(Source: ECI/ABP News)
Serena Williams: ਸੇਰੇਨਾ ਵਿਲੀਅਮਜ਼ ਦੀਆਂ ਨਵੀਆਂ ਤਸਵੀਰਾਂ ਵਾਇਰਲ, ਬੇਬੀ ਬੰਪ ਫਲੌਂਟ ਕਰਦੀ ਨਜ਼ਰ ਆਈ ਸਾਬਕਾ ਖਿਡਾਰਨ
Serena Williams Pregnant: ਪ੍ਰੈਗਨੈਂਟ ਸੇਰਨਾ ਨੇ ਨਵੀਆਂ ਤਸਵੀਰਾਂ ਸ਼ੇਅਰ ਕੀਤੀਆਂ ਹਨ, ਜਿਨ੍ਹਾਂ 'ਚ ਉਹ ਆਪਣੇ ਬੇਬੀ ਬੰਪ ਨੂੰ ਫਲੌਂਟ ਕਰਦੀ ਨਜ਼ਰ ਆ ਰਹੀ ਹੈ। ਉਸ ਦੇ ਬੇਬੀ ਬੰਪ ਦੇ ਨਾਲ ਉਸ ਦੀ ਡਿਜ਼ਾਇਨਰ ਡਰੈੱਸ ਨੇ ਵੀ ਸਭ ਦਾ ਧਿਆਨ ਖਿੱਚਿਆ ਹੈ
![Serena Williams: ਸੇਰੇਨਾ ਵਿਲੀਅਮਜ਼ ਦੀਆਂ ਨਵੀਆਂ ਤਸਵੀਰਾਂ ਵਾਇਰਲ, ਬੇਬੀ ਬੰਪ ਫਲੌਂਟ ਕਰਦੀ ਨਜ਼ਰ ਆਈ ਸਾਬਕਾ ਖਿਡਾਰਨ pregnant serena williams with Her bump matching gucci Set instagram see her pics Serena Williams: ਸੇਰੇਨਾ ਵਿਲੀਅਮਜ਼ ਦੀਆਂ ਨਵੀਆਂ ਤਸਵੀਰਾਂ ਵਾਇਰਲ, ਬੇਬੀ ਬੰਪ ਫਲੌਂਟ ਕਰਦੀ ਨਜ਼ਰ ਆਈ ਸਾਬਕਾ ਖਿਡਾਰਨ](https://feeds.abplive.com/onecms/images/uploaded-images/2023/08/08/5f6ca852ff6b97a5836f3355cdbc3f631691476193850469_original.jpg?impolicy=abp_cdn&imwidth=1200&height=675)
Serena Williams Flaunts Her Baby Bump: ਟੈਨਿਸ ਦਿੱਗਜ ਸੇਰੇਨਾ ਵਿਲੀਅਮਜ਼ ਨੇ ਪਿਛਲੇ ਸਾਲ ਸੰਨਿਆਸ ਲੈਣ ਦਾ ਐਲਾਨ ਕੀਤਾ ਸੀ। ਇਸ ਤੋਂ ਬਾਅਦ ਹੀ ਉਹ ਲਾਈਮਲਾਈਟ ਤੋਂ ਦੂਰ ਸੀ। ਪਰ ਹੁਣ ਸੇਰੇਨਾ ਫਿਰ ਤੋਂ ਸੁਰਖੀਆਂ 'ਚ ਹੈ। ਦਰਅਸਲ, ਸੇਰੇਨਾ ਵਿਲੀਅਮਜ਼ ਇੰਨੀਂ ਦਿਨੀਂ ਪ੍ਰੈਗਨੈਂਟ ਹੈ ਅਤੇ ਜਲਦ ਹੀ ਉਹ ਬੱਚੇ ਨੂੰ ਜਨਮ ਦੇ ਸਕਦੀ ਹੈ। ਇਸ ਦਰਮਿਆਨ ਸੇਰੇਨਾ ਵਿਲੀਅਮਜ਼ ਦੀ ਸੋਸ਼ਲ ਮੀਡੀਆ ਪੋਸਟ ਨੇ ਸਭ ਦਾ ਧਿਆਨ ਆਪਣੇ ਵੱਲ ਖਿੱਚ ਲਿਆ ਹੈ।
ਪ੍ਰੈਗਨੈਂਟ ਸੇਰੇਨਾ ਨੇ ਆਪਣੀਆਂ ਨਵੀਆਂ ਤਸਵੀਰਾਂ ਸੋਸ਼ਲ ਮੀਡੀਆ 'ਤੇ ਸ਼ੇਅਰ ਕੀਤੀਆਂ ਹਨ, ਜਿਨ੍ਹਾਂ ਵਿੱਚ ਉਹ ਆਪਣੇ ਬੇਬੀ ਬੰਪ ਨੂੰ ਫਲੌਂਟ ਕਰਦੀ ਨਜ਼ਰ ਆ ਰਹੀ ਹੈ। ਪਰ ਉਸ ਦੇ ਬੇਬੀ ਬੰਪ ਦੇ ਨਾਲ ਨਾਲ ਉਸ ਦੀ ਡਿਜ਼ਾਇਨਰ ਡਰੈੱਸ ਨੇ ਵੀ ਸਭ ਦਾ ਧਿਆਨ ਆਪਣੇ ਵੱਲ ਖਿੱਚਿਆ ਹੈ।
ਸੇਰੇਨਾ ਨੇ ਪਹਿਨੀ ਗੁੱਚੀ ਦੀ ਮਹਿੰਗੀ ਡਰੈੱਸ
ਸੇਰੇਨਾ ਇਨ੍ਹਾਂ ਤਸਵੀਰਾਂ 'ਚ ਗੁੱਚੀ ਬਰਾਂਡ ਦੀ ਡਿਜ਼ਾਇਨਰ ਡਰੈੱਸ ਪਹਿਨੇ ਨਜ਼ਰ ਆ ਰਹੀ ਹੈ। ਇਸ ਡਰੈੱਸ ਦੀ ਕੀਮਤ ਢਾਈ ਤੋਂ ਤਿੰਨ ਲੱਖ ਰੁਪਏ (ਭਾਰਤੀ) ਦੇ ਵਿਚਾਲੇ ਹੋ ਸਕਦੀ ਹੈ। ਇਨ੍ਹਾਂ ਤਸਵੀਰਾਂ 'ਤੇ ਕਮੈਂਟ ਕਰ ਲੋਕ ਖਿਡਾਰਨ 'ਤੇ ਖੂਬ ਪਿਆਰ ਦੀ ਬਰਸਾਤ ਕਰ ਰਹੇ ਹਨ। ਦੇਖੋ ਇਹ ਤਸਵੀਰਾਂ:
View this post on Instagram
ਕਾਬਿਲੇਗ਼ੌਰ ਹੈ ਕਿ ਸੇਰੇਨਾ ਵਿਲੀਅਮਜ਼ ਆਪਣੇ ਸਮੇਂ 'ਚ ਦਿੱਗਜ ਟੈਨਿਸ ਖਿਡਾਰਨ ਰਹੀ ਹੈ। ਮਹਿਲਾ ਟੈਨਿਸ ਦਿੱਗਜ ਸੇਰੇਨਾ ਵਿਲੀਅਮਜ਼ ਨੇ ਯੂਐਸ ਓਪਨ ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਆਪਣੇ ਕਰੀਅਰ ਵਿੱਚ ਕੁੱਲ 6 ਵਾਰ ਇਹ ਖਿਤਾਬ ਜਿੱਤਿਆ। ਉਹਨਾਂ ਨੇ ਸਾਲ 1999, 2002, 2008, 2012, 2013 ਅਤੇ 2014 ਵਿੱਚ ਯੂਐਸ ਓਪਨ ਖਿਤਾਬ ਉੱਤੇ ਕਬਜ਼ਾ ਕੀਤਾ। ਇਸ ਦੇ ਨਾਲ ਹੀ ਉਹ 23 ਵਾਰ ਦੀ ਗ੍ਰੈਂਡ ਸਲੈਮ ਜੇਤੂ ਵੀ ਰਹਿ ਚੁੱਕੀ ਹੈ । ਹਾਲਾਂਕਿ ਕੁਝ ਸਮੇਂ ਤੋਂ ਉਹ ਜ਼ਖਮਾਂ ਨਾਲ ਜੂਝ ਰਹੀ ਸੀ ਅਤੇ ਟੈਨਿਸ ਕੋਰਟ 'ਤੇ ਉਹਨਾਂ ਦੀ ਫਾਰਮ ਵੀ ਉਹਨਾਂ ਦਾ ਸਾਥ ਨਹੀਂ ਦੇ ਰਹੀ ਸੀ । ਉਨ੍ਹਾਂ ਦੀ ਖਰਾਬ ਫਾਰਮ ਕਾਰਨ ਉਨ੍ਹਾਂ ਨੇ ਸੰਨਿਆਸ ਲੈਣ ਦਾ ਐਲਾਨ ਕਰ ਦਿੱਤਾ ਸੀ ।
ਟਾਪ ਹੈਡਲਾਈਨ
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)