Tokyo Olympic 2020: SAI ਨੇ 32 ਵਿਦੇਸ਼ੀ ਕੋਚਾਂ ਦਾ ਕਾਂਨਟਰੈਕਟ ਅਗਲੇ ਸਾਲ ਤੱਕ ਵਧਾਇਆ
ਸਪੋਰਟਸ ਅਥਾਰਟੀ ਆਫ਼ ਇੰਡੀਆ (SAI) ਨੇ 11 ਖੇਡਾਂ ਦੇ 32 ਵਿਦੇਸ਼ੀ ਕੋਚਾਂ ਦਾ ਕਾਂਨਟਰੈਕਟ ਅਗਲੇ ਸਾਲ ਸਤੰਬਰ ਦੇ ਅੰਤ ਤੱਕ ਵਧਾ ਦਿੱਤਾ ਹੈ।
ਨਵੀਂ ਦਿੱਲੀ: ਸਪੋਰਟਸ ਅਥਾਰਟੀ ਆਫ਼ ਇੰਡੀਆ (SAI) ਨੇ 11 ਖੇਡਾਂ ਦੇ 32 ਵਿਦੇਸ਼ੀ ਕੋਚਾਂ ਦਾ ਕਾਂਨਟਰੈਕਟ ਅਗਲੇ ਸਾਲ ਸਤੰਬਰ ਦੇ ਅੰਤ ਤੱਕ ਵਧਾ ਦਿੱਤਾ ਹੈ। ਇਹ ਫੈਸਲਾ ਟੋਕਿਓ ਓਲੰਪਿਕ ਤੱਕ ਖਿਡਾਰੀਆਂ ਦੇ ਅਭਿਆਸ ਵਿੱਚ ਨਿਰੰਤਰਤਾ ਦੇ ਮੱਦੇਨਜ਼ਰ ਲਿਆ ਗਿਆ ਹੈ। ਇਨ੍ਹਾਂ 32 ਚੋਟੀ ਦੇ ਕੋਚਾਂ ਵਿਚ ਸੈਂਟਿਆਗੋ ਨੀਵਾ ਅਤੇ ਬਾਕਸਿੰਗ ਵਿੱਚ ਰਾਫੇਲ ਬਰਗਾਮਾਸਕੋ, ਪੁਰਸ਼ ਹਾਕੀ ਵਿਚ ਗ੍ਰਾਹਮ ਰੀਡ ਅਤੇ ਸ਼ੂਟਿੰਗ ਵਿਚ ਪਾਵੇਲ ਸਮਿਰਨੋਵ ਸ਼ਾਮਲ ਹਨ।ਇਨ੍ਹਾਂ ਕੋਚਾਂ ਵਿਚੋਂ ਬਹੁਤਿਆਂ ਦਾ ਕਾਂਨਟਰੈਕਟ ਇਸ ਸਾਲ ਸਤੰਬਰ ਵਿਚ ਖਤਮ ਹੋਣਾ ਸੀ।
ਰਾਸ਼ਟਰੀ ਫੁੱਟਬਾਲ ਕੋਚ ਇਗੋਰ ਸਟੈਮਕ ਦਾ ਇਕਰਾਰਨਾਮਾ ਵੀ ਵਧਾਇਆ ਗਿਆ, ਹਾਲਾਂਕਿ ਇਸ ਦਾ ਓਲੰਪਿਕ ਨਾਲ ਕੋਈ ਲੈਣਾ ਦੇਣਾ ਨਹੀਂ ਹੈ।ਉਸ ਨੂੰ ਪਿਛਲੇ ਸਾਲ ਮਈ ਵਿਚ ਦੋ ਸਾਲਾਂ ਦੀ ਮਿਆਦ ਲਈ ਨਿਯੁਕਤ ਕੀਤਾ ਗਿਆ ਸੀ। ਇਸ ਮਹੀਨੇ ਦੇ ਸ਼ੁਰੂ ਵਿਚ, ਖੇਡ ਮੰਤਰਾਲੇ ਨੇ ਕਿਹਾ ਸੀ ਕਿ ਸਾਰੇ ਵਿਦੇਸ਼ੀ ਕੋਚਾਂ ਦੇ ਕਾਂਨਟਰੈਕਟ ਅਗਲੇ ਸਾਲ ਸਤੰਬਰ ਦੇ ਅੰਤ ਤੱਕ ਵਧਾਏ ਜਾਣਗੇ।
ਸਾਈ ਨੇ ਕਿਹਾ ਕਿ ਇਹ ਫੈਸਲਾ ਟੋਕਿਓ ਓਲੰਪਿਕ ਖੇਡਾਂ ਵਿਚ ਹਿੱਸਾ ਲੈਣ ਵਾਲੇ ਖਿਡਾਰੀਆਂ ਲਈ ਲਿਆ ਗਿਆ ਸੀ। ਖਿਡਾਰੀ ਆਪਣੀ ਸਿਖਲਾਈ ਜਾਰੀ ਰੱਖ ਸਕਦੇ ਹਨ ਕਿਉਂਕਿ ਕੋਵੀਡ -19 ਮਹਾਮਾਰੀ ਦੇ ਕਾਰਨ ਇਨ੍ਹਾਂ ਖੇਡਾਂ ਨੂੰ ਇੱਕ ਸਾਲ ਲਈ ਮੁਲਤਵੀ ਕਰ ਦਿੱਤਾ ਗਿਆ ਹੈ।
ਇਹ ਵੀ ਪੜ੍ਹੋ: ਸਿਟੀ ਬਿਊਟੀਫੁੱਲ ‘ਚ ਦੌੜੇਗੀ ਕਲਰਫੁੱਲ ਕਾਰ, ਲੰਬੀ ਖੱਜਲ ਖੁਆਰੀ ਤੋਂ ਬਾਅਦ ਮਿਲੀ ਹਰੀ ਝੰਡੀ
ਸੈਕਸ ਪਾਵਰ ਦੇ ਨਾਲ-ਨਾਲ ਸ਼ਿਲਾਜੀਤ ਦੇ ਹੋਰ ਵੀ ਬਹੁਤ ਫਾਇਦੇ
ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ