SRH vs KKR: IPL 'ਚ ਅੱਜ ਹੋਵੇਗੀ ਹੈਦਰਾਬਾਦ ਤੇ ਕੋਲਕਾਤਾ ਵਿਚਾਲੇ ਟੱਕਰ, ਜਾਣੋ ਕਿਸ ਦਾ ਪਲੜਾ ਭਾਰੀ
IPL 2022 : ਹੈਦਰਾਬਾਦ ਤੇ ਕੋਲਕਾਤਾ ਦੀਆਂ ਟੀਮਾਂ ਆਈਪੀਐਲ ਵਿੱਚ ਹੁਣ ਤੱਕ 21 ਮੈਚਾਂ ਵਿੱਚ ਇੱਕ ਦੂਜੇ ਦਾ ਸਾਹਮਣਾ ਕਰ ਚੁੱਕੀਆਂ ਹਨ। ਇਨ੍ਹਾਂ 21 ਮੈਚਾਂ 'ਚੋਂ ਹੈਦਰਾਬਾਦ ਨੇ 7 ਮੈਚ ਜਿੱਤੇ ਹਨ ਜਦਕਿ ਕੋਲਕਾਤਾ ਨੇ 14 ਮੈਚ ਜਿੱਤੇ ਹਨ।
IPL 2022: ਅੱਜ ਸ਼ਾਮ IPL ਵਿੱਚ ਸਨਰਾਈਜ਼ਰਸ ਹੈਦਰਾਬਾਦ (SRH) ਅਤੇ ਕੋਲਕਾਤਾ ਨਾਈਟ ਰਾਈਡਰਜ਼ (KKR) ਵਿਚਕਾਰ ਮੈਚ ਖੇਡਿਆ ਜਾਵੇਗਾ। ਇਹ ਇਸ ਸੀਜ਼ਨ ਦਾ 25ਵਾਂ ਮੈਚ ਹੈ ਅਤੇ ਮੁੰਬਈ ਦੇ ਬ੍ਰੇਬੋਰਨ ਸਟੇਡੀਅਮ 'ਚ ਖੇਡਿਆ ਜਾਵੇਗਾ।
ਇਸ ਸੀਜ਼ਨ 'ਚ ਕੋਲਕਾਤਾ ਦੀ ਟੀਮ ਚੰਗੀ ਲਾਈਨ 'ਚ ਨਜ਼ਰ ਆ ਰਹੀ ਹੈ ਅਤੇ ਉਸ ਨੇ ਹੁਣ ਤਕ ਪੰਜ ਮੈਚਾਂ 'ਚੋਂ ਤਿੰਨ ਮੈਚ ਜਿੱਤੇ ਹਨ। ਕੇਕੇਆਰ ਅੰਕ ਸੂਚੀ ਵਿੱਚ ਦੂਜੇ ਨੰਬਰ 'ਤੇ ਹੈ। ਉਥੇ ਹੀ ਹੈਦਰਾਬਾਦ ਦੀ ਟੀਮ ਹੁਣ ਖਰਾਬ ਸ਼ੁਰੂਆਤ ਤੋਂ ਬਾਅਦ ਜਿੱਤ ਦੀ ਲੀਹ 'ਤੇ ਆ ਗਈ ਹੈ ਅਤੇ ਪਿਛਲੇ ਦੋਵੇਂ ਮੈਚ ਜਿੱਤ ਚੁੱਕੀ ਹੈ। ਫਿਲਹਾਲ ਹੈਦਰਾਬਾਦ ਚਾਰ 'ਚੋਂ ਦੋ ਮੈਚ ਜਿੱਤ ਕੇ ਅੰਕ ਸੂਚੀ 'ਚ ਅੱਠਵੇਂ ਨੰਬਰ 'ਤੇ ਹੈ।
SRH ਬਨਾਮ KKR ਹੈੱਡ ਟੂ ਹੈੱਡ ਅੰਕੜੇ
ਹੈਦਰਾਬਾਦ ਤੇ ਕੋਲਕਾਤਾ ਦੀਆਂ ਟੀਮਾਂ ਆਈਪੀਐਲ ਵਿੱਚ ਹੁਣ ਤੱਕ 21 ਮੈਚਾਂ ਵਿੱਚ ਇੱਕ ਦੂਜੇ ਦਾ ਸਾਹਮਣਾ ਕਰ ਚੁੱਕੀਆਂ ਹਨ। ਇਨ੍ਹਾਂ 21 ਮੈਚਾਂ 'ਚੋਂ ਹੈਦਰਾਬਾਦ ਨੇ 7 ਮੈਚ ਜਿੱਤੇ ਹਨ ਜਦਕਿ ਕੋਲਕਾਤਾ ਨੇ 14 ਮੈਚ ਜਿੱਤੇ ਹਨ। ਪਿਛਲੇ ਅੰਕੜਿਆਂ ਦੇ ਆਧਾਰ 'ਤੇ ਕੇਕੇਆਰ ਦਾ ਪੱਲੜਾ ਭਾਰੀ ਜਾਪਦਾ ਹੈ। ਪਰ ਇਸ ਵਾਰ ਦੋਵਾਂ ਟੀਮਾਂ ਵਿੱਚ ਵੱਡੇ ਬਦਲਾਅ ਹੋਏ ਹਨ, ਜਿਸ ਕਾਰਨ ਇਹ ਕਹਿਣਾ ਮੁਸ਼ਕਿਲ ਹੈ ਕਿ ਕਿਹੜੀ ਟੀਮ ਇਹ ਮੈਚ ਜਿੱਤੇਗੀ।
ਪਿੱਚ ਰਿਪੋਰਟ ਦੇਖੋ
ਬ੍ਰੇਬੋਰਨ ਸਟੇਡੀਅਮ ਦੀ ਪਿੱਚ ਆਮ ਤੌਰ 'ਤੇ ਗੇਂਦਬਾਜ਼ਾਂ ਅਤੇ ਬੱਲੇਬਾਜ਼ਾਂ ਦੋਵਾਂ ਦੀ ਮਦਦ ਕਰਦੀ ਹੈ। ਉਹ ਵੀ ਮੈਚ ਦੌਰਾਨ ਵੱਡਾ ਕਾਰਕ ਸਾਬਤ ਹੋ ਸਕਦਾ ਹੈ। ਇਸ ਮੈਦਾਨ ਦੀ ਸੀਮਾ ਛੋਟੀ ਹੈ ਅਤੇ ਆਊਟਫੀਲਡ ਤੇਜ਼ ਹੈ। ਇਸ ਲਈ ਇੱਥੇ ਬੱਲੇਬਾਜ਼ ਆਸਾਨੀ ਨਾਲ ਚੌਕੇ-ਛੱਕੇ ਮਾਰ ਸਕਦੇ ਹਨ।
ਇਸ ਵਿਕਟ 'ਤੇ ਪਹਿਲੀ ਪਾਰੀ ਦਾ ਔਸਤ ਸਕੋਰ 184 ਦੌੜਾਂ ਹੈ। ਦੂਜੇ ਨੰਬਰ 'ਤੇ ਬੱਲੇਬਾਜ਼ੀ ਕਰਨ ਵਾਲੀ ਟੀਮ ਦਾ ਇੱਥੇ ਸ਼ਾਨਦਾਰ ਰਿਕਾਰਡ ਹੈ। ਹੁਣ ਤਕ ਇਸ ਮੈਦਾਨ 'ਤੇ ਬਾਅਦ 'ਚ ਬੱਲੇਬਾਜ਼ੀ ਕਰਨ ਵਾਲੀ ਟੀਮ ਨੂੰ 60 ਫੀਸਦੀ ਮੈਚਾਂ 'ਚ ਸਫਲਤਾ ਮਿਲੀ ਹੈ। ਅਜਿਹੇ 'ਚ ਟਾਸ ਜਿੱਤਣ ਵਾਲੀ ਟੀਮ ਇੱਥੇ ਪਹਿਲਾਂ ਗੇਂਦਬਾਜ਼ੀ ਕਰਨ ਦਾ ਫੈਸਲਾ ਕਰੇਗੀ।