ਪੜਚੋਲ ਕਰੋ

Paris Olympics 2024: ਭਾਰਤੀ ਹਾਕੀ ਟੀਮ ਨੇ ਓਲੰਪਿਕ ਵਿੱਚ ਜਿੱਤ ਨਾਲ ਕੀਤੀ ਸ਼ੁਰੂਆਤ, ਨਿਊਜ਼ੀਲੈਂਡ ਨੂੰ ਬੁਰੀ ਤਰ੍ਹਾਂ ਹਰਾਇਆ

Paris Olympics 2024 IND vs NZ: ਭਾਰਤੀ ਹਾਕੀ ਟੀਮ ਨੇ ਪੈਰਿਸ ਓਲੰਪਿਕ 2024 ਵਿੱਚ ਆਪਣੇ ਪਹਿਲੇ ਮੈਚ ਵਿੱਚ ਨਿਊਜ਼ੀਲੈਂਡ ਨੂੰ ਹਰਾਇਆ। ਭਾਰਤ ਨੂੰ ਕੁਆਰਟਰ ਫਾਈਨਲ ਵਿੱਚ ਪਹੁੰਚਣ ਲਈ ਪੂਲ ਬੀ ਵਿੱਚਟੋਪ 4 ਵਿੱਚ ਬਣੇ ਰਹਿਣਾ ਹੋਵੇਗਾ।

ਪੈਰਿਸ ਓਲੰਪਿਕ 2024 IND vs NZ Hockey: ਭਾਰਤੀ ਹਾਕੀ ਟੀਮ ਨੇ ਪੈਰਿਸ ਓਲੰਪਿਕ 2024 ਵਿੱਚ ਸ਼ਾਨਦਾਰ ਸ਼ੁਰੂਆਤ ਕੀਤੀ। ਬੇਹੱਦ ਮੁਕਾਬਲੇਬਾਜ਼ੀ ਅਤੇ ਰੋਮਾਂਚਕ ਰਹੇ ਇਸ ਮੈਚ ਨੇ ਅੰਤ ਤੱਕ ਸਾਰੇ ਭਾਰਤੀ ਪ੍ਰਸ਼ੰਸਕਾਂ ਦੇ ਦਿਲਾਂ ਦੀ ਧੜਕਣ ਬਣਾਈ ਰੱਖੀ। ਓਲੰਪਿਕ 2024 ਦੇ ਹਾਕੀ ਮੁਕਾਬਲੇ ਵਿੱਚ ਭਾਰਤ ਦਾ ਪਹਿਲਾ ਮੈਚ ਨਿਊਜ਼ੀਲੈਂਡ ਨਾਲ ਸੀ। ਭਾਰਤ ਨੇ ਨਿਊਜ਼ੀਲੈਂਡ ਨੂੰ ਹਰਾ ਕੇ ਆਪਣੀ ਤਾਕਤ ਦਾ ਅਹਿਸਾਸ ਕਰਵਾਇਆ। ਇਹ ਮੈਚ ਕਦੇ ਭਾਰਤ ਦੇ ਹੱਕ ਵਿੱਚ ਜਾ ਰਿਹਾ ਸੀ ਅਤੇ ਕਦੇ ਨਿਊਜ਼ੀਲੈਂਡ ਦੇ ਹੱਕ ਵਿੱਚ, ਪਰ ਚੌਥੇ ਕੁਆਰਟਰ ਦੇ ਆਖਰੀ ਮਿੰਟਾਂ ਵਿੱਚ ਭਾਰਤ ਇੱਕ ਗੋਲ ਕਰਕੇ ਮੈਚ 3-2 ਨਾਲ ਜਿੱਤਣ ਵਿੱਚ ਸਫਲ ਰਿਹਾ।

ਪਹਿਲੇ ਕੁਆਰਟਰ ਵਿੱਚ ਨਿਊਜ਼ੀਲੈਂਡ ਦਾ ਦਬਦਬਾ ਰਿਹਾ
ਸ਼ੁਰੂਆਤੀ ਮਿੰਟਾਂ 'ਚ ਨਿਊਜ਼ੀਲੈਂਡ ਦਾ ਦਬਦਬਾ ਰਿਹਾ। ਪੈਨਲਟੀ ਕਾਰਨਰ ਦੀ ਮਦਦ ਨਾਲ ਸੈਮ ਲੇਨ ਨੇ 8ਵੇਂ ਮਿੰਟ ਵਿੱਚ ਗੋਲ ਕਰਕੇ ਸਕੋਰ 1-0 ਕਰ ਦਿੱਤਾ। ਇਸ ਤੋਂ ਬਾਅਦ ਨਿਊਜ਼ੀਲੈਂਡ ਨੇ ਲਗਾਤਾਰ ਕੋਸ਼ਿਸ਼ਾਂ ਕੀਤੀਆਂ ਪਰ ਭਾਰਤੀ ਡਿਫੈਂਸ ਨੇ ਉਨ੍ਹਾਂ ਦੀਆਂ ਕੋਸ਼ਿਸ਼ਾਂ ਨੂੰ ਨਾਕਾਮ ਕਰ ਦਿੱਤਾ।

ਦੂਜੇ ਕੁਆਰਟਰ ਵਿੱਚ ਭਾਰਤ ਦੀ ਵਾਪਸੀ
ਦੂਜੇ ਕੁਆਰਟਰ ਵਿੱਚ ਭਾਰਤ ਨੇ ਆਪਣੀ ਰਣਨੀਤੀ ਬਦਲੀ ਅਤੇ ਤੇਜ਼ ਖੇਡਿਆ। ਨਤੀਜੇ ਵਜੋਂ ਭਾਰਤ ਨੂੰ 24ਵੇਂ ਮਿੰਟ ਵਿੱਚ ਪੈਨਲਟੀ ਕਾਰਨਰ ’ਤੇ ਗੋਲ ਮਿਲਿਆ। ਹਾਲਾਂਕਿ ਨਿਊਜ਼ੀਲੈਂਡ ਨੇ ਰੈਫਰੀ ਤੋਂ ਸਮੀਖਿਆ ਮੰਗੀ ਪਰ ਉਹ ਅਸਫਲ ਰਹੇ। ਜਿਸ ਤੋਂ ਬਾਅਦ ਹਾਫ ਟਾਈਮ ਤੱਕ ਭਾਰਤ ਨਿਊਜ਼ੀਲੈਂਡ ਨਾਲ 1-1 ਦੀ ਬਰਾਬਰੀ ਕਰਨ ਵਿੱਚ ਸਫਲ ਰਿਹਾ।

ਤੀਜੇ ਕੁਆਰਟਰ ਵਿੱਚ ਭਾਰਤ ਨੇ ਬਣਾਈ ਬੜ੍ਹਤ
ਅੱਧੇ ਸਮੇਂ ਤੋਂ ਤੁਰੰਤ ਬਾਅਦ 34ਵੇਂ ਮਿੰਟ ਵਿੱਚ ਮਿਡਫੀਲਡਰ ਵਿਵੇਕ ਸਾਗਰ ਪ੍ਰਸਾਦ ਨੇ ਨੇੜੇ ਤੋਂ ਗੋਲ ਕਰਕੇ ਭਾਰਤ ਨੂੰ ਬੜ੍ਹਤ ਦਿਵਾਈ। ਤੀਜੇ ਕੁਆਰਟਰ ਵਿੱਚ ਨਿਊਜ਼ੀਲੈਂਡ ਨੂੰ ਪੰਜ ਪੈਨਲਟੀ ਕਾਰਨਰ ਮਿਲੇ, ਪਰ ਸ੍ਰੀਜੇਸ਼ ਕੰਧ ਵਾਂਗ ਖੜ੍ਹਾ ਰਿਹਾ ਅਤੇ ਨਿਊਜ਼ੀਲੈਂਡ ਦੇ ਸਾਰੇ ਪੰਜ ਪੈਨਲਟੀ ਕਾਰਨਰ ਗੋਲ ਵਿੱਚ ਤਬਦੀਲ ਨਹੀਂ ਹੋਣ ਦਿੱਤੇ। ਜਿਸ ਤੋਂ ਬਾਅਦ ਭਾਰਤ ਤੀਜੇ ਕੁਆਰਟਰ ਵਿੱਚ 2-1 ਦੀ ਬੜ੍ਹਤ ਬਣਾਉਣ ਵਿੱਚ ਕਾਮਯਾਬ ਰਿਹਾ।

ਰੋਮਾਂਚਕ ਰਿਹਾ ਚੌਥਾ ਕੁਆਰਟਰ
ਚੌਥੇ ਕੁਆਰਟਰ 'ਚ ਭਾਰਤ ਦੇ ਮਜ਼ਬੂਤ ​​ਡਿਫੈਂਸ ਦੇ ਬਾਵਜੂਦ ਸ਼੍ਰੀਜੇਸ਼ ਰੀਬਾਉਂਡ ਨੂੰ ਕਲੀਅਰ ਨਹੀਂ ਕਰ ਸਕੇ, ਜਿਸ ਕਾਰਨ ਨਿਊਜ਼ੀਲੈਂਡ ਨੇ ਸਕੋਰ ਬਰਾਬਰ ਕਰ ਲਿਆ। ਅਜਿਹਾ ਲੱਗ ਰਿਹਾ ਸੀ ਕਿ ਮੈਚ ਡਰਾਅ ਵੱਲ ਵਧ ਰਿਹਾ ਹੈ ਪਰ 59ਵੇਂ ਮਿੰਟ 'ਚ ਨਿਊਜ਼ੀਲੈਂਡ ਵੱਲੋਂ ਫਾਊਲ ਕਰਨ 'ਤੇ ਭਾਰਤ ਨੂੰ ਪੈਨਲਟੀ ਸਟ੍ਰੋਕ ਮਿਲਿਆ। ਕਪਤਾਨ ਹਰਮਨਪ੍ਰੀਤ ਸਿੰਘ ਨੇ ਇਸ ਮੌਕੇ ਦਾ ਫਾਇਦਾ ਉਠਾਉਂਦੇ ਹੋਏ ਗੋਲ ਕਰਕੇ ਭਾਰਤ ਨੂੰ 3-2 ਨਾਲ ਜਿੱਤ ਦਿਵਾਈ।

ਭਾਰਤ ਦਾ ਅਗਲਾ ਮੈਚ ਕਦੋਂ?
ਭਾਰਤ ਹੁਣ ਪੂਲ ਬੀ 'ਚ ਤੀਜੇ ਸਥਾਨ 'ਤੇ ਹੈ, ਜਦਕਿ ਬੈਲਜੀਅਮ ਅਤੇ ਆਸਟ੍ਰੇਲੀਆ ਪਹਿਲੇ ਅਤੇ ਦੂਜੇ ਸਥਾਨ 'ਤੇ ਹਨ। ਭਾਰਤ ਦਾ ਅਗਲਾ ਮੈਚ 29 ਜੁਲਾਈ ਨੂੰ ਅਰਜਨਟੀਨਾ ਨਾਲ ਹੋਵੇਗਾ। ਪੂਲ ਬੀ ਦੀਆਂ ਚੋਟੀ ਦੀਆਂ ਚਾਰ ਟੀਮਾਂ ਕੁਆਰਟਰ ਫਾਈਨਲ ਵਿੱਚ ਪਹੁੰਚਣਗੀਆਂ।

ਹੋਰ ਵੇਖੋ
Advertisement
Advertisement
Advertisement

ਟਾਪ ਹੈਡਲਾਈਨ

Hukamnama Sahib: ਪੜ੍ਹੋ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਅੱਜ ਦਾ ਮੁੱਖਵਾਕ (20-09-2024)
Hukamnama Sahib: ਪੜ੍ਹੋ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਅੱਜ ਦਾ ਮੁੱਖਵਾਕ (20-09-2024)
Respiratory Issues: ਕੀ ਤੁਹਾਨੂੰ ਵੀ ਸਾਹ ਲੈਣ 'ਚ ਹੁੰਦੀ ਪਰੇਸ਼ਾਨੀ? ਤਾਂ ਰੋਜ਼ ਖਾਲੀ ਪੇਟ ਪੀਓ ਅੰਜੀਰ ਦਾ ਜੂਸ
Respiratory Issues: ਕੀ ਤੁਹਾਨੂੰ ਵੀ ਸਾਹ ਲੈਣ 'ਚ ਹੁੰਦੀ ਪਰੇਸ਼ਾਨੀ? ਤਾਂ ਰੋਜ਼ ਖਾਲੀ ਪੇਟ ਪੀਓ ਅੰਜੀਰ ਦਾ ਜੂਸ
Health Tips: ਸਰੀਰ ਦਾ ਭਾਰ ਵਧਣ ਨਾਲ ਵੱਧ ਜਾਂਦਾ Breast ਦਾ ਸਾਈਜ? ਜਾਣੋ ਕੀ ਕਹਿੰਦੇ ਡਾਕਟਰ
Health Tips: ਸਰੀਰ ਦਾ ਭਾਰ ਵਧਣ ਨਾਲ ਵੱਧ ਜਾਂਦਾ Breast ਦਾ ਸਾਈਜ? ਜਾਣੋ ਕੀ ਕਹਿੰਦੇ ਡਾਕਟਰ
ਸਿਰਫ 7 ਰੁਪਏ 'ਚ ਮਿਲੇਗਾ ਤੇਜ਼ ਇੰਟਰਨੈੱਟ ਅਤੇ ਕਾਲਿੰਗ, BSNL ਦੇ ਇਸ ਪਲਾਨ ਨੇ ਵਧਾਇਆ Jio, Airtel ਦੀ ਟੈਂਸ਼ਨ!
ਸਿਰਫ 7 ਰੁਪਏ 'ਚ ਮਿਲੇਗਾ ਤੇਜ਼ ਇੰਟਰਨੈੱਟ ਅਤੇ ਕਾਲਿੰਗ, BSNL ਦੇ ਇਸ ਪਲਾਨ ਨੇ ਵਧਾਇਆ Jio, Airtel ਦੀ ਟੈਂਸ਼ਨ!
Advertisement
ABP Premium

ਵੀਡੀਓਜ਼

CM ਭਗਵੰਤ ਮਾਨ Apollo ਹਸਪਤਾਲ ਦਾਖਿਲ, ਬਿਕਰਮ ਮਜੀਠੀਆ ਦਾ ਦਾਅਵਾਸਿੱਖ ਮੁੱਦਿਆ ਨੂੰ ਲੈ ਕੇ ਪ੍ਰਧਾਨ ਧਾਮੀ ਦਾ ਤਿੱਖਾ ਬਿਆਨ, ਪੰਜਾਬ ਤੇ ਕੇਂਦਰ ਸਰਕਾਰ ਨੂੰ ਕੀਤੇ ਸਵਾਲਅੰਮ੍ਰਿਤਸਰ ਦੇ HDFC Bank 'ਚ ਦਿਨ ਦਿਹਾੜੇ 25 ਲੱਖ ਦੀ ਲੁੱਟਅਮਰੀਕਾ ਭੇਜਣ ਦੀ ਥਾਂ ਭੇਜ ਦਿੱਤਾ ਦੁਬਈ, ਪੁਲਿਸ ਨੇ ਕੀਤਾ ਏਜੰਟ ਗ੍ਰਿਫਤਾਰ

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Hukamnama Sahib: ਪੜ੍ਹੋ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਅੱਜ ਦਾ ਮੁੱਖਵਾਕ (20-09-2024)
Hukamnama Sahib: ਪੜ੍ਹੋ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਅੱਜ ਦਾ ਮੁੱਖਵਾਕ (20-09-2024)
Respiratory Issues: ਕੀ ਤੁਹਾਨੂੰ ਵੀ ਸਾਹ ਲੈਣ 'ਚ ਹੁੰਦੀ ਪਰੇਸ਼ਾਨੀ? ਤਾਂ ਰੋਜ਼ ਖਾਲੀ ਪੇਟ ਪੀਓ ਅੰਜੀਰ ਦਾ ਜੂਸ
Respiratory Issues: ਕੀ ਤੁਹਾਨੂੰ ਵੀ ਸਾਹ ਲੈਣ 'ਚ ਹੁੰਦੀ ਪਰੇਸ਼ਾਨੀ? ਤਾਂ ਰੋਜ਼ ਖਾਲੀ ਪੇਟ ਪੀਓ ਅੰਜੀਰ ਦਾ ਜੂਸ
Health Tips: ਸਰੀਰ ਦਾ ਭਾਰ ਵਧਣ ਨਾਲ ਵੱਧ ਜਾਂਦਾ Breast ਦਾ ਸਾਈਜ? ਜਾਣੋ ਕੀ ਕਹਿੰਦੇ ਡਾਕਟਰ
Health Tips: ਸਰੀਰ ਦਾ ਭਾਰ ਵਧਣ ਨਾਲ ਵੱਧ ਜਾਂਦਾ Breast ਦਾ ਸਾਈਜ? ਜਾਣੋ ਕੀ ਕਹਿੰਦੇ ਡਾਕਟਰ
ਸਿਰਫ 7 ਰੁਪਏ 'ਚ ਮਿਲੇਗਾ ਤੇਜ਼ ਇੰਟਰਨੈੱਟ ਅਤੇ ਕਾਲਿੰਗ, BSNL ਦੇ ਇਸ ਪਲਾਨ ਨੇ ਵਧਾਇਆ Jio, Airtel ਦੀ ਟੈਂਸ਼ਨ!
ਸਿਰਫ 7 ਰੁਪਏ 'ਚ ਮਿਲੇਗਾ ਤੇਜ਼ ਇੰਟਰਨੈੱਟ ਅਤੇ ਕਾਲਿੰਗ, BSNL ਦੇ ਇਸ ਪਲਾਨ ਨੇ ਵਧਾਇਆ Jio, Airtel ਦੀ ਟੈਂਸ਼ਨ!
Rahul Gandhi: 'ਰਾਹੁਲ ਗਾਂਧੀ ਦੀ ਜਾਨ ਨੂੰ ਖ਼ਤਰਾ, ਪ੍ਰੇਸ਼ਾਨ ਕਰ ਰਹੀ PM ਦੀ ਚੁੱਪੀ', BJP-ਕਾਂਗਰਸ ਦੀ Letter War 'ਚ ਇੱਕ ਹੋਰ ਚਿੱਠੀ
Rahul Gandhi: 'ਰਾਹੁਲ ਗਾਂਧੀ ਦੀ ਜਾਨ ਨੂੰ ਖ਼ਤਰਾ, ਪ੍ਰੇਸ਼ਾਨ ਕਰ ਰਹੀ PM ਦੀ ਚੁੱਪੀ', BJP-ਕਾਂਗਰਸ ਦੀ Letter War 'ਚ ਇੱਕ ਹੋਰ ਚਿੱਠੀ
Panchayat Elections: ਪੰਚਾਇਤ ਡਿਪਾਰਟਮੈਂਟ ਨੇ ਪੰਚਾਇਤੀ ਇਲੈਕਸ਼ਨਾਂ ਦੀ ਤਿਆਰੀ ਕੀਤੀ ਪੂਰੀ, ਇਸ ਤਰੀਕ ਨੂੰ ਪੰਜਾਬ 'ਚ ਲੱਗ ਸਕਦਾ ਪਿੰਡਾਂ ਦਾ ਚੋਣ ਜ਼ਾਬਤਾ 
Panchayat Elections: ਪੰਚਾਇਤ ਡਿਪਾਰਟਮੈਂਟ ਨੇ ਪੰਚਾਇਤੀ ਇਲੈਕਸ਼ਨਾਂ ਦੀ ਤਿਆਰੀ ਕੀਤੀ ਪੂਰੀ, ਇਸ ਤਰੀਕ ਨੂੰ ਪੰਜਾਬ 'ਚ ਲੱਗ ਸਕਦਾ ਪਿੰਡਾਂ ਦਾ ਚੋਣ ਜ਼ਾਬਤਾ 
Best Phones: 30 ਹਜ਼ਾਰ ਰੁਪਏ ਦੀ ਰੇਂਜ 'ਚ ਚੱਕੋ ਇਹ ਕਮਾਲ ਦਾ Curved Display ਵਾਲਾ ਫੋਨ, Motorola ਤੋਂ ਲੈ ਕੇ Oppo ਤੱਕ ਸ਼ਾਮਿਲ
Best Phones: 30 ਹਜ਼ਾਰ ਰੁਪਏ ਦੀ ਰੇਂਜ 'ਚ ਚੱਕੋ ਇਹ ਕਮਾਲ ਦਾ Curved Display ਵਾਲਾ ਫੋਨ, Motorola ਤੋਂ ਲੈ ਕੇ Oppo ਤੱਕ ਸ਼ਾਮਿਲ
Tirupati Laddus: 'ਤਿਰੂਪਤੀ ਲੱਡੂ' ਬਣਾਉਣ 'ਚ ਬੀਫ ਫੈਟ, ਮੱਛੀ ਦੇ ਤੇਲ ਦੀ ਮੌਜੂਦਗੀ ਦੀ ਪੁਸ਼ਟੀ! ਲੈਬ ਰਿਪੋਰਟ 'ਚ ਹੋਇਆ ਹੈਰਾਨ ਕਰਨ ਵਾਲਾ ਖੁਲਾਸਾ
Tirupati Laddus: 'ਤਿਰੂਪਤੀ ਲੱਡੂ' ਬਣਾਉਣ 'ਚ ਬੀਫ ਫੈਟ, ਮੱਛੀ ਦੇ ਤੇਲ ਦੀ ਮੌਜੂਦਗੀ ਦੀ ਪੁਸ਼ਟੀ! ਲੈਬ ਰਿਪੋਰਟ 'ਚ ਹੋਇਆ ਹੈਰਾਨ ਕਰਨ ਵਾਲਾ ਖੁਲਾਸਾ
Embed widget