Paris Olympics 2024: ਨੀਰਜ ਚੋਪੜਾ ਸਮੇਤ ਕਈ ਐਥਲੀਟ ਨੇ ਕੀਤਾ ਪੈਰਿਸ ਓਲੰਪਿਕ ਲਈ ਕੁਆਲੀਫਾਈ, ਦੇਖੋ ਪੂਰੀ ਲਿਸਟ
Olympics 2024: ਇਸ ਵਾਰ ਪੈਰਿਸ 'ਚ ਹੋਣ ਵਾਲੀਆਂ ਓਲੰਪਿਕ ਖੇਡਾਂ 'ਚ ਭਾਰਤ ਤੋਂ ਜਾਣ ਵਾਲੇ ਐਥਲੀਟਾਂ ਦੀ ਗਿਣਤੀ ਵਿੱਚ ਵਾਧਾ ਹੋਣ ਜਾ ਰਿਹਾ ਹੈ। ਆਓ ਅਸੀਂ ਤੁਹਾਨੂੰ ਉਨ੍ਹਾਂ ਖਿਡਾਰੀਆਂ ਦੀ ਸੂਚੀ ਦਿਖਾਉਂਦੇ ਹਾਂ ਜੋ ਹੁਣ ਤੱਕ ਕੁਆਲੀਫਾਈ ਕਰ ਚੁੱਕੇ ਹਨ।
Paris Olympics 2024: ਓਲੰਪਿਕ ਦੇ ਪਿਛਲੇ ਕੁਝ ਸੈਸ਼ਨਾਂ 'ਚ ਭਾਰਤੀ ਐਥਲੀਟਾਂ ਦੀ ਗਿਣਤੀ 'ਚ ਲਗਾਤਾਰ ਵਾਧਾ ਹੋਇਆ ਹੈ। ਟੋਕੀਓ ਓਲੰਪਿਕ 2020 ਵਿੱਚ ਭਾਰਤ ਦੇ ਕੁੱਲ 124 ਅਥਲੀਟਾਂ ਨੇ ਭਾਗ ਲਿਆ ਸੀ, ਜੋ ਕਿ ਆਪਣੇ ਦੇਸ਼ ਵਲੋਂ ਭੇਜਿਆ ਗਿਆ ਹੁਣ ਤੱਕ ਦਾ ਸਭ ਤੋਂ ਵੱਡਾ ਭਾਰਤੀ ਦਲ ਸੀ।
ਭਾਰਤ ਨੇ ਓਲੰਪਿਕ 2020 ਵਿੱਚ ਕੁੱਲ 7 ਤਗਮੇ ਜਿੱਤੇ ਸਨ, ਜਿਸ ਵਿੱਚ ਨੀਰਜ ਚੋਪੜਾ ਨੇ ਜੈਵਲਿਨ ਥਰੋਅ ਖੇਡ ਵਿੱਚ ਸੋਨ ਤਗਮਾ ਜਿੱਤਿਆ ਸੀ ਅਤੇ ਉੱਥੋਂ ਹੀ ਉਨ੍ਹਾਂ ਦਾ ਨਾਮ ਹਰ ਬੱਚੇ-ਬੱਚੇ ਦੇ ਮੂੰਹ ਚੜ੍ਹ ਗਿਆ ਸੀ। ਹੁਣ ਪੈਰਿਸ ਓਲੰਪਿਕ ਦੀ ਵਾਰੀ ਹੈ, ਜੋ 2024 ਵਿੱਚ ਆਯੋਜਿਤ ਕੀਤੀ ਜਾਵੇਗੀ।
ਇਸ ਓਲੰਪਿਕ ਸੀਜ਼ਨ 'ਚ ਭਾਰਤ ਆਪਣੇ ਮੈਡਲਸ ਦੀ ਗਿਣਤੀ ਨੂੰ ਵਧਾਉਣ ਲਈ ਆਪਣੇ ਅਥਲੀਟਾਂ ਦੀ ਗਿਣਤੀ ਵਧਾਉਣ ਦੀ ਕੋਸ਼ਿਸ਼ ਕਰ ਰਿਹਾ ਹੈ। ਟਰੈਪ ਨਿਸ਼ਾਨੇਬਾਜ਼ ਭਵਨੀਸ਼ ਮੇਂਦੀਰੱਤਾ ਨੇ ISSF ਵਿਸ਼ਵ ਚੈਂਪੀਅਨਸ਼ਿਪ ਵਿੱਚ ਭਾਰਤ ਲਈ ਪਹਿਲਾ ਕੋਟਾ ਸਥਾਨ ਜਿੱਤਿਆ ਅਤੇ ਪੈਰਿਸ ਓਲੰਪਿਕ ਵਿੱਚ ਜਗ੍ਹਾ ਬਣਾਉਣ ਵਾਲੇ ਭਾਰਤ ਦੇ ਪਹਿਲੇ ਖਿਡਾਰੀ ਬਣ ਗਏ ।
ਰੇਸ ਵਾਕਰ ਪ੍ਰਿਅੰਕਾ ਗੋਸਵਾਮੀ ਅਤੇ ਅਕਸ਼ਦੀਪ ਸਿੰਘ ਅਥਲੈਟਿਕਸ ਵਰਗ ਵਿੱਚ ਕੁਆਲੀਫਾਈ ਕਰਨ ਵਾਲੇ ਪਹਿਲੇ ਭਾਰਤੀ ਸਨ। ਆਓ ਤੁਹਾਨੂੰ ਦੱਸਦੇ ਹਾਂ ਉਨ੍ਹਾਂ ਖਿਡਾਰੀਆਂ ਦੇ ਨਾਂ ਜੋ ਪੈਰਿਸ ਓਲੰਪਿਕ 2024 ਵਿੱਚ ਭਾਰਤ ਦੀ ਨੁਮਾਇੰਦਗੀ ਕਰਨ ਜਾ ਰਹੇ ਹਨ।
ਇਹ ਵੀ ਪੜ੍ਹੋ: Women Hockey: ਅੱਜ ਤੋਂ ਸ਼ੁਰੂ ਹੋਵੇਗਾ ਮਹਿਲਾ ਹਾਕੀ ਦਾ ਮਹਾਂਮੁਕਾਬਲਾ, ਜਾਣੋ ਪੂਰਾ ਸ਼ਡਿਊਲ ਤੇ ਲਾਈਵ ਸਟ੍ਰੀਮਿੰਗ ਦੀ ਡੀਟੇਲਜ਼
ਪੈਰਿਸ ਓਲੰਪਿਕ ਲਈ ਜਾਣ ਵਾਲੇ ਭਾਰਤੀ
1. ਭਵਨੀਸ਼ ਮੇਂਦੀਰੱਤਾ, ਸ਼ੂਟਿੰਗ, ਪੁਰਸ਼ ਟ੍ਰੈਪ, ਕੋਟਾ
2. ਰੁਦਰੰਕਸ਼ ਪਾਟਿਲ, ਸ਼ੂਟਿੰਗ, ਪੁਰਸ਼ਾਂ ਦੀ 10 ਮੀਟਰ ਏਅਰ ਰਾਈਫਲ, ਕੋਟਾ
3. ਸਵਪਨਿਲ ਕੁਸਾਲੇ, ਸ਼ੂਟਿੰਗ, ਪੁਰਸ਼ਾਂ ਦੀ 50 ਮੀਟਰ ਰਾਈਫਲ 3 ਪੁਜ਼ੀਸ਼ਨ, ਕੋਟਾ
4. ਅਖਿਲ ਸ਼ਿਓਰਾਣ, ਸ਼ੂਟਿੰਗ, ਪੁਰਸ਼ਾਂ ਦੀ 50 ਮੀਟਰ ਰਾਈਫਲ 3 ਪੁਜ਼ੀਸ਼ਨ, ਕੋਟਾ
5. ਮੇਹੁਲੀ ਘੋਸ਼, ਸ਼ੂਟਿੰਗ, ਔਰਤਾਂ ਦੀ 10 ਮੀਟਰ ਏਅਰ ਰਾਈਫਲ, ਕੋਟਾ
6. ਸਿਫ਼ਤ ਕੌਰ ਸਮਰਾ, ਸ਼ੂਟਿੰਗ, ਔਰਤਾਂ ਦੀ 50 ਮੀਟਰ ਰਾਈਫ਼ਲ 3 ਪੁਜ਼ੀਸ਼ਨ, ਕੋਟਾ
7. ਰਾਜੇਸ਼ਵਰੀ ਕੁਮਾਰੀ, ਸ਼ੂਟਿੰਗ, ਵੂਮੈਨ ਟ੍ਰੈਪ, ਕੋਟਾ
8. ਅਕਸ਼ਦੀਪ ਸਿੰਘ, ਅਥਲੈਟਿਕਸ, ਪੁਰਸ਼ਾਂ ਦੀ 20 ਕਿਲੋਮੀਟਰ ਰੇਸ ਵਾਕ, ਡਾਇਰੈਕਟ ਕੀਤਾ ਕੁਆਲੀਫਾਈਡ
9. ਪ੍ਰਿਅੰਕਾ ਗੋਸਵਾਮੀ, ਅਥਲੈਟਿਕਸ ਔਰਤਾਂ ਦੀ 20 ਕਿਲੋਮੀਟਰ ਰੇਸ ਵਾਕ, ਡਾਇਰੈਕਟ ਕੀਤਾ ਕੁਆਲੀਫਾਈਡ
10. ਵਿਕਾਸ ਸਿੰਘ, ਅਥਲੈਟਿਕਸ, ਪੁਰਸ਼ਾਂ ਦੀ 20 ਕਿਲੋਮੀਟਰ ਰੇਸ ਵਾਕ, ਡਾਇਰੈਕਟ ਕੀਤਾ ਕੁਆਲੀਫਾਈਡ
11. ਪਰਮਜੀਤ ਬਿਸ਼ਟ, ਅਥਲੈਟਿਕਸ, ਪੁਰਸ਼ਾਂ ਦੀ 20 ਕਿਲੋਮੀਟਰ ਰੇਸ ਵਾਕ, ਡਾਇਰੈਕਟ ਕੀਤਾ ਕੁਆਲੀਫਾਈਡ
12. ਮੁਰਲੀ ਸ਼੍ਰੀਸ਼ੰਕਰ, ਅਥਲੈਟਿਕਸ, ਪੁਰਸ਼ਾਂ ਦੀ ਲੰਬੀ ਛਾਲ, ਡਾਇਰੈਕਟ ਕੀਤਾ ਕੁਆਲੀਫਾਈਡ
13. ਅਵਿਨਾਸ਼ ਸੇਬਲ, ਅਥਲੈਟਿਕਸ, ਪੁਰਸ਼ਾਂ ਦੀ 3000 ਮੀਟਰ ਸਟੀਪਲਚੇਜ਼, ਡਾਇਰੈਕਟ ਕੀਤਾ ਕੁਆਲੀਫਾਈਡ
14. ਨੀਰਜ ਚੋਪੜਾ, ਅਥਲੈਟਿਕਸ, ਪੁਰਸ਼ ਜੈਵਲਿਨ ਥਰੋਅ, ਡਾਇਰੈਕਟ ਕੀਤਾ ਕੁਆਲੀਫਾਈਡ
15. ਪਾਰੁਲ ਚੌਧਰੀ, ਅਥਲੈਟਿਕਸ, ਔਰਤਾਂ ਦੀ 3000 ਮੀਟਰ ਸਟੀਪਲਚੇਜ਼, ਡਾਇਰੈਕਟ ਕੀਤਾ ਕੁਆਲੀਫਾਈਡ
16. ਫਾਈਨਲ ਪੰਘਾਲ, ਮੁੱਕੇਬਾਜ਼ੀ, ਮਹਿਲਾ 53 ਕਿਲੋ, ਕੋਟਾ
17. ਨਿਕਹਤ ਜ਼ਰੀਨ, ਮੁੱਕੇਬਾਜ਼ੀ, ਮਹਿਲਾ 50 ਕਿਲੋ, ਕੋਟਾ
18. ਪ੍ਰੀਤੀ ਪਵਾਰ, ਮੁੱਕੇਬਾਜ਼ੀ, ਮਹਿਲਾ 54 ਕਿਲੋ, ਕੋਟਾ
19. ਪਰਵੀਨ ਹੁੱਡਾ, ਮੁੱਕੇਬਾਜ਼ੀ, ਮਹਿਲਾ 57 ਕਿਲੋ, ਕੋਟਾ
20. ਲਵਲੀਨਾ ਬੋਰਗੋਹੇਨ, ਮੁੱਕੇਬਾਜ਼ੀ, ਮਹਿਲਾ 75 ਕਿਲੋ, ਕੋਟਾ
21. ਕਿਸ਼ੋਰ ਜੇਨਾ, ਅਥਲੈਟਿਕਸ, ਪੁਰਸ਼ ਜੈਵਲਿਨ ਥਰੋਅ, ਡਾਇਰੈਕਟ ਕੀਤਾ ਕੁਆਲੀਫਾਈਡ
22. ਟੀਮ ਇੰਡੀਆ ਹਾਕੀ ਪੁਰਸ਼, ਹਾਕੀ, ਡਾਇਰੈਕਟ
23. ਸਰਬਜੋਤ ਸਿੰਘ, ਸ਼ੂਟਿੰਗ, ਪੁਰਸ਼ 10 ਮੀਟਰ ਏਅਰ ਪਿਸਟਲ, ਕੋਟਾ
24. ਅਰਜੁਨ ਬਾਬੂਤਾ, ਸ਼ੂਟਿੰਗ, ਪੁਰਸ਼ਾਂ ਦੀ 10 ਮੀਟਰ ਏਅਰ ਰਾਈਫਲ, ਕੋਟਾ
25. ਤਿਲੋਤਮਾ ਸੇਨ, ਸ਼ੂਟਿੰਗ, ਔਰਤਾਂ ਦੀ 10 ਮੀਟਰ ਏਅਰ ਰਾਈਫਲ, ਕੋਟਾ