Davis Cup: ਭਾਰਤ ਨੇ ਮੋਰੱਕੋ ਨੂੰ 3-1 ਨਾਲ ਹਰਾਇਆ, ਟੈਨਿਸ ਖਿਡਾਰੀ ਰੋਹਨ ਬੋਪੰਨਾ ਨੇ ਜਿੱਤ ਨਾਲ ਕਰੀਅਰ ਨੂੰ ਵੀ ਕਿਹਾ ਅਲਵਿਦਾ, ਹੋਏ ਭਾਵੁਕ
Rohan Bopanna: ਭਾਰਤ ਦੇ ਮਹਾਨ ਟੈਨਿਸ ਖਿਡਾਰੀ ਰੋਹਨ ਬੋਪੰਨਾ ਨੇ ਡੇਵਿਸ ਕੱਪ 'ਚ ਆਪਣੇ 21 ਸਾਲ ਦੇ ਕਰੀਅਰ ਦਾ ਅੰਤ ਜਿੱਤ ਨਾਲ ਕੀਤਾ। ਬੋਪੰਨਾ ਨੇ ਇਸ ਦੌਰਾਨ 33 ਮੈਚ ਖੇਡੇ ਅਤੇ 23 ਮੈਚਾਂ ਵਿੱਚ ਜਿੱਤ ਦਰਜ ਕੀਤੀ।
Rohan Bopanna Ends His Davis Cup Career: ਭਾਰਤ ਦੇ ਦਿੱਗਜ ਟੈਨਿਸ ਖਿਡਾਰੀ ਰੋਹਨ ਬੋਪੰਨਾ ਨੇ ਅੱਜ ਆਪਣੇ ਡੇਵਿਸ ਕੱਪ 21 ਸਾਲ ਲੰਬੇ ਕਰੀਅਰ ਨੂੰ ਜਿੱਤ ਨਾਲ ਅਲਵਿਦਾ ਕਹਿ ਦਿੱਤਾ ਹੈ। 43 ਸਾਲਾ ਰੋਹਨ ਨੇ ਡੇਵਿਸ ਕੱਪ ਦੇ ਇਸ ਐਡੀਸ਼ਨ ਵਿੱਚ ਮੋਰੱਕੋ ਦੇ ਖਿਲਾਫ ਪੁਰਸ਼ ਡਬਲਜ਼ ਮੈਚ ਵਿੱਚ ਯੂਕੀ ਭਾਂਬਰੀ ਦੇ ਨਾਲ ਮਿਲ ਕੇ ਸਿੱਧੇ ਸੈੱਟਾਂ ਵਿੱਚ ਹਰਾ ਕੇ ਜਿੱਤ ਦਰਜ ਕੀਤੀ ਅਤੇ ਡੇਵਿਸ ਕੱਪ ਵਿੱਚ ਆਪਣੇ ਕਰੀਅਰ ਤੋਂ ਵੀ ਸੰਨਿਆਸ ਲੈ ਲਿਆ।
ਰੋਹਨ ਬੋਪੰਨਾ ਨੇ ਡੇਵਿਸ ਕੱਪ ਵਿੱਚ ਆਪਣੇ ਕਰੀਅਰ ਵਿੱਚ ਕੁੱਲ 23 ਮੈਚ ਖੇਡੇ। ਇਸ ਦੌਰਾਨ 43 ਸਾਲਾ ਬੋਪੰਨਾ ਨੇ 13 ਡਬਲਜ਼ ਮੈਚਾਂ ਸਮੇਤ 23 ਮੈਚ ਜਿੱਤੇ। ਮੋਰੱਕੋ ਖਿਲਾਫ ਹੋਏ ਇਸ ਮੈਚ 'ਚ ਬੋਪੰਨਾ ਨੇ ਯੂਕੀ ਭਾਂਬਰੀ ਨਾਲ ਮਿਲ ਕੇ 6-2 ਅਤੇ 6-1 ਨਾਲ ਹਰਾ ਕੇ ਮੈਚ ਜਿੱਤ ਲਿਆ।
ਡੇਵਿਡ ਕੱਪ ਦੇ ਇਸ ਮੈਚ ਦੌਰਾਨ ਭਾਰਤੀ ਪੁਰਸ਼ ਜੋੜੀ ਦਾ ਸ਼ਾਨਦਾਰ ਪ੍ਰਦਰਸ਼ਨ ਦੇਖਣ ਨੂੰ ਮਿਲਿਆ। ਇਸ ਮੈਚ ਵਿੱਚ ਮੋਰੱਕੋ ਦੀ ਟੀਮ ਇੱਕ ਵਾਰ ਵੀ ਆਪਣੀ ਸਰਵਿਸ ਬਚਾਉਣ ਵਿੱਚ ਕਾਮਯਾਬ ਨਹੀਂ ਹੋ ਸਕੀ। ਜਿੱਤ ਤੋਂ ਬਾਅਦ ਭਾਵੁਕ ਹੋਏ ਬੋਪੰਨਾ ਨੇ ਤਿਰੰਗਾ ਹੱਥ 'ਚ ਫੜ ਕੇ ਆਪਣੀ ਖੁਸ਼ੀ ਦਾ ਇਜ਼ਹਾਰ ਕੀਤਾ। ਇਸ ਦੌਰਾਨ ਸਟੇਡੀਅਮ 'ਚ ਕਾਫੀ ਦਰਸ਼ਕ ਵੀ ਮੌਜੂਦ ਸਨ।
ਇਹ ਵੀ ਪੜ੍ਹੋ: Asia Cup 2023: ਗ੍ਰਾਊਂਡ ਸਟਾਫ ਨੂੰ ਸਖ਼ਤ ਮਿਹਨਤ ਦਾ ਮਿਲਿਆ ਫਲ, ਜੈਸ਼ਾਹ ਨੇ ਗ੍ਰਾਊਂਡਸਮੈਨ ਨੂੰ ਇੰਨੀ ਰਕਮ ਦੇਣ ਦਾ ਕੀਤਾ ਐਲਾਨ
ਮੈਚ ਦੇਖਣ ਬੋਪੰਨਾ ਦੇ ਪਰਿਵਾਰਕ ਮੈਂਬਰ ਵੀ ਪਹੁੰਚੇ
ਰੋਹਨ ਬੋਪੰਨਾ ਦਾ ਆਖਰੀ ਡੇਵਿਸ ਕੱਪ ਮੈਚ ਦੇਖਣ ਲਈ ਵੱਡੀ ਗਿਣਤੀ 'ਚ ਉਨ੍ਹਾਂ ਦੇ ਪਰਿਵਾਰਕ ਮੈਂਬਰ ਅਤੇ ਦੋਸਤ ਸਟੇਡੀਅਮ ਪਹੁੰਚੇ ਸਨ। ਇਸ ਦੌਰਾਨ ਸਾਰਿਆਂ ਨੇ ਉਹੀ ਟੀ-ਸ਼ਰਟ ਪਾਈ ਹੋਈ ਸੀ ਜਿਸ 'ਤੇ ਤਿਰੰਗਾ ਲਹਿਰਾਉਂਦੇ ਹੋਏ ਬੋਪੰਨਾ ਦੀ ਫੋਟੋ ਛਪੀ ਹੋਈ ਸੀ।
ਬੋਪੰਨਾ ਨੇ ਇਸ ਮੈਚ ਤੋਂ ਬਾਅਦ ਕਿਹਾ ਕਿ ਅੱਜ ਮੈਨੂੰ ਮਹਿਸੂਸ ਹੋ ਰਿਹਾ ਹੈ ਕਿ ਜਿਵੇਂ ਇਹ ਮੇਰਾ ਘਰ ਹੈ ਕਿਉਂਕਿ ਇੱਥੇ ਹਰ ਕੋਈ ਮੇਰਾ ਸਮਰਥਨ ਕਰ ਰਿਹਾ ਹੈ। ਮੇਰੇ ਪਰਿਵਾਰ, ਦੋਸਤਾਂ ਅਤੇ ਇੱਥੋਂ ਤੱਕ ਕਿ ਪ੍ਰਸ਼ੰਸਕਾਂ ਨੇ ਵੀ ਮੈਨੂੰ ਉਤਸ਼ਾਹਿਤ ਕੀਤਾ। ਇਹ ਮੇਰੇ ਲਈ ਇੱਕ ਭਾਵਨਾਤਮਕ ਪਲ ਹੈ ਅਤੇ ਮੈਂ ਇਸ ਦਿਨ ਨੂੰ ਆਪਣੀ ਜ਼ਿੰਦਗੀ ਵਿੱਚ ਕਦੇ ਨਹੀਂ ਭੁੱਲਾਂਗਾ।
ਇਹ ਵੀ ਪੜ੍ਹੋ: Asia Cup Prize Money: ਖਿਤਾਬ ਜਿੱਤਣ ਤੋਂ ਬਾਅਦ ਭਾਰਤ ‘ਤੇ ਹੋਈ ਪੈਸਿਆਂ ਦੀ ਬਰਸਾਤ, ਜਾਣੋ ਚੈਂਪੀਅਨ ਨੂੰ ਮਿਲੀ ਕਿੰਨੀ ਪ੍ਰਾਈਜ਼ ਮਨੀ