ਪੜਚੋਲ ਕਰੋ

Paris Olympics 2024: ਭਾਰਤੀ ਹਾਕੀ ਟੀਮ ਦਾ ਗੋਲਡ ਜਿੱਤਣ ਦਾ ਸੁਪਨਾ ਟੁੱਟਿਆ, ਜਰਮਨੀ ਨੇ ਹਰਾਇਆ, ਹੁਣ ਕਾਂਸੀ ਲਈ ਸਪੇਨ ਨਾਲ ਮੁਕਾਬਲਾ

Paris Olympics 2024 India Hockey Semifinal: ਹਾਕੀ ਦੇ ਸੈਮੀਫਾਈਨਲ ਮੈਚ 'ਚ ਭਾਰਤ ਨੂੰ ਜਰਮਨੀ ਹੱਥੋਂ 3-2 ਨਾਲ ਹਾਰ ਦਾ ਸਾਹਮਣਾ ਕਰਨਾ ਪਿਆ ਹੈ। ਫਿਲਹਾਲ ਟੀਮ ਇੰਡੀਆ ਕੋਲ ਕਾਂਸੀ ਤਮਗਾ ਜਿੱਤਣ ਦਾ ਮੌਕਾ ਹੈ।

Paris Olympics 2024 India Hockey Semifinal: ਪੈਰਿਸ ਓਲੰਪਿਕ 2024 'ਚ ਭਾਰਤੀ ਪੁਰਸ਼ ਹਾਕੀ ਟੀਮ ਨੂੰ ਸੈਮੀਫਾਈਨਲ 'ਚ ਹਾਰ ਦਾ ਸਾਹਮਣਾ ਕਰਨਾ ਪਿਆ ਸੀ। 6 ਅਗਸਤ (ਮੰਗਲਵਾਰ) ਨੂੰ ਖੇਡੇ ਗਏ ਸੈਮੀਫਾਈਨਲ ਵਿੱਚ ਭਾਰਤ ਨੂੰ ਜਰਮਨੀ ਹੱਥੋਂ 2-3 ਨਾਲ ਹਾਰ ਦਾ ਸਾਹਮਣਾ ਕਰਨਾ ਪਿਆ। ਜਰਮਨੀ ਲਈ ਗੋਂਜ਼ਾਲੋ ਪੇਈਲਾਟ (18ਵੇਂ ਮਿੰਟ), ਕ੍ਰਿਸਟੋਫਰ ਰੁਹਰ (27ਵੇਂ ਮਿੰਟ) ਅਤੇ ਮਾਰਕੋ ਮਿਲਟਕਾਊ (54ਵੇਂ ਮਿੰਟ) ਨੇ ਗੋਲ ਕੀਤੇ। ਉੱਥੇ ਹੀ ਭਾਰਤ ਲਈ ਕਪਤਾਨ ਹਰਮਨਪ੍ਰੀਤ ਸਿੰਘ (7ਵੇਂ ਮਿੰਟ) ਅਤੇ ਸੁਖਜੀਤ ਸਿੰਘ (36ਵੇਂ ਮਿੰਟ) ਨੇ ਗੋਲ ਕੀਤੇ। ਹੁਣ ਭਾਰਤੀ ਟੀਮ 8 ਅਗਸਤ ਨੂੰ ਸ਼ਾਮ 5.30 ਵਜੇ ਕਾਂਸੀ ਦੇ ਤਗਮੇ ਲਈ ਸਪੇਨ ਨਾਲ ਭਿੜੇਗੀ। ਦੂਜੇ ਪਾਸੇ 8 ਅਗਸਤ ਨੂੰ ਹੋਣ ਵਾਲੇ ਫਾਈਨਲ ਵਿੱਚ ਜਰਮਨ ਟੀਮ ਦਾ ਸਾਹਮਣਾ ਨੀਦਰਲੈਂਡ ਨਾਲ ਹੋਵੇਗਾ।

ਨੀਦਰਲੈਂਡ ਨੇ ਪਹਿਲੇ ਸੈਮੀਫਾਈਨਲ ਮੈਚ ਵਿੱਚ ਸਪੇਨ ਨੂੰ 4-0 ਨਾਲ ਹਰਾਇਆ ਸੀ। ਤੁਹਾਨੂੰ ਦੱਸ ਦਈਏ ਕਿ ਭਾਰਤੀ ਟੀਮ ਸ਼ੂਟਆਊਟ ਵਿੱਚ ਗ੍ਰੇਟ ਬ੍ਰਿਟੇਨ ਨੂੰ 4-2 ਨਾਲ ਹਰਾ ਕੇ ਸੈਮੀਫਾਈਨਲ ਵਿੱਚ ਪਹੁੰਚੀ ਸੀ। ਦੂਜੇ ਪਾਸੇ ਜਰਮਨੀ ਨੇ ਕੁਆਰਟਰ ਫਾਈਨਲ ਮੈਚ ਵਿੱਚ ਅਰਜਨਟੀਨਾ ਨੂੰ 3-2 ਨਾਲ ਹਰਾਇਆ ਸੀ। ਜਰਮਨੀ ਦੇ ਖਿਲਾਫ ਹਾਰ ਨਾਲ ਭਾਰਤੀ ਟੀਮ ਦਾ 44 ਸਾਲ ਬਾਅਦ ਓਲੰਪਿਕ 'ਚ ਸੋਨ ਤਮਗਾ ਜਿੱਤਣ ਦਾ ਸੁਪਨਾ ਚਕਨਾਚੂਰ ਹੋ ਗਿਆ। ਭਾਰਤੀ ਟੀਮ ਆਖਰੀ ਵਾਰ 1980 ਦੇ ਮਾਸਕੋ ਓਲੰਪਿਕ 'ਚ ਸੋਨ ਤਮਗਾ ਜਿੱਤਣ 'ਚ ਸਫਲ ਰਹੀ ਸੀ। ਹਾਲਾਂਕਿ ਭਾਰਤ ਕੋਲ ਹੁਣ ਯਕੀਨੀ ਤੌਰ 'ਤੇ ਲਗਾਤਾਰ ਦੂਜੀ ਵਾਰ ਕਾਂਸੀ ਦਾ ਤਮਗਾ ਜਿੱਤਣ ਦਾ ਮੌਕਾ ਹੈ। ਪਰ ਇਸਦੇ ਲਈ ਉਸ ਨੂੰ ਸਪੇਨ ਨੂੰ ਹਰਾਉਣਾ ਹੋਵੇਗਾ।

ਵਿਸ਼ਵ ਚੈਂਪੀਅਨ ਜਰਮਨੀ ਖਿਲਾਫ ਸੈਮੀਫਾਈਨਲ 'ਚ ਭਾਰਤੀ ਟੀਮ ਨੇ ਹਮਲਾਵਰ ਸ਼ੁਰੂਆਤ ਕੀਤੀ ਅਤੇ ਪਹਿਲੇ ਕੁਆਰਟਰ 'ਚ ਹਾਵੀ ਰਹੀ। ਕਪਤਾਨ ਹਰਮਨਪ੍ਰੀਤ ਸਿੰਘ ਨੇ ਖੇਡ ਦੇ 7ਵੇਂ ਮਿੰਟ ਵਿੱਚ ਗੋਲ ਕਰਕੇ ਭਾਰਤ ਨੂੰ ਬੜ੍ਹਤ ਦਿਵਾਈ। ਜਰਮਨੀ ਨੇ ਯਕੀਨੀ ਤੌਰ 'ਤੇ ਦੂਜੇ ਕੁਆਰਟਰ ਵਿੱਚ ਵਾਪਸੀ ਕੀਤੀ ਅਤੇ ਦੋ ਗੋਲ ਕੀਤੇ। ਪੈਨਲਟੀ ਕਾਰਨਰ 'ਤੇ ਪਹਿਲਾਂ ਗੋਂਜ਼ਾਲੋ ਪੇਈਲਾਟ ਨੇ ਮੌਕਾ ਨਹੀਂ ਗਵਾਇਆ। ਫਿਰ ਕ੍ਰਿਸਟੋਫਰ ਰੁਹਰ ਨੇ ਜਰਮਨਪ੍ਰੀਤ ਸਿੰਘ ਦੀ ਗਲਤੀ ਕਰਕੇ ਪੈਨਲਟੀ ਸਟ੍ਰੋਕ ਦਾ ਸ਼ਾਨਦਾਰ ਗੋਲ ਕੀਤਾ। ਭਾਰਤ ਨੇ ਤੀਜੇ ਕੁਆਰਟਰ ਵਿੱਚ ਵਾਪਸੀ ਕੀਤੀ, ਜਦੋਂ ਕਿ ਸੁਖਜੀਤ ਪੈਨਲਟੀ ਕਾਰਨਰ ’ਤੇ ਗੋਲ ਕਰਨ ਵਿੱਚ ਕਾਮਯਾਬ ਰਿਹਾ। ਤਿੰਨ ਕੁਆਰਟਰਾਂ ਤੋਂ ਬਾਅਦ ਦੋਵੇਂ ਟੀਮਾਂ 1-1 ਨਾਲ ਬਰਾਬਰੀ 'ਤੇ ਸਨ। ਚੌਥਾ ਕੁਆਰਟਰ ਕਾਫੀ ਮਜ਼ੇਦਾਰ ਰਿਹਾ। ਦੋਵਾਂ ਟੀਮਾਂ ਨੂੰ ਕਈ ਮੌਕੇ ਮਿਲੇ। ਭਾਰਤ ਭਾਵੇਂ ਕੋਈ ਗੋਲ ਨਹੀਂ ਕਰ ਸਕਿਆ ਪਰ ਜਰਮਨੀ ਦੇ ਮਾਰਕੋ ਮਿਲਟਕਾਊ ਨੇ 54ਵੇਂ ਮਿੰਟ ਵਿੱਚ ਫੈਸਲਾਕੁੰਨ ਗੋਲ ਕੀਤਾ।

ਭਾਰਤੀ ਟੀਮ ਸੈਮੀਫਾਈਨਲ 'ਚ ਡਿਫੈਂਡਰ ਅਮਿਤ ਰੋਹੀਦਾਸ ਦੀ ਗੈਰ-ਮੌਜੂਦਗੀ ਤੋਂ ਖੁੰਝ ਗਈ। ਰੋਹੀਦਾਸ ਵੀ ਭਾਰਤ ਦਾ ਨੰਬਰ ਫਰਸਟ ਰਸ਼ਰ ਵੀ ਹੈ, ਇਸ ਲਈ ਡਿਫੈਂਸ ਕਮਜ਼ੋਰ ਨਜ਼ਰ ਆ ਰਿਹਾ ਸੀ। ਰੋਹੀਦਾਸ ਨੂੰ ਗ੍ਰੇਟ ਬ੍ਰਿਟੇਨ ਦੇ ਖਿਲਾਫ ਮੈਚ ਦੌਰਾਨ ਲਾਲ ਕਾਰਡ ਦਿਖਾਇਆ ਗਿਆ ਸੀ ਅਤੇ ਸੈਮੀਫਾਈਨਲ ਮੈਚ ਲਈ ਵੀ ਪਾਬੰਦੀ ਲਗਾ ਦਿੱਤੀ ਗਈ ਸੀ। ਜਰਮਨੀ ਖਿਲਾਫ ਰੋਹੀਦਾਸ ਦੀ ਗੈਰਹਾਜ਼ਰੀ ਨੇ ਪੈਨਲਟੀ ਕਾਰਨਰ 'ਤੇ ਵੀ ਭਾਰਤ ਨੂੰ ਨੁਕਸਾਨ ਪਹੁੰਚਾਇਆ ਕਿਉਂਕਿ ਕਪਤਾਨ ਹਰਮਨਪ੍ਰੀਤ ਸਿੰਘ ਤੋਂ ਬਾਅਦ ਉਹ ਭਾਰਤ ਦਾ ਡਰੈਗ ਫਲਿੱਕ ਮਾਹਿਰ ਹੈ। 

ਪੈਰਿਸ ਓਲੰਪਿਕ ਵਿੱਚ ਭਾਰਤੀ ਟੀਮ ਨੂੰ ਪੂਲ-ਬੀ ਵਿੱਚ ਰੱਖਿਆ ਗਿਆ ਸੀ। ਭਾਰਤੀ ਟੀਮ ਨੇ ਆਪਣੇ ਪਹਿਲੇ ਪੂਲ ਮੈਚ ਵਿੱਚ ਨਿਊਜ਼ੀਲੈਂਡ ਨੂੰ 3-2 ਨਾਲ ਹਰਾਇਆ ਸੀ। ਫਿਰ ਉਸ ਨੇ ਅਰਜਨਟੀਨਾ ਵਿਰੁੱਧ 1-1 ਨਾਲ ਡਰਾਅ ਖੇਡਿਆ। ਇਸ ਤੋਂ ਬਾਅਦ ਤੀਜੇ ਮੈਚ ਵਿੱਚ ਭਾਰਤੀ ਟੀਮ ਨੇ ਆਇਰਲੈਂਡ ਨੂੰ 2-0 ਨਾਲ ਹਰਾਇਆ ਸੀ।  ਹਾਲਾਂਕਿ ਉਸ ਨੂੰ ਟੋਕੀਓ ਓਲੰਪਿਕ ਚੈਂਪੀਅਨ ਬੈਲਜੀਅਮ ਤੋਂ 1-2 ਨਾਲ ਹਾਰ ਦਾ ਸਾਹਮਣਾ ਕਰਨਾ ਪਿਆ। ਫਿਰ ਅਗਲੇ ਮੈਚ ਵਿੱਚ ਭਾਰਤੀ ਟੀਮ ਨੇ ਆਸਟਰੇਲੀਆ ਨੂੰ 3-2 ਨਾਲ ਹਰਾਇਆ। ਪੂਲ-ਬੀ ਵਿੱਚ ਭਾਰਤ ਤੋਂ ਇਲਾਵਾ ਨਿਊਜ਼ੀਲੈਂਡ, ਅਰਜਨਟੀਨਾ, ਆਇਰਲੈਂਡ, ਬੈਲਜੀਅਮ ਅਤੇ ਆਸਟਰੇਲੀਆ ਦੀਆਂ ਟੀਮਾਂ ਵੀ ਸਨ। ਪੂਲ-ਏ ਵਿੱਚ ਨੀਦਰਲੈਂਡ, ਜਰਮਨੀ, ਬ੍ਰਿਟੇਨ, ਸਪੇਨ, ਦੱਖਣੀ ਅਫਰੀਕਾ ਅਤੇ ਮੇਜ਼ਬਾਨ ਦੇਸ਼ ਫਰਾਂਸ ਸ਼ਾਮਲ ਸਨ। ਦੋਵਾਂ ਗਰੁੱਪਾਂ ਵਿੱਚੋਂ ਚਾਰ-ਚਾਰ ਟੀਮਾਂ ਕੁਆਰਟਰ ਫਾਈਨਲ ਵਿੱਚ ਪਹੁੰਚੀਆਂ ਸਨ।

ਹੋਰ ਵੇਖੋ
Advertisement
Advertisement
Advertisement

ਟਾਪ ਹੈਡਲਾਈਨ

ਖਾਲਿਸਤਾਨੀਆਂ 'ਤੇ ਹਮਲਾ ਕਰਵਾ ਰਹੇ ਨੇ ਅਮਿਤ ਸ਼ਾਹ, ਕੈਨੇਡਾ ਦੇ ਇਲਜ਼ਾਮਾਂ ਤੋਂ ਭੜਕਿਆ ਭਾਰਤ, ਅਧਿਕਾਰੀ ਕੀਤੇ ਤਲਬ, ਜਾਣੋ ਹੁਣ ਤੱਕ ਕੀ ਕੁਝ ਹੋਇਆ ?
ਖਾਲਿਸਤਾਨੀਆਂ 'ਤੇ ਹਮਲਾ ਕਰਵਾ ਰਹੇ ਨੇ ਅਮਿਤ ਸ਼ਾਹ, ਕੈਨੇਡਾ ਦੇ ਇਲਜ਼ਾਮਾਂ ਤੋਂ ਭੜਕਿਆ ਭਾਰਤ, ਅਧਿਕਾਰੀ ਕੀਤੇ ਤਲਬ, ਜਾਣੋ ਹੁਣ ਤੱਕ ਕੀ ਕੁਝ ਹੋਇਆ ?
ਪ੍ਰਦੂਸ਼ਣ ਕਾਰਨ ਅੰਮ੍ਰਿਤਸਰ ਹਵਾਈ ਅੱਡੇ ਤੋਂ ਤਿੰਨ ਫਲਾਈਟਾਂ ਨੂੰ ਕੀਤਾ ਡਾਇਵਰਟ, ਘੱਟ ਵਿਜ਼ੀਬਿਲਟੀ ਕਾਰਨ ਨਹੀਂ ਮਿਲੀ ਲੈਂਡਿੰਗ ਦੀ ਮਨਜ਼ੂਰੀ
ਪ੍ਰਦੂਸ਼ਣ ਕਾਰਨ ਅੰਮ੍ਰਿਤਸਰ ਹਵਾਈ ਅੱਡੇ ਤੋਂ ਤਿੰਨ ਫਲਾਈਟਾਂ ਨੂੰ ਕੀਤਾ ਡਾਇਵਰਟ, ਘੱਟ ਵਿਜ਼ੀਬਿਲਟੀ ਕਾਰਨ ਨਹੀਂ ਮਿਲੀ ਲੈਂਡਿੰਗ ਦੀ ਮਨਜ਼ੂਰੀ
ਵੱਡੀ ਖ਼ਬਰ ! ਹੁਣ ਸ੍ਰੀ ਕਰਤਾਰਪੁਰ ਸਾਹਿਬ ਦੇ ਦਰਸ਼ਨਾਂ ਦੇ ਨਹੀਂ ਲੱਗੇਗੀ ਵੀਜ਼ਾ ਫੀਸ,ਮੁਫਤ ‘ਚ ਕਰ ਸਕੋਗੇ ਦਰਸ਼ਨ !
ਵੱਡੀ ਖ਼ਬਰ ! ਹੁਣ ਸ੍ਰੀ ਕਰਤਾਰਪੁਰ ਸਾਹਿਬ ਦੇ ਦਰਸ਼ਨਾਂ ਦੇ ਨਹੀਂ ਲੱਗੇਗੀ ਵੀਜ਼ਾ ਫੀਸ,ਮੁਫਤ ‘ਚ ਕਰ ਸਕੋਗੇ ਦਰਸ਼ਨ !
Punjab Holiday: ਪੰਜਾਬ 'ਚ 3 ਦਿਨ ਰਹੇਗੀ ਛੁੱਟੀ, ਸਕੂਲ, ਕਾਲਜ ਤੇ ਸਰਕਾਰੀ ਅਦਾਰੇ ਰਹਿਣਗੇ ਬੰਦ, ਜਾਣੋ ਕਿਹੜੀਆਂ ਨੇ ਇਹ ਤਾਰੀਕਾਂ ?
Punjab Holiday: ਪੰਜਾਬ 'ਚ 3 ਦਿਨ ਰਹੇਗੀ ਛੁੱਟੀ, ਸਕੂਲ, ਕਾਲਜ ਤੇ ਸਰਕਾਰੀ ਅਦਾਰੇ ਰਹਿਣਗੇ ਬੰਦ, ਜਾਣੋ ਕਿਹੜੀਆਂ ਨੇ ਇਹ ਤਾਰੀਕਾਂ ?
Advertisement
ABP Premium

ਵੀਡੀਓਜ਼

ਕੀ ??? ਦੀਪਿਕਾ ਦੀ ਧੀ ਨੂੰ ਨਹੀਂ ਮਿਲਿਆ ਰਣਵੀਰ ਸਿੰਘ ਦਾ ਨਾਮ !! ਪਹਿਲੀ ਤਸਵੀਰਪ੍ਰਿਯੰਕਾ ਚੋਪੜਾ ਦੀ ਦੇਸੀ ਦੀਵਾਲੀ , ਦੀਵਾਲੀ 'ਤੇ ਲਾਇਆ ਲੰਗਰਜ਼ਿੰਦਗੀ 'ਚ ਨਮਕ ਵਰਗਾ ਹੁੰਦਾ ਧਰਮ , ਸੁਣੋ ਬਾਬਾ ਦੀਆਂ ਗੱਲਾਂ ExclusiveJaipur 'ਚ Live ਤੋਂ ਪਹਿਲਾਂ ਦਿਲਜੀਤ ਦੋਸਾਂਝ ਦਾ ਧਮਾਲ

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
ਖਾਲਿਸਤਾਨੀਆਂ 'ਤੇ ਹਮਲਾ ਕਰਵਾ ਰਹੇ ਨੇ ਅਮਿਤ ਸ਼ਾਹ, ਕੈਨੇਡਾ ਦੇ ਇਲਜ਼ਾਮਾਂ ਤੋਂ ਭੜਕਿਆ ਭਾਰਤ, ਅਧਿਕਾਰੀ ਕੀਤੇ ਤਲਬ, ਜਾਣੋ ਹੁਣ ਤੱਕ ਕੀ ਕੁਝ ਹੋਇਆ ?
ਖਾਲਿਸਤਾਨੀਆਂ 'ਤੇ ਹਮਲਾ ਕਰਵਾ ਰਹੇ ਨੇ ਅਮਿਤ ਸ਼ਾਹ, ਕੈਨੇਡਾ ਦੇ ਇਲਜ਼ਾਮਾਂ ਤੋਂ ਭੜਕਿਆ ਭਾਰਤ, ਅਧਿਕਾਰੀ ਕੀਤੇ ਤਲਬ, ਜਾਣੋ ਹੁਣ ਤੱਕ ਕੀ ਕੁਝ ਹੋਇਆ ?
ਪ੍ਰਦੂਸ਼ਣ ਕਾਰਨ ਅੰਮ੍ਰਿਤਸਰ ਹਵਾਈ ਅੱਡੇ ਤੋਂ ਤਿੰਨ ਫਲਾਈਟਾਂ ਨੂੰ ਕੀਤਾ ਡਾਇਵਰਟ, ਘੱਟ ਵਿਜ਼ੀਬਿਲਟੀ ਕਾਰਨ ਨਹੀਂ ਮਿਲੀ ਲੈਂਡਿੰਗ ਦੀ ਮਨਜ਼ੂਰੀ
ਪ੍ਰਦੂਸ਼ਣ ਕਾਰਨ ਅੰਮ੍ਰਿਤਸਰ ਹਵਾਈ ਅੱਡੇ ਤੋਂ ਤਿੰਨ ਫਲਾਈਟਾਂ ਨੂੰ ਕੀਤਾ ਡਾਇਵਰਟ, ਘੱਟ ਵਿਜ਼ੀਬਿਲਟੀ ਕਾਰਨ ਨਹੀਂ ਮਿਲੀ ਲੈਂਡਿੰਗ ਦੀ ਮਨਜ਼ੂਰੀ
ਵੱਡੀ ਖ਼ਬਰ ! ਹੁਣ ਸ੍ਰੀ ਕਰਤਾਰਪੁਰ ਸਾਹਿਬ ਦੇ ਦਰਸ਼ਨਾਂ ਦੇ ਨਹੀਂ ਲੱਗੇਗੀ ਵੀਜ਼ਾ ਫੀਸ,ਮੁਫਤ ‘ਚ ਕਰ ਸਕੋਗੇ ਦਰਸ਼ਨ !
ਵੱਡੀ ਖ਼ਬਰ ! ਹੁਣ ਸ੍ਰੀ ਕਰਤਾਰਪੁਰ ਸਾਹਿਬ ਦੇ ਦਰਸ਼ਨਾਂ ਦੇ ਨਹੀਂ ਲੱਗੇਗੀ ਵੀਜ਼ਾ ਫੀਸ,ਮੁਫਤ ‘ਚ ਕਰ ਸਕੋਗੇ ਦਰਸ਼ਨ !
Punjab Holiday: ਪੰਜਾਬ 'ਚ 3 ਦਿਨ ਰਹੇਗੀ ਛੁੱਟੀ, ਸਕੂਲ, ਕਾਲਜ ਤੇ ਸਰਕਾਰੀ ਅਦਾਰੇ ਰਹਿਣਗੇ ਬੰਦ, ਜਾਣੋ ਕਿਹੜੀਆਂ ਨੇ ਇਹ ਤਾਰੀਕਾਂ ?
Punjab Holiday: ਪੰਜਾਬ 'ਚ 3 ਦਿਨ ਰਹੇਗੀ ਛੁੱਟੀ, ਸਕੂਲ, ਕਾਲਜ ਤੇ ਸਰਕਾਰੀ ਅਦਾਰੇ ਰਹਿਣਗੇ ਬੰਦ, ਜਾਣੋ ਕਿਹੜੀਆਂ ਨੇ ਇਹ ਤਾਰੀਕਾਂ ?
Punjab News: ਲੁਧਿਆਣਾ 'ਚ ਸ਼ਿਵ ਸੈਨਾ ਆਗੂ ਦੇ ਘਰ ‘ਤੇ ਸੁੱਟਿਆ ਪੈਟਰੋਲ ਬੰਬ,  3 ਬਦਮਾਸ਼ਾਂ ਨੇ ਕੀਤੀ ਵਾਰਦਾਤ, 15 ਦਿਨਾਂ 'ਚ ਦੂਜੀ ਵਾਰਦਾਤ
Punjab News: ਲੁਧਿਆਣਾ 'ਚ ਸ਼ਿਵ ਸੈਨਾ ਆਗੂ ਦੇ ਘਰ ‘ਤੇ ਸੁੱਟਿਆ ਪੈਟਰੋਲ ਬੰਬ, 3 ਬਦਮਾਸ਼ਾਂ ਨੇ ਕੀਤੀ ਵਾਰਦਾਤ, 15 ਦਿਨਾਂ 'ਚ ਦੂਜੀ ਵਾਰਦਾਤ
ਪੁਲਿਸ ਗ੍ਰਿਫ਼ਤਾਰ ਕਰਨ ਆਏ ਤਾਂ ਸਭ ਤੋਂ ਪਹਿਲਾਂ ਕਰੋ ਆਹ ਕੰਮ, ਜਾਣ ਲਓ ਆਪਣਾ ਅਧਿਕਾਰ
ਪੁਲਿਸ ਗ੍ਰਿਫ਼ਤਾਰ ਕਰਨ ਆਏ ਤਾਂ ਸਭ ਤੋਂ ਪਹਿਲਾਂ ਕਰੋ ਆਹ ਕੰਮ, ਜਾਣ ਲਓ ਆਪਣਾ ਅਧਿਕਾਰ
Lawrence Bishnoi: ਲਾਰੈਂਸ ਬਿਸ਼ਨੋਈ ਦੇ ਭਰਾ ਅਨਮੋਲ ਨੂੰ ਲੈ ਅਮਰੀਕਾ ਨੇ ਭਾਰਤ ਨੂੰ ਕੀਤਾ ਅਲਰਟ! ਵੱਡੇ ਐਕਸ਼ਨ ਦੀ ਤਿਆਰੀ 'ਚ ਮੁੰਬਈ ਪੁਲਿਸ
ਲਾਰੈਂਸ ਬਿਸ਼ਨੋਈ ਦੇ ਭਰਾ ਅਨਮੋਲ ਨੂੰ ਲੈ ਅਮਰੀਕਾ ਨੇ ਭਾਰਤ ਨੂੰ ਕੀਤਾ ਅਲਰਟ! ਵੱਡੇ ਐਕਸ਼ਨ ਦੀ ਤਿਆਰੀ 'ਚ ਮੁੰਬਈ ਪੁਲਿਸ
Weather Update: ਪੰਜਾਬ 'ਚ ਤਾਪਮਾਨ 'ਚ ਆਈ ਗਿਰਾਵਟ, ਪ੍ਰਦੂਸ਼ਣ ਕਰਕੇ ਵਿਗੜੇ ਹਾਲਾਤ, ਅੰਮ੍ਰਿਤਸਰ ਦਾ AQI ਸਭ ਤੋਂ ਵੱਧ
Weather Update: ਪੰਜਾਬ 'ਚ ਤਾਪਮਾਨ 'ਚ ਆਈ ਗਿਰਾਵਟ, ਪ੍ਰਦੂਸ਼ਣ ਕਰਕੇ ਵਿਗੜੇ ਹਾਲਾਤ, ਅੰਮ੍ਰਿਤਸਰ ਦਾ AQI ਸਭ ਤੋਂ ਵੱਧ
Embed widget