ਹੈ। ਕੋਲਕਾਤਾ ਦੀ ਟੀਮ ਬੈਕ ਫੁੱਟ 'ਤੇ ਚਲੀ ਗਈ ਹੈ।
KKR vs RR Live Score: ਕੋਲਕਾਤਾ ਨੇ ਰਾਜਸਥਾਨ ਨੂੰ ਦਿੱਤਾ 150 ਦੌੜਾਂ ਦਾ ਟੀਚਾ
ਕੋਲਕਾਤਾ ਨੇ ਰਾਜਸਥਾਨ ਨੂੰ ਜਿੱਤ ਲਈ 150 ਦੌੜਾਂ ਦਾ ਟੀਚਾ ਦਿੱਤਾ ਹੈ। ਟੀਮ ਨੇ 20 ਓਵਰਾਂ 'ਚ 8 ਵਿਕਟਾਂ ਦੇ ਨੁਕਸਾਨ 'ਤੇ 149 ਦੌੜਾਂ ਬਣਾਈਆਂ। ਇਸ ਦੌਰਾਨ ਵੈਂਕਟੇਸ਼ ਅਈਅਰ ਨੇ ਅਰਧ ਸੈਂਕੜਾ ਜੜਿਆ। ਉਸ ਨੇ 42 ਗੇਂਦਾਂ ਵਿੱਚ 57 ਦੌੜਾਂ ਬਣਾਈਆਂ। ਰਾਜਸਥਾਨ ਲਈ ਚਾਹਲ ਨੇ 4 ਓਵਰਾਂ 'ਚ 25 ਦੌੜਾਂ ਦੇ ਕੇ 4 ਵਿਕਟਾਂ ਲਈਆਂ। ਟ੍ਰੇਂਟ ਬੋਲਟ ਨੇ 2 ਵਿਕਟਾਂ ਲਈਆਂ। ਸੰਦੀਪ ਸ਼ਰਮਾ ਨੂੰ ਸਫਲਤਾ ਮਿਲੀ।
KKR vs RR Live Score: ਅਈਅਰ ਨੇ ਕੋਲਕਾਤਾ ਲਈ ਲਗਾਇਆਅਰਧ ਸੈਂਕੜਾ
ਕੋਲਕਾਤਾ ਲਈ ਵੈਂਕਟੇਸ਼ ਅਈਅਰ ਨੇ ਆਪਣਾ ਅਰਧ ਸੈਂਕੜਾ ਪੂਰਾ ਕੀਤਾ। ਉਹ 39 ਗੇਂਦਾਂ 'ਚ 3 ਛੱਕਿਆਂ ਅਤੇ 2 ਚੌਕਿਆਂ ਦੀ ਮਦਦ ਨਾਲ 50 ਦੌੜਾਂ ਬਣਾ ਰਿਹਾ ਹੈ। ਰਿੰਕੂ ਸਿੰਘ ਨੇ 4 ਦੌੜਾਂ ਬਣਾਈਆਂ। ਕੋਲਕਾਤਾ ਨੇ 15.2 ਓਵਰਾਂ 'ਚ 4 ਵਿਕਟਾਂ ਦੇ ਨੁਕਸਾਨ 'ਤੇ 118 ਦੌੜਾਂ ਬਣਾ ਲਈਆਂ ਹਨ।
RR vs KKR Live Score: ਕੋਲਕਾਤਾ ਨੇ 12 ਓਵਰਾਂ ਵਿੱਚ 85 ਦੌੜਾਂ ਬਣਾਈਆਂ
ਕੋਲਕਾਤਾ ਨੇ 12 ਓਵਰਾਂ 'ਚ 3 ਵਿਕਟਾਂ ਦੇ ਨੁਕਸਾਨ 'ਤੇ 85 ਦੌੜਾਂ ਬਣਾਈਆਂ। ਵੈਂਕਟੇਸ਼ ਅਈਅਰ 28 ਦੌੜਾਂ ਬਣਾ ਕੇ ਖੇਡ ਰਿਹਾ ਹੈ। ਆਂਦਰੇ ਰਸਲ ਨੇ 4 ਦੌੜਾਂ ਬਣਾਈਆਂ। ਰਾਜਸਥਾਨ ਲਈ ਯੁਜਵੇਂਦਰ ਚਾਹਲ ਨੇ 1 ਓਵਰ 'ਚ 3 ਦੌੜਾਂ ਦੇ ਕੇ ਇਕ ਵਿਕਟ ਲਈ। ਟ੍ਰੇਂਟ ਬੋਲਟ ਨੇ 2 ਵਿਕਟਾਂ ਲਈਆਂ ਹਨ।