ਪੜਚੋਲ ਕਰੋ
Advertisement
2003 ਵਿਸ਼ਵ ਕੱਪ 'ਚ ਸਚਿਨ ਦੇ ਆਊਟ ਹੋਣ 'ਤੇ ਆਖਰ ਕਿਉਂ ਹੋਇਆ ਸ਼ੋਇਬ ਨੂੰ ਪਛਤਾਵਾ
ਪਾਕਿਸਤਾਨ ਦੇ ਸਾਬਕਾ ਤੇਜ਼ ਗੇਂਦਬਾਜ਼ ਸ਼ੋਇਬ ਅਖਤਰ ਪਿਛਲੇ ਕੁਝ ਹਫ਼ਤਿਆਂ ਤੋਂ ਆਪਣੇ ਕੁਝ ਆਕਰਸ਼ਕ ਬਿਆਨਾਂ ਨੂੰ ਲੈ ਕੇ ਸੁਰਖੀਆਂ ਵਿੱਚ ਰਹੇ ਹਨ।
ਚੰਡੀਗੜ੍ਹ: ਪਾਕਿਸਤਾਨ ਦੇ ਸਾਬਕਾ ਤੇਜ਼ ਗੇਂਦਬਾਜ਼ ਸ਼ੋਇਬ ਅਖਤਰ ਪਿਛਲੇ ਕੁਝ ਹਫ਼ਤਿਆਂ ਤੋਂ ਆਪਣੇ ਕੁਝ ਆਕਰਸ਼ਕ ਬਿਆਨਾਂ ਨੂੰ ਲੈ ਕੇ ਸੁਰਖੀਆਂ ਵਿੱਚ ਰਹੇ ਹਨ। ਇਸ ਰੁਝਾਨ ਨੂੰ ਜਾਰੀ ਰੱਖਦਿਆਂ, ਰਾਵਲਪਿੰਡੀ ਐਕਸਪ੍ਰੈਸ ਇੱਕ ਵਾਰ ਫਿਰ ਸਾਹਮਣੇ ਆਇਆ ਹੈ। ਭਾਰਤ ਤੇ ਪਾਕਿਸਤਾਨ ਵਿਚਾਲੇ ਖੇਡੇ ਗਏ 2003 ਵਿਸ਼ਵ ਕੱਪ ਬਾਰੇ ਖੁਲਾਸਾ ਕਰਦੇ ਸ਼ੋਇਬ ਨੇ ਸਚਿਨ ਤੇਂਦੁਲਕਰ ਦਾ ਜ਼ਿਕਰ ਕੀਤਾ।
ਸ਼ੋਇਬ ਨੇ ਕਿਹਾ ਕਿ ਉਹ ਸਚਿਨ ਤੇਂਦੁਲਕਰ ਨੂੰ 2003 ਵਿਸ਼ਵ ਕੱਪ ਦੇ ਮੈਚ ਵਿੱਚ 98 ਦੌੜਾਂ 'ਤੇ ਆਊਟ ਕਰਨ ਤੋਂ ਬਾਅਦ ਬਹੁਤ ਦੁਖੀ ਹੋਇਆ ਸੀ।ਤੇਂਦੁਲਕਰ ਦੀ ਵਿਸ਼ਵ ਕੱਪ 'ਚ 98 ਦੌੜਾਂ ਦੀ ਇਹ ਬੱਲੇਬਾਜ਼ੀ ਉਸ ਦੀ ਖੇਡੀ ਗਈ ਸਰਬੋਤਮ ਵਨਡੇ ਪਾਰੀਆਂ ਵਿਚੋਂ ਇੱਕ ਮੰਨੀ ਜਾਂਦੀ ਹੈ।ਜਿਸਨੇ ਭਾਰਤ ਨੂੰ ਆਪਣੇ ਵਿਰੋਧੀ ਦੇ ਖਿਲਾਫ 274 ਦੌੜਾਂ ਦੇ ਟੀਚੇ ਦਾ ਪਿੱਛਾ ਕਰਨ 'ਚ ਮਦਦ ਕੀਤੀ ਸੀ।
ਉਸ ਮੁਕਾਬਲੇ ਦਾ ਇੱਕ ਪਲ ਜੋ ਹਰ ਭਾਰਤੀ ਪ੍ਰਸ਼ੰਸਕਾਂ ਦੇ ਦਿਮਾਗ ਵਿੱਚ ਸਦਾ ਲਈ ਟਿਕਿਆ ਹੋਇਆ ਹੈ, ਤੇਂਦੁਲਕਰ ਦਾ ਸ਼ੋਏਬ ਨੂੰ ਡੀਪ ਸਕਵੇਅਰ ਖੇਤਰ ਵਿੱਚ ਛੱਕਾ ਮਾਰਨਾ। ਹਾਲਾਂਕਿ, ਜਿਵੇਂ ਹੀ ਲੀਟਲ ਮਾਸਟਰ ਆਪਣਾ ਸੈਂਕੜਾ ਪੂਰਾ ਕਰ ਰਿਹਾ ਸੀ, ਅਖਤਰ ਨੇ ਇੱਕ ਬਾਊਂਸਰ ਸੁੱਟਿਆ। ਲਗਪਗ 17 ਸਾਲ ਬਾਅਦ, ਸ਼ੋਏਬ ਨੇ ਉਸ ਪਲ ਨੂੰ ਯਾਦ ਕਰ ਕਿਹਾ ਹੈ ਕਿ ਤੇਂਦੁਲਕਰ ਨੂੰ ਆਊਟ ਕਰਨ ਤੋਂ ਬਾਅਦ ਮੈਨੂੰ ਉਸ ਲਈ ਪਛਤਾਵਾ ਮਹਿਸੂਸ ਹੋਇਆ।
ਅਖਤਰ ਨੇ ਹੇਲੋ ਲਾਈਵ ਸੈਸ਼ਨ ਦੌਰਾਨ ਕਿਹਾ,
" ਮੈਂ ਬਹੁਤ ਦੁਖੀ ਸੀ ਕਿਉਂਕਿ ਸਚਿਨ 98 ਦੌੜਾਂ 'ਤੇ ਆਊਟ ਹੋਏ। ਇਹ ਇੱਕ ਖਾਸ ਪਾਰੀ ਸੀ; ਉਸ ਨੂੰ ਸੈਂਕੜਾ ਪੂਰਾ ਕਰਨਾ ਚਾਹੀਦਾ ਸੀ। ਮੈਂ ਚਾਹੁੰਦਾ ਸੀ ਕਿ ਉਹ ਸੈਂਕੜਾ ਪੂਰਾ ਕਰਦਾ। ਉਸ ਬਾਊਂਸਰ ਲਈ ਸ਼ਾਇਦ ਮੈਂ ਉਸ ਨੂੰ ਇੱਕ ਛੱਕਾ ਮਾਰਦਾ ਵੇਖਣਾ ਪਸੰਦ ਕਰਦਾ , ਜਿਵੇਂ ਉਸ ਨੇ ਪਹਿਲਾਂ ਕੀਤਾ ਸੀ। "
-
Follow ਸਪੋਰਟਸ News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਦੇਸ਼
ਦੇਸ਼
ਪਟਿਆਲਾ
ਲੁਧਿਆਣਾ
Advertisement