ਪੜਚੋਲ ਕਰੋ
ਤੇਂਦੁਲਕਰ ਨੂੰ ਪਸੰਦ ਆਏ ਇਹ ਦੋ ਨਵੇਂ ਖਿਡਾਰੀ, ਰਾਣਾ ਤੇ ਮਨਦੀਪ ਦੀ ਕੀਤੀ ਰੱਜ ਕੇ ਤਾਰੀਫ
ਮਾਸਟਰ ਬਲਾਸਟਰ ਸਚਿਨ ਤੇਂਦੁਲਕਰ ਨੇ ਕੋਲਕਾਤਾ ਨਾਈਟ ਰਾਈਡਰਜ਼ ਦੇ ਬੱਲੇਬਾਜ਼ ਨਿਤੀਸ਼ ਰਾਣਾ ਤੇ ਕਿੰਗਜ਼ ਇਲੈਵਨ ਪੰਜਾਬ ਦੇ ਬੱਲੇਬਾਜ਼ ਮਨਦੀਪ ਸਿੰਘ ਦੀ ਪ੍ਰਸ਼ੰਸਾ ਕੀਤੀ ਹੈ।

ਨਵੀਂ ਦਿੱਲੀ: ਮਾਸਟਰ ਬਲਾਸਟਰ ਸਚਿਨ ਤੇਂਦੁਲਕਰ ਨੇ ਕੋਲਕਾਤਾ ਨਾਈਟ ਰਾਈਡਰਜ਼ ਦੇ ਬੱਲੇਬਾਜ਼ ਨਿਤੀਸ਼ ਰਾਣਾ ਤੇ ਕਿੰਗਜ਼ ਇਲੈਵਨ ਪੰਜਾਬ ਦੇ ਬੱਲੇਬਾਜ਼ ਮਨਦੀਪ ਸਿੰਘ ਦੀ ਪ੍ਰਸ਼ੰਸਾ ਕੀਤੀ ਹੈ। ਰਾਣਾ ਤੇ ਮਨਦੀਪ ਆਪਣੇ ਪਰਿਵਾਰਾਂ ਦੀ ਮੌਤ ਦੇ ਬਾਵਜੂਦ ਸ਼ਨੀਵਾਰ ਨੂੰ ਆਈਪੀਐਲ-13 ਵਿੱਚ ਆਪਣੀਆਂ ਟੀਮਾਂ ਲਈ ਖੇਡੇ। ਰਾਣਾ ਦੇ ਸਹੁਰੇ ਦੀ ਮੌਤ ਕੈਂਸਰ ਕਾਰਨ ਹੋਈ, ਫਿਰ ਵੀ ਉਹ ਦਿੱਲੀ ਰਾਜਧਾਨੀ ਦੇ ਖਿਲਾਫ ਮੈਚ ਖੇਡਣ ਲਈ ਮੈਦਾਨ ਵਿੱਚ ਪਹੁੰਚਿਆ।
ਉਸੇ ਸਮੇਂ, ਮਨਦੀਪ ਦੇ ਪਿਤਾ ਦੀ ਸ਼ੁੱਕਰਵਾਰ ਨੂੰ ਮੌਤ ਹੋ ਗਈ ਸੀ, ਪਰ ਇਸ ਸੋਗ ਦੇ ਬਾਵਜੂਦ ਉਸ ਨੇ ਸਨਰਾਈਜ਼ਰਜ਼ ਹੈਦਰਾਬਾਦ ਦੇ ਖਿਲਾਫ ਪਾਰੀ ਦੀ ਸ਼ੁਰੂਆਤ ਕੀਤੀ।
ਸਚਿਨ ਨੇ ਟਵਿੱਟਰ 'ਤੇ ਲਿਖਿਆ,"ਅਜ਼ੀਜ਼ਾਂ ਦੇ ਜਾਣ 'ਤੇ ਦੁੱਖ ਤਾਂ ਹੁੰਦਾ ਹੈ, ਇਸ ਤੋਂ ਵੀ ਜ਼ਿਆਦਾ ਦੁੱਖ ਹੁੰਦਾ ਹੈ ਜਦੋਂ ਕਿਸੇ ਨੂੰ ਆਖਰੀ ਵਾਰ ਅਲਵਿਦਾ ਕਹਿਣ ਦਾ ਮੌਕਾ ਵੀ ਨਾ ਮਿਲੇ। ਸੋਗ ਦੀ ਇਸ ਘੜੀ 'ਚ ਮਨਦੀਪ ਸਿੰਘ ਤੇ ਨਿਤੀਸ਼ ਰਾਣਾ ਦੇ ਪਰਿਵਾਰ ਲਈ ਮੈਂ ਪ੍ਰਾਰਥਨਾ ਕਰਦਾ ਹਾਂ। ਤੁਸੀਂ ਦੋਵਾਂ ਨੇ ਵਧੀਆ ਪ੍ਰਦਰਸ਼ਨ ਕੀਤਾ।"
ਇਸ ਮੈਚ ਵਿੱਚ ਰਾਣਾ ਨੇ ਸੁਰਿੰਦਰ ਨਾਮ ਦੀ ਇੱਕ ਜਰਸੀ ਪਾਈ ਤੇ ਉਸ ਉੱਤੇ 63 ਨੰਬਰ ਲਿਖਿਆ ਹੋਇਆ ਸੀ। ਕੋਲਕਾਤਾ ਨੇ ਇਸ ਮੈਚ ਵਿੱਚ ਦਿੱਲੀ ਨੂੰ 59 ਦੌੜਾਂ ਨਾਲ ਹਰਾਇਆ। ਕੋਲਕਾਤਾ ਨੇ ਟਵੀਟ ਕੀਤਾ, "ਨਿਤੀਸ਼ ਰਾਣਾ ਦੀ ਤਰਫੋਂ ਉਸ ਦੇ ਸਹੁਰੇ ਨੂੰ ਸ਼ਰਧਾਂਜਲੀ। ਕੱਲ੍ਹ ਉਨ੍ਹਾਂ ਦੀ ਮੌਤ ਹੋ ਗਈ ਸੀ। ਸੁਰਿੰਦਰ ਮਰਵਾਹ ਦੀ ਆਤਮਾ ਨੂੰ ਸ਼ਾਂਤੀ ਮਿਲੇ।"Loss of a loved one hurts, but what’s more heartbreaking is when one doesn’t get to say a final goodbye. Praying for @mandeeps12, @NitishRana_27 and their families to heal from this tragedy. Hats off for turning up today. Well played.
— Sachin Tendulkar (@sachin_rt) October 24, 2020
Follow ਸਪੋਰਟਸ News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਚੰਡੀਗੜ੍ਹ
ਲੁਧਿਆਣਾ
ਪਟਿਆਲਾ
ਪੰਜਾਬ
Advertisement
ਟ੍ਰੈਂਡਿੰਗ ਟੌਪਿਕ
