ਪੜਚੋਲ ਕਰੋ

ਤੀਰਅੰਦਾਜ਼ Deepika Kumari ਨੂੰ ਮਿਲੇਗਾ 50 ਲੱਖ ਰੁਪਏ ਦਾ ਪੁਰਸਕਾਰ, ਸੂਬਾ ਸਰਕਾਰ ਨੇ ਕਿਤਾ ਐਲਾਨ

ਝਾਰਖੰਡ ਦੇ ਮੁੱਖ ਮੰਤਰੀ ਹੇਮੰਤ ਸੋਰੇਨ ਨੇ ਸੂਬੇ ਦੀ ਸਟਾਰ ਤੀਰਅੰਦਾਜ਼ ਦੀਪਿਕਾ ਕੁਮਾਰੀ ਨੂੰ 50 ਲੱਖ ਰੁਪਏ ਦਾ ਨਕਦ ਇਨਾਮ ਦੇਣ ਦਾ ਐਲਾਨ ਕੀਤਾ ਹੈ। ਦੱਸ ਦਈਏ ਕਿ ਦੀਪਿਕਾ ਨੇ ਤਿੰਨ ਸੋਨ ਤਗਮੇ ਜਿੱਤੇ ਹਨ।

ਰਾਂਚੀ: ਝਾਰਖੰਡ ਦੇ ਮੁੱਖ ਮੰਤਰੀ ਹੇਮੰਤ ਸੋਰੇਨ ਨੇ ਪਿਛਲੇ ਮਹੀਨੇ ਪੈਰਿਸ ਵਿਚ ਤੀਰਅੰਦਾਜ਼ੀ ਵਿਸ਼ਵ ਕੱਪ ਦੇ ਤੀਜੇ ਪੜਾਅ ਵਿਚ ਤਿੰਨ ਸੋਨੇ ਦੇ ਤਗਮੇ ਜਿੱਤਣ ਵਾਲੀ ਸੂਬੇ ਦੀ ਸਟਾਰ ਤੀਰਅੰਦਾਜ਼ ਦੀਪਿਕਾ ਕੁਮਾਰੀ ਨੂੰ 50 ਲੱਖ ਰੁਪਏ ਦਾ ਇਨਾਮ ਦੇਣ ਦਾ ਐਲਾਨ ਕੀਤਾ।

ਮੁੱਖ ਮੰਤਰੀ ਨੇ 23 ਜੁਲਾਈ ਤੋਂ 8 ਅਗਸਤ ਤੱਕ ਹੋਣ ਵਾਲੇ ਟੋਕਿਓ ਓਲੰਪਿਕ ਖੇਡਾਂ ਵਿੱਚ ਸੋਨ ਤਮਗਾ ਜਿੱਤਣ ਵਾਲੇ ਝਾਰਖੰਡ ਦੇ ਖਿਡਾਰੀਆਂ ਨੂੰ 2 ਕਰੋੜ ਰੁਪਏ, ਚਾਂਦੀ ਦੇ ਤਗਮੇ ਲਈ 1 ਕਰੋੜ ਰੁਪਏ ਅਤੇ ਕਾਂਸੀ ਦੇ ਤਗਮੇ ਲਈ 75 ਲੱਖ ਰੁਪਏ ਦੇ ਇਨਾਮ ਦੇਣ ਦਾ ਐਲਾਨ ਵੀ ਕੀਤਾ ਹੈ।

ਤੀਰਅੰਦਾਜ਼ ਅੰਕਿਤਾ ਭਕੱਤਾ ਨੂੰ 20 ਲੱਖ ਰੁਪਏ ਦੇ ਪੁਰਸਕਾਰ ਦੇਣ ਦਾ ਐਲਾਨ

ਪੈਰਿਸ ਵਿੱਚ ਦੀਪਿਕਾ ਦੇ ਨਾਲ ਸੋਨ ਤਗਮਾ ਜਿੱਤਣ ਵਾਲੀ ਮਹਿਲਾ ਟੀਮ ਦੀ ਤੀਰਅੰਦਾਜ਼ ਅੰਕਿਤਾ ਭਗਤ ਅਤੇ ਕੋਮੋਲਿਕਾ ਬਾਰੀ ਨੂੰ 20-25 ਲੱਖ ਰੁਪਏ ਦੇ ਇਨਾਮ ਦਾ ਐਲਾਨ ਵੀ ਕੀਤਾ ਗਿਆ ਹੈ। ਜਦਕਿ ਕੋਚ ਪੂਰਨੀਮਾ ਮਾਹਤੋ ਨੂੰ 12 ਲੱਖ ਰੁਪਏ ਦਿੱਤੇ ਜਾਣਗੇ। ਇਸਦੇ ਨਾਲ ਹੀ, ਉਨ੍ਹਾਂ ਨੇ ਓਲੰਪਿਕਸ ਲਈ ਭਾਰਤੀ ਹਾਕੀ ਟੀਮ ਵਿੱਚ ਚੁਣੇ ਗਏ ਨਿੱਕੀ ਪ੍ਰਧਾਨ ਅਤੇ ਸਲੀਮਾ ਟੈਟੇ ਨੂੰ ਪੰਜ-ਪੰਜ ਲੱਖ ਰੁਪਏ ਦੇ ਇਨਾਮ ਦੇਣ ਦਾ ਐਲਾਨ ਕੀਤਾ ਹੈ।

ਮੁੱਖ ਮੰਤਰੀ ਦਫ਼ਤਰ ਤੋਂ ਜਾਰੀ ਕੀਤੀ ਗਈ ਇ੍ਕਰ ਬਿਆਨ ਵਿਚ ਕਿਹਾ ਗਿਆ ਹੈ, “ਮੁੱਖ ਮੰਤਰੀ ਨੇ ਸਾਡੇ ਚੈਂਪੀਅਨਜ਼ ਲਈ ਨਕਦ ਪੁਰਸਕਾਰਾਂ ਦਾ ਐਲਾਨ ਕੀਤਾ। ਜਿਸ ਵਿੱਚ ਦੀਪਿਕਾ ਨੂੰ 50 ਲੱਖ ਰੁਪਏ, ਅੰਕਿਤਾ ਅਤੇ ਕੋਮੋਲਿਕਾ ਨੂੰ ਹਰੇਕ ਨੂੰ 20 ਲੱਖ ਰੁਪਏ, ਸਲੀਮਾ ਅਤੇ ਨਿੱਕੀ ਨੂੰ ਪੰਜ ਲੱਖ ਰੁਪਏ ਅਤੇ ਕੋਚ (ਤੀਰਅੰਦਾਜ਼ੀ) ਪੂਰਨੀਮਾ ਮਹਾਤੋ ਨੂੰ 12 ਲੱਖ ਰੁਪਏ ਦਿੱਤੇ ਜਾਣਗੇ।

ਸੋਨੇ ਦੇ ਤਗਮੇ ਲਈ 2 ਕਰੋੜ ਰੁਪਏ ਦਾ ਪੁਰਸਕਾਰ

ਜਾਰੀ ਬਿਆਨ ਵਿਚ ਇਹ ਵੀ ਕਿਹਾ ਗਿਆ ਹੈ, “ਮੁੱਖ ਮੰਤਰੀ ਨੇ ਓਲੰਪਿਕ ਤਮਗੇ ਜਿੱਤਣ ਵਾਲੇ ਸੂਬੇ ਦੇ ਖਿਡਾਰੀਆਂ ਨੂੰ ਨਕਦ ਪੁਰਸਕਾਰਾਂ ਦਾ ਐਲਾਨ ਵੀ ਕੀਤਾ ਹੈ। ਜਿਸ ਵਿਚ ਸੋਨੇ ਦੇ ਤਗਮੇ ਲਈ 2 ਕਰੋੜ ਰੁਪਏ, ਚਾਂਦੀ ਦੇ ਤਗਮੇ ਲਈ ਇੱਕ ਕਰੋੜ ਰੁਪਏ ਅਤੇ ਕਾਂਸੀ ਦਾ ਤਗਮਾ ਜੇਤੂ ਲਈ 75 ਲੱਖ ਰੁਪਏ ਦਾ ਇਨਾਮ ਦਿੱਤਾ ਜਾਵੇਗਾ।“

ਮੁੱਖ ਮੰਤਰੀ ਨੇ ਇਸ ਮੌਕੇ ਖਿਡਾਰੀਆਂ ਅਤੇ ਦ੍ਰੋਣਾਚਾਰੀਆ ਪੁਰਸਕਾਰ ਪੂਰਨਮਾ ਮਹਾਤੋ ਨਾਲ ਆਨਲਾਈਨ ਗੱਲਬਾਤ ਕੀਤੀ। ਸਟਾਰ ਭਾਰਤੀ ਤੀਰਅੰਦਾਜ਼ ਦੀਪਿਕਾ ਕੁਮਾਰੀ ਨੇ ਪਿਛਲੇ ਮਹੀਨੇ ਤੀਰਅੰਦਾਜ਼ੀ ਵਿਸ਼ਵ ਕੱਪ ਦੇ ਤੀਜੇ ਪੜਾਅ ਵਿਚ ਸੋਨੇ ਦੇ ਤਗਮੇ ਦੀ ਹੈਟ੍ਰਿਕ ਤੋਂ ਬਾਅਦ ਗਲੋਬਲ ਰੈਂਕਿੰਗ ਵਿਚ ਪਹਿਲੇ ਨੰਬਰ 'ਤੇ ਸਥਾਨ ਹਾਸਲ ਕੀਤਾ ਸੀ।

ਰਾਂਚੀ ਦੇ ਇਸ 27 ਸਾਲਾ ਖਿਡਾਰੀ ਨੇ 2012 ਤੋਂ ਬਾਅਦ ਪਹਿਲੀ ਵਾਰ ਚੋਟੀ ਦੀ ਰੈਂਕਿੰਗ ਹਾਸਲ ਕੀਤੀ ਹੈ। ਉਨ੍ਹਾਂ ਨੇ ਔਰਤਾਂ ਦੇ ਵਿਅਕਤੀਗਤ, ਟੀਮ ਅਤੇ ਮਿਕਸਡ ਜੋੜੀ ਦੇ ਤਿੰਨ ਰਿਕਰਵ ਈਵੈਂਟਾਂ ਵਿੱਚ ਸੋਨੇ ਦੇ ਤਗਮੇ ਜਿੱਤੇ ਸੀ।

ਇਹ ਵੀ ਪੜ੍ਹੋ: Third Largest Cricket Stadium: ਪਿੰਕ ਸਿਟੀ 'ਚ ਬਣੇਗਾ ਦੁਨੀਆ ਦਾ ਤੀਜਾ ਸਭ ਤੋਂ ਵੱਡਾ ਕ੍ਰਿਕਟ ਸਟੇਡੀਅਮ, ਜਾਣੋ ਕੀ ਹੋਵੇਗਾ ਖਾਸ

ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:

https://play.google.com/store/apps/details?id=com.winit.starnews.hin

https://apps.apple.com/in/app/abp-live-news/id811114904

ਹੋਰ ਵੇਖੋ
Advertisement
Advertisement
Advertisement

ਟਾਪ ਹੈਡਲਾਈਨ

4 ਸਾਲ ਤੋਂ ਵੱਡੇ ਬੱਚਿਆਂ ਲਈ ਹੈਲਮੇਟ ਜ਼ਰੂਰੀ, ਹਾਈਕੋਰਟ ਨੇ ਦਿੱਤੇ ਸਖ਼ਤ ਹੁਕਮ, ਇਨ੍ਹਾਂ ਤਿੰਨ ਸੂਬਿਆਂ 'ਚ ਨਿਯਮ ਹੋਏ ਲਾਗੂ

Android ਯੂਜ਼ਰਸ ਲਈ ਵੱਡਾ ਖਤਰਾ! ਆਹ ਮਾਲਵੇਅਰ ਮਿੰਟਾਂ 'ਚ ਖਾਲੀ ਕਰ ਸਕਦਾ ਤੁਹਾਡਾ ਅਕਾਊਂਟ, ਇਦਾਂ ਕਰੋ ਆਪਣਾ ਬਚਾਅ

Kartarpur Corridor: ਕੀ ਪਾਕਿਸਤਾਨ 'ਚ ਮੌਜੂਦ ਕਰਤਾਰਪੁਰ ਸਾਹਿਬ ਜਾਣ ਲਈ ਲੈਣਾ ਪੈਂਦਾ ਵੀਜ਼ਾ? ਜਾਣ ਲਈ ਇੱਥੇ ਕਰਨਾ ਪੈਂਦਾ ਰਜਿਸਟਰ

ਪਾਕਿਸਤਾਨ ਦੇ ਕਵੇਟਾ ਰੇਲਵੇ ਸਟੇਸ਼ਨ 'ਤੇ ਹੋਇਆ ਧਮਾਕਾ, 21 ਲੋਕਾਂ ਦੀ ਮੌਤ, ਦਰਜਨਾਂ ਜ਼ਖ਼ਮੀ
ਪਾਕਿਸਤਾਨ ਦੇ ਕਵੇਟਾ ਰੇਲਵੇ ਸਟੇਸ਼ਨ 'ਤੇ ਹੋਇਆ ਧਮਾਕਾ, 21 ਲੋਕਾਂ ਦੀ ਮੌਤ, ਦਰਜਨਾਂ ਜ਼ਖ਼ਮੀ
Advertisement
ABP Premium

ਵੀਡੀਓਜ਼

Chabbewal ਦੇ ਲੋਕ ਕਿਹੜੇ ਮੁੱਦਿਆਂ 'ਤੇ ਪਾਉਣਗੇ ਵੋਟPartap Bajwa ਨੇ ਮੁੱਖ ਮੰਤਰੀ Bhagwant Mann ਨੂੰ ਦਿੱਤੀ ਚੇਤਾਵਨੀChabbewal ਜਿਮਨੀ ਚੋਣ 'ਚ ਕਿਹੜੀ ਪਾਰਟੀ ਨੂੰ ਪਸੰਦ ਕਰ ਰਹੇ ਲੋਕਪਰਾਲੀ ਸਾੜਨ ਤੇ ਜੁਰਮਾਨਾ ਵਧਿਆ, ਕਿਸਾਨ ਲੀਡਰਾਂ ਨੇ ਕੀਤੀ ਵੱਡੀ ਮੰਗ

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
4 ਸਾਲ ਤੋਂ ਵੱਡੇ ਬੱਚਿਆਂ ਲਈ ਹੈਲਮੇਟ ਜ਼ਰੂਰੀ, ਹਾਈਕੋਰਟ ਨੇ ਦਿੱਤੇ ਸਖ਼ਤ ਹੁਕਮ, ਇਨ੍ਹਾਂ ਤਿੰਨ ਸੂਬਿਆਂ 'ਚ ਨਿਯਮ ਹੋਏ ਲਾਗੂ
4 ਸਾਲ ਤੋਂ ਵੱਡੇ ਬੱਚਿਆਂ ਲਈ ਹੈਲਮੇਟ ਜ਼ਰੂਰੀ, ਹਾਈਕੋਰਟ ਨੇ ਦਿੱਤੇ ਸਖ਼ਤ ਹੁਕਮ, ਇਨ੍ਹਾਂ ਤਿੰਨ ਸੂਬਿਆਂ 'ਚ ਨਿਯਮ ਹੋਏ ਲਾਗੂ
Android ਯੂਜ਼ਰਸ ਲਈ ਵੱਡਾ ਖਤਰਾ! ਆਹ ਮਾਲਵੇਅਰ ਮਿੰਟਾਂ 'ਚ ਖਾਲੀ ਕਰ ਸਕਦਾ ਤੁਹਾਡਾ ਅਕਾਊਂਟ, ਇਦਾਂ ਕਰੋ ਆਪਣਾ ਬਚਾਅ
Android ਯੂਜ਼ਰਸ ਲਈ ਵੱਡਾ ਖਤਰਾ! ਆਹ ਮਾਲਵੇਅਰ ਮਿੰਟਾਂ 'ਚ ਖਾਲੀ ਕਰ ਸਕਦਾ ਤੁਹਾਡਾ ਅਕਾਊਂਟ, ਇਦਾਂ ਕਰੋ ਆਪਣਾ ਬਚਾਅ
Kartarpur Corridor: ਕੀ ਪਾਕਿਸਤਾਨ 'ਚ ਮੌਜੂਦ ਕਰਤਾਰਪੁਰ ਸਾਹਿਬ ਜਾਣ ਲਈ ਲੈਣਾ ਪੈਂਦਾ ਵੀਜ਼ਾ? ਜਾਣ ਲਈ ਇੱਥੇ ਕਰਨਾ ਪੈਂਦਾ ਰਜਿਸਟਰ
Kartarpur Corridor: ਕੀ ਪਾਕਿਸਤਾਨ 'ਚ ਮੌਜੂਦ ਕਰਤਾਰਪੁਰ ਸਾਹਿਬ ਜਾਣ ਲਈ ਲੈਣਾ ਪੈਂਦਾ ਵੀਜ਼ਾ? ਜਾਣ ਲਈ ਇੱਥੇ ਕਰਨਾ ਪੈਂਦਾ ਰਜਿਸਟਰ
ਪਾਕਿਸਤਾਨ ਦੇ ਕਵੇਟਾ ਰੇਲਵੇ ਸਟੇਸ਼ਨ 'ਤੇ ਹੋਇਆ ਧਮਾਕਾ, 21 ਲੋਕਾਂ ਦੀ ਮੌਤ, ਦਰਜਨਾਂ ਜ਼ਖ਼ਮੀ
ਪਾਕਿਸਤਾਨ ਦੇ ਕਵੇਟਾ ਰੇਲਵੇ ਸਟੇਸ਼ਨ 'ਤੇ ਹੋਇਆ ਧਮਾਕਾ, 21 ਲੋਕਾਂ ਦੀ ਮੌਤ, ਦਰਜਨਾਂ ਜ਼ਖ਼ਮੀ
Punjab Bypoll: ਪੰਜਾਬ 'ਚ 2 ਰੈਲੀਆਂ ਕਰਨਗੇ ਅਰਵਿੰਦ ਕੇਜਰੀਵਾਲ, ਦਿੱਲੀ ਚੋਣਾਂ ਤੋਂ ਪਹਿਲਾਂ ਪੰਜਾਬ 'ਚ ਦਮ ਦਿਖਾਉਣਗੇ 'ਆਪ' ਸੁਪਰੀਮੋ

ਪਰਿਵਾਰ ਸਣੇ ਪਾਕਿਸਤਾਨ ਜਾ ਰਹੇ ਸਿੱਧੂ, ਕਰਤਾਰਪੁਰ ਸਾਹਿਬ ਟੇਕਣਗੇ ਮੱਥਾ

Punjab Weather Update: ਪੰਜਾਬ 'ਚ ਖੁਸ਼ਕ ਰਹੇਗਾ ਮੌਸਮ, ਪੰਜ ਸ਼ਹਿਰਾਂ ਦਾ AQI 200 ਤੋਂ ਵੱਧ, ਜਾਣੋ ਮੌਸਮ ਦਾ ਲੇਟੇਸਟ ਅਪਡੇਟ

Latest Breaking News Live Updates on 9 November 2024: ਲੁਧਿਆਣਾ ਪੁਲਿਸ ਨੇ ਦਬੋਚਿਆ ਗੈਂਗਸਟਰ ਰਿਸ਼ਭ ਅਤੇ ਸੁਸ਼ੀਲ, ਕਰਾਸ ਫਾਈਰਿੰਗ 'ਚ ਲੱਗੀਆਂ 2 ਗੋਲੀਆਂ, ਪੰਜਾਬ 'ਚ ਖੁਸ਼ਕ ਰਹੇਗਾ ਮੌਸਮ, ਪੰਜਾਬ 'ਚ 2 ਰੈਲੀਆਂ ਕਰਨਗੇ ਅਰਵਿੰਦ ਕੇਜਰੀਵਾਲ

Embed widget