Tokyo Olympic, Women's Hockey : ਭਾਰਤੀ ਮਹਿਲਾ ਹਾਕੀ ਟੀਮ ਦਾ ਸ਼ਾਨਦਾਰ ਪ੍ਰਦਰਸ਼ਨ, ਆਇਰਲੈਂਡ ਨੂੰ 1-0 ਨਾਲ ਹਰਾਇਆ
ਭਾਰਤ ਨੂੰ ਕੱਲ੍ਹ ਦੱਖਣੀ ਅਫਰੀਕਾ ਖਿਲਾਫ ਮੈਚ ਖੇਡਣਾ ਹੈ। ਜੇਕਰ ਭਾਰਤ ਕੱਲ੍ਹ ਦਾ ਮੁਕਾਬਲਾ ਜਿੱਤਣ ਚ ਕਾਮਯਾਬ ਹੋ ਜਾਂਦਾ ਹੈ ਤਾਂ ਉਸ ਦਾ ਕੁਆਰਟਰ ਫਾਇਨਲ ਚ ਪਹੁੰਚਣਾ ਤੈਅ ਹੈ।
ਟੋਕਿਓ: ਭਾਰਤੀ ਮਹਿਲਾ ਬਾਕੀ ਟੀਮ ਆਖਿਰਕਾਰ ਗੋਲ ਕਰਨ 'ਚ ਕਾਮਯਾਬ ਰਹੀ। ਆਇਰਲੈਂਡ ਖਿਲਾਫ ਮੈਚ ਦੇ ਆਖਰੀ ਤਿੰਨ ਮਿੰਟ 'ਚ ਭਾਰਤ ਨੇ ਗੋਲ ਕੀਤਾ ਹੈ। ਭਾਰਤੀ ਮਹਿਲਾ ਹਾਕੀ ਟੀਮ ਨੇ ਆਇਰਲੈਂਡ ਨੂੰ 1-0 ਨਾਲ ਮਾਤ ਦਿੱਤੀ ਹੈ। ਭਾਰਤ ਨੂੰ ਕੁਆਰਟਰ ਫਾਇਨਲ ਦੀ ਰੇਸ 'ਚ ਬਣੇ ਰਹਿਣ ਲਈ ਇਹ ਮੁਕਾਬਲਾ ਹਰ ਹਾਲ 'ਚ ਜਿੱਤਣਾ ਪੈਣਾ ਸੀ।
ਹਾਲਾਂਕਿ ਇਸ ਤੋਂ ਪਹਿਲਾਂ ਮੈਚ ਦੀ ਸ਼ੁਰੂਆਤ 'ਚ ਭਾਰਤੀ ਮਹਿਲਾ ਹਾਕੀ ਟੀਮ ਲਈ ਉਮੀਦ ਖਤਮ ਹੁੰਦੀ ਦਿਖਾਈ ਦੇ ਰਹੀ ਸੀ। ਮੈਚ 'ਚ 9 ਮਿੰਟ ਤੋਂ ਘੱਟ ਸਮਾਂ ਬਾਕੀ ਸੀ ਪਰ ਭਾਰਤ ਇਕ ਵੀ ਗੋਲ ਕਰਨ 'ਚ ਕਾਮਯਾਬ ਨਹੀਂ ਹੋ ਸਕਿਆ ਸੀ। ਜੇਕਰ ਭਾਰਤ ਅੱਜ ਦਾ ਇਹ ਮੁਕਾਬਲਾ ਹਾਰ ਜਾਂਦਾ ਤਾਂ ਟੋਕਿਓ ਓਲੰਪਿਕ ਦੇ ਕੁਆਰਟਰ ਫਾਇਨਲ 'ਚ ਪਹੁੰਚਣ ਦੀ ਉਮੀਦ ਵੀ ਨਾਲ ਹੀ ਖਤਮ ਹੋ ਜਾਣੀ ਸੀ।
ਹੁਣ ਭਾਰਤ ਨੇ ਕੱਲ੍ਹ ਦੱਖਣੀ ਅਫਰੀਕਾ ਖਿਲਾਫ ਮੈਚ ਖੇਡਣਾ ਹੈ। ਜੇਕਰ ਭਾਰਤ ਕੱਲ੍ਹ ਦਾ ਮੁਕਾਬਲਾ ਜਿੱਤਣ 'ਚ ਕਾਮਯਾਬ ਹੋ ਜਾਂਦਾ ਹੈ ਤਾਂ ਉਸ ਦਾ ਕੁਆਰਟਰ ਫਾਇਨਲ 'ਚ ਪਹੁੰਚਣਾ ਤੈਅ ਹੈ। ਭਾਰਤ ਨੇ ਆਇਰਲੈਂਡ ਨੂੰ ਹਰਾ ਕੇ ਖੁਦ ਨੂੰ ਟੂਰਨਾਮੈਂਟ 'ਚ ਬਣਾਈ ਰੱਖਿਆ ਹੈ।