ਪੜਚੋਲ ਕਰੋ

Paralympics 2024: 90 ਮਿੰਟਾਂ 'ਚ ਵਰ੍ਹਿਆ ਤਮਗ਼ਿਆਂ ਦਾ ਮੀਂਹ, ਪੈਰਿਸ ਪੈਰਾਲੰਪਿਕਸ 'ਚ ਦੇਸ਼ ਨੂੰ ਮਿਲਿਆ ਤੀਜਾ ਤਮਗ਼ਾ, ਜਾਣੋ ਹੁਣ ਤੱਕ ਦੀ ਕਾਰਗੁਜ਼ਾਰੀ

Preeti Pal Bronze Medal Athletics: ਪੈਰਿਸ ਪੈਰਾਲੰਪਿਕਸ ਵਿੱਚ ਭਾਰਤ ਨੂੰ 90 ਮਿੰਟਾਂ ਦੇ ਅੰਦਰ ਤਿੰਨ ਤਗਮੇ ਮਿਲੇ ਹਨ। ਹੁਣ ਭਾਰਤ ਨੇ ਪੈਰਾਲੰਪਿਕ ਵਿੱਚ ਇੱਕ ਸੋਨ ਸਮੇਤ 3 ਤਗਮੇ ਜਿੱਤੇ ਹਨ।

Preeti Pal Wins Bronze Medal Paris Paralympics 2024: ਪ੍ਰੀਤੀ ਪਾਲ ਨੇ ਪੈਰਿਸ ਪੈਰਾਲੰਪਿਕਸ 2024 ਵਿੱਚ ਕਾਂਸੀ ਦਾ ਤਗਮਾ ਜਿੱਤ ਕੇ ਇਤਿਹਾਸ ਰਚ ਦਿੱਤਾ ਹੈ। ਉਸ ਨੇ ਔਰਤਾਂ ਦੀ 100 ਮੀਟਰ ਟੀ 35 ਵਰਗ ਦੌੜ ਵਿੱਚ ਤਗ਼ਮਾ ਜਿੱਤਿਆ ਹੈ। ਭਾਰਤ ਵੱਲੋਂ 30 ਅਗਸਤ ਨੂੰ ਜਿੱਤਿਆ ਗਿਆ ਇਹ ਤੀਜਾ ਤਮਗ਼ਾ ਹੈ। ਪ੍ਰੀਤੀ ਨੇ ਵੀ ਇਤਿਹਾਸ ਰਚ ਦਿੱਤਾ ਹੈ ਕਿਉਂਕਿ ਉਹ ਪੈਰਾਲੰਪਿਕ ਖੇਡਾਂ ਦੇ ਟ੍ਰੈਕ ਈਵੈਂਟ ਵਿੱਚ ਤਮਗਾ ਜਿੱਤਣ ਵਾਲੀ ਪਹਿਲੀ ਭਾਰਤੀ ਅਥਲੀਟ ਬਣ ਗਈ ਹੈ।

T35 ਵਰਗ ਦੀਆਂ ਮਹਿਲਾਵਾਂ ਦੀ 100 ਮੀਟਰ ਦੌੜ ਦੇ ਫਾਈਨਲ ਵਿੱਚ ਭਾਰਤ ਦੀ ਪ੍ਰੀਤੀ ਪਾਲ ਨੇ 14.21 ਸਕਿੰਟ ਵਿੱਚ ਦੌੜ ਪੂਰੀ ਕਰਕੇ ਤੀਜਾ ਸਥਾਨ ਹਾਸਲ ਕੀਤਾ। ਚੀਨ ਦੇ ਦੌੜਾਕਾਂ ਨੇ ਪਹਿਲਾ ਅਤੇ ਦੂਜਾ ਸਥਾਨ ਹਾਸਲ ਕੀਤਾ। ਚੀਨ ਦੀ ਜੀਆ (13.35 ਸਕਿੰਟ) ਅਤੇ ਗੁਓ ਨੇ 13.74 ਸਕਿੰਟ ਵਿੱਚ ਦੌੜ ਪੂਰੀ ਕਰਕੇ ਚਾਂਦੀ ਦਾ ਤਗ਼ਮਾ ਜਿੱਤਿਆ।

ਤੁਹਾਨੂੰ ਦੱਸ ਦੇਈਏ ਕਿ ਪ੍ਰੀਤੀ ਪਾਲ ਨੇ ਇਸ ਸਾਲ ਕੋਬੇ 'ਚ ਆਯੋਜਿਤ ਵਿਸ਼ਵ ਪੈਰਾ ਐਥਲੈਟਿਕਸ ਚੈਂਪੀਅਨਸ਼ਿਪ 2024 'ਚ ਕਾਂਸੀ ਦਾ ਤਗਮਾ ਜਿੱਤ ਕੇ ਪੈਰਿਸ ਓਲੰਪਿਕ ਦੇ ਫਾਈਨਲ 'ਚ ਜਗ੍ਹਾ ਪੱਕੀ ਕੀਤੀ ਸੀ। ਹਾਲਾਂਕਿ ਪ੍ਰੀਤੀ ਪਿਛਲੇ ਸਾਲ ਪੈਰਾ ਏਸ਼ੀਅਨ ਖੇਡਾਂ 'ਚ ਕੋਈ ਤਮਗਾ ਜਿੱਤਣ ਤੋਂ ਵਾਂਝੀ ਰਹੀ ਸੀ ਪਰ ਹੁਣ ਉਸ ਨੇ ਕਾਂਸੀ ਦਾ ਤਗ਼ਮਾ ਜਿੱਤ ਕੇ 140 ਕਰੋੜ ਭਾਰਤੀਆਂ ਨੂੰ ਖੁਸ਼ੀ ਦਿੱਤੀ ਹੈ।

ਭਾਰਤ ਨੇ 29 ਅਗਸਤ ਨੂੰ ਪੈਰਾਲੰਪਿਕ 'ਚ ਸ਼ਾਨਦਾਰ ਸ਼ੁਰੂਆਤ ਕੀਤੀ ਸੀ ਪਰ ਤਮਗਾ ਸੂਚੀ 'ਚ ਭਾਰਤ ਦੇ ਨਾਂ ਪਹਿਲਾ, ਦੂਜਾ ਅਤੇ ਹੁਣ ਤੀਜਾ ਤਮਗਾ 30 ਅਗਸਤ ਨੂੰ ਆਇਆ। ਪ੍ਰੀਤੀ ਤੋਂ ਪਹਿਲਾਂ ਅਵਨੀ ਲੇਖਰਾ ਅਤੇ ਮੋਨਾ ਅਗਰਵਾਲ ਨੇ ਨਿਸ਼ਾਨੇਬਾਜ਼ੀ ਵਿੱਚ ਕ੍ਰਮਵਾਰ ਸੋਨ ਅਤੇ ਕਾਂਸੀ ਦੇ ਤਗਮੇ ਜਿੱਤੇ ਹਨ।

ਅਵਨੀ ਲੇਖਰਾ ਨੇ ਟੋਕੀਓ ਪੈਰਾਲੰਪਿਕ ਦੇ ਔਰਤਾਂ ਦੇ 10 ਮੀਟਰ ਏਅਰ ਰਾਈਫਲ ਮੁਕਾਬਲੇ ਵਿੱਚ ਗੋਲਡ ਮੈਡਲ ਜਿੱਤ ਕੇ ਇਤਿਹਾਸ ਰਚਿਆ ਹੈ ਤੇ ਪੈਰਿਸ ਪੈਰਾਲੰਪਿਕ ਖੇਡਾਂ ਵਿੱਚ ਵੀ ਸੋਨ ਤਮਗਾ ਜਿੱਤਿਆ ਹੈ। ਦੂਜੇ ਪਾਸੇ ਮੋਨਾ ਅਗਰਵਾਲ ਨੇ ਕਾਂਸੀ ਦਾ ਤਗਮਾ ਜਿੱਤ ਕੇ ਅਵਨੀ ਨਾਲ  ਸਾਂਝਾ ਕੀਤਾ। ਹੁਣ ਪ੍ਰੀਤੀ ਪਾਲ ਨੇ ਕਾਂਸੀ ਦਾ ਤਗਮਾ ਜਿੱਤ ਕੇ ਭਾਰਤ ਨੂੰ ਤਗਮੇ ਦੀ ਤਾਲਿਕਾ ਵਿੱਚ ਫਾਇਦਾ ਪਹੁੰਚਾਇਆ ਹੈ। ਭਾਰਤ ਹੁਣ 1 ਸੋਨ ਅਤੇ 2 ਕਾਂਸੀ ਦੇ ਤਗਮਿਆਂ ਨਾਲ ਤਮਗਾ ਸੂਚੀ ਵਿਚ 11ਵੇਂ ਸਥਾਨ 'ਤੇ ਆ ਗਿਆ ਹੈ।

ਹੋਰ ਵੇਖੋ
Advertisement
Advertisement
Advertisement

ਟਾਪ ਹੈਡਲਾਈਨ

SGPC ਪ੍ਰਧਾਨ ਧਾਮੀ 'ਤੇ ਹੋਏ ਸਖਤ ਕਾਰਵਾਈ, ਬੀਬੀ ਜਗੀਰ ਕੌਰ ਨੇ ਕੀਤੀ ਮੰਗ, ਕਿਹਾ- 'ਸ਼੍ਰੋਮਣੀ ਕਮੇਟੀ ਦੇ ਅਹੁਦੇ ਦਾ ਨਿਰਾਦਰ ਕੀਤਾ...'
SGPC ਪ੍ਰਧਾਨ ਧਾਮੀ 'ਤੇ ਹੋਏ ਸਖਤ ਕਾਰਵਾਈ, ਬੀਬੀ ਜਗੀਰ ਕੌਰ ਨੇ ਕੀਤੀ ਮੰਗ, ਕਿਹਾ- 'ਸ਼੍ਰੋਮਣੀ ਕਮੇਟੀ ਦੇ ਅਹੁਦੇ ਦਾ ਨਿਰਾਦਰ ਕੀਤਾ...'
Punjab News: ''ਪੰਜਾਬ ਬੰਦ'' ਦੌਰਾਨ ਕੀ ਰਹੇਗਾ ਬੰਦ ਤੇ ਕੀ ਰਹੇਗਾ ਖੁੱਲ੍ਹਾ, ਇੱਥੇ ਜਾਣੋ
Punjab News: ''ਪੰਜਾਬ ਬੰਦ'' ਦੌਰਾਨ ਕੀ ਰਹੇਗਾ ਬੰਦ ਤੇ ਕੀ ਰਹੇਗਾ ਖੁੱਲ੍ਹਾ, ਇੱਥੇ ਜਾਣੋ
ਬਜਟ 'ਚ ਹਿੱਟ, ਸੁਰੱਖਿਆ 'ਚ ਫਿੱਟ, 6 ਏਅਰਬੈਗ ਨਾਲ ਆਉਂਦੀਆਂ ਹਨ ਇਹ 5 ਕਾਰਾਂ, ਦੇਖੋ ਲਿਸਟ
ਬਜਟ 'ਚ ਹਿੱਟ, ਸੁਰੱਖਿਆ 'ਚ ਫਿੱਟ, 6 ਏਅਰਬੈਗ ਨਾਲ ਆਉਂਦੀਆਂ ਹਨ ਇਹ 5 ਕਾਰਾਂ, ਦੇਖੋ ਲਿਸਟ
Union Budget 2025: ਬਜਟ ਵਾਲੇ ਦਿਨ ਹੈ ਸ਼ਨੀਵਾਰ... ਤਾਂ ਕੀ ਭਾਰਤੀ ਸ਼ੇਅਰ ਬਾਜ਼ਾਰ ਰਹੇਗਾ ਖੁੱਲ੍ਹਾ- ਜਾਣੋ ਖਬਰ
Union Budget 2025: ਬਜਟ ਵਾਲੇ ਦਿਨ ਹੈ ਸ਼ਨੀਵਾਰ... ਤਾਂ ਕੀ ਭਾਰਤੀ ਸ਼ੇਅਰ ਬਾਜ਼ਾਰ ਰਹੇਗਾ ਖੁੱਲ੍ਹਾ- ਜਾਣੋ ਖਬਰ
Advertisement
ABP Premium

ਵੀਡੀਓਜ਼

ਗਾਇਕ ਬਾਦਸ਼ਾਹ ਨਾਲ ਹੋਈ ਮਾੜੀ , ਪੁਲਿਸ ਨੇ ਕੱਟਿਆ ਮੋਟਾ ਚਲਾਨਸ਼ਿਕਾਰਾ 'ਚ ਘੁੰਮ ਰਹੇ ਦਿਲਜੀਤ , ਉੱਥੇ ਵੀ ਮਿਲਿਆ ਦੋਸਾਂਝਵਾਲੇ ਨੂੰ ਪਿਆਰਬਾਦਸ਼ਾਹ ਤੇ ਕਰਨ ਔਜਲਾ ਦੀ ਜੁਗਲਬੰਦੀ ਵੇਖ , ਖੁਸ਼ ਹੋ ਜਾਏਗਾ ਤੁਹਾਡਾ ਮਨਮੈਨੂੰ ਸਿਰਫ ਚੰਡੀਗੜ੍ਹ Venue 'ਚ ਦਿੱਕਤ ਆਈ , ਦਿਲਜੀਤ ਦੋਸਾਂਝ ਨੇ ਸਾਫ ਕੀਤੀ ਗੱਲ

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
SGPC ਪ੍ਰਧਾਨ ਧਾਮੀ 'ਤੇ ਹੋਏ ਸਖਤ ਕਾਰਵਾਈ, ਬੀਬੀ ਜਗੀਰ ਕੌਰ ਨੇ ਕੀਤੀ ਮੰਗ, ਕਿਹਾ- 'ਸ਼੍ਰੋਮਣੀ ਕਮੇਟੀ ਦੇ ਅਹੁਦੇ ਦਾ ਨਿਰਾਦਰ ਕੀਤਾ...'
SGPC ਪ੍ਰਧਾਨ ਧਾਮੀ 'ਤੇ ਹੋਏ ਸਖਤ ਕਾਰਵਾਈ, ਬੀਬੀ ਜਗੀਰ ਕੌਰ ਨੇ ਕੀਤੀ ਮੰਗ, ਕਿਹਾ- 'ਸ਼੍ਰੋਮਣੀ ਕਮੇਟੀ ਦੇ ਅਹੁਦੇ ਦਾ ਨਿਰਾਦਰ ਕੀਤਾ...'
Punjab News: ''ਪੰਜਾਬ ਬੰਦ'' ਦੌਰਾਨ ਕੀ ਰਹੇਗਾ ਬੰਦ ਤੇ ਕੀ ਰਹੇਗਾ ਖੁੱਲ੍ਹਾ, ਇੱਥੇ ਜਾਣੋ
Punjab News: ''ਪੰਜਾਬ ਬੰਦ'' ਦੌਰਾਨ ਕੀ ਰਹੇਗਾ ਬੰਦ ਤੇ ਕੀ ਰਹੇਗਾ ਖੁੱਲ੍ਹਾ, ਇੱਥੇ ਜਾਣੋ
ਬਜਟ 'ਚ ਹਿੱਟ, ਸੁਰੱਖਿਆ 'ਚ ਫਿੱਟ, 6 ਏਅਰਬੈਗ ਨਾਲ ਆਉਂਦੀਆਂ ਹਨ ਇਹ 5 ਕਾਰਾਂ, ਦੇਖੋ ਲਿਸਟ
ਬਜਟ 'ਚ ਹਿੱਟ, ਸੁਰੱਖਿਆ 'ਚ ਫਿੱਟ, 6 ਏਅਰਬੈਗ ਨਾਲ ਆਉਂਦੀਆਂ ਹਨ ਇਹ 5 ਕਾਰਾਂ, ਦੇਖੋ ਲਿਸਟ
Union Budget 2025: ਬਜਟ ਵਾਲੇ ਦਿਨ ਹੈ ਸ਼ਨੀਵਾਰ... ਤਾਂ ਕੀ ਭਾਰਤੀ ਸ਼ੇਅਰ ਬਾਜ਼ਾਰ ਰਹੇਗਾ ਖੁੱਲ੍ਹਾ- ਜਾਣੋ ਖਬਰ
Union Budget 2025: ਬਜਟ ਵਾਲੇ ਦਿਨ ਹੈ ਸ਼ਨੀਵਾਰ... ਤਾਂ ਕੀ ਭਾਰਤੀ ਸ਼ੇਅਰ ਬਾਜ਼ਾਰ ਰਹੇਗਾ ਖੁੱਲ੍ਹਾ- ਜਾਣੋ ਖਬਰ
Diljit Dosanjh: ਦਿਲਜੀਤ ਦੋਸਾਂਝ ਦੀਆਂ ਵਧੀਆਂ ਦਿੱਕਤਾਂ, ਚੰਡੀਗੜ੍ਹ ਸ਼ੋਅ ਨੂੰ ਲੈ ਕੇ ਫਿਰ ਪਿਆ ਕਲੇਸ਼, HC ਕੋਲ ਪਹੁੰਚਿਆ ਮਾਮਲਾ
Diljit Dosanjh: ਦਿਲਜੀਤ ਦੋਸਾਂਝ ਦੀਆਂ ਵਧੀਆਂ ਦਿੱਕਤਾਂ, ਚੰਡੀਗੜ੍ਹ ਸ਼ੋਅ ਨੂੰ ਲੈ ਕੇ ਫਿਰ ਪਿਆ ਕਲੇਸ਼, HC ਕੋਲ ਪਹੁੰਚਿਆ ਮਾਮਲਾ
Cancer Vaccine: ਕੈਂਸਰ ਨਾਲ ਜੂਝ ਰਹੀ ਦੁਨੀਆ ਲਈ ਖੁਸ਼ਖਬਰੀ! ਰੂਸ ਨੇ ਬਣਾਇਆ ਟੀਕਾ, ਮਰੀਜ਼ਾਂ ਨੂੰ 2025 ਤੱਕ ਮਿਲੇਗਾ ਮੁਫਤ, ਜਾਣੋ ਕਿਵੇਂ ਕਰਦਾ ਕੰਮ?
Cancer Vaccine: ਕੈਂਸਰ ਨਾਲ ਜੂਝ ਰਹੀ ਦੁਨੀਆ ਲਈ ਖੁਸ਼ਖਬਰੀ! ਰੂਸ ਨੇ ਬਣਾਇਆ ਟੀਕਾ, ਮਰੀਜ਼ਾਂ ਨੂੰ 2025 ਤੱਕ ਮਿਲੇਗਾ ਮੁਫਤ, ਜਾਣੋ ਕਿਵੇਂ ਕਰਦਾ ਕੰਮ?
Punjab News: ਪੰਜਾਬ 'ਚ LPG ਗੈਸ ਸਿਲੰਡਰ ਵਰਤਣ ਵਾਲੇ ਜ਼ਰੂਰ ਪੜ੍ਹੋ ਇਹ ਖਬਰ, ਜਾਣੋ ਕਿਉਂ ਰੱਦ ਹੋਣਗੇ ਗੈਸ ਕੁਨੈਕਸ਼ਨ ?
ਪੰਜਾਬ 'ਚ LPG ਗੈਸ ਸਿਲੰਡਰ ਵਰਤਣ ਵਾਲੇ ਜ਼ਰੂਰ ਪੜ੍ਹੋ ਇਹ ਖਬਰ, ਜਾਣੋ ਕਿਉਂ ਰੱਦ ਹੋਣਗੇ ਗੈਸ ਕੁਨੈਕਸ਼ਨ ?
Sports Breaking: ਖੇਡ ਜਗਤ ਨੂੰ ਵੱਡਾ ਝਟਕਾ, ਟੀਮ ਇੰਡੀਆ ਦੇ ਸਪਿਨਰ ਨੇ ਕ੍ਰਿਕਟ ਤੋਂ ਲਿਆ ਸੰਨਿਆਸ, ਗਾਬਾ ਟੈਸਟ ਖਤਮ ਹੁੰਦੇ ਹੀ ਕੀਤਾ ਐਲਾਨ
ਖੇਡ ਜਗਤ ਨੂੰ ਵੱਡਾ ਝਟਕਾ, ਟੀਮ ਇੰਡੀਆ ਦੇ ਸਪਿਨਰ ਨੇ ਕ੍ਰਿਕਟ ਤੋਂ ਲਿਆ ਸੰਨਿਆਸ, ਗਾਬਾ ਟੈਸਟ ਖਤਮ ਹੁੰਦੇ ਹੀ ਕੀਤਾ ਐਲਾਨ
Embed widget