ਧੋਨੀ ਦੇ ਸੰਨਿਆਸ 'ਤੇ ਪਤਨੀ ਸਾਕਸ਼ੀ ਦਾ ਭਾਵੁਕ ਸੰਦੇਸ਼
ਐਮਐਸ ਧੋਨੀ ਆਖਰੀ ਵਾਰ 2019 ਵਰਲਡ ਕੱਪ ਸੈਮੀਫਾਈਨਲ 'ਚ ਭਾਰਤੀ ਟੀਮ ਵੱਲੋਂ ਖੇਡੇ ਸਨ। ਇਸ ਤੋਂ ਬਾਅਦ ਕਈ ਵਾਰ ਉਨ੍ਹਾਂ ਦੇ ਸੰਨਿਆਸ ਲੈਣ ਦੀਆਂ ਅਫ਼ਵਾਹਾਂ ਉੱਡੀਆਂ। ਸ਼ਨੀਵਾਰ ਧੋਨੀ ਦੇ ਇਸ ਫੈਸਲੇ ਦੇ ਨਾਲ ਹੀ ਭਾਰਤੀ ਕ੍ਰਿਕਟ ਦੇ ਸ਼ਾਨਦਾਰ ਕਾਲ ਦਾ ਅੰਤ ਹੋ ਗਿਆ।
ਨਵੀਂ ਦਿੱਲੀ: ਭਾਰਤੀ ਕ੍ਰਿਕਟ ਟੀਮ ਦੇ ਸਾਬਕਾ ਕਪਤਾਨ ਐਮਐਸ ਧੋਨੀ ਨੇ 15 ਅਗਸਤ ਨੂੰ ਅੰਤਰ ਰਾਸ਼ਟਰੀ ਕ੍ਰਿਕਟ ਤੋਂ ਸੰਨਿਆਸ ਲੈ ਲਿਆ। ਧੋਨੀ ਨੇ ਆਪਣੇ ਇੰਸਟਾਗ੍ਰਾਮ 'ਤੇ ਵੀਡੀਓ ਪੋਸਟ ਕੀਤਾ ਤੇ ਲਿਖਿਆ ਕਿ ਹੁਣ ਉਨ੍ਹਾਂ ਨੂੰ ਰਿਟਾਇਰ ਸਮਝਿਆ ਜਾਵੇ। ਇਸ 'ਤੇ ਧੋਨੀ ਦੀ ਪਤਨੀ ਸਾਕਸ਼ੀ ਨੇ ਪਤੀ ਦੇ ਫੈਸਲੇ 'ਤੇ ਸ਼ੁਭਕਾਮਨਾਵਾਂ ਦਿੱਤੀਆਂ ਤੇ ਕਿਹਾ ਉਨ੍ਹਾਂ ਇਸ ਖੇਡ 'ਚ ਆਪਣਾ ਸਰਵੋਤਮ ਪ੍ਰਦਰਸ਼ਨ ਕੀਤਾ।
ਐਮਐਸ ਧੋਨੀ ਆਖਰੀ ਵਾਰ 2019 ਵਰਲਡ ਕੱਪ ਸੈਮੀਫਾਈਨਲ 'ਚ ਭਾਰਤੀ ਟੀਮ ਵੱਲੋਂ ਖੇਡੇ ਸਨ। ਇਸ ਤੋਂ ਬਾਅਦ ਕਈ ਵਾਰ ਉਨ੍ਹਾਂ ਦੇ ਸੰਨਿਆਸ ਲੈਣ ਦੀਆਂ ਅਫ਼ਵਾਹਾਂ ਉੱਡੀਆਂ। ਸ਼ਨੀਵਾਰ ਧੋਨੀ ਦੇ ਇਸ ਫੈਸਲੇ ਦੇ ਨਾਲ ਹੀ ਭਾਰਤੀ ਕ੍ਰਿਕਟ ਦੇ ਸ਼ਾਨਦਾਰ ਕਾਲ ਦਾ ਅੰਤ ਹੋ ਗਿਆ।
ਅਜਿਹੇ 'ਚ ਧੋਨੀ ਦੀ ਪਤਨੀ ਸਾਕਸ਼ੀ ਨੇ ਵੀ ਇਕ ਬੇਹੱਦ ਖਾਸ ਸੰਦੇਸ਼ ਨਾਲ ਧੋਨੀ ਦੇ ਇਸ ਫੈਸਲੇ 'ਤੇ ਪ੍ਰਤੀਕਿਰਿਆ ਦਿੱਤੀ। ਸਾਕਸ਼ੀ ਨੇ ਆਪਣੇ ਇੰਸਟਾਗ੍ਰਾਮ 'ਤੇ ਧੋਨੀ ਦੀ ਤਸਵੀਰ ਪੋਸਟ ਕੀਤੀ ਤੇ ਲਿਖਿਆ, 'ਤੁਸੀਂ ਜੋ ਕੁਝ ਵੀ ਹਾਸਲ ਕੀਤਾ ਉਸ 'ਤੇ ਤਹਾਨੂੰ ਮਾਣ ਹੋਣਾ ਚਾਹੀਦਾ ਹੈ। ਖੇਡ 'ਚ ਆਪਣਾ ਸਰਵੋਤਮ ਪ੍ਰਦਰਸ਼ਨ ਦੇਣ ਲਈ ਵਧਾਈ। ਮੈਨੂੰ ਤੁਹਾਡੀਆਂ ਉਪਲਬਧੀਆਂ 'ਤੇ ਤੇ ਬਤੌਰ ਇਨਸਾਨ ਤੁਹਾਡੇ 'ਤੇ ਮਾਣ ਹੈ।'
ਸਾਕਸ਼ੀ ਨੇ ਨਾਲ ਹੀ ਇਸ ਗੱਲ ਦਾ ਜ਼ਿਕਰ ਕੀਤਾ ਕਿ ਕ੍ਰਿਕਟ ਨੂੰ ਛੱਡਣ ਦਾ ਫੈਸਲਾ ਮਾਹੀ ਲਈ ਜਜ਼ਬਾਤਾਂ ਨਾਲ ਭਰਿਆ ਰਿਹਾ ਹੋਵੇਗਾ। ਉਨ੍ਹਾਂ ਲਿਖਿਆ, 'ਮੈਨੂੰ ਯਕੀਨ ਹੈ ਕਿ ਤੁਹਾਡੇ ਪੈਸ਼ਨ ਨੂੰ ਅਲਵਿਦਾ ਕਹਿੰਦਿਆਂ ਸਮੇਂ ਤੁਸੀਂ ਆਪਣੇ ਹੰਝੂਆਂ ਨੂੰ ਰੋਕ ਕੇ ਰੱਖਿਆ ਹੋਵੇਗਾ। ਤਹਾਨੂੰ ਤੁਹਾਡੀ ਚੰਗੀ ਸਿਹਤ, ਖੁਸ਼ੀਆਂ ਤੇ ਆਉਣ ਵਾਲੇ ਸਮੇਂ 'ਚ ਸ਼ਾਨਦਾਰ ਚੀਜ਼ਾਂ ਲਈ ਸ਼ੁਭਕਾਮਨਾਵਾਂ।'
ਵੈਸ਼ਣੋ ਦੇਵੀ ਯਾਤਰਾ ਪੰਜ ਮਹੀਨੇ ਬਾਅਦ ਸ਼ੁਰੂ, ਜਾਣ ਲਈ ਇਨ੍ਹਾਂ ਗੱਲਾਂ ਦਾ ਰੱਖੋ ਧਿਆਨ
ਕੈਬਨਿਟ ਮੰਤਰੀ ਗੁਰਪ੍ਰੀਤ ਕਾਂਗੜ ਕੋਰੋਨਾ ਦਾ ਸ਼ਿਕਾਰ, ਮਾਨਸਾ 'ਚ ਲਹਿਰਾਇਆ ਸੀ ਤਿਰੰਗਾ
ਭਾਰਤ ਲਈ 500 ਤੋਂ ਜ਼ਿਆਦਾ ਅੰਤਰ-ਰਾਸ਼ਟਰੀ ਮੈਚ ਖੇਡਣ ਵਾਲੇ ਐਮਐਸ ਧੋਨੀ ਨੇ ਆਪਣੀ ਮੈਚ ਫਿਨਿਸ਼ਿੰਗ ਤੇ ਕਪਤਾਨੀ ਨਾਲ ਲੋਕਾਂ ਨੂੰ ਆਪਣੇ ਦੀਵਾਨੇ ਬਣਾਇਆ ਸੀ। ਦੁਨੀਆਂ ਦੇ ਸਭ ਤੋਂ ਸਫ਼ਲ ਕਪਤਾਨਾਂ 'ਚ ਉਨ੍ਹਾਂ ਦੀ ਗਿਣਤੀ ਹੁੰਦੀ ਹੈ। ਧੋਨੀ ਨੇ ਭਾਰਤ ਨੂੰ ਨਾ ਸਿਰਫ਼ ਪਹਿਲਾ ਟੀ20 ਵਰਲਡ ਕੱਪ ਜਿਤਾਇਆ ਸਗੋਂ 28 ਸਾਲ ਬਾਅਦ ਵਰਲਡ ਚੈਂਪੀਅਨ ਵੀ ਬਣਾਇਆ। ਇਸ ਦੇ ਨਾਲ ਹੀ ਟੈਸਟ ਕ੍ਰਿਕਟ 'ਚ ਵੀ ਟੀਮ ਇੰਡੀਆ ਨੂੰ ਪਹਿਲੀ ਵਾਰ ਨੰਬਰ ਵਨ ਬਣਾਉਣ ਦਾ ਸਿਹਰਾ ਵੀ ਧੋਨੀ ਸਿਰ ਹੀ ਹੈ।