(Source: ECI/ABP News/ABP Majha)
IND vs SA: ਟੀਮ ਇੰਡੀਆ ਲਈ ਖੁਸ਼ਖਬਰੀ! ਦੂਜੇ ਤੇ ਤੀਜੇ ਟੈਸਟ 'ਚ ਨਹੀਂ ਖੇਡੇਗਾ ਦੱਖਣੀ ਅਫ਼ਰੀਕਾ ਦਾ ਇਹ ਦਿੱਗਜ ਖਿਡਾਰੀ!
ਦੱਖਣੀ ਅਫ਼ਰੀਕਾ ਦੀ ਟੀਮ ਕੋਲ 2 ਹੋਰ ਵਿਕਟਕੀਪਰ ਕਾਇਲ ਵੇਰੇਨ ਤੇ ਰਿਆਨ ਰਿਕੇਲਟਨ ਹਨ ਅਤੇ ਇਹ ਦੇਖਣਾ ਬਾਕੀ ਹੈ ਕਿ ਕਿਸ ਨੂੰ ਮੌਕਾ ਮਿਲਦਾ ਹੈ। ਡੀਕੌਕ ਦੀ ਗੈਰ-ਹਾਜ਼ਰੀ ਟੀਮ ਲਈ ਵੱਡਾ ਝਟਕਾ ਹੋਵੇਗੀ, ਕਿਉਂਕਿ ਉਹ ਤਜ਼ਰਬੇਕਾਰ ਖਿਡਾਰੀ ਹਨ।
Quinton de kock set to miss second and third test: ਦੱਖਣੀ ਅਫ਼ਰੀਕਾ ਦੇ ਸਟਾਰ ਵਿਕਟਕੀਪਰ ਬੱਲੇਬਾਜ਼ ਕਵਿੰਟਨ ਡੀਕੌਕ ਦੇ ਭਾਰਤ ਵਿਰੁੱਧ ਦੂਜੇ ਤੇ ਤੀਜੇ ਟੈਸਟ ਮੈਚ 'ਚ ਖੇਡਣ ਨੂੰ ਲੈ ਕੇ ਸਸਪੈਂਸ ਹੈ। ਡੀਕੌਕ ਦੀ ਪਤਨੀ ਗਰਭਵਤੀ ਹੈ ਤੇ ਉਹ ਜਲਦੀ ਹੀ ਬੱਚੇ ਨੂੰ ਜਨਮ ਦੇਣ ਜਾ ਰਹੀ ਹੈ। ਡੀਕੌਕ ਇਸ ਸਮੇਂ ਸੈਂਚੁਰੀਅਨ 'ਚ ਚੱਲ ਰਹੇ ਬਾਕਸਿੰਗ ਡੇ ਟੈਸਟ ਟੀਮ ਦਾ ਹਿੱਸਾ ਹੈ।
ਇਸ ਤੋਂ ਪਹਿਲਾਂ ਇਹ ਖ਼ਬਰ ਆਈ ਸੀ ਕਿ ਡੀਕੌਕ ਘੱਟੋ-ਘੱਟ ਤੀਜੇ ਟੈਸਟ ਤੋਂ ਬਾਹਰ ਰਹਿ ਸਕਦਾ ਹੈ, ਪਰ ਸੈਂਚੁਰੀਅਨ 'ਚ ਚੱਲ ਰਹੇ ਟੈਸਟ ਦੌਰਾਨ ਇਕ ਕੁਮੈਂਟੇਟਰ ਨੇ ਪੁਸ਼ਟੀ ਕੀਤੀ ਕਿ ਉਹ ਸੀਰੀਜ਼ ਦੇ ਆਖਰੀ ਦੋ ਟੈਸਟ ਨਹੀਂ ਖੇਡਣਗੇ। ਦੱਖਣੀ ਅਫ਼ਰੀਕਾ ਤੇ ਭਾਰਤ ਵਿਚਾਲੇ ਦੂਜਾ ਟੈਸਟ ਮੈਚ 3 ਜਨਵਰੀ ਤੋਂ ਤੇ ਤੀਜਾ ਮੈਚ 11 ਜਨਵਰੀ ਤੋਂ ਖੇਡਿਆ ਜਾਵੇਗਾ।
ਦੱਖਣੀ ਅਫ਼ਰੀਕਾ ਦੀ ਟੀਮ ਕੋਲ 2 ਹੋਰ ਵਿਕਟਕੀਪਰ ਕਾਇਲ ਵੇਰੇਨ ਤੇ ਰਿਆਨ ਰਿਕੇਲਟਨ ਹਨ ਅਤੇ ਇਹ ਦੇਖਣਾ ਬਾਕੀ ਹੈ ਕਿ ਕਿਸ ਨੂੰ ਮੌਕਾ ਮਿਲਦਾ ਹੈ। ਡੀਕੌਕ ਦੀ ਗੈਰ-ਹਾਜ਼ਰੀ ਟੀਮ ਲਈ ਵੱਡਾ ਝਟਕਾ ਹੋਵੇਗੀ, ਕਿਉਂਕਿ ਉਹ ਤਜ਼ਰਬੇਕਾਰ ਖਿਡਾਰੀ ਹਨ। ਵੇਰੇਨ ਅਤੇ ਰਿਆਨ ਰਿਕੇਲਟਨ 'ਚੋਂ ਕੋਈ ਇਕ ਹੀ ਉਨ੍ਹਾਂ ਨੂੰ ਰਿਪਲੇਸ ਕਰੇਗਾ ਤੇ ਦੋਵਾਂ ਖਿਡਾਰੀਆਂ ਕੋਲ ਜ਼ਿਆਦਾ ਤਜ਼ਰਬਾ ਨਹੀਂ ਹੈ। ਵੇਰੇਨ ਨੇ ਹੁਣ ਤਕ ਸਿਰਫ਼ ਦੋ ਟੈਸਟ ਮੈਚ ਖੇਡੇ ਹਨ, ਜਦੋਂ ਕਿ ਰਿਆਨ ਰਿਕਲਟਨ ਨੇ ਅਜੇ ਆਪਣਾ ਕੌਮਾਂਤਰੀ ਡੈਬਿਊ ਕਰਨਾ ਹੈ।
ਸੈਂਚੁਰੀਅਨ ਟੈਸਟ ਮੈਚ ਦੀ ਗੱਲ ਕਰੀਏ ਤਾਂ ਟੀਮ ਇੰਡੀਆ ਮਜ਼ਬੂਤ ਸਥਿਤੀ 'ਚ ਹੈ। ਉਸ ਨੇ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਪਹਿਲੀ ਪਾਰੀ 'ਚ 327 ਦੌੜਾਂ ਬਣਾਈਆਂ। ਜਵਾਬ 'ਚ ਦੱਖਣੀ ਅਫ਼ਰੀਕਾ ਦੀ ਟੀਮ 197 ਦੌੜਾਂ 'ਤੇ ਆਲ ਆਊਟ ਹੋ ਗਈ। ਟੀਮ ਇੰਡੀਆ ਲਈ ਮੁਹੰਮਦ ਸ਼ਮੀ ਨੇ ਸਭ ਤੋਂ ਵੱਧ 5 ਵਿਕਟਾਂ ਲੈਣ ਦੇ ਨਾਲ ਹੀ ਟੈਸਟ ਕ੍ਰਿਕਟ 'ਚ ਆਪਣੇ ਵਿਕਟਾਂ ਦੀ ਗਿਣਤੀ 200 ਕਰ ਲਈ।
ਤੀਜੇ ਦਿਨ ਦੀ ਖੇਡ ਖਤਮ ਹੋਣ ਤਕ ਟੀਮ ਇੰਡੀਆ ਨੇ ਦੂਜੀ ਪਾਰੀ 'ਚ 1 ਵਿਕਟ ਦੇ ਨੁਕਸਾਨ 'ਤੇ 16 ਦੌੜਾਂ ਬਣਾ ਲਈਆਂ ਹਨ। ਉਸ ਦੀ ਲੀਡ 146 ਦੌੜਾਂ ਹੋ ਗਈ ਹੈ। ਰਾਹੁਲ 5 ਅਤੇ ਸ਼ਾਰਦੁਲ ਠਾਕੁਰ 4 ਦੌੜਾਂ ਬਣਾ ਕੇ ਮੈਦਾਨ 'ਚ ਡਟੇ ਹੋਏ ਹਨ।
ਇਹ ਵੀ ਪੜ੍ਹੋ: Omicron: ਦੇਸ਼ 'ਚ ਓਮੀਕ੍ਰੋਨ ਦਾ ਕਹਿਰ, 21 ਸੂਬਿਆਂ 'ਚ ਫੈਲਿਆ ਨਵਾਂ ਵੇਰੀਐਂਟ, ਜਾਣੋ ਸਭ ਤੋਂ ਵੱਧ ਕੇਸ ਕਿੱਥੇ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin