Vinesh Phogat: ਵਿਨੇਸ਼ ਫੋਗਾਟ ਦਾ ਧਮਾਕੇਦਾਰ ਪ੍ਰਦਰਸ਼ਨ, ਸਪੇਨ ਗ੍ਰਾਂ ਪ੍ਰੀ 'ਚ 50 ਕਿਲੋ ਵਰਗ 'ਚ ਜਿੱਤਿਆ ਸੋਨ ਤਗਮਾ
Spain Grand Prix: ਪੈਰਿਸ ਓਲੰਪਿਕ ਲਈ ਕੁਆਲੀਫਾਈ ਕਰ ਚੁੱਕੀ ਸਟਾਰ ਭਾਰਤੀ ਪਹਿਲਵਾਨ ਵਿਨੇਸ਼ ਫੋਗਾਟ ਨੇ ਓਲੰਪਿਕ ਖੇਡਾਂ ਤੋਂ ਪਹਿਲਾਂ ਸ਼ਾਨਦਾਰ ਪ੍ਰਦਰਸ਼ਨ ਕੀਤਾ ਹੈ। ਫੋਗਾਟ ਨੇ ਸ਼ਨੀਵਾਰ ਨੂੰ ਮੈਡ੍ਰਿਡ 'ਚ ਆਯੋਜਿਤ ਸਪੇਨ ਗ੍ਰਾਂ ਪ੍ਰੀ 'ਚ

Vinesh Phogat: ਪੈਰਿਸ ਓਲੰਪਿਕ ਲਈ ਕੁਆਲੀਫਾਈ ਕਰ ਚੁੱਕੀ ਸਟਾਰ ਭਾਰਤੀ ਪਹਿਲਵਾਨ ਵਿਨੇਸ਼ ਫੋਗਾਟ ਨੇ ਓਲੰਪਿਕ ਖੇਡਾਂ ਤੋਂ ਪਹਿਲਾਂ ਸ਼ਾਨਦਾਰ ਪ੍ਰਦਰਸ਼ਨ ਕੀਤਾ ਹੈ। ਫੋਗਾਟ ਨੇ ਸ਼ਨੀਵਾਰ ਨੂੰ ਮੈਡ੍ਰਿਡ 'ਚ ਆਯੋਜਿਤ ਸਪੇਨ ਗ੍ਰਾਂ ਪ੍ਰੀ 'ਚ ਮਹਿਲਾਵਾਂ ਦੇ 50 ਕਿਲੋਗ੍ਰਾਮ ਵਰਗ 'ਚ ਸੋਨ ਤਮਗਾ ਜਿੱਤਿਆ।
ਦੋ ਵਾਰ ਦੀ ਵਿਸ਼ਵ ਚੈਂਪੀਅਨਸ਼ਿਪ ਦੀ ਕਾਂਸੀ ਦਾ ਤਗ਼ਮਾ ਜੇਤੂ ਵਿਨੇਸ਼ ਫੋਗਾਟ ਨੇ ਫਾਈਨਲ ਵਿੱਚ ਮਾਰੀਆ ਟਿਉਮਰੇਕੋਵਾ ਨੂੰ 10-5 ਨਾਲ ਹਰਾ ਕੇ ਪਹਿਲਾ ਸਥਾਨ ਹਾਸਲ ਕੀਤਾ। ਮਾਰੀਆ, ਜੋ ਪਹਿਲਾਂ ਰੂਸੀ ਖਿਡਾਰਨ ਸੀ, ਹੁਣ ਨਿਰਪੱਖ ਖਿਡਾਰੀ ਵਜੋਂ ਖੇਡਦੀ ਹੈ।
ਵਿਨੇਸ਼, ਜਿਸ ਨੂੰ ਬੁੱਧਵਾਰ ਨੂੰ ਆਖਰੀ ਸਮੇਂ 'ਚ ਸ਼ੈਂਗੇਨ ਵੀਜ਼ਾ ਮਿਲਿਆ, ਨੇ ਤਿੰਨ ਮੈਚ ਜਿੱਤ ਕੇ ਫਾਈਨਲ 'ਚ ਜਗ੍ਹਾ ਬਣਾਈ। ਇਸ ਪ੍ਰਦਰਸ਼ਨ ਨਾਲ ਉਸ ਨੇ ਪੈਰਿਸ ਓਲੰਪਿਕ ਤੋਂ ਪਹਿਲਾਂ ਆਪਣੇ ਇਰਾਦੇ ਸਪੱਸ਼ਟ ਕਰ ਦਿੱਤੇ ਹਨ। ਤੁਹਾਨੂੰ ਦੱਸ ਦੇਈਏ ਕਿ ਭਾਰਤ ਦੀ ਇਸ ਸਟਾਰ ਮਹਿਲਾ ਪਹਿਲਵਾਨ ਤੋਂ 140 ਕਰੋੜ ਭਾਰਤੀ ਓਲੰਪਿਕ ਮੈਡਲ ਦੀ ਉਮੀਦ ਕੀਤੀ ਜਾ ਰਹੀ ਹੈ।
Vinesh Phogat shows total domination to win the final of #SpainGrandPrix 50kg 10-5 against Mariia Tiumerek!
— nnis (@nnis_sports) July 6, 2024
Vinesh, who will represent India in the 50kg at the #ParisOlympics, is looking in good form.
She has been training in Hungary after the Ranking Series where she failed… pic.twitter.com/lo9EdgYnhf
ਇਸ ਟੂਰਨਾਮੈਂਟ 'ਚ ਵਿਨੇਸ਼ ਨੇ ਪਹਿਲਾਂ ਕਿਊਬਾ ਦੀ ਯੂਸਨੇਲਿਸ ਗੁਜ਼ਮੈਨ ਨੂੰ ਇਕਤਰਫਾ ਮੈਚ 'ਚ 12-4 ਨਾਲ ਹਰਾਇਆ। ਇਸ ਤੋਂ ਬਾਅਦ, ਕੁਆਰਟਰ ਫਾਈਨਲ ਵਿੱਚ, ਹਰਿਆਣਾ ਦੀ 29 ਸਾਲਾ ਖਿਡਾਰਨ ਨੇ ਕੈਨੇਡਾ ਦੀ ਮੈਡੀਸਨ ਪਾਰਕਸ ਨੂੰ ਹਰਾਇਆ। ਫਿਰ ਸੈਮੀਫਾਈਨਲ 'ਚ ਵਿਨੇਸ਼ ਨੇ ਕੈਨੇਡਾ ਦੀ ਇਕ ਹੋਰ ਖਿਡਾਰਨ ਕੇਟੀ ਡਚੈਕ ਨੂੰ 9-4 ਨਾਲ ਹਰਾ ਕੇ ਫਾਈਨਲ 'ਚ ਆਪਣੀ ਜਗ੍ਹਾ ਪੱਕੀ ਕਰ ਲਈ।
ਸਪੇਨ ਗ੍ਰਾਂ ਪ੍ਰੀ ਤੋਂ ਬਾਅਦ, ਵਿਨੇਸ਼ ਸਪੇਨ ਵਿੱਚ ਇੱਕ ਕੈਂਪ ਵਿੱਚ ਹਿੱਸਾ ਲਵੇਗੀ ਅਤੇ 26 ਜੁਲਾਈ ਤੋਂ ਸ਼ੁਰੂ ਹੋਣ ਵਾਲੀਆਂ ਪੈਰਿਸ ਓਲੰਪਿਕ ਖੇਡਾਂ ਤੋਂ ਬਹੁਤ ਪਹਿਲਾਂ ਫਰਾਂਸ ਪਹੁੰਚੇਗੀ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।






















