SAFF Championship, IND vs PAK: ਭਾਰਤ ਨੇ ਪਾਕਿਸਤਾਨ ਨੂੰ 4-0 ਨਾਲ ਹਰਾਇਆ, ਕਪਤਾਨ ਸੁਨੀਲ ਛੇਤਰੀ ਨੇ ਕੀਤੇ ਤਿੰਨ ਗੋਲ
ਭਾਰਤ ਅਤੇ ਪਾਕਿਸਤਾਨ (IND vs PAK Football Match) ਸਾਊਥ ਏਸ਼ੀਆ ਫੁੱਟਬਾਲ ਫੈਡਰੇਸ਼ਨ (SAFF) ਚੈਂਪੀਅਨਸ਼ਿਪ 2023 ਦੇ ਗਰੁੱਪ ਏ ਮੈਚ ਵਿੱਚ ਇੱਕ ਦੂਜੇ ਦਾ ਸਾਹਮਣਾ ਕਰ ਰਹੇ ਸਨ। ਇਸ ਰੋਮਾਂਚਕ ਮੈਚ ਵਿੱਚ ਭਾਰਤ ਨੇ ਪਾਕਿਸਤਾਨ ਨੂੰ 4-0 ਨਾਲ ਹਰਾ ਕੇ ਟੂਰਨਾਮੈਂਟ ਦੀ ਸ਼ੁਰੂਆਤ ਜਿੱਤ ਨਾਲ ਕੀਤੀ।
SAFF Championship, IND vs PAK: ਭਾਰਤ ਅਤੇ ਪਾਕਿਸਤਾਨ (IND vs PAK Football Match) ਸਾਊਥ ਏਸ਼ੀਆ ਫੁੱਟਬਾਲ ਫੈਡਰੇਸ਼ਨ (SAFF) ਚੈਂਪੀਅਨਸ਼ਿਪ 2023 ਦੇ ਗਰੁੱਪ ਏ ਮੈਚ ਵਿੱਚ ਇੱਕ ਦੂਜੇ ਦਾ ਸਾਹਮਣਾ ਕਰ ਰਹੇ ਸਨ। ਦੋਵਾਂ ਵਿਚਾਲੇ ਇਹ ਮੈਚ ਬੈਂਗਲੁਰੂ ਦੇ ਕਾਂਤੀਰਾਵਾ ਸਟੇਡੀਅਮ 'ਚ ਖੇਡਿਆ ਗਿਆ। ਇਸ ਰੋਮਾਂਚਕ ਮੈਚ ਵਿੱਚ ਭਾਰਤ ਨੇ ਪਾਕਿਸਤਾਨ ਨੂੰ 4-0 ਨਾਲ ਹਰਾ ਕੇ ਟੂਰਨਾਮੈਂਟ ਦੀ ਸ਼ੁਰੂਆਤ ਜਿੱਤ ਨਾਲ ਕੀਤੀ।
ਭਾਰਤ ਨੇ ਸ਼ੁਰੂ ਵਿੱਚ ਹੀ ਮੈਚ 'ਤੇ ਕਬਜ਼ਾ ਕਰ ਲਿਆ ਸੀ। ਭਾਰਤੀ ਕਪਤਾਨ ਸੁਨੀਲ ਛੇਤਰੀ ਨੇ 10ਵੇਂ ਮਿੰਟ ਵਿੱਚ ਪਹਿਲਾ ਗੋਲ ਕੀਤਾ। ਇਸ ਦੇ ਨਾਲ ਹੀ ਭਾਰਤ ਨੂੰ 15ਵੇਂ ਮਿੰਟ ਵਿੱਚ ਪੈਨਲਟੀ ਮਿਲੀ। ਕਪਤਾਨ ਸੁਨੀਲ ਛੇਤਰੀ ਨੇ ਇਸ ਦਾ ਪੂਰਾ ਫਾਇਦਾ ਚੁੱਕਦਿਆਂ ਹੋਇਆਂ ਟੀਮ ਲਈ ਦੂਜਾ ਗੋਲ ਕੀਤਾ।
ਇਹ ਵੀ ਪੜ੍ਹੋ: ਜੋ ਰੂਟ ਨੇ ਲਾਬੂਸ਼ੇਨ ਤੋਂ ਖੋਹਿਆ ਨੰਬਰ 1 ਦਾ ਤਾਜ, ਟੈਸਟ ਬੱਲੇਬਾਜ਼ੀ ਰੈਂਕਿੰਗ 'ਚ ਹੋਏ ਵੱਡੇ ਬਦਲਾਅ
ਸੁਨੀਲ ਛੇਤਰੀ ਨੇ ਕੀਤੇ 3 ਗੋਲ
ਭਾਰਤ ਪਹਿਲੇ ਹਾਫ ਤੱਕ 2-0 ਨਾਲ ਅੱਗੇ ਸੀ। ਇਸ ਦੇ ਨਾਲ ਹੀ ਪਾਕਿਸਤਾਨ ਇਕ ਵੀ ਗੋਲ ਨਹੀਂ ਕਰ ਸਕਿਆ। ਭਾਰਤੀ ਕਪਤਾਨ ਸੁਨੀਲ ਛੇਤਰੀ ਨੇ ਮੈਚ ਦਾ ਤੀਜਾ ਗੋਲ 75ਵੇਂ ਮਿੰਟ ਵਿੱਚ ਕੀਤਾ। ਇਸ ਨਾਲ ਭਾਰਤ ਨੇ 3-0 ਦੀ ਬੜ੍ਹਤ ਬਣਾ ਲਈ। ਭਾਰਤ ਲਈ ਚੌਥਾ ਗੋਲ ਉਦੰਤ ਸਿੰਘ ਨੇ 81ਵੇਂ ਮਿੰਟ ਵਿੱਚ ਕੀਤਾ। ਪਾਕਿਸਤਾਨ ਆਖਰੀ ਸਮੇਂ ਤੱਕ ਇੱਕ ਵੀ ਗੋਲ ਨਹੀਂ ਕਰ ਸਕਿਆ।
ਦੱਸ ਦਈਏ ਕਿ ਦੋਵਾਂ ਵਿਚਾਲੇ ਹੁਣ ਤੱਕ 28 ਮੈਚ ਖੇਡੇ ਜਾ ਚੁੱਕੇ ਹਨ। ਇਨ੍ਹਾਂ ਵਿੱਚੋਂ ਭਾਰਤ ਨੇ 15 ਮੈਚ ਜਿੱਤੇ ਹਨ। ਉਸ ਨੂੰ 4 'ਚ ਹਾਰ ਦਾ ਸਾਹਮਣਾ ਕਰਨਾ ਪਿਆ ਹੈ। ਦੋਵਾਂ ਵਿਚਾਲੇ 9 ਮੈਚ ਡਰਾਅ ਰਹੇ ਹਨ। ਇਸ ਦੌਰਾਨ ਕੁੱਲ 39 ਗੋਲ ਕੀਤੇ ਗਏ ਹਨ। ਪਿਛਲੀ ਵਾਰ ਸੈਫ (SAFF) ਕੱਪ 2018 ਵਿੱਚ ਭਾਰਤ ਅਤੇ ਪਾਕਿਸਤਾਨ ਦੀ ਟੱਕਰ ਹੋਈ ਸੀ, ਭਾਰਤ ਨੇ ਪਾਕਿਸਤਾਨ ਨੂੰ 3-1 ਨਾਲ ਹਰਾਇਆ ਸੀ।
ਜ਼ਿਕਰਯੋਗ ਹੈ ਕਿ ਭਾਰਤ, ਪਾਕਿਸਤਾਨ, ਕੁਵੈਤ ਅਤੇ ਨੇਪਾਲ ਸੈਫ ਚੈਂਪੀਅਨਸ਼ਿਪ ਦੇ ਗਰੁੱਪ ਏ ਵਿੱਚ ਹਨ। ਗਰੁੱਪ ਏ ਦੇ ਮੈਚ 21 ਜੂਨ ਨੂੰ ਖੇਡੇ ਜਾਣਗੇ। ਜਦੋਂ ਕਿ ਗਰੁੱਪ ਬੀ ਵਿੱਚ ਲੇਬਨਾਨ, ਬੰਗਲਾਦੇਸ਼, ਮਾਲਦੀਵ ਅਤੇ ਭੂਟਾਨ ਸ਼ਾਮਲ ਹਨ ਅਤੇ ਇਹ 22 ਜੂਨ ਤੋਂ ਸ਼ੁਰੂ ਹੋਵੇਗਾ।
ਇਹ ਵੀ ਪੜ੍ਹੋ: Cristiano Ronaldo: 200 ਇੰਟਰਨੈਸ਼ਨਲ ਮੈਚ ਖੇਡਣ ਵਾਲੇ ਪਹਿਲੇ ਖਿਡਾਰੀ ਬਣੇ ਕ੍ਰਿਸਟੀਆਨੋ ਰੋਨਾਲਡੋ, ਗੋਲ ਕਰਕੇ ਖਾਸ ਅੰਦਾਜ਼ 'ਚ ਮਨਾਇਆ ਜਸ਼ਨ