ਪੜਚੋਲ ਕਰੋ

ਭਾਰਤੀ ਕ੍ਰਿਕਟਰ ਮਿਤਾਲੀ ਰਾਜ ਨੇ ਅੰਤਰਰਾਸ਼ਟਰੀ ਕ੍ਰਿਕਟ ਤੋਂ ਸੰਨਿਆਸ ਲੈਣ ਦਾ ਕੀਤਾ ਐਲਾਨ

ਭਾਰਤੀ ਕ੍ਰਿਕਟਰ ਮਿਤਾਲੀ ਰਾਜ ਨੇ ਅੰਤਰਰਾਸ਼ਟਰੀ ਕ੍ਰਿਕਟ ਤੋਂ ਸੰਨਿਆਸ ਲੈਣ ਦਾ ਕੀਤਾ ਐਲਾਨ

ਭਾਰਤੀ ਮਹਿਲਾ ਕ੍ਰਿਕਟ ਦੀ ਰੀੜ੍ਹ ਦੀ ਹੱਡੀ ਕਹੇ ਜਾਣ ਵਾਲੀ ਮਿਤਾਲੀ ਰਾਜ (Mithali Raj) ਨੇ ਅੰਤਰਰਾਸ਼ਟਰੀ ਕ੍ਰਿਕਟ ਤੋਂ ਸੰਨਿਆਸ ਲੈ ਲਿਆ ਹੈ। ਮਿਤਾਲੀ ਰਾਜ ਪਿਛਲੇ 23 ਸਾਲਾਂ ਤੋਂ ਕ੍ਰਿਕਟ ਖੇਡ ਰਹੀ ਸੀ, ਹੁਣ ਬੁੱਧਵਾਰ ਨੂੰ 39 ਸਾਲ ਦੀ ਉਮਰ ਵਿੱਚ ਉਸਨੇ ਅੰਤਰਰਾਸ਼ਟਰੀ ਕ੍ਰਿਕਟ ਦੇ ਸਾਰੇ ਫਾਰਮੈਟਾਂ ਨੂੰ ਅਲਵਿਦਾ ਕਹਿ ਦਿੱਤਾ।

ਮਿਤਾਲੀ ਰਾਜ ਨੇ ਦੋ ਦਹਾਕਿਆਂ ਤੋਂ ਵੱਧ ਸਮੇਂ ਤੱਕ ਚੱਲੇ ਆਪਣੇ ਕ੍ਰਿਕਟ ਕਰੀਅਰ ਵਿੱਚ ਪੂਰੀ ਤਰ੍ਹਾਂ ਰਾਜ ਕੀਤਾ। ਉਹ ਭਾਰਤ ਵਿੱਚ ਮਹਿਲਾ ਕ੍ਰਿਕਟ ਦੀ ਪਛਾਣ ਹੈ, ਵਨਡੇ ਵਿੱਚ ਸਭ ਤੋਂ ਵੱਧ ਦੌੜਾਂ ਬਣਾਉਣ ਵਾਲੀ ਖਿਡਾਰੀ ਹੈ। ਕਪਤਾਨ ਦੇ ਤੌਰ 'ਤੇ ਸਭ ਤੋਂ ਜ਼ਿਆਦਾ ਜਿੱਤਾਂ ਵੀ ਉਨ੍ਹਾਂ ਦੇ ਨਾਂ ਹਨ। ਅਜਿਹੇ ਵਿੱਚ ਮਿਤਾਲੀ ਰਾਜ ਦਾ ਸੰਨਿਆਸ ਲੈਣਾ ਮਹਿਲਾ ਕ੍ਰਿਕਟ ਜਗਤ ਵਿੱਚ ਇੱਕ ਵੱਡਾ ਘਾਟਾ ਹੈ।

ਰਿਟਾਇਰਮੈਂਟ ਲੈਂਦੇ ਹੋਏ ਭਾਵੁਕ ਹੋਈ ਮਿਤਾਲੀ ਰਾਜ

39 ਸਾਲਾ ਮਿਤਾਲੀ ਰਾਜ ਨੇ 8 ਜੂਨ ਨੂੰ ਟਵਿੱਟਰ 'ਤੇ ਇਕ ਲੰਮਾ ਸੰਦੇਸ਼ ਜਾਰੀ ਕਰਕੇ ਸੰਨਿਆਸ ਲੈਣ ਦਾ ਐਲਾਨ ਕੀਤਾ ਸੀ। ਮਿਤਾਲੀ ਨੇ ਆਪਣੇ ਸੰਦੇਸ਼ ਵਿੱਚ ਲਿਖਿਆ ਕਿ ਮੈਂ ਇੱਕ ਛੋਟੀ ਬੱਚੀ ਸੀ ਜਦੋਂ ਮੈਂ ਨੀਲੀ ਜਰਸੀ ਪਾ ਕੇ ਆਪਣੇ ਦੇਸ਼ ਦੀ ਨੁਮਾਇੰਦਗੀ ਕੀਤੀ ਸੀ। ਇਹ ਸਫ਼ਰ ਹਰ ਤਰ੍ਹਾਂ ਦੇ ਪਲਾਂ ਨੂੰ ਦੇਖਣ ਲਈ ਕਾਫ਼ੀ ਲੰਬਾ ਸੀ, ਪਿਛਲੇ 23 ਸਾਲ ਮੇਰੀ ਜ਼ਿੰਦਗੀ ਦੇ ਸਭ ਤੋਂ ਵਧੀਆ ਪਲਾਂ ਵਿੱਚੋਂ ਇੱਕ ਸਨ। ਹਰ ਦੂਜੇ ਸਫ਼ਰ ਦੀ ਤਰ੍ਹਾਂ ਇਹ ਸਫ਼ਰ ਵੀ ਸਮਾਪਤ ਹੋ ਰਿਹਾ ਹੈ ਅਤੇ ਅੱਜ ਮੈਂ ਅੰਤਰਰਾਸ਼ਟਰੀ ਕ੍ਰਿਕਟ ਦੇ ਸਾਰੇ ਫਾਰਮੈਟਾਂ ਤੋਂ ਸੰਨਿਆਸ ਲੈਣ ਦਾ ਐਲਾਨ ਕਰਦੀ ਹਾਂ।
 
ਮਿਤਾਲੀ ਰਾਜ ਦਾ ਮੈਸੇਜ 

ਮਿਤਾਲੀ ਰਾਜ ਨੇ ਆਪਣੇ ਸੰਦੇਸ਼ 'ਚ ਲਿਖਿਆ ਕਿ ਮੈਂ ਜਦੋਂ ਵੀ ਮੈਦਾਨ 'ਤੇ ਕਦਮ ਰੱਖਿਆ ਤਾਂ ਮੈਂ ਹਮੇਸ਼ਾ ਆਪਣਾ ਸਰਵਸ੍ਰੇਸ਼ਠ ਪ੍ਰਦਰਸ਼ਨ ਕਰਨ ਦੀ ਕੋਸ਼ਿਸ਼ ਕੀਤੀ ਅਤੇ ਟੀਮ ਨੂੰ ਜਿੱਤ ਦਿਵਾਉਣ 'ਤੇ ਧਿਆਨ ਦਿੱਤਾ। ਮੈਨੂੰ ਲੱਗਦਾ ਹੈ ਕਿ ਇਹ ਮੇਰੇ ਕਰੀਅਰ ਨੂੰ ਅਲਵਿਦਾ ਕਹਿਣ ਦਾ ਸਹੀ ਸਮਾਂ ਹੈ, ਜਿੱਥੇ ਭਾਰਤ ਦਾ ਭਵਿੱਖ ਨੌਜਵਾਨ ਖਿਡਾਰੀਆਂ ਦੇ ਹੱਥਾਂ ਵਿੱਚ ਹੈ। ਮੈਂ ਬੀਸੀਸੀਆਈ, ਸਕੱਤਰ ਜੈ ਸ਼ਾਹ ਅਤੇ ਹੋਰ ਸਾਰੇ ਅਧਿਕਾਰੀਆਂ ਦਾ ਧੰਨਵਾਦ ਕਰਦਾ ਹਾਂ।
 
ਮਿਤਾਲੀ ਰਾਜ ਨੇ ਅੱਗੇ ਕਿਹਾ ਕਿ ਕਈ ਸਾਲਾਂ ਤੱਕ ਟੀਮ ਦੀ ਕਪਤਾਨੀ ਕਰਨਾ ਮੇਰੇ ਲਈ ਮਾਣ ਵਾਲੀ ਗੱਲ ਸੀ, ਇਸ ਵਕਤ ਨੇ ਮੈਨੂੰ ਇੱਕ ਇਨਸਾਨ ਦੇ ਤੌਰ 'ਤੇ ਬਿਹਤਰ ਬਣਾਇਆ, ਨਾਲ ਹੀ ਮਹਿਲਾ ਕ੍ਰਿਕਟ ਨੂੰ ਵੀ ਅੱਗੇ ਲਿਆਇਆ। ਭਾਵੇਂ ਇਹ ਸਫ਼ਰ ਇੱਥੇ ਖ਼ਤਮ ਹੋ ਰਿਹਾ ਹੈ ਪਰ ਮੈਂ ਕਿਸੇ ਨਾ ਕਿਸੇ ਰੂਪ ਵਿੱਚ ਕ੍ਰਿਕਟ ਨਾਲ ਜੁੜੀ ਰਹਾਂਗੀ।

ਰਿਕਾਰਡ ਦਾ ਦੂਸਰਾ ਨਾਮ ਹੈ ਮਿਤਾਲੀ ਰਾਜ...

ਮਿਤਾਲੀ ਰਾਜ ਇਸ ਸਮੇਂ ਭਾਰਤ ਦੀ ਹੀ ਨਹੀਂ ਸਗੋਂ ਦੁਨੀਆ ਦੀ ਸਰਵਸ੍ਰੇਸ਼ਠ ਮਹਿਲਾ ਕ੍ਰਿਕਟਰਾਂ ਵਿੱਚੋਂ ਇੱਕ ਰਹੀ ਹੈ। ਉਨ੍ਹਾਂ ਨੇ ਵਨਡੇ 'ਚ ਸਭ ਤੋਂ ਜ਼ਿਆਦਾ ਦੌੜਾਂ ਬਣਾਉਣ ਦਾ ਰਿਕਾਰਡ ਵੀ ਮਿਤਾਲੀ ਰਾਜ ਦੇ ਨਾਂ 'ਤੇ ਹੈ, ਨਾਲ ਹੀ ਲੰਬੇ ਸਮੇਂ ਤੱਕ ਭਾਰਤ ਲਈ ਕਪਤਾਨੀ ਕਰਨ ਦਾ ਰਿਕਾਰਡ ਵੀ ਦਰਜ ਹੈ।

ਜੇਕਰ ਮਿਤਾਲੀ ਰਾਜ ਦੇ ਕ੍ਰਿਕਟ ਕਰੀਅਰ ਦੀ ਗੱਲ ਕਰੀਏ ਤਾਂ ਉਸ ਨੇ 232 ਵਨਡੇ ਮੈਚਾਂ 'ਚ 7805 ਦੌੜਾਂ ਬਣਾਈਆਂ ਹਨ, ਜਿਸ ਦੌਰਾਨ ਮਿਤਾਲੀ ਦੀ ਔਸਤ 50.68 ਰਹੀ ਹੈ। ਉਹ ਇੱਕ ਰੋਜ਼ਾ ਕ੍ਰਿਕਟ ਵਿੱਚ ਸਭ ਤੋਂ ਵੱਧ ਦੌੜਾਂ ਬਣਾਉਣ ਵਾਲੀ ਮਹਿਲਾ ਕ੍ਰਿਕਟਰ ਹੈ। ਮਿਤਾਲੀ ਰਾਜ ਦੇ ਨਾਂ 7 ਸੈਂਕੜੇ ਅਤੇ 64 ਅਰਧ ਸੈਂਕੜੇ ਹਨ।

ਮਿਤਾਲੀ ਨੇ ਆਪਣੇ 23 ਸਾਲ ਦੇ ਕਰੀਅਰ 'ਚ ਸਿਰਫ 12 ਟੈਸਟ ਮੈਚ ਖੇਡੇ ਹਨ, ਜਿਸ 'ਚ 43.68 ਦੀ ਔਸਤ ਨਾਲ 699 ਦੌੜਾਂ ਬਣਾਈਆਂ ਹਨ, ਜਿਸ 'ਚ ਦੋਹਰਾ ਸੈਂਕੜਾ (214 ਦੌੜਾਂ) ਸ਼ਾਮਲ ਹਨ। ਦੂਜੇ ਪਾਸੇ ਜੇਕਰ ਅਸੀਂ ਇੰਟਰਨੈਸ਼ਨਲ ਟੀ-20 ਦੀ ਗੱਲ ਕਰੀਏ ਤਾਂ ਉਸ ਨੇ 89 ਮੈਚਾਂ 'ਚ 2364 ਦੌੜਾਂ ਬਣਾਈਆਂ ਹਨ, ਮਿਤਾਲੀ ਨੇ ਟੀ-20 ਇੰਟਰਨੈਸ਼ਨਲ 'ਚ ਵੀ 17 ਫਿਫਟੀ ਬਣਾਈਆਂ ਹਨ।
ਹੋਰ ਵੇਖੋ
Advertisement
Advertisement
Advertisement

ਟਾਪ ਹੈਡਲਾਈਨ

ਕਿਰਪਾਨ ਬੈਨ ਕਰਨ 'ਤੇ ਖਾਲਿਸਤਾਨੀ ਸਮਰਥਕ ਪੰਨੂ ਦੀ ਧਮਕੀ, 17 ਨਵੰਬਰ ਨੂੰ ਚੰਡੀਗੜ੍ਹ-ਅੰਮ੍ਰਿਤਸਰ ਹਵਾਏ ਅੱਡੇ ਰਹਿਣ ਬੰਦ, ਨੌਜਵਾਨਾਂ ਨੂੰ ਆਖੀ ਆਹ ਗੱਲ
ਕਿਰਪਾਨ ਬੈਨ ਕਰਨ 'ਤੇ ਖਾਲਿਸਤਾਨੀ ਸਮਰਥਕ ਪੰਨੂ ਦੀ ਧਮਕੀ, 17 ਨਵੰਬਰ ਨੂੰ ਚੰਡੀਗੜ੍ਹ-ਅੰਮ੍ਰਿਤਸਰ ਹਵਾਏ ਅੱਡੇ ਰਹਿਣ ਬੰਦ, ਨੌਜਵਾਨਾਂ ਨੂੰ ਆਖੀ ਆਹ ਗੱਲ
ਅੱਜ ਪੰਜਾਬ ਆਉਣਗੇ ਅਰਵਿੰਦ ਕੇਜਰੀਵਾਲ, ਪੰਚ-ਸਰਪੰਚਾਂ ਦੇ ਸਹੁੰ ਚੁੱਕ ਸਮਾਗਮ 'ਚ ਕਰਨਗੇ ਸ਼ਿਰਕਤ
ਅੱਜ ਪੰਜਾਬ ਆਉਣਗੇ ਅਰਵਿੰਦ ਕੇਜਰੀਵਾਲ, ਪੰਚ-ਸਰਪੰਚਾਂ ਦੇ ਸਹੁੰ ਚੁੱਕ ਸਮਾਗਮ 'ਚ ਕਰਨਗੇ ਸ਼ਿਰਕਤ
ਦਸਤਾਰ ’ਚ ਨਜ਼ਰ ਆਇਆ ਨਿੱਕਾ ਸਿੱਧੂ ਮੂਸੇਵਾਲਾ, ਪਿਤਾ ਬਲਕੌਰ ਸਿੰਘ ਨੇ ਤਸਵੀਰ ਸਾਂਝੀ ਕਰਕੇ ਲਿਖੀ ਭਾਵੁਕ ਪੋਸਟ
ਦਸਤਾਰ ’ਚ ਨਜ਼ਰ ਆਇਆ ਨਿੱਕਾ ਸਿੱਧੂ ਮੂਸੇਵਾਲਾ, ਪਿਤਾ ਬਲਕੌਰ ਸਿੰਘ ਨੇ ਤਸਵੀਰ ਸਾਂਝੀ ਕਰਕੇ ਲਿਖੀ ਭਾਵੁਕ ਪੋਸਟ
ਅੱਜ ਪੰਜਾਬ ਦੇ ਪਿੰਡਾਂ ਦੀ ਕਮਾਨ ਸੰਭਾਲਣਗੇ 10,000 ਤੋਂ ਵੱਧ ਨਵੇਂ ਸਰਪੰਚ, CM ਭਗਵੰਤ ਮਾਨ ਚੁਕਾਉਣਗੇ ਸਹੁੰ
ਅੱਜ ਪੰਜਾਬ ਦੇ ਪਿੰਡਾਂ ਦੀ ਕਮਾਨ ਸੰਭਾਲਣਗੇ 10,000 ਤੋਂ ਵੱਧ ਨਵੇਂ ਸਰਪੰਚ, CM ਭਗਵੰਤ ਮਾਨ ਚੁਕਾਉਣਗੇ ਸਹੁੰ
Advertisement
ABP Premium

ਵੀਡੀਓਜ਼

ਵਕਫ਼ ਸ਼ੋਧ ਬਿਲ ਦੇ ਲਈ ਬਣਾਈ ਜੇਪੀਸੀ ਦਾ ਵਿਰੋਧੀ ਧਿਰ ਦੇ ਸਾਂਸਦਾਂ ਨੇ ਕੀਤਾ ਬਾਈਕਾਟਸਰਕਾਰ ਨੇ ਕੱਢਿਆ ਨੋਟਿਸ ਫਿਰੋਜਪੁਰ ਦੇ ਅਧਿਆਪਕਾਂ ਨੂੰ ਪਿਆ ਫ਼ਿਕਰਬਰਨਾਲਾ 'ਚ ਕੱਚੇ ਕਰਮਚਾਰੀਆਂ ਦਾ ਪ੍ਰਦਰਸ਼ਨ ਬਣਿਆ ਸਰਕਾਰ ਲਈ ਮੁਸੀਬਤGidderbaha ਜਿਮਨੀ ਚੋਣ ਚ ਮੁੱਖ ਮੰਤਰੀ ਦਾ ਲੱਗਿਆ ਜੋਰ, ਰਾਜਾ ਵੜਿੰਗ ਬਾਰੇ ਕੀਤੇ ਖੁਲਾਸੇ

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
ਕਿਰਪਾਨ ਬੈਨ ਕਰਨ 'ਤੇ ਖਾਲਿਸਤਾਨੀ ਸਮਰਥਕ ਪੰਨੂ ਦੀ ਧਮਕੀ, 17 ਨਵੰਬਰ ਨੂੰ ਚੰਡੀਗੜ੍ਹ-ਅੰਮ੍ਰਿਤਸਰ ਹਵਾਏ ਅੱਡੇ ਰਹਿਣ ਬੰਦ, ਨੌਜਵਾਨਾਂ ਨੂੰ ਆਖੀ ਆਹ ਗੱਲ
ਕਿਰਪਾਨ ਬੈਨ ਕਰਨ 'ਤੇ ਖਾਲਿਸਤਾਨੀ ਸਮਰਥਕ ਪੰਨੂ ਦੀ ਧਮਕੀ, 17 ਨਵੰਬਰ ਨੂੰ ਚੰਡੀਗੜ੍ਹ-ਅੰਮ੍ਰਿਤਸਰ ਹਵਾਏ ਅੱਡੇ ਰਹਿਣ ਬੰਦ, ਨੌਜਵਾਨਾਂ ਨੂੰ ਆਖੀ ਆਹ ਗੱਲ
ਅੱਜ ਪੰਜਾਬ ਆਉਣਗੇ ਅਰਵਿੰਦ ਕੇਜਰੀਵਾਲ, ਪੰਚ-ਸਰਪੰਚਾਂ ਦੇ ਸਹੁੰ ਚੁੱਕ ਸਮਾਗਮ 'ਚ ਕਰਨਗੇ ਸ਼ਿਰਕਤ
ਅੱਜ ਪੰਜਾਬ ਆਉਣਗੇ ਅਰਵਿੰਦ ਕੇਜਰੀਵਾਲ, ਪੰਚ-ਸਰਪੰਚਾਂ ਦੇ ਸਹੁੰ ਚੁੱਕ ਸਮਾਗਮ 'ਚ ਕਰਨਗੇ ਸ਼ਿਰਕਤ
ਦਸਤਾਰ ’ਚ ਨਜ਼ਰ ਆਇਆ ਨਿੱਕਾ ਸਿੱਧੂ ਮੂਸੇਵਾਲਾ, ਪਿਤਾ ਬਲਕੌਰ ਸਿੰਘ ਨੇ ਤਸਵੀਰ ਸਾਂਝੀ ਕਰਕੇ ਲਿਖੀ ਭਾਵੁਕ ਪੋਸਟ
ਦਸਤਾਰ ’ਚ ਨਜ਼ਰ ਆਇਆ ਨਿੱਕਾ ਸਿੱਧੂ ਮੂਸੇਵਾਲਾ, ਪਿਤਾ ਬਲਕੌਰ ਸਿੰਘ ਨੇ ਤਸਵੀਰ ਸਾਂਝੀ ਕਰਕੇ ਲਿਖੀ ਭਾਵੁਕ ਪੋਸਟ
ਅੱਜ ਪੰਜਾਬ ਦੇ ਪਿੰਡਾਂ ਦੀ ਕਮਾਨ ਸੰਭਾਲਣਗੇ 10,000 ਤੋਂ ਵੱਧ ਨਵੇਂ ਸਰਪੰਚ, CM ਭਗਵੰਤ ਮਾਨ ਚੁਕਾਉਣਗੇ ਸਹੁੰ
ਅੱਜ ਪੰਜਾਬ ਦੇ ਪਿੰਡਾਂ ਦੀ ਕਮਾਨ ਸੰਭਾਲਣਗੇ 10,000 ਤੋਂ ਵੱਧ ਨਵੇਂ ਸਰਪੰਚ, CM ਭਗਵੰਤ ਮਾਨ ਚੁਕਾਉਣਗੇ ਸਹੁੰ
'ਸਲਮਾਨ ਖਾਨ-ਲਾਰੇਂਸ ਬਿਸ਼ਨੋਈ 'ਤੇ ਗੀਤ ਲਿਖਣ ਵਾਲੇ ਨੂੰ ਮਾਰ ਦਿੱਤਾ ਜਾਵੇਗਾ', ਅਦਾਕਾਰ ਨੂੰ ਮਿਲੀ ਇੱਕ ਹੋਰ ਧਮਕੀ
'ਸਲਮਾਨ ਖਾਨ-ਲਾਰੇਂਸ ਬਿਸ਼ਨੋਈ 'ਤੇ ਗੀਤ ਲਿਖਣ ਵਾਲੇ ਨੂੰ ਮਾਰ ਦਿੱਤਾ ਜਾਵੇਗਾ', ਅਦਾਕਾਰ ਨੂੰ ਮਿਲੀ ਇੱਕ ਹੋਰ ਧਮਕੀ
ਪੰਚਾਂ-ਸਰਪੰਚਾਂ ਦੇ ਸਹੁੰ ਚੁੱਕ ਸਮਾਗਮ ਕਰਕੇ ਪ੍ਰਸ਼ਾਸਨ ਨੇ ਬਦਲਿਆ ਟਰੈਫਿਕ ਰੂਟ ਪਲਾਨ, ਬਾਹਰ ਨਿਕਲਣ ਤੋਂ ਪਹਿਲਾਂ ਜ਼ਰੂਰ ਪੜ੍ਹੋ ਆਹ ਖਬਰ
ਪੰਚਾਂ-ਸਰਪੰਚਾਂ ਦੇ ਸਹੁੰ ਚੁੱਕ ਸਮਾਗਮ ਕਰਕੇ ਪ੍ਰਸ਼ਾਸਨ ਨੇ ਬਦਲਿਆ ਟਰੈਫਿਕ ਰੂਟ ਪਲਾਨ, ਬਾਹਰ ਨਿਕਲਣ ਤੋਂ ਪਹਿਲਾਂ ਜ਼ਰੂਰ ਪੜ੍ਹੋ ਆਹ ਖਬਰ
179.28 ਕਰੋੜ ਦੀ ਬੈਂਕ ਧੋਖਾਧੜੀ 'ਚ ED ਦਾ ਐਕਸ਼ਨ, ਚੰਡੀਗੜ੍ਹ-ਪੰਚਕੂਲਾ ਅਤੇ ਬੱਦੀ ਸਣੇ 11 ਥਾਵਾਂ 'ਤੇ ਕੀਤੀ ਛਾਪੇਮਾਰੀ
179.28 ਕਰੋੜ ਦੀ ਬੈਂਕ ਧੋਖਾਧੜੀ 'ਚ ED ਦਾ ਐਕਸ਼ਨ, ਚੰਡੀਗੜ੍ਹ-ਪੰਚਕੂਲਾ ਅਤੇ ਬੱਦੀ ਸਣੇ 11 ਥਾਵਾਂ 'ਤੇ ਕੀਤੀ ਛਾਪੇਮਾਰੀ
ਪੰਜਾਬ-ਚੰਡੀਗੜ੍ਹ 'ਚ ਪ੍ਰਦੂਸ਼ਣ ਕਰਕੇ ਲੋਕ ਪਰੇਸ਼ਾਨ, ਰਾਜਧਾਨੀ ਰੈੱਡ ਜ਼ੋਨ 'ਚ, ਜਾਣੋ ਮੌਸਮ ਨੂੰ ਲੈਕੇ ਵੱਡਾ ਅਪਡੇਟ
ਪੰਜਾਬ-ਚੰਡੀਗੜ੍ਹ 'ਚ ਪ੍ਰਦੂਸ਼ਣ ਕਰਕੇ ਲੋਕ ਪਰੇਸ਼ਾਨ, ਰਾਜਧਾਨੀ ਰੈੱਡ ਜ਼ੋਨ 'ਚ, ਜਾਣੋ ਮੌਸਮ ਨੂੰ ਲੈਕੇ ਵੱਡਾ ਅਪਡੇਟ
Embed widget