IPL 2022: 29 ਮਈ ਨੂੰ ਅਹਿਮਦਾਬਾਦ ਦੇ ਨਰਿੰਦਰ ਮੋਦੀ ਸਟੇਡੀਅਮ 'ਚ ਹੋਏਗਾ IPL ਦਾ ਫਾਈਨਲ
BCCI ਸਕੱਤਰ ਜੈ ਸ਼ਾਹ ਨੇ ਕਿਹਾ ਕਿ ਆਈਪੀਐਲ 2022 ਦਾ ਫਾਈਨਲ 29 ਮਈ ਨੂੰ ਅਹਿਮਦਾਬਾਦ ਦੇ ਨਰਿੰਦਰ ਮੋਦੀ ਸਟੇਡੀਅਮ ਵਿੱਚ ਹੋਵੇਗਾ।ਪਲੇਆਫ ਪੜਾਅ ਅਹਿਮਦਾਬਾਦ ਅਤੇ ਕੋਲਕਾਤਾ ਵਿੱਚ ਹੋਵੇਗਾ।

ਨਵੀਂ ਦਿੱਲੀ: BCCI ਸਕੱਤਰ ਜੈ ਸ਼ਾਹ ਨੇ ਕਿਹਾ ਕਿ ਆਈਪੀਐਲ 2022 ਦਾ ਫਾਈਨਲ 29 ਮਈ ਨੂੰ ਅਹਿਮਦਾਬਾਦ ਦੇ ਨਰਿੰਦਰ ਮੋਦੀ ਸਟੇਡੀਅਮ ਵਿੱਚ ਹੋਵੇਗਾ।ਪਲੇਆਫ ਪੜਾਅ ਅਹਿਮਦਾਬਾਦ ਅਤੇ ਕੋਲਕਾਤਾ ਵਿੱਚ ਹੋਵੇਗਾ।
ਇੱਥੇ ਆਈਪੀਐਲ ਦਾ ਫਾਈਨਲ ਮੈਚ ਖੇਡਿਆ ਜਾਵੇਗਾ
ਆਈਪੀਐਲ ਦੇ ਪਲੇਆਫ ਦੇ ਆਯੋਜਨ ਬਾਰੇ ਗੱਲ ਕਰਦੇ ਹੋਏ ਬੀਸੀਸੀਆਈ ਸਕੱਤਰ ਜੈ ਸ਼ਾਹ ਨੇ ਕਿਹਾ ਕਿ ਪਲੇਆਫ ਮੈਚ ਅਹਿਮਦਾਬਾਦ ਅਤੇ ਕੋਲਕਾਤਾ ਵਿੱਚ ਖੇਡੇ ਜਾਣਗੇ। ਜਦੋਂ ਕਿ IPL ਦਾ ਫਾਈਨਲ ਮੈਚ ਨਰਿੰਦਰ ਮੋਦੀ ਸਟੇਡੀਅਮ 'ਚ ਹੋਵੇਗਾ। ਆਈਪੀਐਲ ਦਾ ਫਾਈਨਲ ਮੈਚ 29 ਮਈ ਨੂੰ ਹੋਵੇਗਾ। ਇਸ ਤੋਂ ਇਲਾਵਾ ਕੁਆਲੀਫਾਇਰ 2 ਵੀ 27 ਮਈ ਨੂੰ ਅਹਿਮਦਾਬਾਦ ਵਿੱਚ ਹੀ ਖੇਡਿਆ ਜਾਵੇਗਾ। ਇਸ ਤੋਂ ਇਲਾਵਾ ਕੁਆਲੀਫਾਇਰ 1 ਅਤੇ ਐਲੀਮੀਨੇਟਰ ਕ੍ਰਮਵਾਰ 24-25 ਮਈ ਨੂੰ ਈਡਨ ਗਾਰਡਨ ਵਿੱਚ ਖੇਡੇ ਜਾਣਗੇ।
IPL 26 ਮਾਰਚ ਨੂੰ ਸ਼ੁਰੂ ਹੋਇਆ
ਇਸ ਵਾਰ ਆਈਪੀਐਲ ਸੀਜ਼ਨ 26 ਮਾਰਚ ਨੂੰ ਸ਼ੁਰੂ ਹੋਇਆ ਸੀ। ਇਸ ਦੌਰਾਨ ਆਈਪੀਐਲ ਦਾ ਪਹਿਲਾ ਮੈਚ ਚੇਨਈ ਸੁਪਰ ਕਿੰਗਜ਼ ਅਤੇ ਕੋਲਕਾਤਾ ਨਾਈਟ ਰਾਈਡਰਜ਼ ਵਿਚਾਲੇ ਖੇਡਿਆ ਗਿਆ ਸੀ, ਜਿਸ ਤੋਂ ਬਾਅਦ ਹੁਣ ਸੀਜ਼ਨ ਦਾ ਫਾਈਨਲ ਮੈਚ 29 ਮਈ ਨੂੰ ਖੇਡਿਆ ਜਾਵੇਗਾ। ਤੁਹਾਨੂੰ ਦੱਸ ਦੇਈਏ ਕਿ ਇਸ ਤੋਂ ਪਹਿਲਾਂ ਵੀ ਕਿਆਸ ਲਗਾਏ ਜਾ ਰਹੇ ਸਨ ਕਿ IPL ਦਾ ਫਾਈਨਲ ਮੈਚ 29 ਮਈ ਨੂੰ ਅਹਿਮਦਾਬਾਦ ਵਿੱਚ ਖੇਡਿਆ ਜਾ ਸਕਦਾ ਹੈ।
ਆਈਪੀਐਲ ਪਲੇਆਫ ਦੀ ਦੌੜ ਰੋਮਾਂਚਕ ਰਹੀ
ਆਈਪੀਐਲ ਵਿੱਚ ਪਲੇਆਫ ਦੀ ਦੌੜ ਇਸ ਸਮੇਂ ਬਹੁਤ ਰੋਮਾਂਚਕ ਬਣੀ ਹੋਈ ਹੈ। ਮੁੰਬਈ ਇੰਡੀਅਨਜ਼ ਨੂੰ ਛੱਡ ਕੇ ਹਰ ਟੀਮ ਪਲੇਆਫ ਦੀ ਦੌੜ ਵਿੱਚ ਹੈ। ਅੰਕ ਸੂਚੀ 'ਚ ਵੀ ਗੁਜਰਾਤ ਦੀ ਟੀਮ ਇਸ ਸਮੇਂ ਸਿਖਰ 'ਤੇ ਬਰਕਰਾਰ ਹੈ। ਉਨ੍ਹਾਂ ਨੇ 8 ਮੈਚ ਜਿੱਤੇ ਹਨ ਅਤੇ ਲਗਭਗ ਪਲੇਆਫ 'ਚ ਪਹੁੰਚ ਗਏ ਹਨ।
ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।






















