PBKS vs MI: ਮੁੰਬਈ ਨੂੰ ਹਰਾ ਕੇ ਪੰਜਾਬ ਕਿੰਗਸ ਨੇ ਹਾਸਲ ਕੀਤੀ ਦੂਜੀ ਜਿੱਤ, ਕੇਐਲ ਰਾਹੁਲ ਨੇ ਖੇਡੀ ਕਪਤਾਨੀ ਪਾਰੀ
ਸੀਜ਼ਨ 'ਚ ਪੰਜਾਬ ਦੀ ਇਹ ਦੂਜੀ ਜਿੱਤ ਹੈ। ਉੱਥੇ ਹੀ ਪੰਜ ਮੈਚਾਂ 'ਚ ਮੁੰਬਈ ਦੀ ਇਹ ਤੀਜੀ ਹਾਰ ਹੈ। ਇਸ ਜਿੱਤ ਦੇ ਨਾਲ ਹੀ ਪੰਜਾਬ ਕਿੰਗਸ ਪੁਆਂਇੰਟ ਟੇਬਲ 'ਚ ਪੰਜਵੇਂ ਨੰਬਰ 'ਤੇ ਪਹੁੰਚ ਗਈ ਹੈ।
PBKS vs MI: ਚੇਨੱਈ ਦੇ ਐਮ ਚਿਦੰਬਰਮ ਸਟੇਡੀਅਮ 'ਚ ਖੇਡੇ ਗਏ ਆਈਪੀਐਲ 2021 ਦੇ 17ਵੇਂ ਮੁਕਾਬਲੇ 'ਚ ਪੰਜਾਬ ਕਿੰਗਸ ਨੇ ਮੰਬਈ ਇੰਡੀਅਨਸ ਨੂੰ 7 ਵਿਕਟਾਂ ਨਾਲ ਹਰਾ ਦਿੱਤਾ। ਇਸ ਸੀਜ਼ਨ 'ਚ ਪੰਜਾਬ ਦੀ ਇਹ ਦੂਜੀ ਜਿੱਤ ਹੈ। ਉੱਥੇ ਹੀ ਪੰਜ ਮੈਚਾਂ 'ਚ ਮੁੰਬਈ ਦੀ ਇਹ ਤੀਜੀ ਹਾਰ ਹੈ। ਇਸ ਜਿੱਤ ਦੇ ਨਾਲ ਹੀ ਪੰਜਾਬ ਕਿੰਗਸ ਪੁਆਂਇੰਟ ਟੇਬਲ 'ਚ ਪੰਜਵੇਂ ਨੰਬਰ 'ਤੇ ਪਹੁੰਚ ਗਈ ਹੈ।
ਮੁੰਬਈ ਇੰਡੀਅਨਸ ਨੇ ਪਹਿਲਾਂ ਖੇਡਦਿਆਂ ਕਪਤਾਨ ਰੋਹਿਤ ਸ਼ਰਮਾ ਦੀਆਂ 63 ਰਨਾਂ ਦੀ ਪਾਰੀ ਦੀ ਬਦੌਲਤ 20 ਓਵਰ 'ਚ ਛੇ ਵਿਕਟ ਤੇ 131 ਦੌੜਾਂ ਬਣਾਈਆਂ ਸਨ। ਇਸ ਦੇ ਜਵਾਬ ਚ ਪੰਜਾਬ ਕਿੰਗਸ ਨੇ 17.4 ਓਵਰ 'ਚ ਸਿਰਫ ਇਕ ਵਿਕਟ ਗਵਾ ਕੇ ਆਸਾਨੀ ਨਾਲ ਟੀਚੇ ਦਾ ਪਿੱਛਾ ਕਰ ਲਿਆ।
ਪੰਜਾਬ ਦੀ ਇਸ ਜਿੱਤ ਦੇ ਹੀਰੋ ਰਹੇ ਕਪਤਾਨ ਕੇਐਲ ਰਾਹੁਲ ਤੇ ਯੂਨੀਵਰਸ ਬੌਸ ਕ੍ਰਿਸ ਗੇਲ ਰਾਹੁਲ ਨੇ 52 ਗੇਂਦਾਂ 'ਚ ਤਿੰਨ ਚੌਕਿਆਂ 'ਤੇ ਤਿੰਨ ਛੱਕਿਆਂ ਦੀ ਬਦੌਲਤ ਨਾਬਾਦ 60 ਦੌੜਾਂ ਦੀ ਸ਼ਾਨਦਾਰ ਪਾਰੀ ਖੇਡੀ। ਕ੍ਰਿਸ ਗੇਲ ਨੇ 35 ਗੇਂਦਾਂ 'ਚ ਨਾਬਾਦ 43 ਦੌੜਾਂ ਬਣਾਈਆਂ। ਇਸ ਦੌਰਾਨ ਉਨ੍ਹਾਂ ਦੇ ਬੱਲੇ 'ਚੋਂ ਪੰਜ ਚੌਕੇ ਤੇ ਦੋ ਛੱਕੇ ਜੜੇ। ਇਸ ਤੋਂ ਇਲਾਵਾ ਮਯੰਕ ਅਗਰਵਾਲ ਨੇ 20 ਗੇਂਦਾਂ 'ਚ ਚਾਰ ਚੌਕੇ ਤੇ ਇਕ ਛੱਕੇ ਦੀ ਬਦੌਲਤ 25 ਦੌੜਾਂ ਬਣਾਈਆਂ।
ਰੋਹਿਤ ਨੇ ਜੜੀ ਸੀ ਸ਼ਾਨਦਾਰ ਫਿਫਟੀ
ਇਸ ਤੋਂ ਪਹਿਲਾਂ ਟੌਸ ਹਾਰ ਕੇ ਪਹਿਲਾਂ ਬੱਲੇਬਾਜ਼ੀ ਕਰਨ ਉੱਤਰੀ ਮੁੰਬਈ ਦੀ ਸ਼ੁਰੂਆਤ ਬੇਹੱਦ ਖਰਾਬ ਰਹੀ। ਸਲਾਮੀ ਬੱਲੇਬਾਜ ਕੁਇੰਟਨ ਡਿਕੌਕ ਇਕ ਵਾਰ ਫਿਰ ਰਾਹ ਚ ਆਊਟ ਹੋ ਗਏ। ਉਨ੍ਹਾਂ ਨੂੰ ਤਿੰਨ ਦੌੜਾਂ ਤੇ ਦੀਪਕ ਹੁੱਡਾ ਨੇ ਪਵੇਲੀਅਨ ਭੇਜਿਆ। ਇਸ ਤੋਂ ਬਾਅਦ ਤਿੰਨ ਨੰਬਰ ਤੇ ਬੱਲੇਬਾਜ਼ੀ ਕਰਨ ਆਏ ਤੇ 17 ਗੇਂਦਾਂ ਚ ਸਿਰਫ ਛੇ ਰਨ ਹੀ ਬਣਾ ਸਕੇ।
ਪਾਵਰ ਪਲੇਅ ਚ ਮੁੰਬਈ ਸਿਰਫ 22 ਦੌਰਾਂ ਹੀ ਬਣਾ ਸਕਿਆ। ਇਸ ਤੋਂ ਬਾਅਦ ਤੀਜੇ ਵਿਕੇਟ ਲਈ ਯੂਰਜ ਕੁਮਾਰ ਯਾਦਵ ਤੇ ਰੋਹਿਤ ਨੇ 81 ਦੌੜਾਂ ਦੀ ਸਾਂਝੇਦਾਰੀ ਕੀਤੀ। ਸੂਰਯਕੁਮਾਰ 27 ਗੇਂਦਾਂ ਚ 33 ਰਨ ਬਣਾ ਕੇ ਆਊਟ ਹੋਏ। ਇਸ ਦੌਰਾਨ ਉਨ੍ਹਾਂ ਤਿੰਨ ਚੌਕੇ ਤੇ ਇਕ ਛੱਕਾ ਲਾਇਆ।
ਰੋਹਿਤ ਸ਼ਰਮਾ ਨੇ 52 ਗੇਂਦਾਂ ਚ 63 ਦੌੜਾਂ ਦੀ ਕਪਤਾਨੀ ਪਾਰੀ ਖੇਡੀ। ਆਪਣੀ ਇਸ ਪਾਰੀ ਚ ਰੋਹਿਤ ਨੇ ਪੰਜ ਚੌਕੇ ਤੇ ਦੋ ਛੱਕੇ ਲਾਏ। ਇਸ ਤੋਂ ਇਲਾਵਾ ਕੀਰਨ ਪੋਲਰਾਡ 12 ਗੇਂਦਾਂ ਚ ਨਾਬਾਦ 16, ਹਾਰਦਿਕ ਪਾਂਡਿਆ 01 ਤੇ ਕ੍ਰੂਣਾਲ ਪਾਂਡਿਆਂ 03 ਰਨ ਹੀ ਬਣਾ ਸਕੇ।
ਪੰਜਾਬ ਕਿੰਗਸ ਲਈ ਨੌਜਵਾਨ ਲੈਗ ਸਪਿਨਰ ਬਿਸ਼ਨੋਈ ਨੇ ਕਮਾਲ ਦੀ ਗੇਂਦਬਾਜ਼ੀ ਕੀਤੀ। ਉਨ੍ਹਾਂ ਆਪਣੇ ਚਾਰ ਓਵਰ ਚ ਸਿਰਫ 21 ਰਨ ਦੇਕੇ ਦੋ ਮਹੱਤਵਪੂਰਨ ਵਿਕੇਟ ਝਟਕਾਏ। ਇਸ ਤੋਂ ਇਲਾਵਾ ਮੋਹੰਮਦ ਸ਼ਮੀ ਨੇ ਵੀ ਚਾਰ ਓਵਰ ਚ ਸਿਰਫ 21 ਰਨ ਦੇਕੇ ਦੋ ਵਿਕੇਟ ਝਟਕਾਏ। ਅਰਸ਼ਦੀਪ ਸਿੰਘ ਤੇ ਦੀਪਕ ਹੁੱਡਾ ਨੂੰ ਇਕ-ਇਕ ਵਿਕੇਟ ਮਿਲਿਆ।