ਪੜਚੋਲ ਕਰੋ
ਹਾਕੀ ਟੀਮ 'ਚ ਸ਼੍ਰੀਜੇਸ਼ ਦੀ ਵਾਪਸੀ, ਸਰਦਾਰਾ ਅਜੇ ਵੀ ਬਾਹਰ

ਚੰਡੀਗੜ੍ਹ: ਲੰਬਾ ਸਮਾਂ ਟੀਮ ਤੋਂ ਬਾਹਰ ਰਹੇ ਗੋਲਕੀਪਰ ਪੀਆਰ ਸ਼੍ਰੀਜੇਸ਼ ਦੀ ਭਾਰਤੀ ਹਾਕੀ ਟੀਮ 'ਚ ਵਾਪਸੀ ਹੋ ਗਈ ਹੈ। ਸ਼੍ਰੀਜੇਸ਼ ਅੱਠ ਮਹੀਨਿਆਂ ਤੋਂ ਕੌਮਾਂਤਰੀ ਟੂਰਨਾਮੈਂਟ ਵਿੱਚ ਨਹੀਂ ਖੇਡ ਪਾਇਆ ਸੀ। ਨਿਊਜ਼ੀਲੈਂਡ ਵਿੱਚੋਂ ਹੋਣ ਜਾ ਰਹੀ ਚਾਰ ਦੇਸ਼ਾਂ ਵਿਚਕਾਰ ਸੀਰੀਜ਼ ਵਿੱਚ ਸ਼੍ਰੀਜੇਸ਼ ਨੂੰ ਮੌਕਾ ਦਿੱਤਾ ਗਿਆ। ਇਹ ਸੀਰੀਜ਼ 17 ਜਨਵਰੀ ਨੂੰ ਸ਼ੁਰੂ ਹੋਵੇਗੀ। ਇਸ ਟੂਰਨਾਮੈਂਟ 'ਚ ਨਿਊਜ਼ੀਲੈਂਡ, ਬੈਲਜੀਅਮ, ਭਾਰਤ ਤੇ ਜਾਪਾਨ ਦੀਆਂ ਟੀਮਾਂ ਵਿਚਕਾਰ ਹੋਵੇਗਾ। ਗੋਡੇ ਦੀ ਸੱਟ ਕਾਰਨ ਸ਼੍ਰੀਜੇਸ਼ 2017 ਦੇ ਵੱਡੇ ਟੂਰਨਾਮੈਂਟਾਂ 'ਚ ਹਿੱਸਾ ਨਹੀਂ ਲੈ ਸਕੇ। ਹਾਕੀ ਇੰਡੀਆ ਨੇ ਚਾਰ ਦੇਸ਼ਾਂ ਵਿਚਕਾਰ ਹੋਣ ਵਾਲੇ ਟੂਰਨਾਮੈਂਟ ਲਈ 20 ਮੈਂਬਰੀ ਟੀਮ ਦਾ ਐਲਾਨ ਕੀਤਾ ਹੈ। ਇਸ ਟੀਮ 'ਚ ਸਾਬਕਾ ਕਪਤਾਨ ਸਰਦਾਰਾ ਸਿੰਘ ਨੂੰ ਇੱਕ ਵਾਰੀ ਫਿਰ ਨਜ਼ਰਅੰਦਾਜ਼ ਕਰ ਦਿੱਤਾ ਗਿਆ ਹੈ। ਉਨ੍ਹਾਂ ਨਾਲ ਐਸਵੀ ਸੁਨੀਲ ਦੀ ਚੋਣ ਵੀ ਟੀਮ 'ਚ ਨਹੀਂ ਕੀਤੀ ਗਈ। ਟੀਮ ਦੀ ਕਮਾਨ ਇੱਕ ਵਾਰ ਫਿਰ ਨੌਜਵਾਨ ਮਿਡਫੀਲਡਰ ਮਨਪ੍ਰੀਤ ਸਿੰਘ ਨੂੰ ਸੌਂਪੀ ਗਈ। ਮਨਪ੍ਰੀਤ ਦੀ ਅਗਵਾਈ 'ਚ ਭਾਰਤੀ ਟੀਮ ਨੇ ਲਾਜਵਾਬ ਪ੍ਰਦਰਸ਼ਨ ਕੀਤਾ ਹੈ। ਮਨਪ੍ਰੀਤ ਦੀ ਅਗਵਾਈ 'ਚ ਭਾਰਤੀ ਟੀਮ ਨੇ ਏਸ਼ੀਆ ਕੱਪ 'ਚ ਜਿੱਤ ਤੇ ਹਾਕੀ ਵਿਸ਼ਵ ਲੀਗ 'ਚ ਭਾਰਤੀ ਟੀਮ ਨੇ ਕਾਂਸੇ ਦਾ ਤਗਮਾ ਹਾਸਲ ਕੀਤਾ ਸੀ। 2017 'ਚ ਚੰਗਾ ਪ੍ਰਦਰਸ਼ਨ ਕਰਨ ਵਾਲੇ ਦਿਲਪ੍ਰੀਤ ਸਿੰਘ ਤੇ ਮਿਡਫੀਲਡਰ ਵਿਵੇਕ ਸਾਗਰ ਪ੍ਰਸਾਦ ਨੂੰ ਟੀਮ 'ਚ ਸ਼ਾਮਲ ਕੀਤਾ ਗਿਆ। ਟੀਮ ਇਸ ਪ੍ਰਕਾਰ ਹੈ- ਭਾਰਤੀ ਟੀਮ 'ਚ ਹਰਮਨਪ੍ਰੀਤ ਸਿੰਘ, ਸੁਰਿੰਦਰ ਕੁਮਾਰ, ਗੁਰਿੰਦਰ ਸਿੰਘ, ਵਰਣ ਕੁਮਾਰ, ਰੁਪਿੰਦਰ ਪਾਲ ਸਿੰਘ, ਬੀਰੇਂਦਰ ਲਾਕੜਾ ਡਿਫੈਂਡਰ ਦੀ ਭੂਮਿਕਾ ਨਿਭਾਉਣਗੇ। ਮਿਡਫੀਲਡ 'ਚ ਕਪਤਾਨ ਮਨਪ੍ਰੀਤ ਸਿੰਘ, ਚਿੰਗਲੇਨਸਾਨਾ ਸਿੰਘ ਕਾਂਗੁਜਾਮ, ਵਿਵੇਕ ਸਾਗਰ ਪ੍ਰਸਾਦ, ਹਰਜੀਤ ਸਿੰਘ, ਨਿਲਾਕਾਂਤ ਸ਼ਰਮਾ, ਸਿਮਰਨਜੀਤ ਸਿੰਘ ਤੇ ਸਤਬੀਰ ਸਿੰਘ ਦੀ ਚੋਣ ਕੀਤੀ ਗਈ ਹੈ। ਫਾਰਵਡ ਲਈ ਦਿਲਪ੍ਰੀਤ ਸਿੰਘ, ਰਮਨਦੀਪ ਸਿੰਘ, ਮਨਦੀਪ ਸਿੰਘ, ਲਲਿਤ ਕੁਮਾਰ ਉਪਾਧਿਆਏ ਤੇ ਅਰਮਾਨ ਕੁਰੈਸ਼ੀ ਚੁਣੇ ਗਏ ਹਨ। ਰਾਸ਼ਟਰਮੰਡਲ ਖੇਡਾਂ ਤੋਂ ਪਹਿਲਾਂ ਭਾਰਤ ਦੀ ਤਿਆਰੀ ਲਈ ਇਹ ਟੂਰਨਾਮੈਂਟ ਅਹਿਮ ਹੈ।
Follow ਸਪੋਰਟਸ News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਪੜ੍ਹੋ






















