ਪੜਚੋਲ ਕਰੋ
Advertisement
Men's Hockey World Cup 2018: ਕੈਨੇਡਾ ਨੂੰ 5-1 ਨਾਲ ਹਰਾ ਕੇ ਭਾਰਤ ਕਵਾਰਟਰ ਫਾਈਨਲ ’ਚ ਦਾਖ਼ਲ
ਚੰਡੀਗੜ੍ਹ: ਭਾਰਤੀ ਟੀਮ ਨੇ ਹਾਕੀ ਵਿਸ਼ਵਕੱਪ 2018 ਦੇ ਕਵਾਰਟਰ ਫਾਈਨਲ ਵਿੱਚ ਆਪਣੀ ਥਾਂ ਕਾਇਮ ਕਰ ਲਈ ਹੈ। ਭਾਰਤ ਨੇ ਕੈਨੇਡਾ ਨੂੰ 5-1 ਨਾਲ ਮਾਤ ਦਿੱਤੀ। ਮੈਚ ਦੇ 12ਵੇਂ ਮਿੰਟ ਵਿੱਚ ਭਾਰਤ ਨੇ ਆਪਣਾ ਪਹਿਲਾ ਗੋਲ ਕਰ ਕੇ ਬੜ੍ਹਤ ਬਣਾਈ। ਭਾਰਤ ਵੱਲੋਂ ਪਹਿਲਾ ਗੋਲ ਹਰਮਨਪ੍ਰੀਤ ਨੇ ਕੀਤਾ। ਪਹਿਲੇ ਕਵਾਰਟਰ ਦੇ ਅੰਤ ਤਕ ਭਾਰਤ ਨੇ 1-0 ਦੀ ਲੀਡ ਹਾਸਲ ਕਰ ਲਈ ਸੀ। ਇਸ ਦੇ ਬਾਅਦ ਕੈਨੇਡੀ ਦੀ ਟੀਮ ਨੇ ਲੱਖ ਕੋਸ਼ਿਸ਼ ਕੀਤੀ ਪਰ ਭਾਰਤੀ ਟੀਮ ਦੇ ਸੀਨੀਅਰ ਖਿਡਾਰੀ ਤੇ ਗੋਲਕੀਪਰ ਸ਼੍ਰੀਜੇਸ਼ ਨੇ ਬਰਾਬਰੀ ਦਾ ਕੋਈ ਮੌਕਾ ਨਹੀਂ ਦਿੱਤਾ।
ਮੈਚ ਦੇ ਦੂਜੇ ਕਵਾਰਟਰ ਵਿੱਚ ਕੋਈ ਗੋਲ ਨਹੀਂ ਹੋਇਆ। ਇਸ ਤਰ੍ਹਾਂ ਅੱਧੇ ਸਮੇਂ ਤਕ ਭਾਰਤ ਨੇ ਆਪਣੀ 1-0 ਦੀ ਲੀਡ ਕਾਇਮ ਰੱਖੀ। ਇਸ ਦੇ ਬਾਅਦ ਕੈਨੇਡਾ ਨੇ ਦੂਜਾ ਗੋਲ ਕੀਤਾ। ਮੈਚ ਦੇ 35ਵੇਂ ਮਿੰਟ ਵਿੱਚ ਵੈਨ ਸੁਨ ਨੇ ਗੋਲ ਕਰ ਕੇ ਸਕੋਰ ਨੂੰ 1-1 ’ਤੇ ਬਰਾਬਰ ਕਰ ਦਿੱਤਾ। ਇਸ ਦੇ ਬਾਅਧ ਭਾਰਤ ਨੇ 46ਵੇਂ ਮਿੰਟ ਵਿੱਚ ਇੱਕ ਹੋਰ ਗੋਲ ਕੀਤਾ। ਮੈਚ ਦੇ 56ਵੇਂ ਮਿੰਟ ਤਕ ਭਾਰਤ ਨੇ 5 ਗੋਲ ਕਰ ਲਏ ਸੀ। ਮਨਪ੍ਰੀਤ ਸਿੰਘ ਦੀ ਅਗਵਾਈ ਹੇਠ ਟੀਮ ਇੰਡੀਆ ਨੇ ਇਸ ਵਿਸ਼ਵ ਕੱਪ ਵਿੱਚ ਸ਼ਾਨਦਾਰ ਪ੍ਰਦਰਸ਼ਨ ਕੀਤਾ। ਭਾਰਤ ਨੇ ਇਸ ਟੂਰਨਾਮੈਂਟ ਦੀ ਚੰਗੀ ਸ਼ੁਰੂਆਤ ਕੀਤੀ। ਇਸ ਤੋਂ ਪਹਿਲਾਂ ਭਾਰਤ ਨੇ ਦੱਖਣ ਅਫ਼ਰੀਕਾ ਨੂੰ ਪਹਿਲੇ ਮੈਚ ਵਿੱਚ 5-0 ਨਾਲ ਹਰਾਇਆ ਸੀ। ਹਾਲਾਂਕਿ ਬੈਲਜੀਅਮ ਖਿਲਾਫ ਮੈਚ 2-2 ਨਾਲ ਡਰਾਅ ਰਿਹਾ ਸੀ।FT. India are in top form in their final Pool C game at the OHMWC Bhubaneswar 2018 as their quick attacking play helps them score 5 goals past a quality @FieldHockeyCan side on 8th December.#INDvCAN #IndiaKaGame #HWC2018 #DilHockey pic.twitter.com/uCxYx2Az0g
— Hockey India (@TheHockeyIndia) December 8, 2018
Follow ਸਪੋਰਟਸ News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਪੰਜਾਬ
ਪੰਜਾਬ
ਕ੍ਰਿਕਟ
Advertisement