ਪੜਚੋਲ ਕਰੋ

4 ਸਾਲ ਬਾਅਦ 2 ਨਵੀਆਂ ਟੀਮਾਂ ਨਾਲ IPL ਮੇਗਾ Auction ਦੀ ਵਾਪਸੀ, 600 ਖਿਡਾਰੀਆਂ ਦੀ ਕਿਸਮਤ ਦਾ ਫੈਸਲਾ ਅੱਜ

IPL 2022 : 2018 ਵਿਚ ਅੱਠ ਟੀਮਾਂ ਨੇ 182 ਸਲਾਟਾਂ ਲਈ 13 ਦੇਸ਼ਾਂ ਦੇ 578 ਖਿਡਾਰੀਆਂ ਦੀ ਚੋਣ ਕਰਨ ਲਈ ਬੋਲੀ ਲਗਾਈ। ਇਸ ਦੇ ਨਾਲ ਹੀ ਇਸ ਵਾਰ ਲਖਨਊ ਸੁਪਰ ਜਾਇੰਟਸ ਅਤੇ ਗੁਜਰਾਤ ਟਾਈਟਨਸ ਦੇ ਰੂਪ ਵਿੱਚ ਦੋ ਨਵੀਆਂ ਟੀਮਾਂ ਜੋੜੀਆਂ ਗਈਆਂ ਹਨ।

IPL Auction 2022  : ਆਈਪੀਐਲ ਲਈ ਮੈਗਾ ਨਿਲਾਮੀ ਦਾ ਦਿਨ ਆ ਗਿਆ ਹੈ। ਮੈਗਾ ਨਿਲਾਮੀ ਅੱਜ ਦੁਪਹਿਰ 12 ਵਜੇ ਤੋਂ ਸ਼ੁਰੂ ਹੋਵੇਗੀ। ਮੈਗਾ ਨਿਲਾਮੀ ਚਾਰ ਸਾਲਾਂ ਬਾਅਦ ਵਾਪਸੀ ਕਰ ਰਹੀ ਹੈ। ਆਖਰੀ ਵਾਰ ਮੈਗਾ ਨਿਲਾਮੀ 2018 ਵਿੱਚ ਆਯੋਜਿਤ ਕੀਤੀ ਗਈ ਸੀ, ਕਿਉਂਕਿ ਚੇਨਈ ਸੁਪਰ ਕਿੰਗਜ਼ ਅਤੇ ਰਾਜਸਥਾਨ ਰਾਇਲਜ਼ ਦੋ ਸਾਲ ਦੀ ਪਾਬੰਦੀ ਦੀ ਤੋਂ ਬਾਅਦ ਲੀਗ ਵਿੱਚ ਵਾਪਸ ਆਏ ਸਨ।

2018 ਵਿਚ ਅੱਠ ਟੀਮਾਂ ਨੇ 182 ਸਲਾਟਾਂ ਲਈ 13 ਦੇਸ਼ਾਂ ਦੇ 578 ਖਿਡਾਰੀਆਂ ਦੀ ਚੋਣ ਕਰਨ ਲਈ ਬੋਲੀ ਲਗਾਈ। ਇਸ ਦੇ ਨਾਲ ਹੀ ਇਸ ਵਾਰ ਲਖਨਊ ਸੁਪਰ ਜਾਇੰਟਸ ਅਤੇ ਗੁਜਰਾਤ ਟਾਈਟਨਸ ਦੇ ਰੂਪ ਵਿੱਚ ਦੋ ਨਵੀਆਂ ਟੀਮਾਂ ਜੋੜੀਆਂ ਗਈਆਂ ਹਨ। ਇਸ ਸਾਲ IPL 10 ਟੀਮਾਂ ਵਿਚਾਲੇ ਖੇਡਿਆ ਜਾਵੇਗਾ।

2018 ਦੀ ਮੈਗਾ ਨਿਲਾਮੀ ਵਿੱਚ 578 ਖਿਡਾਰੀਆਂ ਵਿੱਚੋਂ, ਸਿਰਫ 169 ਖਿਡਾਰੀ ਹੀ ਵਿਕੇ। ਇਨ੍ਹਾਂ ਵਿੱਚ 113 ਭਾਰਤੀ ਅਤੇ 56 ਵਿਦੇਸ਼ੀ ਖਿਡਾਰੀ ਸਨ। ਇੰਗਲੈਂਡ ਦੇ ਆਲਰਾਊਂਡਰ ਬੇਨ ਸਟੋਕਸ 2018 ਦੀ ਮੇਗਾ ਨਿਲਾਮੀ ਵਿੱਚ ਸਭ ਤੋਂ ਮਹਿੰਗਾ ਖਿਡਾਰੀ ਰਿਹਾ। ਉਸ ਨੂੰ ਰਾਜਸਥਾਨ ਨੇ 12.5 ਕਰੋੜ ਰੁਪਏ ਵਿੱਚ ਖਰੀਦਿਆ। ਹੁਣ ਦੇਖਣਾ ਹੋਵੇਗਾ ਕਿ ਇਸ ਵਾਰ ਨੀਲਾਮੀ ਵਿੱਚ ਕਿਸ ਖਿਡਾਰੀ ਨੂੰ ਚੰਗੀ ਰਕਮ ਮਿਲਦੀ ਹੈ।

10 ਟੀਮਾਂ ਕੋਲ ਕੁੱਲ 217 ਸਲਾਟ ਖਾਲੀ ਹਨ। ਨਿਲਾਮੀ 'ਚ ਕਿੰਨੇ ਭਾਰਤੀ ਖਿਡਾਰੀ ਵਿਕ ਸਕਦੇ ਹਨ। ਇਸ ਨਾਲ ਹੀ ਵਿਦੇਸ਼ੀ ਖਿਡਾਰੀਆਂ ਲਈ 70 ਸਲਾਟ ਖਾਲੀ ਹਨ। ਇੱਕ ਫਰੈਂਚਾਇਜ਼ੀ ਵਿੱਚ ਵੱਧ ਤੋਂ ਵੱਧ ਅੱਠ ਵਿਦੇਸ਼ੀ ਖਿਡਾਰੀ ਹੋ ਸਕਦੇ ਹਨ। ਇਸ ਵਾਰ ਮੇਗਾ ਨਿਲਾਮੀ ਵਿੱਚ 180 ਤੋਂ 200 ਖਿਡਾਰੀ ਵਿਕ ਸਕਦੇ ਹਨ।

ਇਸ ਵਾਰ ਮੈਗਾ ਨਿਲਾਮੀ ਲਈ 19 ਦੇਸ਼ਾਂ ਦੇ 1214 ਖਿਡਾਰੀਆਂ ਨੇ ਰਜਿਸਟ੍ਰੇਸ਼ਨ ਕਰਵਾਈ ਸੀ ਜਿਨ੍ਹਾਂ ਵਿੱਚੋਂ 15 ਦੇਸ਼ਾਂ ਦੇ 590 ਖਿਡਾਰੀਆਂ ਨੂੰ ਅੰਤਿਮ ਨਿਲਾਮੀ ਲਈ ਸ਼ਾਰਟਲਿਸਟ ਕੀਤਾ ਗਿਆ ਸੀ। ਨਿਲਾਮੀ ਤੋਂ ਇਕ ਦਿਨ ਪਹਿਲਾਂ ਅੰਡਰ-19 ਵਿਸ਼ਵ ਕੱਪ ਖੇਡਣ ਵਾਲੇ 10 ਖਿਡਾਰੀਆਂ ਦੇ ਨਾਂ ਸ਼ਾਮਲ ਕੀਤੇ ਗਏ ਸਨ। ਇਸ ਤਰ੍ਹਾਂ 600 ਖਿਡਾਰੀਆਂ ਵਿਚੋਂ 228 ਖਿਡਾਰੀਆਂ ਨੇ (ਕੈਪਡ) ਅੰਤਰਰਾਸ਼ਟਰੀ ਮੈਚ ਖੇਡੇ ਹਨ।

ਇਸ ਦੇ ਨਾਲ ਹੀ 345 ਅਨਕੈਪਡ ਖਿਡਾਰੀ ਹਨ, ਯਾਨੀ ਇਨ੍ਹਾਂ ਖਿਡਾਰੀਆਂ ਕੋਲ ਅਜੇ ਅੰਤਰਰਾਸ਼ਟਰੀ ਕ੍ਰਿਕਟ ਦਾ ਤਜਰਬਾ ਨਹੀਂ ਹੈ। ਸੱਤ ਖਿਡਾਰੀ ਐਸੋਸੀਏਟ ਦੇਸ਼ਾਂ (ਨੇਪਾਲ, ਸਕਾਟਲੈਂਡ ਵਰਗੇ ਦੇਸ਼) ਤੋਂ ਹਨ। ਇਹ IPL ਦਾ 15ਵਾਂ ਐਡੀਸ਼ਨ ਹੋਵੇਗਾ। 2 ਕਰੋੜ ਰੁਪਏ ਦੀ ਬੇਸ ਪ੍ਰਾਈਸ ਵਾਲੇ 48 ਖਿਡਾਰੀ ਹਨ। ਇਸ ਵਿੱਚ 31 ਵਿਦੇਸ਼ੀ ਅਤੇ 17 ਭਾਰਤੀ ਖਿਡਾਰੀ ਹਨ। ਇਸ ਦੇ ਨਾਲ ਹੀ 20 ਖਿਡਾਰੀਆਂ ਦੀ ਮੂਲ ਕੀਮਤ 1.5 ਕਰੋੜ ਰੁਪਏ (1.5 ਕਰੋੜ) ਹੈ। 34 ਖਿਡਾਰੀਆਂ ਦੀ ਮੂਲ ਕੀਮਤ 1 ਕਰੋੜ ਰੁਪਏ ਹੈ।

ਬੇਸ ਪ੍ਰਾਈਸ ਦਾ ਮਤਲਬ ਹੈ ਕਿ ਇਨ੍ਹਾਂ ਖਿਡਾਰੀਆਂ 'ਤੇ ਬੋਲੀ ਇਸ ਰਕਮ ਨਾਲ ਸ਼ੁਰੂ ਹੋਵੇਗੀ। ਨਿਲਾਮੀ ਵਿੱਚ 600 ਖਿਡਾਰੀਆਂ ਵਿੱਚੋਂ 377 ਭਾਰਤੀ ਅਤੇ 223 ਵਿਦੇਸ਼ੀ ਖਿਡਾਰੀ ਹਨ। ਨਿਲਾਮੀ ਵਿੱਚ ਭਾਰਤ ਤੋਂ ਬਾਅਦ ਆਸਟਰੇਲੀਆ (50) ਸਭ ਤੋਂ ਵੱਧ ਖਿਡਾਰੀ ਹਨ।

ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:

https://play.google.com/store/apps/details?id=com.winit.starnews.hin

https://apps.apple.com/in/app/abp-live-news/id811114904

ਟਾਪ ਹੈਡਲਾਈਨ

IND vs SL: ਕੇਐਲ ਰਾਹੁਲ ਬਣੇ ਟੀਮ ਇੰਡੀਆ ਦੇ ਕਪਤਾਨ, ਸ਼ੁਭਮਨ ਗਿੱਲ ਨੂੰ ਕੀਤਾ ਰਿਪਲੇਸ!
IND vs SL: ਕੇਐਲ ਰਾਹੁਲ ਬਣੇ ਟੀਮ ਇੰਡੀਆ ਦੇ ਕਪਤਾਨ, ਸ਼ੁਭਮਨ ਗਿੱਲ ਨੂੰ ਕੀਤਾ ਰਿਪਲੇਸ!
ਖੇਡ ਜਗਤ 'ਚ ਸੋਗ ਦੀ ਲਹਿਰ, 24 ਸਾਲਾ ਖਿਡਾਰੀ ਦੀ ਦਰਦਨਾਕ ਮੌਤ; ਵੀਡੀਓ ਵਾਇਰਲ ਦੇਖ ਉੱਡੇ ਹੋਸ਼
ਖੇਡ ਜਗਤ 'ਚ ਸੋਗ ਦੀ ਲਹਿਰ, 24 ਸਾਲਾ ਖਿਡਾਰੀ ਦੀ ਦਰਦਨਾਕ ਮੌਤ; ਵੀਡੀਓ ਵਾਇਰਲ ਦੇਖ ਉੱਡੇ ਹੋਸ਼
ABP Exclusive : ਵਿਰਾਟ ਕੋਹਲੀ ਨੇ ਜਿੱਤ ਦਾ ਮੰਤਰ ਦਿੱਤਾ, CWG ਵਿੱਚ 'ਗੋਲਡਨ ਪੰਚ' ਦਿੱਤਾ
ABP Exclusive : ਵਿਰਾਟ ਕੋਹਲੀ ਨੇ ਜਿੱਤ ਦਾ ਮੰਤਰ ਦਿੱਤਾ, CWG ਵਿੱਚ 'ਗੋਲਡਨ ਪੰਚ' ਦਿੱਤਾ
2027 ਦੇ ਵਰਲਡ ਕੱਪ ਕੁਆਲੀਫਾਇਰ ਦੇ ਸ਼ਡਿਊਲ ਦਾ ਐਲਾਨ, 10 ਟੀਮਾਂ ਵਿਚਾਲੇ ਹੋਵੇਗੀ ਟੱਕਰ; ਦੇਖੋ
2027 ਦੇ ਵਰਲਡ ਕੱਪ ਕੁਆਲੀਫਾਇਰ ਦੇ ਸ਼ਡਿਊਲ ਦਾ ਐਲਾਨ, 10 ਟੀਮਾਂ ਵਿਚਾਲੇ ਹੋਵੇਗੀ ਟੱਕਰ; ਦੇਖੋ

ਵੀਡੀਓਜ਼

ਆਂਗਣਵਾੜੀ ਵਰਕਰਾਂ ਦਾ ਸਰਕਾਰ ਖਿਲਾਫ਼ ਹੱਲਾ ਬੋਲ! ਮੰਤਰੀ ਦੇ ਦਫ਼ਤਰ ਅੱਗੇ ਧਰਨਾ
ਕਾਂਗਰਸ 'ਚ ਫਿਰ ਦਿਖੀ ਖਿੱਚੋਤਾਣ! ਵੜਿੰਗ ਦੇ ਭਾਸ਼ਣ ਦੌਰਾਨ ਗੂੰਜੇ ਚੰਨੀ ਦੇ ਨਾਅਰੇ
ਕੈਨੇਡਾ 'ਚ ਸੈਂਕੜੇ ਵਿਦਿਆਰਥੀਆਂ ਦਾ ਭਵਿੱਖ ਖ਼ਤਰੇ 'ਚ? PGWP ਨੂੰ ਲੈ ਕੇ ਵੱਡੀ ਚਿੰਤਾ
CM ਮਾਨ ਦਾ ਤਿੱਖਾ ਵਾਰ! 'ਵਿਰੋਧੀ ਲੋਕਾਂ ਨੂੰ ਭੜਕਾ ਰਹੇ ਹਨ'
CM ਮਾਨ ਦਾ ਦਾਅਵਾ! 'ਆਪ ਸਰਕਾਰ ਨੇ ਹਰ ਵਾਅਦਾ ਪੂਰਾ ਕੀਤਾ'

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
ਅਮਰੀਕਾ ਦਾ ਨਵਾਂ ਬਿੱਲ, ਰੂਸ ਤੋਂ ਤੇਲ-ਗੈਸ ਖਰੀਦਿਆ ਤਾਂ ਲੱਗੇਗਾ 100% ਟੈਰਿਫ! ਭਾਰਤ ਸਣੇ ਕਿਸ 'ਤੇ ਹੋਵੇਗਾ ਅਸਰ
ਅਮਰੀਕਾ ਦਾ ਨਵਾਂ ਬਿੱਲ, ਰੂਸ ਤੋਂ ਤੇਲ-ਗੈਸ ਖਰੀਦਿਆ ਤਾਂ ਲੱਗੇਗਾ 100% ਟੈਰਿਫ! ਭਾਰਤ ਸਣੇ ਕਿਸ 'ਤੇ ਹੋਵੇਗਾ ਅਸਰ
12 ਸਤੰਬਰ ਨੂੰ ਅੰਮ੍ਰਿਤਸਰ 'ਚ ਲੱਗੇਗੀ ਰਾਸ਼ਟਰੀ ਲੋਕ ਅਦਾਲਤ, ਆਪਸੀ ਸਹਿਮਤੀ ਨਾਲ ਸੁਲਝਾਏ ਜਾਣਗੇ ਕੋਰਟ ਦੇ ਪੈਂਡਿੰਗ ਮਾਮਲੇ
12 ਸਤੰਬਰ ਨੂੰ ਅੰਮ੍ਰਿਤਸਰ 'ਚ ਲੱਗੇਗੀ ਰਾਸ਼ਟਰੀ ਲੋਕ ਅਦਾਲਤ, ਆਪਸੀ ਸਹਿਮਤੀ ਨਾਲ ਸੁਲਝਾਏ ਜਾਣਗੇ ਕੋਰਟ ਦੇ ਪੈਂਡਿੰਗ ਮਾਮਲੇ
ਪੰਜਾਬ 'ਚ 4 ਦਿਨਾਂ ਲਈ ਮੀਂਹ ਦਾ ਅਲਰਟ, ਪਵੇਗਾ ਮੀਂਹ, ਹੁੰਮਸ ਤੋਂ ਮਿਲੇਗੀ ਰਾਹਤ; ਜਾਣੋ ਕਿਵੇਂ ਦਾ ਰਹੇਗਾ ਮੌਸਮ
ਪੰਜਾਬ 'ਚ 4 ਦਿਨਾਂ ਲਈ ਮੀਂਹ ਦਾ ਅਲਰਟ, ਪਵੇਗਾ ਮੀਂਹ, ਹੁੰਮਸ ਤੋਂ ਮਿਲੇਗੀ ਰਾਹਤ; ਜਾਣੋ ਕਿਵੇਂ ਦਾ ਰਹੇਗਾ ਮੌਸਮ
ਵੱਡੀ ਖ਼ਬਰ! ਗੁਰਸਿਮਰਨ ਮੰਡ 'ਤੇ ਹਮਲਾ ਅਤੇ ਗੱਡੀ ਦੀ ਕੀਤੀ ਭੰਨਤੋੜ, ਪੈ ਗਿਆ ਭੜਥੂ; ਭੱਖਿਆ ਮਾਹੌਲ
ਵੱਡੀ ਖ਼ਬਰ! ਗੁਰਸਿਮਰਨ ਮੰਡ 'ਤੇ ਹਮਲਾ ਅਤੇ ਗੱਡੀ ਦੀ ਕੀਤੀ ਭੰਨਤੋੜ, ਪੈ ਗਿਆ ਭੜਥੂ; ਭੱਖਿਆ ਮਾਹੌਲ
ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਪੜ੍ਹੋ ਅੱਜ ਦਾ ਮੁੱਖਵਾਕ 8 ਅਗਸਤ 2026
ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਪੜ੍ਹੋ ਅੱਜ ਦਾ ਮੁੱਖਵਾਕ 8 ਅਗਸਤ 2026
Sukhbir Badal  ਅਤੇ PM ਮੋਦੀ ਵਿਚਾਲੇ ਹੋਈ ਮੁਲਾਕਾਤ 'ਤੇ ਕੇਵਲ ਸਿੰਘ ਢਿੱਲੋਂ ਦਾ ਬਿਆਨ , ਕੇਜਰੀਵਾਲ ਨੇ ਵੀ ਕਸਿਆ ਤੰਜ 
Sukhbir Badal  ਅਤੇ PM ਮੋਦੀ ਵਿਚਾਲੇ ਹੋਈ ਮੁਲਾਕਾਤ 'ਤੇ ਕੇਵਲ ਸਿੰਘ ਢਿੱਲੋਂ ਦਾ ਬਿਆਨ , ਕੇਜਰੀਵਾਲ ਨੇ ਵੀ ਕਸਿਆ ਤੰਜ 
Bank Holiday : ਕੀ ਰੱਖੜੀ 'ਤੇ ਬੈਂਕ ਬੰਦ ਰਹਿਣਗੇ? ਜਾਣੋ 28 ਅਗਸਤ ਨੂੰ ਛੁੱਟੀ ਹੋਵੇਗੀ ਜਾਂ ਨਹੀਂ
Bank Holiday : ਕੀ ਰੱਖੜੀ 'ਤੇ ਬੈਂਕ ਬੰਦ ਰਹਿਣਗੇ? ਜਾਣੋ 28 ਅਗਸਤ ਨੂੰ ਛੁੱਟੀ ਹੋਵੇਗੀ ਜਾਂ ਨਹੀਂ
EMI ਨਾ ਭਰਨ 'ਤੇ ਤੁਰੰਤ ਲੌਕ ਨਹੀਂ ਹੋਵੇਗਾ ਤੁਹਾਡਾ ਫੋਨ, ਜਾਣੋ RBI ਦੇ ਨਵੇਂ ਮੋਬਾਈਲ ਲੌਕਿੰਗ ਨਿਯਮ
EMI ਨਾ ਭਰਨ 'ਤੇ ਤੁਰੰਤ ਲੌਕ ਨਹੀਂ ਹੋਵੇਗਾ ਤੁਹਾਡਾ ਫੋਨ, ਜਾਣੋ RBI ਦੇ ਨਵੇਂ ਮੋਬਾਈਲ ਲੌਕਿੰਗ ਨਿਯਮ
Embed widget