(Source: ECI/ABP News)
National Games 2022: ਰਾਸ਼ਟਰੀ ਖੇਡਾਂ 'ਚ 10 ਸਾਲਾ ਸ਼ੌਰਿਆਜੀਤ ਦੀ ਚਾਰੇ ਪਾਸੇ ਚਰਚਾ, PM ਮੋਦੀ ਵੀ ਹੋਏ ਫੈਨ, ਸ਼ੇਅਰ ਕੀਤੀ Video
ਸ਼ੌਰਿਆਜੀਤ ਨੇ ਖੇਡਾਂ ਸ਼ੁਰੂ ਹੋਣ ਤੋਂ ਕੁਝ ਦਿਨ ਬਾਅਦ 30 ਸਤੰਬਰ ਨੂੰ ਆਪਣੇ ਪਿਤਾ ਨੂੰ ਗੁਆ ਦਿੱਤਾ ਸੀ। ਇਸ ਦੇ ਬਾਵਜੂਦ ਉਨ੍ਹਾਂ ਦਾ ਹੌਂਸਲਾ ਨਹੀਂ ਡੋਲਿਆ ਅਤੇ ਉਨ੍ਹਾਂ ਨੇ ਇਸ 'ਚ ਹਿੱਸਾ ਲੈ ਕੇ ਸ਼ਾਨਦਾਰ ਪ੍ਰਦਰਸ਼ਨ ਕੀਤਾ।
![National Games 2022: ਰਾਸ਼ਟਰੀ ਖੇਡਾਂ 'ਚ 10 ਸਾਲਾ ਸ਼ੌਰਿਆਜੀਤ ਦੀ ਚਾਰੇ ਪਾਸੇ ਚਰਚਾ, PM ਮੋਦੀ ਵੀ ਹੋਏ ਫੈਨ, ਸ਼ੇਅਰ ਕੀਤੀ Video National Games 2022: 10-year-old Shauryajeet is discussed everywhere in the National Games, PM Modi also became a fan- shared video National Games 2022: ਰਾਸ਼ਟਰੀ ਖੇਡਾਂ 'ਚ 10 ਸਾਲਾ ਸ਼ੌਰਿਆਜੀਤ ਦੀ ਚਾਰੇ ਪਾਸੇ ਚਰਚਾ, PM ਮੋਦੀ ਵੀ ਹੋਏ ਫੈਨ, ਸ਼ੇਅਰ ਕੀਤੀ Video](https://feeds.abplive.com/onecms/images/uploaded-images/2022/10/09/434409309a15dae8862e65ed7d75c7b51665332405795438_original.jpg?impolicy=abp_cdn&imwidth=1200&height=675)
National Games 2022: ਗੁਜਰਾਤ (Gujarat) 'ਚ ਚੱਲ ਰਹੀਆਂ 36ਵੀਆਂ ਰਾਸ਼ਟਰੀ ਖੇਡਾਂ (National Games) 'ਚ 10 ਸਾਲਾ ਸ਼ੌਰਿਆਜੀਤ (Shauryajit) ਦੀ ਹਰ ਪਾਸੇ ਚਰਚਾ ਹੋ ਰਹੀ ਹੈ। ਸ਼ੌਰਿਆਜੀਤ ਨੇ ਮਲਖੰਬ (Malkhamb) 'ਤੇ ਅਜਿਹਾ ਕਾਰਨਾਮਾ ਦਿਖਾਇਆ ਕਿ ਹਰ ਕੋਈ ਉਸ ਦਾ ਫੈਨ ਹੋ ਗਿਆ ਹੈ। ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ (Narendra Modi) ਨੇ ਵੀ ਆਪਣੇ ਟਵਿੱਟਰ ਅਕਾਊਂਟ 'ਤੇ ਵੀਡੀਓ ਸ਼ੇਅਰ ਕਰਕੇ ਸ਼ੌਰਿਆਜੀਤ ਦੀ ਤਾਰੀਫ਼ ਕੀਤੀ ਹੈ।
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਸ਼ੇਅਰ ਵੀਡੀਓ 'ਚ ਸ਼ੌਰਿਆਜੀਤ ਮਲਖੰਬ ਕਰਦੇ ਨਜ਼ਰ ਆ ਰਹੇ ਹਨ। ਪੀਐਮ ਨੇ ਗੁਜਰਾਤ ਇਨਫਾਰਮੇਸ਼ਨ ਨੂੰ ਰੀਟਵੀਟ ਕਰਦੇ ਹੋਏ ਲਿਖਿਆ, "ਸ਼ੌਰਿਆਜੀਤ ਇੱਕ ਸਟਾਰ ਹੈ।" ਇਸ ਦੇ ਨਾਲ ਹੀ ਗੁਜਰਾਤ ਇਨਫਾਰਮੇਸ਼ਨ ਨੇ ਟਵੀਟ ਕਰਕੇ ਲਿਖਿਆ, "ਸ਼ੌਰਿਆਜੀਤ ਰਾਸ਼ਟਰੀ ਖੇਡਾਂ 'ਚ ਹਿੱਸਾ ਲੈਣ ਵਾਲਾ ਸਭ ਤੋਂ ਘੱਟ ਉਮਰ ਦੇ ਮਲਖੰਬ ਖਿਡਾਰੀ ਹੈ।"
ਮੇਰੇ ਪਿਤਾ ਦਾ ਸੁਪਨਾ ਸੀ ਕਿ... - ਸ਼ੌਰਿਆਜੀਤ
ਦੱਸ ਦੇਈਏ ਕਿ ਗੁਜਰਾਤ ਦੇ ਰਹਿਣ ਵਾਲੇ 10 ਸਾਲਾ ਸ਼ੌਰਿਆਜੀਤ ਨੇ 36ਵੀਆਂ ਰਾਸ਼ਟਰੀ ਖੇਡਾਂ ਸ਼ੁਰੂ ਹੋਣ ਤੋਂ ਕੁਝ ਦਿਨ ਬਾਅਦ 30 ਸਤੰਬਰ ਨੂੰ ਆਪਣੇ ਪਿਤਾ ਨੂੰ ਗੁਆ ਦਿੱਤਾ ਸੀ। ਇਸ ਦੇ ਬਾਵਜੂਦ ਉਨ੍ਹਾਂ ਦਾ ਹੌਂਸਲਾ ਨਹੀਂ ਡੋਲਿਆ ਅਤੇ ਉਨ੍ਹਾਂ ਨੇ ਇਸ 'ਚ ਹਿੱਸਾ ਲੈ ਕੇ ਸ਼ਾਨਦਾਰ ਪ੍ਰਦਰਸ਼ਨ ਕੀਤਾ। ਆਪਣੇ ਇਕ ਬਿਆਨ 'ਚ ਸ਼ੌਰਿਆਜੀਤ ਨੇ ਕਿਹਾ ਕਿ ਉਨ੍ਹਾਂ ਦੇ ਪਿਤਾ ਦਾ ਸੁਪਨਾ ਸੀ ਕਿ ਮੈਂ ਰਾਸ਼ਟਰੀ ਚੈਂਪੀਅਨਸ਼ਿਪ 'ਚ ਸੋਨ ਤਗਮਾ ਹਾਸਲ ਕਰਾਂ।"
ਸ਼ੌਰਿਆਜੀਤ ਨੇ ਵਿਖਾਏ ਸ਼ਾਨਦਾਰ ਕਰਤਬ
ਦਰਅਸਲ, ਸ਼ੌਰਿਆਜੀਤ ਨੇ ਆਪਣੇ ਕਰਤਬਾਂ ਨਾਲ ਸਾਰਿਆਂ ਦਾ ਦਿਲ ਜਿੱਤ ਲਿਆ। ਪਹਿਲਾਂ ਜਿਮਨਾਸਟਿਕ ਅਤੇ ਕਿਸ਼ਤੀ ਦਾ ਪੋਜ਼ ਦਿੱਤਾ। ਫਿਰ ਇੱਕ ਖੰਭੇ 'ਤੇ ਚੜ੍ਹ ਕੇ ਸ਼ਾਨਦਾਰ ਕਰਤਬ ਦਿਖਾਏ। ਇਸ ਦੌਰਾਨ ਕਦੇ ਉਹ ਖੰਭੇ 'ਤੇ ਚੜ੍ਹ ਜਾਂਦੇ ਅਤੇ ਕਦੇ ਪਿੱਲਰ ਦੇ ਸਹਾਰੇ ਪੋਜ਼ ਦਿੰਦੇ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।
ਟਾਪ ਹੈਡਲਾਈਨ
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)