Ruturaj Gaikwad ਨੇ ਵਿਰਾਟ ਕੋਹਲੀ ਨੂੰ ਦਿੱਤਾ ਪਛਾੜ, ਅਨੋਖਾ ਰਿਕਾਰਡ ਤੋੜ ਰਚਿਆ ਇਤਿਹਾਸ
Ruturaj Gaikwad Broke Virat Kohli's Record: IPL 2023 ਦਾ ਪਹਿਲਾ ਕੁਆਲੀਫਾਇਰ ਮੈਚ ਚੇਨਈ ਸੁਪਰ ਕਿੰਗਜ਼ ਅਤੇ ਗੁਜਰਾਤ ਟਾਈਟਨਸ ਵਿਚਕਾਰ ਮੰਗਲਵਾਰ, 23 ਮਈ ਨੂੰ ਖੇਡਿਆ ਗਿਆ, ਜਿਸ ਵਿੱਚ ਮਹਿੰਦਰ ਸਿੰਘ ਧੋਨੀ ਦੀ
Ruturaj Gaikwad Broke Virat Kohli's Record: IPL 2023 ਦਾ ਪਹਿਲਾ ਕੁਆਲੀਫਾਇਰ ਮੈਚ ਚੇਨਈ ਸੁਪਰ ਕਿੰਗਜ਼ ਅਤੇ ਗੁਜਰਾਤ ਟਾਈਟਨਸ ਵਿਚਕਾਰ ਮੰਗਲਵਾਰ, 23 ਮਈ ਨੂੰ ਖੇਡਿਆ ਗਿਆ, ਜਿਸ ਵਿੱਚ ਮਹਿੰਦਰ ਸਿੰਘ ਧੋਨੀ ਦੀ ਅਗਵਾਈ ਵਾਲੀ CSK ਨੇ 15 ਦੌੜਾਂ ਨਾਲ ਜਿੱਤ ਦਰਜ ਕੀਤੀ। ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਚੇਨਈ ਨੇ 20 ਓਵਰਾਂ 'ਚ 7 ਵਿਕਟਾਂ 'ਤੇ 172 ਦੌੜਾਂ ਬਣਾਈਆਂ। ਟੀਮ ਦੀ ਤਰਫੋਂ ਰੁਤੁਰਾਜ ਗਾਇਕਵਾੜ ਨੇ 44 ਗੇਂਦਾਂ ਵਿੱਚ 60 ਦੌੜਾਂ ਦੀ ਸ਼ਾਨਦਾਰ ਪਾਰੀ ਖੇਡੀ। ਇਸ ਪਾਰੀ ਤੋਂ ਬਾਅਦ ਗਾਇਕਵਾੜ ਨੇ ਆਰਸੀਬੀ ਦੇ ਵਿਰਾਟ ਕੋਹਲੀ ਦਾ ਖਾਸ ਰਿਕਾਰਡ ਤੋੜ ਦਿੱਤਾ।
ਗਾਇਕਵਾੜ ਦੀ ਪਾਰੀ ਵਿੱਚ 7 ਚੌਕੇ ਅਤੇ 1 ਛੱਕਾ ਸ਼ਾਮਲ ਸੀ। ਗੁਜਰਾਤ ਅਤੇ ਚੇਨਈ ਵਿਚਾਲੇ ਹੁਣ ਤੱਕ 4 ਮੈਚ ਖੇਡੇ ਗਏ ਹਨ ਅਤੇ ਸਾਰੇ ਮੈਚਾਂ 'ਚ ਰੁਤੁਰਾਜ ਗਾਇਕਵਾੜ ਨੇ ਅਰਧ ਸੈਂਕੜਾ ਲਗਾਇਆ ਹੈ। ਗਾਇਕਵਾੜ ਨੇ ਗੁਜਰਾਤ ਖਿਲਾਫ 4 ਪਾਰੀਆਂ 'ਚ 69.5 ਦੀ ਔਸਤ ਅਤੇ 145.5 ਦੀ ਸਟ੍ਰਾਈਕ ਰੇਟ ਨਾਲ 278 ਦੌੜਾਂ ਬਣਾਈਆਂ ਹਨ। ਉਥੇ ਹੀ, ਵਿਰਾਟ ਕੋਹਲੀ ਨੇ ਗੁਜਰਾਤ ਖਿਲਾਫ ਤਿੰਨ ਪਾਰੀਆਂ 'ਚ 116 ਦੀ ਔਸਤ ਅਤੇ 138.1 ਦੇ ਸਟ੍ਰਾਈਕ ਰੇਟ ਨਾਲ 232 ਦੌੜਾਂ ਬਣਾਈਆਂ ਹਨ। ਇਸ ਦੌਰਾਨ ਉਨ੍ਹਾਂ ਨੇ 1 ਸੈਂਕੜਾ ਅਤੇ 2 ਅਰਧ ਸੈਂਕੜੇ ਲਗਾਏ ਹਨ।
ਗਾਇਕਵਾੜ ਨੇ ਕੋਹਲੀ ਦੇ ਮੁਕਾਬਲੇ ਗੁਜਰਾਤ ਖਿਲਾਫ ਜ਼ਿਆਦਾ ਦੌੜਾਂ ਬਣਾਈਆਂ ਹਨ। IPL 2023 ਦਾ ਪਹਿਲਾ ਲੀਗ ਮੈਚ ਗੁਜਰਾਤ ਟਾਈਟਨਸ ਅਤੇ ਚੇਨਈ ਸੁਪਰ ਕਿੰਗਜ਼ ਵਿਚਕਾਰ ਖੇਡਿਆ ਗਿਆ, ਜਿਸ ਵਿੱਚ ਗੁਜਰਾਤ ਨੇ 5 ਵਿਕਟਾਂ ਨਾਲ ਜਿੱਤ ਦਰਜ ਕੀਤੀ। ਪਰ ਇਸ ਮੈਚ ਵਿੱਚ ਚੇਨਈ ਦੇ ਸਲਾਮੀ ਬੱਲੇਬਾਜ਼ ਗਾਇਕਵਾੜ ਨੇ 92 ਦੌੜਾਂ ਦੀ ਪਾਰੀ ਖੇਡ ਕੇ ਸਾਰਿਆਂ ਦਾ ਦਿਲ ਜਿੱਤ ਲਿਆ ਸੀ। ਗਾਇਕਵਾੜ ਨੇ ਹੁਣ ਤੱਕ ਗੁਜਰਾਤ ਵਿਰੁੱਧ ਚਾਰ ਮੈਚਾਂ ਵਿੱਚ 73 (48), 53 (49), 92 (50) ਅਤੇ 60 (44) ਦੌੜਾਂ ਦੀ ਪਾਰੀ ਖੇਡੀ ਹੈ।
ਗੁਜਰਾਤ ਕੋਲ ਫਾਈਨਲ ਵਿੱਚ ਪਹੁੰਚਣ ਦਾ ਇੱਕ ਹੋਰ ਮੌਕਾ...
ਚੇਨਈ ਦੇ ਖਿਲਾਫ ਪਹਿਲਾ ਕੁਆਲੀਫਾਇਰ ਹਾਰਨ ਤੋਂ ਬਾਅਦ ਗੁਜਰਾਤ ਟੈਟਿਨਸ ਕੋਲ ਫਾਈਨਲ ਵਿੱਚ ਪਹੁੰਚਣ ਦਾ ਇੱਕ ਹੋਰ ਮੌਕਾ ਹੈ। ਟੀਮ ਆਪਣਾ ਦੂਜਾ ਕੁਆਲੀਫਾਇਰ ਮੈਚ 26 ਮਈ ਸ਼ੁੱਕਰਵਾਰ ਨੂੰ ਅਹਿਮਦਾਬਾਦ ਦੇ ਨਰਿੰਦਰ ਮੋਦੀ ਸਟੇਡੀਅਮ 'ਚ ਖੇਡੇਗੀ। ਇਸ ਮੈਚ 'ਚ ਕਿਹੜੀ ਟੀਮ ਗੁਜਰਾਤ ਨਾਲ ਭਿੜੇਗੀ, ਇਸ ਦਾ ਫੈਸਲਾ 24 ਮਈ ਬੁੱਧਵਾਰ ਨੂੰ ਲਖਨਊ ਅਤੇ ਮੁੰਬਈ ਵਿਚਾਲੇ ਹੋਣ ਵਾਲੇ ਐਲੀਮੀਨੇਟਰ ਮੈਚ ਤੋਂ ਹੋਵੇਗਾ। ਇਸ ਮੈਚ ਨੂੰ ਜਿੱਤਣ ਵਾਲੀ ਟੀਮ ਗੁਜਰਾਤ ਦੇ ਖਿਲਾਫ ਦੂਜਾ ਕੁਆਲੀਫਾਇਰ ਖੇਡੇਗੀ।