IND vs SA, 1st ODI: ਭਾਰਤ ਤੇ ਦੱਖਣੀ ਅਫਰੀਕਾ ਵਿਚਾਲੇ ਪਹਿਲੇ ਵਨਡੇ 'ਚ ਰਿਕਾਰਡਾਂ ਦੀ ਬਰਸਾਤ, ਇਨ੍ਹਾਂ ਖਿਡਾਰੀਆਂ ਕੋਲ ਚੰਗਾ ਮੌਕਾ
IND vs SA: ਭਾਰਤ (India) ਤੇ ਦੱਖਣੀ ਅਫਰੀਕਾ (South Africa) ਵਿਚਾਲੇ ਪਹਿਲਾ ਵਨਡੇ ਮੈਚ ਪਾਰਲ (Paarl) ਵਿੱਚ ਖੇਡਿਆ ਜਾ ਰਿਹਾ ਹੈ। ਕੇਐਲ ਰਾਹੁਲ (KL Rahul) ਦੀ ਅਗਵਾਈ 'ਚ ਭਾਰਤੀ ਟੀਮ ਵਨਡੇ ਸੀਰੀਜ਼ ਦੀ ਸ਼ੁਰੂਆਤ ਕਰ ਰਹੀ ਹੈ
IND vs SA: ਭਾਰਤ (India) ਤੇ ਦੱਖਣੀ ਅਫਰੀਕਾ (South Africa) ਵਿਚਾਲੇ ਪਹਿਲਾ ਵਨਡੇ ਮੈਚ ਪਾਰਲ (Paarl) ਵਿੱਚ ਖੇਡਿਆ ਜਾ ਰਿਹਾ ਹੈ। ਕੇਐਲ ਰਾਹੁਲ (KL Rahul) ਦੀ ਅਗਵਾਈ 'ਚ ਭਾਰਤੀ ਟੀਮ ਵਨਡੇ ਸੀਰੀਜ਼ ਦੀ ਸ਼ੁਰੂਆਤ ਕਰ ਰਹੀ ਹੈ। ਇਹ ਮੈਚ ਟੀਮ ਇੰਡੀਆ ਲਈ ਬਹੁਤ ਖਾਸ ਹੋਣ ਵਾਲਾ ਹੈ। ਇਸ ਮੈਚ 'ਚ ਵਿਰਾਟ ਕੋਹਲੀ (Virat Kohli) ਵਨਡੇ ਦੀ ਕਪਤਾਨੀ ਤੋਂ ਹੱਟਣ ਤੋਂ ਬਾਅਦ ਪਹਿਲੀ ਵਾਰ ਬੱਲੇਬਾਜ਼ ਦੇ ਰੂਪ 'ਚ ਖੇਡਦੇ ਨਜ਼ਰ ਆਉਣਗੇ। ਇਸ ਤੋਂ ਇਲਾਵਾ ਤੇਜ਼ ਗੇਂਦਬਾਜ਼ ਜਸਪ੍ਰੀਤ ਬੁਮਰਾਹ (Jasprit Bumrah) ਉਪ ਕਪਤਾਨ ਦੀ ਭੂਮਿਕਾ ਨਿਭਾਉਣਗੇ। ਇਸ ਮੈਚ 'ਚ ਟੀਮ ਇੰਡੀਆ ਦੇ ਕਈ ਖਿਡਾਰੀ ਅਨੋਖੇ ਰਿਕਾਰਡ ਬਣਾ ਸਕਦੇ ਹਨ। ਆਓ ਇਨ੍ਹਾਂ 'ਤੇ ਇੱਕ ਨਜ਼ਰ ਮਾਰੀਏ।
1. ਭਾਰਤੀ ਟੀਮ ਦੇ ਸਟਾਰ ਬੱਲੇਬਾਜ਼ ਵਿਰਾਟ ਕੋਹਲੀ ਵਿਦੇਸ਼ੀ ਧਰਤੀ 'ਤੇ ਇਸ ਮੈਚ 'ਚ ਸਭ ਤੋਂ ਵੱਧ ਦੌੜਾਂ ਬਣਾਉਣ ਵਾਲੇ ਬੱਲੇਬਾਜ਼ ਬਣ ਸਕਦੇ ਹਨ। ਵਿਦੇਸ਼ੀ ਧਰਤੀ 'ਤੇ ਹੁਣ ਤੱਕ ਸਚਿਨ ਤੇਂਦੁਲਕਰ ਸਭ ਤੋਂ ਵੱਧ 5065 ਦੌੜਾਂ ਬਣਾਉਣ ਵਾਲੇ ਬੱਲੇਬਾਜ਼ ਹਨ, ਜਦਕਿ ਵਿਰਾਟ ਕੋਹਲੀ 5057 ਦੌੜਾਂ ਨਾਲ ਦੂਜੇ ਨੰਬਰ 'ਤੇ ਹਨ। ਜੇਕਰ ਕੋਹਲੀ ਇਸ ਮੈਚ 'ਚ 9 ਦੌੜਾਂ ਬਣਾ ਲੈਂਦੇ ਹਨ ਤਾਂ ਉਹ ਸਚਿਨ ਤੇਂਦੁਲਕਰ ਦਾ ਰਿਕਾਰਡ ਵੀ ਤੋੜ ਦੇਵੇਗਾ।
2. ਰੋਹਿਤ ਸ਼ਰਮਾ ਸੱਟ ਕਾਰਨ ਇਸ ਸੀਰੀਜ਼ 'ਚ ਨਹੀਂ ਖੇਡ ਰਹੇ ਹਨ, ਜਿਸ ਕਾਰਨ ਇਸ ਸੀਰੀਜ਼ 'ਚ ਟੀਮ ਦੀ ਕਪਤਾਨੀ ਨੌਜਵਾਨ ਬੱਲੇਬਾਜ਼ ਕੇਐਲ ਰਾਹੁਲ ਨੂੰ ਸੌਂਪੀ ਗਈ ਹੈ। ਇਸ ਮੈਚ ਦੀ ਕਪਤਾਨੀ ਕਰਕੇ ਰਾਹੁਲ ਇੱਕ ਅਨੋਖਾ ਰਿਕਾਰਡ ਆਪਣੇ ਨਾਮ ਕਰ ਲੈਣਗੇ। ਰਾਹੁਲ ਵਨਡੇ 'ਚ ਭਾਰਤ ਦੀ ਕਪਤਾਨੀ ਕਰਨ ਵਾਲੇ 26ਵੇਂ ਖਿਡਾਰੀ ਬਣ ਜਾਣਗੇ।
ਇਹ ਵੀ ਪੜ੍ਹੋ: ਭਾਰਤ-ਦੱਖਣੀ ਅਫਰੀਕਾ One Day ਮੈਚਾਂ 'ਚ ਇਹ ਰਹੇ Top-10 ਗੇਂਦਬਾਜ਼
3. ਟੀਮ ਇੰਡੀਆ ਦੇ ਸਟਾਰ ਗੇਂਦਬਾਜ਼ ਅਤੇ ਇਸ ਸੀਰੀਜ਼ 'ਚ ਉਪ ਕਪਤਾਨੀ ਕਰ ਰਹੇ ਜਸਪ੍ਰੀਤ ਬੁਮਰਾਹ ਲਈ ਇਹ ਮੈਚ ਯਾਦਗਾਰ ਰਹੇਗਾ ਕਿਉਂਕਿ ਅੰਤਰਰਾਸ਼ਟਰੀ ਪੱਧਰ 'ਤੇ ਇਹ ਬੁਮਰਾਹ ਦਾ 150ਵਾਂ ਮੈਚ ਹੈ। ਉਨ੍ਹਾਂ ਹੁਣ ਤੱਕ ਤਿੰਨੋਂ ਫਾਰਮੈਟਾਂ ਵਿੱਚ ਕੁੱਲ 149 ਮੈਚ ਖੇਡੇ ਹਨ। ਆਪਣੀ ਸ਼ਾਨਦਾਰ ਗੇਂਦਬਾਜ਼ੀ ਕਾਰਨ ਉਹ ਇਸ ਸਮੇਂ ਦੁਨੀਆ ਦੇ ਸਭ ਤੋਂ ਸਫਲ ਗੇਂਦਬਾਜ਼ਾਂ ਵਿੱਚੋਂ ਇੱਕ ਹੈ।
4. ਸਪਿੰਨਰ ਯੁਜਵੇਂਦਰ ਚਾਹਲ ਲੰਬੇ ਸਮੇਂ ਬਾਅਦ ਟੀਮ 'ਚ ਵਾਪਸੀ ਕਰ ਰਹੇ ਹਨ। ਜੇਕਰ ਉਹ ਦੱਖਣੀ ਅਫਰੀਕਾ ਖਿਲਾਫ ਪਹਿਲੇ ਵਨਡੇ 'ਚ 3 ਵਿਕਟਾਂ ਲੈਣ 'ਚ ਕਾਮਯਾਬ ਰਹਿੰਦੇ ਹਨ ਤਾਂ ਉਹ ਕ੍ਰਿਕਟ ਦੇ ਇਸ ਫਾਰਮੈਟ 'ਚ 100 ਵਿਕਟਾਂ ਪੂਰੀਆਂ ਕਰ ਲੈਣਗੇ। ਹੁਣ ਤੱਕ ਉਹ ਵਨਡੇ 'ਚ 97 ਵਿਕਟਾਂ ਲੈ ਚੁੱਕੇ ਹਨ। ਅਜਿਹਾ ਕਰਨ ਵਾਲਾ ਉਹ 24ਵਾਂ ਖਿਡਾਰੀ ਬਣ ਜਾਣਗੇ।
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin