(Source: ECI/ABP News/ABP Majha)
IPL 2023: ਹੈਦਰਾਬਾਦ-ਲਖਨਊ ਮੈਚ 'ਚ 'ਨੋ ਬਾਲ' ਨੂੰ ਲੈ ਕੇ ਹੋਇਆ ਵਿਵਾਦ, Tom Moody ਨੇ ਕੀਤਾ ਟਵੀਟ
Tom moody: Tom moody ਨੇ ਟਵੀਟ ਕਰਕੇ ਲਿਖਿਆ ਕਿ ਅੰਪਾਇਰ ਗਲਤ ਫੈਸਲੇ ਲਈ ਇੰਨਾ ਸਮਾਂ ਕਿਵੇਂ ਲੈ ਸਕਦੇ ਹਨ? ਟਾਮ ਮੂਡੀ ਤੋਂ ਇਲਾਵਾ ਮੁੰਬਈ ਇੰਡੀਅਨਜ਼ ਦੇ ਸਾਬਕਾ ਤੇਜ਼ ਗੇਂਦਬਾਜ਼ ਮਿਸ਼ੇਲ ਮੈਕਲੇਨੇਘਨ ਨੇ ਵੀ ਟਵੀਟ ਕੀਤਾ ਹੈ।
Tom Moody On Avesh Khan No Ball Controversy: ਲਖਨਊ ਸੁਪਰ ਜਾਇੰਟਸ ਅਤੇ ਸਨਰਾਈਜ਼ਰਸ ਹੈਦਰਾਬਾਦ ਵਿਚਾਲੇ ਮੈਚ ਚੱਲ ਰਿਹਾ ਹੈ। ਰਾਜੀਵ ਗਾਂਧੀ ਇੰਟਰਨੈਸ਼ਨਲ ਸਟੇਡੀਅਮ 'ਚ ਦੋਵੇਂ ਟੀਮਾਂ ਆਹਮੋ-ਸਾਹਮਣੇ ਹਨ। ਹਾਲਾਂਕਿ ਸਾਬਕਾ ਕ੍ਰਿਕਟਰ ਟੌਮ ਮੂਡੀ ਨੇ ਇਸ ਮੈਚ ਦੌਰਾਨ ਅੰਪਾਇਰ ਦੇ ਫੈਸਲੇ 'ਤੇ ਆਪਣਾ ਗੁੱਸਾ ਜ਼ਾਹਰ ਕੀਤਾ ਹੈ। ਦਰਅਸਲ, ਲਖਨਊ ਸੁਪਰ ਜਾਇੰਟਸ ਦੇ ਤੇਜ਼ ਗੇਂਦਬਾਜ਼ ਅਵੇਸ਼ ਖਾਨ ਨੇ ਆਖਰੀ ਓਵਰ ਦੀ ਤੀਜੀ ਗੇਂਦ ਸੁੱਟੀ, ਜਿਸ ਨੂੰ ਅੰਪਾਇਰ ਨੇ ਨੋ ਬਾਲ ਕਿਹਾ। ਇਸ ਤੋਂ ਬਾਅਦ ਲਖਨਊ ਸੁਪਰ ਜਾਇੰਟਸ ਨੇ ਅੰਪਾਇਰ ਦੇ ਫੈਸਲੇ ਖਿਲਾਫ ਸਮੀਖਿਆ ਕਰਨ ਦਾ ਫੈਸਲਾ ਕੀਤਾ। ਲਖਨਊ ਸੁਪਰ ਜਾਇੰਟਸ ਦੀ ਸਮੀਖਿਆ ਤੋਂ ਬਾਅਦ ਤੀਜੇ ਅੰਪਾਇਰ ਨੇ ਪਾਇਆ ਕਿ ਅਵੇਸ਼ ਖਾਨ ਦੀ ਗੇਂਦ ਨੋ ਬਾਲ ਸੀ, ਕਿਉਂਕਿ ਉਚਾਈ ਬਹੁਤ ਜ਼ਿਆਦਾ ਸੀ, ਪਰ ਤੀਜੇ ਅੰਪਾਇਰ ਨੇ ਮੈਦਾਨ 'ਤੇ ਅੰਪਾਇਰ ਦੇ ਫੈਸਲੇ ਨੂੰ ਉਲਟਾ ਦਿੱਤਾ ਅਤੇ ਇਸ ਨੂੰ ਲੀਗਲ ਡਿਲੀਵਰੀ ਕਿਹਾ।
ਇਹ ਵੀ ਪੜ੍ਹੋ: MI vs GT: ਸੂਰਿਆਕੁਮਾਰ ਯਾਦਵ ਦੇ ਇਸ ਸ਼ਾਟ ਨੂੰ ਦੇਖ 'ਕ੍ਰਿਕੇਟ ਦੇ ਭਗਵਾਨ' ਵੀ ਰਹਿ ਗਏ ਹੈਰਾਨ, ਰਿਐਕਸ਼ਨ ਦੀ ਵੀਡੀਓ ਹੋ ਰਹੀ ਹੈ ਵਾਇਰਲ
ਟੌਮ ਮੂਡੀ ਨੇ ਟਵਿਟਰ 'ਤੇ ਲਿਖਿਆ ਕਿ ਅੰਪਾਇਰ ਗਲਤ ਫੈਸਲੇ ਲਈ ਇੰਨਾ ਸਮਾਂ ਕਿਵੇਂ ਲੈ ਸਕਦਾ ਹੈ? ਨਾਲ ਹੀ ਹੈਸ਼ਟੈਗ ਨੋ ਬਾਲ ਦੀ ਵਰਤੋਂ ਕੀਤੀ। ਦਰਅਸਲ, ਟਾਮ ਮੂਡੀ ਅੰਪਾਇਰ ਦੇ ਨੋ ਬਾਲ ਨਾ ਦੇਣ ਦੇ ਫੈਸਲੇ ਤੋਂ ਕਾਫੀ ਨਾਰਾਜ਼ ਨਜ਼ਰ ਆ ਰਹੇ ਹਨ। ਟੌਮ ਮੂਡੀ ਤੋਂ ਇਲਾਵਾ ਮੁੰਬਈ ਇੰਡੀਅਨਜ਼ ਦੇ ਸਾਬਕਾ ਤੇਜ਼ ਗੇਂਦਬਾਜ਼ ਮਿਸ਼ੇਲ ਮੈਕਲੇਨਘੇਨ ਨੇ ਵੀ ਟਵੀਟ ਕੀਤਾ ਹੈ। ਮਿਸ਼ੇਲ ਮੈਕਲੇਨੇਘੇਨ ਨੇ ਵੀ ਟੌਮ ਮੂਡੀ ਦੇ ਸ਼ਬਦਾਂ ਨਾਲ ਸਹਿਮਤੀ ਜਤਾਈ ਹੈ। ਮਿਸ਼ੇਲ ਮੈਕਲੇਨੇਘੇਨ ਨੇ ਲਿਖਿਆ ਕਿ ਅੰਪਾਇਰ ਦਾ ਨੋ ਬਾਲ ਨਾ ਦੇਣ ਦਾ ਫੈਸਲਾ ਹੈਰਾਨੀਜਨਕ ਸੀ।
How can the 3rd umpire take that long to make the wrong decision? #noball #SRHvLSG
— Tom Moody (@TomMoodyCricket) May 13, 2023
How can the 3rd umpire take that long to make the wrong decision? #noball #SRHvLSG
— Tom Moody (@TomMoodyCricket) May 13, 2023
Yet again Third Umpire said it's Not a No-Ball
— Pandu Raj (@CSKianPanduRaj) May 13, 2023
What is a No-Ball According to them??#SRHvLSG #LSGvSRH pic.twitter.com/8AHWFfKbTA
ਹੁਣ ਤੱਕ ਇਦਾਂ ਦਾ ਰਿਹਾ ਮੈਚ ਦਾ ਹਾਲ
ਦੂਜੇ ਪਾਸੇ ਲਖਨਊ ਸੁਪਰ ਜਾਇੰਟਸ ਅਤੇ ਸਨਰਾਈਜ਼ਰਸ ਹੈਦਰਾਬਾਦ ਮੈਚ ਦੀ ਗੱਲ ਕਰੀਏ ਤਾਂ ਸਨਰਾਈਜ਼ਰਸ ਹੈਦਰਾਬਾਦ ਨੇ ਬੱਲੇਬਾਜ਼ੀ ਕਰਦਿਆਂ ਹੋਇਆਂ 20 ਓਵਰਾਂ 'ਚ 6 ਵਿਕਟਾਂ 'ਤੇ 182 ਦੌੜਾਂ ਬਣਾਈਆਂ। ਸਨਰਾਈਜ਼ਰਜ਼ ਹੈਦਰਾਬਾਦ ਲਈ ਹੈਨਰੀ ਕਲਾਸੇਨ ਨੇ 29 ਗੇਂਦਾਂ 'ਚ ਸਭ ਤੋਂ ਵੱਧ 47 ਦੌੜਾਂ ਬਣਾਈਆਂ। ਜਦਕਿ ਅਬਦੁਲ ਸਮਦ ਨੇ 25 ਗੇਂਦਾਂ 'ਤੇ 37 ਦੌੜਾਂ ਦਾ ਯੋਗਦਾਨ ਪਾਇਆ। ਇਸ ਤੋਂ ਇਲਾਵਾ ਸਲਾਮੀ ਬੱਲੇਬਾਜ਼ ਅਨਮੋਲਪ੍ਰੀਤ ਸਿੰਘ ਨੇ 27 ਗੇਂਦਾਂ ਵਿੱਚ 36 ਦੌੜਾਂ ਬਣਾਈਆਂ। ਲਖਨਊ ਸੁਪਰ ਜਾਇੰਟਸ ਲਈ ਕਪਤਾਨ ਕਰੁਣਾਲ ਪੰਡਯਾ ਨੇ ਸਭ ਤੋਂ ਵੱਧ 2 ਵਿਕਟਾਂ ਲਈਆਂ।
ਇਹ ਵੀ ਪੜ੍ਹੋ: IPL 2023: ਵਿਰਾਟ ਕੋਹਲੀ ਨੇ ਕੀਤੇ ਕਈ ਵੱਡੇ ਖੁਲਾਸੇ, ਕਿਹਾ- ਮੈਂ ਕਪਤਾਨ ਦੇ ਤੌਰ 'ਤੇ ਕੀਤੀਆਂ ਕਈ ਗਲਤੀਆਂ