IPL 2024: ਮੀਂਹ ਨੇ ਫੇਰਿਆ ਹੈਦਰਾਬਾਦ-ਗੁਜਰਾਤ ਦੇ ਮੈਚ 'ਤੇ ਪਾਣੀ, ਪਲੇਔਫ 'ਚ ਪਹੁੰਚੀ SRH, ਦਿੱਲੀ ਤੇ ਲਖਨਊ ਬਾਹਰ
SRH vs GT: ਸਨਰਾਈਜ਼ਰਜ਼ ਹੈਦਰਾਬਾਦ ਅਤੇ ਗੁਜਰਾਤ ਟਾਈਟਨਸ ਵਿਚਾਲੇ ਹੋਣ ਵਾਲਾ ਮੈਚ ਭਾਰੀ ਮੀਂਹ ਕਾਰਨ ਰੱਦ ਕਰ ਦਿੱਤਾ ਗਿਆ ਹੈ। ਇਨ੍ਹਾਂ ਮੈਚਾਂ ਦੇ ਰੱਦ ਹੋਣ ਕਾਰਨ 2 ਟੀਮਾਂ ਪਲੇਆਫ ਦੀ ਦੌੜ ਤੋਂ ਬਾਹਰ ਹੋ ਗਈਆਂ ਹਨ।
SRH vs GT: ਸਨਰਾਈਜ਼ਰਜ਼ ਹੈਦਰਾਬਾਦ ਅਤੇ ਗੁਜਰਾਤ ਟਾਈਟਨਸ ਵਿਚਾਲੇ ਮੈਚ ਮੀਂਹ ਕਾਰਨ ਰੱਦ ਹੋ ਗਿਆ। ਲਗਾਤਾਰ ਮੀਂਹ ਕਾਰਨ ਮੈਦਾਨ ਪੂਰਾ ਸਮਾਂ ਢੱਕਣ ਨਾਲ ਢੱਕਿਆ ਰਿਹਾ, ਜਿਸ ਕਾਰਨ ਮੈਚ ਅਧਿਕਾਰੀਆਂ ਨੇ ਮੈਚ ਰੱਦ ਕਰ ਦਿੱਤਾ। ਹੈਦਰਾਬਾਦ ਅਤੇ ਗੁਜਰਾਤ ਵਿਚਾਲੇ ਮੈਚ ਹੈਦਰਾਬਾਦ ਦੇ ਉੱਪਲ ਸਟੇਡੀਅਮ 'ਚ ਖੇਡਿਆ ਜਾਣਾ ਸੀ ਪਰ ਭਾਰੀ ਮੀਂਹ ਕਾਰਨ ਟਾਸ ਵੀ ਨਹੀਂ ਹੋ ਸਕਿਆ। ਮੀਂਹ ਰੁਕਣ ਦਾ ਨਾਂ ਨਹੀਂ ਲੈ ਰਿਹਾ ਸੀ ਅਤੇ ਆਖਰ ਰਾਤ 10:30 ਵਜੇ ਆਖਰੀ ਸਮਾਂ ਤੈਅ ਕੀਤਾ ਗਿਆ ਕਿ ਜੇਕਰ ਮੀਂਹ ਰੁਕਦਾ ਹੈ ਤਾਂ ਦੋਵਾਂ ਟੀਮਾਂ ਵਿਚਾਲੇ ਪੰਜ-ਪੰਜ ਓਵਰਾਂ ਦਾ ਮੈਚ ਖੇਡਿਆ ਜਾਵੇਗਾ। ਪਰ ਮੌਸਮ ਉੱਪਲ ਸਟੇਡੀਅਮ 'ਚ ਮੈਚ ਦੇਖਣ ਆਏ ਕ੍ਰਿਕਟ ਪ੍ਰੇਮੀਆਂ ਨੂੰ ਬਖਸ਼ਣ ਦੇ ਮੂਡ 'ਚ ਨਹੀਂ ਸੀ। ਅੰਤ ਵਿੱਚ 10:30 ਵਜੇ ਮੈਚ ਨੂੰ ਅਧਿਕਾਰਤ ਤੌਰ 'ਤੇ ਰੱਦ ਕਰ ਦਿੱਤਾ ਗਿਆ।
ਦਿੱਲੀ ਅਤੇ ਲਖਨਊ ਪਲੇਆਫ ਤੋਂ ਬਾਹਰ
ਸਨਰਾਈਜ਼ਰਜ਼ ਹੈਦਰਾਬਾਦ ਅਤੇ ਗੁਜਰਾਤ ਟਾਈਟਨਜ਼ ਵਿਚਾਲੇ ਮੈਚ ਮੀਂਹ ਕਾਰਨ ਧੋਤਾ ਜਾਣ ਕਾਰਨ ਦੋ ਹੋਰ ਟੀਮਾਂ ਨੂੰ ਨੁਕਸਾਨ ਹੋਇਆ ਹੈ। ਪਲੇਆਫ ਦੀ ਗੱਲ ਕਰੀਏ ਤਾਂ ਦਿੱਲੀ ਕੈਪੀਟਲਸ ਅਤੇ ਲਖਨਊ ਸੁਪਰ ਜਾਇੰਟਸ ਦੁਚਿੱਤੀ ਵਿੱਚ ਫਸੀਆਂ ਹੋਈਆਂ ਸਨ। ਡੀਸੀ ਦੇ ਇਸ ਸਮੇਂ 14 ਅੰਕ ਹਨ ਅਤੇ ਐਲਐਸਜੀ ਵੀ ਲੀਗ ਪੜਾਅ ਵਿੱਚ ਆਪਣਾ ਆਖਰੀ ਮੈਚ ਜਿੱਤ ਕੇ 14 ਅੰਕ ਹਾਸਲ ਕਰ ਸਕਦੀ ਹੈ। ਪਰ ਗੁਜਰਾਤ ਵਿਰੁੱਧ ਮੈਚ ਰੱਦ ਹੋਣ ਕਾਰਨ, SRH ਨੂੰ ਇੱਕ ਅੰਕ ਮਿਲਿਆ ਹੈ, ਜਿਸ ਨਾਲ ਉਸਦੇ ਕੁੱਲ ਅੰਕ 15 ਹੋ ਗਏ ਹਨ। ਕਿਉਂਕਿ ਦਿੱਲੀ ਅਤੇ ਲਖਨਊ 15 ਅੰਕਾਂ ਤੱਕ ਨਹੀਂ ਪਹੁੰਚ ਸਕਦੇ, ਹੈਦਰਾਬਾਦ ਹੁਣ ਆਈਪੀਐਲ 2024 ਦੇ ਪਲੇਆਫ ਵਿੱਚ ਜਾਣ ਵਾਲੀ ਤੀਜੀ ਟੀਮ ਬਣ ਗਈ ਹੈ। ਇਸ ਤੋਂ ਪਹਿਲਾਂ ਕੇਕੇਆਰ (19) ਅਤੇ ਰਾਜਸਥਾਨ ਰਾਇਲਜ਼ (16) ਪਹਿਲਾਂ ਹੀ ਟਾਪ-4 ਵਿੱਚ ਆਪਣੀ ਜਗ੍ਹਾ ਪੱਕੀ ਕਰ ਚੁੱਕੇ ਹਨ।
ਉੱਪਲ ਸਟੇਡੀਅਮ 'ਚ ਡਿਸਕੋ ਸ਼ੋਅ
ਮੀਂਹ ਕਾਰਨ ਮੈਚ ਅਧਿਕਾਰੀਆਂ ਨੇ ਓਵਰਾਂ ਦੀ ਗਿਣਤੀ ਘੱਟ ਕਰਨੀ ਸ਼ੁਰੂ ਕਰ ਦਿੱਤੀ। ਮੈਚ ਸ਼ੁਰੂ ਹੋਣ ਦੀਆਂ ਸੰਭਾਵਨਾਵਾਂ ਘਟਦੀਆਂ ਦੇਖ ਕੇ ਕਈ ਪ੍ਰਸ਼ੰਸਕ ਮੈਦਾਨ ਛੱਡ ਕੇ ਚਲੇ ਗਏ। ਇਸ ਦੌਰਾਨ ਦਰਸ਼ਕਾਂ ਦੇ ਮਨੋਰੰਜਨ ਲਈ ਹੈਦਰਾਬਾਦ ਦੇ ਉੱਪਲ ਸਟੇਡੀਅਮ 'ਚ ਲਾਈਟ ਸ਼ੋਅ ਦਾ ਆਯੋਜਨ ਕੀਤਾ ਗਿਆ। ਗਰਾਊਂਡ ਵਿੱਚ ਹਨੇਰਾ ਸੀ ਪਰ ਅਜਿਹੇ ਵਿੱਚ ਲਾਈਟ ਸ਼ੋਅ ਗਰਾਊਂਡ ਵਿੱਚ ਡਿਸਕੋ ਬਾਰ ਦਾ ਅਹਿਸਾਸ ਦੇ ਰਿਹਾ ਸੀ। ਗਰਾਊਂਡ ਵਿੱਚ ਮੌਜੂਦ ਲੋਕਾਂ ਨੇ ਆਪਣੇ ਮੋਬਾਈਲਾਂ ਦੀਆਂ ਫਲੈਸ਼ ਲਾਈਟਾਂ ਜਗਾ ਕੇ ਇਸ ਪਲ ਦਾ ਮਜ਼ਾ ਦੁੱਗਣਾ ਕਰ ਦਿੱਤਾ।