Para Asian Games: ਪ੍ਰਾਚੀ ਯਾਦਵ ਨੇ ਕੈਨੋ ਮਹਿਲਾਵਾਂ ਦੀ KL2 ਈਵੈਂਟ ਵਿੱਚ ਜਿੱਤਿਆ ਸੋਨ ਤਮਗਾ, ਜਦਕਿ ਕੌਰਵ ਮਨੀਸ਼ ਨੇ ਕਾਂਸੀ ਦਾ ਤਮਗਾ ਕੀਤਾ ਆਪਣੇ ਨਾਂ
Para Asian Games: ਭਾਰਤ ਦੀ ਪ੍ਰਾਚੀ ਯਾਦਵ ਨੇ ਮੰਗਲਵਾਰ ਨੂੰ ਚੱਲ ਰਹੀਆਂ ਚੌਥੀ ਏਸ਼ੀਆਈ ਪੈਰਾ ਖੇਡਾਂ 'ਚ ਕੈਨੋ ਮਹਿਲਾ KL2 ਮੁਕਾਬਲੇ 'ਚ ਸੋਨ ਤਮਗਾ ਜਿੱਤਿਆ।
Para Asian Games: ਭਾਰਤ ਦੀ ਪ੍ਰਾਚੀ ਯਾਦਵ ਨੇ ਮੰਗਲਵਾਰ ਨੂੰ ਚੱਲ ਰਹੀਆਂ ਚੌਥੀ ਏਸ਼ੀਆਈ ਪੈਰਾ ਖੇਡਾਂ 'ਚ ਕੈਨੋ ਮਹਿਲਾ KL2 ਮੁਕਾਬਲੇ 'ਚ ਸੋਨ ਤਮਗਾ ਜਿੱਤਿਆ। ਪਹਿਲੇ ਦਿਨ ਔਰਤਾਂ ਦੇ VL2 ਫਾਈਨਲ ਵਿੱਚ ਚਾਂਦੀ ਦਾ ਤਮਗਾ ਜਿੱਤਣ ਤੋਂ ਬਾਅਦ, ਉਹ 54.962 ਸਕਿੰਟ ਦੇ ਸਮੇਂ ਨਾਲ ਔਰਤਾਂ ਦੇ KL2 ਮੁਕਾਬਲੇ ਵਿੱਚ ਟਾਪ 'ਤੇ ਰਹੀ। ਚੀਨ ਦੇ ਸ਼ਾਨਸ਼ਾਨ ਵਾਂਗ ਨੇ 55.674 ਸਕਿੰਟ ਦੇ ਸਮੇਂ ਨਾਲ ਚਾਂਦੀ ਦਾ ਤਮਗਾ ਜਿੱਤਿਆ। ਜਦਕਿ ਈਰਾਨ ਦੀ ਰੋਇਆ ਸੋਲਟਾਨੀ ਨੇ 56.714 ਸਕਿੰਟ ਦੇ ਸਮੇਂ ਨਾਲ ਕਾਂਸੀ ਦਾ ਤਮਗਾ ਆਪਣੇ ਨਾਂ ਕੀਤਾ।
ਦੂਜੇ ਪਾਸੇ ਮਨੀਸ਼ ਕੌਰਵ ਨੇ ਕੈਨੋ ਪੁਰਸ਼ਾਂ ਦੇ KL3 ਫਾਈਨਲ ਮੁਕਾਬਲੇ ਵਿੱਚ ਕਾਂਸੀ ਦਾ ਤਮਗਾ ਜਿੱਤ ਕੇ ਦੂਜੇ ਦਿਨ ਭਾਰਤ ਲਈ ਤਮਗਿਆਂ ਦੀ ਗਿਣਤੀ ਦੀ ਸ਼ੁਰੂਆਤ ਕੀਤੀ। ਮਨੀਸ਼ ਨੇ 44.605 ਸਕਿੰਟ ਦੇ ਸਮੇਂ ਨਾਲ ਪੋਡੀਅਮ ਸਥਾਨ ਹਾਸਲ ਕੀਤਾ ਅਤੇ ਸੋਨ ਤਮਗੇ ਤੋਂ ਸਿਰਫ 2.347 ਸਕਿੰਟ ਪਿੱਛੇ ਰਹਿ ਗਏ। ਉਜ਼ਬੇਕਿਸਤਾਨ ਦੇ ਖਾਸਾਨ ਕੁਲਦਾਸ਼ੇਵ ਨੇ 42.258 ਸਕਿੰਟ ਦੇ ਸਮੇਂ ਨਾਲ ਸੋਨ ਤਮਗਾ ਜਿੱਤਿਆ। ਜਦੋਂ ਕਿ ਕਜ਼ਾਕਿਸਤਾਨ ਦੇ ਝਾਲਗਾਸ ਤਾਈਕੇਨੋਵ ਨੇ 44.605 ਸਕਿੰਟ ਦੇ ਸਮੇਂ ਨਾਲ ਚਾਂਦੀ ਦਾ ਤਮਗਾ ਜਿੱਤਿਆ।
ਇਹ ਵੀ ਪੜ੍ਹੋ: Inderjit Nikku: ਗਾਇਕ ਇੰਦਰਜੀਤ ਨਿੱਕੂ ਦੀ ਐਕਸੀਡੈਂਟ 'ਚ ਹੋਈ ਮੌਤ? ਜਾਣੋ ਕੀ ਹੈ ਇਸ ਵਾਇਰਲ ਖਬਰ ਦੀ ਸੱਚਾਈ
ਭਾਰਤੀ ਟੀਮ ਪਹਿਲੇ ਦਿਨ ਦੀ ਸਫਲਤਾ ਨੂੰ ਦੁਹਰਾਉਣਾ ਚਾਹੇਗੀ। ਪਹਿਲੇ ਦਿਨ ਭਾਰਤੀ ਟੀਮ ਨੇ 17 ਤਮਗੇ ਜਿੱਤੇ ਸਨ, ਜਿਸ ਵਿੱਚ 6 ਸੋਨ, 6 ਚਾਂਦੀ ਅਤੇ 5 ਕਾਂਸੀ ਦੇ ਤਮਗੇ ਸ਼ਾਮਲ ਸਨ। ਇਸ ਵਾਰ ਭਾਰਤ ਨੇ ਏਸ਼ੀਆਈ ਪੈਰਾ ਖੇਡਾਂ ਦੇ ਚੌਥੇ ਐਡੀਸ਼ਨ ਲਈ 303 ਐਥਲੀਟਾਂ (191 ਪੁਰਸ਼ ਅਤੇ 112 ਔਰਤਾਂ) ਦੀ ਇੱਕ ਟੁਕੜੀ ਭੇਜੀ ਹੈ, ਜੋ ਮਹਾਂਦੀਪੀ ਟੂਰਨਾਮੈਂਟ ਵਿੱਚ ਸਭ ਤੋਂ ਵੱਡੀ ਦਲ ਹੈ। 2018 ਏਸ਼ੀਆਈ ਪੈਰਾ ਖੇਡਾਂ ਵਿੱਚ, ਭਾਰਤ ਨੇ ਕੁੱਲ 190 ਐਥਲੀਟ ਭੇਜੇ ਅਤੇ 15 ਸੋਨੇ ਸਮੇਤ 72 ਤਮਗੇ ਜਿੱਤੇ ਸਨ।