ਪੜਚੋਲ ਕਰੋ
ਕਾਨਪੁਰ ਟੈਸਟ : ਪਹਿਲਾ ਦਿਨ ਕੀਵੀ ਟੀਮ ਦਾ ਨਾਮ

ਕਾਨਪੁਰ - ਗਰੀਨ ਪਾਰਕ ਸਟੇਡੀਅਮ 'ਚ ਖੇਡੇ ਜਾ ਰਹੇ ਪਹਿਲੇ ਟੈਸਟ ਮੈਚ ਦੇ ਪਹਿਲੇ ਦਿਨ ਟੀਮ ਇੰਡੀਆ ਨੇ ਚੰਗੀ ਸ਼ੁਰੂਆਤ ਤੋਂ ਬਾਅਦ ਕੀਵੀ ਗੇਂਦਬਾਜਾਂ ਸਾਹਮਣੇ ਖਰਾਬ ਖੇਡ ਵਿਖਾਇਆ। ਭਾਰਤੀ ਟੀਮ ਨੇ ਦਮਦਾਰ ਸ਼ੁਰੂਆਤ ਤੋਂ ਬਾਅਦ ਵਿਕਟਾਂ ਗਵਾਉਣ ਦਾ ਅਜਿਹਾ ਸਿਲਸਿਲਾ ਸ਼ੁਰੂ ਕੀਤਾ ਜੋ ਦਿਨ ਦਾ ਖੇਡ ਖਤਮ ਹੋਣ ਤਕ ਚਲਦਾ ਰਿਹਾ। ਟੀਮ ਇੰਡੀਆ ਨੇ ਦਿਨ ਦਾ ਖੇਡ ਖਤਮ ਹੋਣ ਤਕ 9 ਵਿਕਟਾਂ ਗਵਾ ਕੇ 291 ਰਨ ਬਣਾਏ।

ਟਾਪ 3 ਦਾ ਧਮਾਕਾ
ਟੀਮ ਇੰਡੀਆ ਨੂੰ ਲੋਕੇਸ਼ ਰਾਹੁਲ, ਮੁਰਲੀ ਵਿਜੈ ਅਤੇ ਚੇਤੇਸ਼ਵਰ ਪੁਜਾਰਾ ਨੇ ਦਮਦਾਰ ਸ਼ੁਰੂਆਤ ਦਿੱਤੀ। ਲੋਕੇਸ਼ ਰਾਹੁਲ ਨੇ ਖੁੱਲ ਕੇ ਸ਼ਾਟ ਖੇਡੇ ਅਤੇ 39 ਗੇਂਦਾਂ 'ਤੇ 32 ਰਨ ਬਣਾ ਕੇ ਆਊਟ ਹੋਏ। ਲੋਕੇਸ਼ ਰਾਹੁਲ ਦੀ ਪਾਰੀ 'ਚ 4 ਚੌਕੇ ਅਤੇ 1 ਛੱਕਾ ਸ਼ਾਮਿਲ ਸੀ। ਭਾਰਤ ਨੂੰ ਪਹਿਲਾ ਝਟਕਾ 42 ਰਨ ਦੇ ਸਕੋਰ 'ਤੇ ਲੱਗਾ। ਫਿਰ ਮੁਰਲੀ ਵਿਜੈ ਅਤੇ ਚੇਤੇਸ਼ਵਰ ਪੁਜਾਰਾ ਨੇ ਮਿਲਕੇ ਭਾਰਤ ਲਈ 112 ਰਨ ਦੀ ਪਾਰਟਨਰਸ਼ਿਪ ਕੀਤੀ ਅਤੇ ਟੀਮ ਨੂੰ 154 ਰਨ ਦੇ ਸਕੋਰ ਤਕ ਪਹੁੰਚਾਇਆ। ਪਰ ਇਸਤੋਂ ਬਾਅਦ ਭਾਰਤ ਨੇ 185 ਰਨ ਤਕ ਪਹੁੰਚਦਿਆਂ 4 ਵਿਕਟ ਗਵਾ ਦਿੱਤੇ। ਪਹਿਲਾਂ ਪੁਜਾਰਾ 62 ਰਨ ਦੀ ਪਾਰੀ ਖੇਡ ਆਊਟ ਹੋਏ। ਫਿਰ ਜਲਦੀ ਹੀ ਵਿਰਾਟ ਕੋਹਲੀ 9 ਰਨ ਬਣਾ ਕੇ ਆਊਟ ਹੋ ਗਏ। ਇਸਤੋਂ ਬਾਅਦ ਮੁਰਲੀ ਵਿਜੈ 65 ਰਨ ਬਣਾ ਕੇ ਪੈਵਲੀਅਨ ਪਰਤ ਗਏ।

ਮਿਡਲ ਆਰਡਰ ਹੋਇਆ ਫਲਾਪ
ਭਾਰਤੀ ਟੀਮ ਦੇ ਟਾਪ ਆਰਡਰ ਨੇ ਤਾਂ ਆਪਣਾ ਕੰਮ ਕਰ ਦਿੱਤਾ ਸੀ। ਪਰ ਭਾਰਤੀ ਟੀਮ ਦਾ ਮਿਡਲ ਆਰਡਰ ਫਲਾਪ ਹੋ ਗਿਆ। ਵਿਰਾਟ ਕੋਹਲੀ (9), ਅਜਿੰਕਿਆ ਰਹਾਣੇ (18) ਅਤੇ ਰੋਹਿਤ ਸ਼ਰਮਾ (35) ਵੱਡੀ ਪਾਰੀ ਖੇਡਣ 'ਚ ਨਾਕਾਮ ਰਹੇ। ਰਿਧੀਮਾਨ ਸਾਹਾ ਤਾਂ ਬਿਨਾ ਖਾਤਾ ਖੋਲੇ ਹੀ ਆਊਟ ਹੋ ਗਏ। ਅਸ਼ਵਿਨ ਨੇ 40 ਰਨ ਦੀ ਪਾਰੀ ਖੇਡ ਟੀਮ ਇੰਡੀਆ ਦੀ ਲੜਖੜਾਉਂਦੀ ਪਾਰੀ ਨੂੰ ਸੰਭਾਲਿਆ ਪਰ ਅਸ਼ਵਿਨ ਵੀ ਜਾਦਾ ਸਮਾਂ ਮੈਦਾਨ 'ਤੇ ਨਹੀਂ ਟਿਕ ਸਕੇ।

ਕੀਵੀ ਗੇਂਦਬਾਜ਼ ਹਿਟ
ਨਿਊਜ਼ੀਲੈਂਡ ਦੀ ਟੀਮ ਲਈ ਬੋਲਟ ਅਤੇ ਸੈਂਟਨਰ ਨੇ ਦਮਦਾਰ ਖੇਡ ਵਿਖਾਇਆ। ਦੋਨੇ ਗੇਂਦਬਾਜ਼ਾਂ ਨੇ 3-3 ਵਿਕਟ ਹਾਸਿਲ ਕੀਤੇ। ਟਰੈਂਟ ਬੋਲਟ ਦੀ ਅੰਦਰ ਆਉਂਦੀ ਗੇਂਦ ਨੂੰ ਖੇਡਣ 'ਚ ਭਾਰਤੀ ਬੱਲੇਬਾਜਾਂ ਨੂੰ ਕਾਫੀ ਪਰੇਸ਼ਾਨੀ ਹੋਈ।
Follow ਸਪੋਰਟਸ News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਪੜ੍ਹੋ






















