Moga News: ਮੋਗਾ ਤੋਂ ਦਰਦਨਾਕ ਖਬਰ! ਮਸ਼ਹੂਰ ਕਬੱਡੀ ਖਿਡਾਰਣ ਦੀ ਸੜਕ ਹਾਦਸੇ 'ਚ ਮੌਤ
ਹਾਸਲ ਜਾਣਕਾਰੀ ਅਨੁਸਾਰ ਮੰਗੇਵਾਲਾ ਦੀ ਰਹਿਣ ਵਾਲੀ ਰਿੰਕੂ ਭੈਣੀ ਦਾ 28 ਸਾਲਾ ਪਤੀ ਤਿੰਨ ਦਿਨ ਪਹਿਲਾਂ ਹੀ ਵਿਦੇਸ਼ ਗਿਆ ਸੀ। ਖਿਡਾਰਣ ਦਾ ਇੱਕ ਸਾਲ ਪਹਿਲਾਂ ਵਿਆਹ ਹੋਇਆ ਸੀ। ਰਿੰਕੂ ਭੈਣੀ ਇੱਕ ਮਸ਼ਹੂਰ ਕਬੱਡੀ ਖਿਡਾਰਣ ਸੀ।
Moga News: ਮੋਗਾ ਤੋਂ ਦਰਦਨਾਕ ਖਬਰ ਆਈ ਹੈ। ਇੱਥੇ ਭਿਆਨਕ ਸੜਕ ਹਾਦਸੇ 'ਚ ਕਬੱਡੀ ਖਿਡਾਰਨ ਦੀ ਮੌਤ ਹੋ ਗਈ ਹੈ। ਕਬੱਡੀ ਖਿਡਾਰਨ ਰਿੰਕੂ ਭੈਣੀ ਆਪਣੇ ਸਹੁਰੇ ਨਾਲ ਸਕੂਟਰ ’ਤੇ ਨੇੜਲੇ ਪਿੰਡ ਵਿੱਚ ਮੈਚ ਖੇਡਣ ਜਾ ਰਹੀ ਸੀ। ਸੜਕ ਖਰਾਬ ਹੋਣ ਕਾਰਨ ਸਕੂਟਰ ਆਪਣਾ ਸੰਤੁਲਨ ਗੁਆ ਬੈਠਾ। ਇਸ ਦੌਰਾਨ ਪਿੱਛੇ ਤੋਂ ਆ ਰਹੀ ਟਰੈਕਟਰ ਟਰਾਲੀ ਦੀ ਲਪੇਟ 'ਚ ਆਉਣ ਨਾਲ ਉਸ ਦੀ ਮੌਕੇ 'ਤੇ ਹੀ ਮੌਤ ਹੋ ਗਈ। ਪੁਲਿਸ ਨੇ ਲਾਸ਼ ਨੂੰ ਕਬਜ਼ੇ 'ਚ ਲੈ ਕੇ ਜਾਂਚ ਲਈ ਸਰਕਾਰੀ ਹਸਪਤਾਲ ਭੇਜ ਦਿੱਤਾ ਹੈ।
ਹਾਸਲ ਜਾਣਕਾਰੀ ਅਨੁਸਾਰ ਮੰਗੇਵਾਲਾ ਦੀ ਰਹਿਣ ਵਾਲੀ ਰਿੰਕੂ ਭੈਣੀ ਦਾ 28 ਸਾਲਾ ਪਤੀ ਤਿੰਨ ਦਿਨ ਪਹਿਲਾਂ ਹੀ ਵਿਦੇਸ਼ ਗਿਆ ਸੀ। ਖਿਡਾਰਣ ਦਾ ਇੱਕ ਸਾਲ ਪਹਿਲਾਂ ਵਿਆਹ ਹੋਇਆ ਸੀ। ਰਿੰਕੂ ਭੈਣੀ ਇੱਕ ਮਸ਼ਹੂਰ ਕਬੱਡੀ ਖਿਡਾਰਣ ਸੀ।
ਹਾਸਲ ਜਾਣਕਾਰੀ ਮੁਤਾਬਕ ਰਿੰਕੂ ਭੈਣੀ ਆਪਣੇ ਸਹੁਰੇ ਨਾਲ ਸਕੂਟਰ 'ਤੇ ਨੇੜਲੇ ਪਿੰਡ 'ਚ ਮੈਚ ਖੇਡਣ ਜਾ ਰਹੀ ਸੀ। ਸਕੂਟਰ ਦਾ ਸੰਤੁਲਨ ਵਿਗੜਨ ਕਰਕੇ ਰਿੰਕੂ ਭੈਣੀ ਸੜਕ ਦੇ ਵਿਚਕਾਰ ਡਿੱਗ ਗਈ। ਪਿੱਛੇ ਤੋਂ ਆ ਰਹੀ ਟਰੈਕਟਰ ਟਰਾਲੀ ਦੀ ਲਪੇਟ 'ਚ ਆਉਣ ਨਾਲ ਉਸ ਦੀ ਮੌਕੇ 'ਤੇ ਹੀ ਮੌਤ ਹੋ ਗਈ। ਮੌਕੇ 'ਤੇ ਪੁੱਜੀ ਪੁਲਿਸ ਨੇ ਲਾਸ਼ ਨੂੰ ਕਬਜ਼ੇ 'ਚ ਲੈ ਕੇ ਮੋਗਾ ਦੇ ਸਰਕਾਰੀ ਹਸਪਤਾਲ ਪਹੁੰਚਾਇਆ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।