Delhi: ਸ਼ੁਭਮਨ ਗਿੱਲ ਦੀ ਭੈਣ ਨੂੰ ਟ੍ਰੋਲ ਕਰਨ ਵਾਲਿਆਂ ਨੂੰ ਚੇਤਾਵਨੀ, DCW ਚੀਫ ਨੇ ਕਿਹਾ– ‘ਪਹਿਲਾਂ ਅਸੀਂ ਵਿਰਾਟ ਕੋਹਲੀ ਦੀ...’
ਸ਼ੁਭਮਨ ਗਿੱਲ ਦੇ ਸ਼ਾਨਦਾਰ ਸੈਂਕੜੇ ਦੀ ਬਦੌਲਤ ਗੁਜਰਾਤ ਟਾਈਟਨਸ ਨੇ ਆਰ.ਸੀ.ਬੀ. ਨੂੰ ਹਰਾ ਦਿੱਤਾ। ਆਰਸੀਬੀ ਦੇ ਪ੍ਰਸ਼ੰਸਕ ਟਾਈਟਨਸ ਦੀ ਜਿੱਤ ਦੀ ਹੀਰੋ ਰਹੇ ਸ਼ੁਭਮਨ ਗਿੱਲ ਦੀ ਭੈਣ ਨੂੰ ਜ਼ਬਰਦਸਤ ਟ੍ਰੋਲ ਕਰ ਰਹੇ ਹਨ।
Shubman Gill: ਬੀਤੀ ਰਾਤ ਆਈਪੀਐਲ ਵਿੱਚ ਇੱਕ ਵੱਡਾ ਹੰਗਾਮਾ ਹੋਇਆ। ਸ਼ੁਭਮਨ ਗਿੱਲ ਦੇ ਸ਼ਾਨਦਾਰ ਸੈਂਕੜੇ ਦੀ ਬਦੌਲਤ ਗੁਜਰਾਤ ਟਾਈਟਨਸ ਨੇ ਬੰਗਲੌਰ ਨੂੰ ਹਰਾਇਆ ਅਤੇ ਇਸ ਦੇ ਨਾਲ ਹੀ ਬੈਂਗਲੁਰੂ ਪਲੇਆਫ ਦੀ ਦੌੜ ਤੋਂ ਵੀ ਬਾਹਰ ਹੋ ਗਿਆ। ਟਾਈਟਨਜ਼ ਦੀ ਜਿੱਤ ਦੀ ਹੀਰੋ ਰਹੇ ਸ਼ੁਭਮਨ ਗਿੱਲ ਦੀ ਭੈਣ ਨੂੰ ਖੂਬ ਟ੍ਰੋਲ ਕੀਤਾ ਜਾ ਰਿਹਾ ਹੈ। ਦਿੱਲੀ ਮਹਿਲਾ ਕਮਿਸ਼ਨ (DCW) ਦੀ ਮੁਖੀ ਸਵਾਤੀ ਮਾਲੀਵਾਲ ਨੇ ਸੋਮਵਾਰ ਨੂੰ ਸੋਸ਼ਲ ਮੀਡੀਆ 'ਤੇ ਸ਼ੁਭਮਨ ਗਿੱਲ ਦੀ ਭੈਣ ਨੂੰ ਟ੍ਰੋਲ ਕਰਨ ਦੀ ਆਲੋਚਨਾ ਕੀਤੀ ਅਤੇ ਕਿਹਾ ਕਿ ਅਜਿਹਾ ਕਰਨ ਵਾਲਿਆਂ ਖਿਲਾਫ ਕਾਰਵਾਈ ਕੀਤੀ ਜਾਵੇਗੀ।
ਇਹ ਵੀ ਪੜ੍ਹੋ: IPL 2023: RCB ਦੀ ਹਾਰ ਤੋਂ ਬਾਅਦ ਪ੍ਰਸ਼ੰਸਕਾਂ ਨੇ ਸਾਰੀਆਂ ਹੱਦਾਂ ਕੀਤੀਆਂ ਪਾਰ, ਗਿਲ ਦੀ ਭੈਣ ‘ਤੇ ਕਰ ਰਹੇ ਇਤਰਾਜ਼ਯੋਗ ਟਿੱਪਣੀਆਂ
ਇੱਕ ਟਵੀਟ ਵਿੱਚ ਸਵਾਤੀ ਮਾਲੀਵਾਲ ਨੇ ਕਿਹਾ ਕਿ ਸ਼ੁਭਮਨ ਗਿੱਲ ਦੀ ਭੈਣ ਨੂੰ ਟ੍ਰੋਲ ਕਰਨਾ ਸ਼ਰਮਨਾਕ ਹੈ ਕਿਉਂਕਿ ਉਹ ਜਿਸ ਟੀਮ ਨੂੰ ਫੋਲੋ ਕਰਦੀ ਹੈ ਉਹ ਮੈਚ ਹਾਰ ਗਈ। ਇਸ ਤੋਂ ਪਹਿਲਾਂ ਅਸੀਂ ਵਿਰਾਟ ਕੋਹਲੀ ਦੀ ਬੇਟੀ ਨਾਲ ਇਤਰਾਜ਼ਯੋਗ ਟਿੱਪਣੀ ਕਰਨ ਵਾਲਿਆਂ ਖਿਲਾਫ ਕਾਰਵਾਈ ਸ਼ੁਰੂ ਕੀਤੀ ਸੀ। ਗਿੱਲ ਦੀ ਭੈਣ ਨਾਲ ਬਦਸਲੂਕੀ ਕਰਨ ਵਾਲਿਆਂ ਖਿਲਾਫ ਡੀ.ਸੀ.ਡਬਲਿਊ. ਕਾਰਵਾਈ ਕਰੇਗੀ। ਇਸ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ।
Extremely shameful to see trollers abusing #ShubhmanGill’s sister just because the team they follow lost a match. Previously we had initiated action against people abusing #ViratKohli daughter. DCW will take action against all those who have abused Gill’s sister as well. This… pic.twitter.com/eteGtGgPVm
— Swati Maliwal (@SwatiJaiHind) May 22, 2023
ਸ਼ੁਭਮਨ ਗਿੱਲ ਦੇ ਸ਼ਾਨਦਾਰ ਸੈਂਕੜੇ ਦੀ ਬਦੌਲਤ ਐਤਵਾਰ ਨੂੰ ਗੁਜਰਾਤ ਟਾਈਟਨਸ ਅਤੇ ਰਾਇਲ ਚੈਲੰਜਰਜ਼ ਬੈਂਗਲੁਰੂ ਵਿਚਾਲੇ ਹੋਏ ਰੋਮਾਂਚਕ ਮੈਚ 'ਚ ਟਾਈਟਨਸ ਨੇ ਬੈਂਗਲੁਰੂ ਨੂੰ ਹਰਾ ਦਿੱਤਾ ਅਤੇ ਇਸ ਦੇ ਨਾਲ ਹੀ ਉਹ ਟੂਰਨਾਮੈਂਟ ਤੋਂ ਬਾਹਰ ਹੋ ਗਈ। ਇਸ ਮੈਚ 'ਚ ਗਿੱਲ ਨੇ 52 ਗੇਂਦਾਂ 'ਤੇ 5 ਚੌਕਿਆਂ ਅਤੇ 8 ਛੱਕਿਆਂ ਦੀ ਮਦਦ ਨਾਲ ਅਜੇਤੂ 104 ਦੌੜਾਂ ਬਣਾ ਕੇ ਬੈਂਗਲੁਰੂ ਨੂੰ ਪਲੇਆਫ ਦੀ ਦੌੜ 'ਚੋਂ ਬਾਹਰ ਕਰ ਦਿੱਤਾ। ਬੈਂਗਲੁਰੂ ਦੇ ਬਾਹਰ ਹੋਣ ਨਾਲ ਮੁੰਬਈ ਇੰਡੀਅਨਜ਼ ਪਲੇਆਫ 'ਚ ਪਹੁੰਚਣ ਵਾਲੀ ਚੌਥੀ ਟੀਮ ਬਣ ਗਈ ਹੈ। ਆਰਸੀਬੀ ਦੀ ਇਸ ਹਾਰ 'ਤੇ ਉਸ ਦੇ ਪ੍ਰਸ਼ੰਸਕਾਂ ਨੂੰ ਚੰਗਾ ਨਹੀਂ ਲੱਗਾ ਅਤੇ ਉਨ੍ਹਾਂ ਨੇ ਸੋਸ਼ਲ ਮੀਡੀਆ 'ਤੇ ਸ਼ੁਭਮਨ ਗਿੱਲ ਅਤੇ ਉਸ ਦੀ ਭੈਣ ਨੂੰ ਗਾਲ੍ਹਾਂ ਕੱਢੀਆਂ। ਹੁਣ ਦਿੱਲੀ ਮਹਿਲਾ ਕਮਿਸ਼ਨ ਨੇ ਉਸ ਵਿਰੁੱਧ ਕਾਰਵਾਈ ਦੀ ਮੰਗ ਕੀਤੀ ਹੈ।
ਇਹ ਵੀ ਪੜ੍ਹੋ: IPL 2023: ਧੋਨੀ ਅਤੇ ਜਡੇਜਾ ਵਿਚਾਲੇ ਵਿਵਾਦ ਹੋਰ ਵਧਿਆ, ਰਾਵਿਬਾ ਨੇ ਕੀਤਾ ਇਹ ਟਵੀਟ