Tokyo Olympics: ਪੀਵੀ ਸਿੰਧੂ ’ਤੇ ਐਤਕੀਂ ਕਿਉਂ ਵਧੇਰੇ ਦਬਾਅ? ਸਟਾਰ ਖਿਡਾਰਨ ਨੇ ਖ਼ੁਦ ਦੱਸਿਆ ਕਾਰਨ
ਪੀਵੀ ਸਿੰਧੂ ਨੇ ਓਲੰਪਿਕ ਸਪੈਸ਼ਲ ਈ-ਕਨਕਲੇਵ ਵਿਚ ਦੱਸਿਆ,“ਇਸ ਵਾਰ ਚੁਣੌਤੀਆਂ ਵੀ ਵਧੇਰੇ ਹੋਣਗੀਆਂ ਕਿਉਂਕਿ ਇਸ ਵਾਰ ਓਲੰਪਿਕ ਪਿਛਲੇ ਸਮੇਂ ਨਾਲੋਂ ਬਹੁਤ ਵੱਖਰਾ ਹੈ। ਹਰ ਦਿਨ ਸਾਡਾ ਕੋਵਿਡ ਦਾ ਟੈਸਟ ਹੋਵੇਗਾ। ਮਾਸਕ ਹਮੇਸ਼ਾ ਪਹਿਨਣੇ ਪੈਂਦੇ ਹਨ।
ਟੋਕੀਓ: ਟੋਕੀਓ ਓਲੰਪਿਕ ਸ਼ੁਰੂ ਹੋਣ ਲਈ ਹੁਣ ਸਿਰਫ਼ 24 ਘੰਟੇ ਬਾਕੀ ਰਹਿ ਗਏ ਹਨ। ਟੋਕੀਓ ਮਹਾਂਨਗਰ ਓਲੰਪਿਕ ਖੇਡਾਂ ਦੀ ਦੂਜੀ ਵਾਰ ਮੇਜ਼ਬਾਨੀ ਲਈ ਤਿਆਰ ਹੈ। ਭਾਰਤੀ ਖਿਡਾਰੀ ਖੇਡ ਪਿੰਡ ਪਹੁੰਚੇ ਹਨ ਜਿਸ ਵਿੱਚ ਰੀਓ ਓਲੰਪਿਕ 2016 ਸੋਨੇ ਦਾ ਤਮਗ਼ਾ ਜੇਤੂ ਸਟਾਰ ਬੈਡਮਿੰਟਨ ਖਿਡਾਰਨ ਪੀਵੀ ਸਿੰਧੂ ਦਾ ਨਾਮ ਵੀ ਹੈ। ਪੀਵੀ ਸਿੰਧੂ ਓਲੰਪਿਕ ਵਿਚ ਜਾਣ ਵਾਲੀ ਇਕਲੌਤੀ ਭਾਰਤੀ ਮਹਿਲਾ ਬੈਡਮਿੰਟਨ ਖਿਡਾਰਨ ਹਨ ਪਰ ਇਸ ਵਾਰ ਉਨ੍ਹਾਂ 'ਤੇ ਵਧੇਰੇ ਦਬਾਅ ਹੈ ਤੇ ਹੋਰ ਚੁਣੌਤੀਆਂ ਵੀ ਹਨ। ਪੀਵੀ ਸਿੰਧੂ ਨੇ ਖ਼ੁਦ ਏਬੀਪੀ ਨਿਊਜ਼ ਦੇ ਓਲੰਪਿਕ ਸਪੈਸ਼ਲ ਈ-ਕਨਕਲੇਵ ਵਿੱਚ ਇਹ ਗੱਲ ਆਖੀ ਹੈ।
ਪੀਵੀ ਸਿੰਧੂ ਨੇ ਕਿਹਾ, “ਸਿੰਧੂ ਰੀਓ ਓਲੰਪਿਕ 2016 ਵਿੱਚ ਅੰਡਰਡੌਗ ਸੀ ਪਰ ਹੁਣ 2021 ਵਿੱਚ ਹਰ ਕੋਈ ਸੋਚਦਾ ਹੈ ਕਿ ਜੇ ਸਿੰਧੂ ਜਾਂਦੀ ਹੈ ਤਾਂ ਉਸ ਨੂੰ ਤਮਗ਼ਾ ਵਾਪਸ ਲਿਆਉਣਾ ਪਏਗਾ। ਉਹ ਦਬਾਅ ਹੈ ਪਰ ਮੈਂ ਸਿਰਫ ਆਪਣੀ ਖੇਡ ਨੂੰ ਧਿਆਨ ਨਾਲ ਖੇਡਣਾ ਚਾਹੁੰਦੀ ਹਾਂ। ਇਹ ਸੋਚ ਕਦੇ ਨਹੀਂ ਸੀ। ਬਾਹਰਲੇ ਲੋਕ ਕੀ ਸੋਚਦੇ ਹਨ। ਇੰਝ ਵਧੇਰੇ ਦਬਾਅ ਪੈਦਾ ਹੁੰਦਾ ਹੈ। ਇਸ ਲਈ ਮੈਂ ਸਿਰਫ ਖੇਡਣ ਬਾਰੇ ਸੋਚਦੀ ਹਾਂ। ਜਦੋਂ ਮੈਂ ਜਿੱਤਦੀ ਹਾਂ ਤਾਂ ਇਹ ਹਰ ਇਕ ਲਈ ਮਾਣ ਵਾਲੀ ਗੱਲ ਹੁੰਦੀ ਹੈ।"
ਪੀਵੀ ਸਿੰਧੂ ਨੇ ਓਲੰਪਿਕ ਸਪੈਸ਼ਲ ਈ-ਕਨਕਲੇਵ ਵਿਚ ਦੱਸਿਆ,“ਇਸ ਵਾਰ ਚੁਣੌਤੀਆਂ ਵੀ ਵਧੇਰੇ ਹੋਣਗੀਆਂ ਕਿਉਂਕਿ ਇਸ ਵਾਰ ਓਲੰਪਿਕ ਪਿਛਲੇ ਸਮੇਂ ਨਾਲੋਂ ਬਹੁਤ ਵੱਖਰਾ ਹੈ। ਹਰ ਦਿਨ ਸਾਡਾ ਕੋਵਿਡ ਦਾ ਟੈਸਟ ਹੋਵੇਗਾ। ਮਾਸਕ ਹਮੇਸ਼ਾ ਪਹਿਨਣੇ ਪੈਂਦੇ ਹਨ। ਬਾਹਰ ਨਹੀਂ ਜਾ ਸਕਦੇ। ਇਹ ਸੌਖਾ ਨਹੀਂ ਹੋਵੇਗਾ ਪਰ ਇਹ ਚੰਗੀ ਗੱਲ ਹੈ। ਜਾਪਾਨੀ ਸਰਕਾਰ ਨਿਯਮਾਂ ਦਾ ਸਖਤੀ ਨਾਲ ਪਾਲਣ ਕਰ ਰਹੀ ਹੈ।”
ਸਿੰਧੂ ਓਲੰਪਿਕ ਵਿੱਚ ਸੋਨ ਤਮਗ਼ੇ ਦੀ ਮੁੱਖ ਦਾਅਵੇਦਾਰ
ਰੀਓ ਓਲੰਪਿਕ ਤੋਂ ਬਾਅਦ, ਪੀਵੀ ਸਿੰਧੂ ਨੇ ਹੁਣ ਤੱਕ ਬਹੁਤ ਸਾਰੇ ਸੋਨੇ, ਚਾਂਦੀ ਅਤੇ ਕਾਂਸੀ ਦੇ ਤਮਗ਼ੇ ਜਿੱਤੇ ਹਨ। ਇਕ ਵਾਰ ਫਿਰ ਸਾਰੇ ਦੇਸ਼ ਦੀ ਨਜ਼ਰ ਪੀਵੀ ਸਿੰਧੂ 'ਤੇ ਹੈ। ਹਾਲ ਹੀ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੀ ਪੀ ਵੀ ਸਿੰਧੂ ਨਾਲ ਵਰਚੁਅਲ ਗੱਲਬਾਤ ਕਰਕੇ ਉਨ੍ਹਾਂ ਨੂੰ ਉਤਸ਼ਾਹਤ ਕੀਤਾ ਸੀ ਅਤੇ ਉਨ੍ਹਾਂ ਨੂੰ ਬਿਨਾਂ ਕਿਸੇ ਦਬਾਅ ਦੇ ਓਲੰਪਿਕ ਵਿੱਚ ਖੇਡਣ ਲਈ ਕਿਹਾ ਸੀ। ਪੀਵੀ ਸਿੰਧੂ ਇਸ ਵਾਰ ਓਲੰਪਿਕ ਵਿਚ ਸੋਨ ਤਮਗ਼ੇ ਲਈ ਪ੍ਰਮੁੱਖ ਦਾਅਵੇਦਾਰਾਂ ਵਿਚੋਂ ਇਕ ਹਨ।
ਇਹ ਵੀ ਪੜ੍ਹੋ: Farmers Protest at Jantar Mantar: ਜੰਤਰ ਮੰਤਰ ਤੋਂ ਸੰਸਦ ਤੱਕ ਕਿਸਾਨਾਂ ਦਾ ਬੋਲਬਾਲਾ, ਚੱਪੇ-ਚੱਪੇ 'ਤੇ ਸੁਰੱਖਿਆ ਦਸਤੇ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904