ਪੜਚੋਲ ਕਰੋ
Advertisement
ਇੱਕ ਹਫਤੇ 'ਚ ਦੂਜੀ ਵਾਰ ਪ੍ਰਧਾਨਮੰਤਰੀ ਨੂੰ ਕ੍ਰਿਕਟਰ ਦੇ ਵਿਆਹ ਦਾ ਸੱਦਾ
ਨਵੀਂ ਦਿੱਲੀ - ਟੀਮ ਇੰਡੀਆ ਦੇ ਕ੍ਰਿਕਟਰ ਇੱਕ ਤੋਂ ਬਾਅਦ ਇੱਕ ਵਿਆਹ ਕਰਵਾਉਣ ਦੀ ਦੌੜ 'ਚ ਲੱਗੇ ਹੋਏ ਹਨ। ਇਸੇ ਦੌੜ 'ਚ ਇਸ਼ਾਂਤ ਸ਼ਰਮਾ ਦਾ ਨਾਮ ਵੀ ਜੁੜ ਗਿਆ ਹੈ। ਪਿਛਲੇ ਇੱਕ ਸਾਲ 'ਚ ਟੀਮ ਇੰਡੀਆ ਦੇ ਕਈ ਖਿਡਾਰੀਆਂ ਨੇ ਵਿਆਹ ਕੀਤਾ ਹੈ ਅਤੇ ਇਸੇ ਕੜੀ 'ਚ ਹੁਣ ਇਸ਼ਾਂਤ ਸ਼ਰਮਾ ਵੀ ਸ਼ਾਮਿਲ ਹੋ ਗਏ ਹਨ। ਇਸ਼ਾਂਤ ਸ਼ਰਮਾ ਨੂੰ ਮਸ਼ਹੂਰ ਬਾਸਕਿਟਬਾਲ ਖਿਡਾਰਨ ਪ੍ਰਤਿਮਾ ਸਿੰਘ ਨੇ ਕਲੀਨ ਬੋਲਡ ਕਰ ਦਿੱਤਾ। ਟੀਮ ਇੰਡੀਆ ਦੇ ਸਟਾਰ ਖਿਡਾਰੀ ਇਸ਼ਾਂਤ ਸ਼ਰਮਾ 9 ਦਿਸੰਬਰ ਨੂੰ ਬਾਸਕਿਟਬਾਲ ਖਿਡਾਰਨ ਪ੍ਰਤਿਮਾ ਸਿੰਘ ਨਾਲ ਵਿਆਹ ਕਰਵਾਉਣ ਜਾ ਰਹੇ ਹਨ। ਵਿਆਹ 'ਤੇ ਆਉਣ ਵਾਲੇ ਗੈਸਟਸ 'ਚ ਇਸ਼ਾਂਤ-ਪ੍ਰਤਿਮਾ ਨੇ ਪ੍ਰਧਾਨਮੰਤਰੀ ਨਰੇਂਦਰ ਮੋਦੀ ਦਾ ਨਾਮ ਵੀ ਜੋੜਨ ਦੀ ਕੋਸ਼ਿਸ਼ ਕੀਤੀ ਹੈ। ਇਸ਼ਾਂਤ ਸ਼ਰਮਾ ਅਤੇ ਪ੍ਰਤਿਮਾ ਸਿੰਘ ਨੇ ਸ਼ੁੱਕਰਵਾਰ ਨੂੰ ਪ੍ਰਧਾਨਮੰਤਰੀ ਨਾਲ ਮੁਲਾਕਾਤ ਕੀਤੀ ਅਤੇ ਉਨ੍ਹਾਂ ਨੂੰ ਵਿਆਹ 'ਤੇ ਆਉਣ ਦਾ ਸੱਦਾ ਦਿੱਤਾ। ਇਸਤੋਂ ਪਹਿਲਾਂ ਕ੍ਰਿਕਟਰ ਯੁਵਰਾਜ ਸਿੰਘ ਵੀ ਆਪਣੀ ਰਿਸੈਪਸ਼ਨ ਦਾ ਸੱਦਾ ਦੇਣ ਪ੍ਰਧਾਨਮੰਤਰੀ ਨੂੰ ਮਿਲੇ ਸਨ। ਯੁਵਰਾਜ ਸਿੰਘ ਨਾਲ ਉਨ੍ਹਾਂ ਦੀ ਮਾਂ ਸ਼ਬਨਮ ਸਿੰਘ ਵੀ ਮੌਜੂਦ ਸੀ।
ਇਸ ਮੌਕੇ ਦੋਨਾ ਨੇ ਟਵੀਟ ਕਰਕੇ ਪ੍ਰਧਾਨਮੰਤਰੀ ਨੂੰ ਸੱਦਾ ਦੇਣ ਦੀ ਜਾਣਕਾਰੀ ਆਪਣੇ ਫੈਨਸ ਨਾਲ ਸਾਂਝੀ ਕੀਤੀ।
One of the happiest and proud moment of our life @ImIshant . thank you @narendramodi ji for your time.We are proud of you
Honoured to have met Modiji with my fiancé @PratimaSinghBB thanks to our PM for his time and for all that he has done for the country.
ਇਸ਼ਾਂਤ ਸ਼ਰਮਾ ਅਤੇ ਪ੍ਰਤਿਮਾ ਦਾ ਵਿਆਹ ਦਿੱਲੀ 'ਚ ਹੋਵੇਗਾ। ਇਸਤੋਂ ਪਹਿਲਾਂ ਇਸੇ ਸਾਲ 19 ਜੂਨ ਇਸ਼ਾਂਤ ਸ਼ਰਮਾ ਨੇ ਬਾਸਕਿਟਬਾਲ ਖਿਡਾਰਨ ਪ੍ਰਤਿਮਾ ਸਿੰਘ ਨਾਲ ਮੰਗਣੀ ਕੀਤੀ ਸੀ। ਇਸ਼ਾਂਤ ਦੀ ਮੰਗਣੀ 'ਚ ਉਨ੍ਹਾਂ ਦੇ ਪਰਿਵਾਰ ਤੋਂ ਅਲਾਵਾ ਕੁਝ ਖਾਸ ਦੋਸਤ ਵੀ ਮੌਜੂਦ ਸਨ।
ਇਸ਼ਾਂਤ ਦੀ ਮੰਗੇਤਰ ਪ੍ਰਤਿਮਾ ਵਾਰਾਨਸੀ ਦੀ ਰਹਿਣ ਵਾਲੀ ਹੈ, ਅਤੇ ਭਾਰਤੀ ਬਾਸਕਿਟਬਾਲ ਟੀਮ ਵੱਲੋਂ ਖੇਡਦੀ ਹੈ।
Follow ਸਪੋਰਟਸ News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਲੁਧਿਆਣਾ
ਕ੍ਰਿਕਟ
ਲੁਧਿਆਣਾ
ਲੁਧਿਆਣਾ
Advertisement