Shubhman Gill: ਸ਼ੁਭਮਨ ਗਿੱਲ ਨੂੰ ਹਸਪਤਾਲ ਤੋਂ ਮਿਲੀ ਛੁੱਟੀ, ਕੀ ਕ੍ਰਿਕੇਟਰ ਖੇਡ ਸਕੇਗਾ 14 ਅਕਤੂਬਰ ਨੂੰ ਪਾਕਿਸਤਾਨ ਖਿਲਾਫ ਮੈਚ
ਡੇਂਗੂ ਤੋਂ ਪੀੜਤ ਭਾਰਤ ਦੇ ਸਲਾਮੀ ਬੱਲੇਬਾਜ਼ ਸ਼ੁਭਮਨ ਗਿੱਲ ਨੂੰ ਚੇਨਈ ਦੇ ਹਸਪਤਾਲ ਵਿਚੋਂ ਛੁੱਟੀ ਦੇ ਦਿੱਤੀ ਗਈ ਹੈ ਪਰ ਉਸ ਦਾ ਪਾਕਿਸਤਾਨ ਦੇ ਖਿਲਾਫ 14 ਅਕਤੂਬਰ ਨੂੰ ਅਹਿਮਦਾਬਾਦ ‘ਚ ਦਾ ਖੇਡਣਾ ਸ਼ੱਕੀ ਹੈ।
Shubhman Gill Discharged From Hospital: ਡੇਂਗੂ ਤੋਂ ਪੀੜਤ ਭਾਰਤ ਦੇ ਸਲਾਮੀ ਬੱਲੇਬਾਜ਼ ਸ਼ੁਭਮਨ ਗਿੱਲ ਨੂੰ ਚੇਨਈ ਦੇ ਹਸਪਤਾਲ ਵਿਚੋਂ ਛੁੱਟੀ ਦੇ ਦਿੱਤੀ ਗਈ ਹੈ ਪਰ ਉਸ ਦਾ ਪਾਕਿਸਤਾਨ ਦੇ ਖਿਲਾਫ 14 ਅਕਤੂਬਰ ਨੂੰ ਅਹਿਮਦਾਬਾਦ ‘ਚ ਦਾ ਖੇਡਣਾ ਸ਼ੱਕੀ ਹੈ। ਗਿੱਲ ਨੂੰ ਪਿਛਲੇ ਹਫਤੇ ਚੇਨਈ ਆਉਣ ਤੋਂ ਬਾਅਦ ਡੇਂਗੂ ਹੋ ਗਿਆ ਸੀ ਤੇ ਉਹ ਬੁੱਧਵਾਰ ਨੂੰ ਅਫਗਾਨਿਸਤਾਨ ਖਿਲਾਫ ਭਾਰਤ ਦਾ ਦੂਜਾ ਮੈਚ ਵੀ ਨਹੀਂ ਖੇਡ ਸਕਿਆ ਸੀ।
ਡੇਂਗੂ ਤੋਂ ਪੀੜਤ ਸ਼ੁਭਮਨ ਗਿੱਲ ਨੂੰ ਪਲੇਟਲੈਟਸ ਘੱਟ ਹੋਣ ਕਾਰਨ ਚੇਨਈ ਦੇ ਇੱਕ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਸੀ। ਸ਼ੁਭਮਨ ਗਿੱਲ ਪਹਿਲਾਂ ਹੀ ਬੁੱਧਵਾਰ ਨੂੰ ਅਫਗਾਨਿਸਤਾਨ ਖਿਲਾਫ ਹੋਣ ਵਾਲੇ ਮੈਚ ਵਿੱਚੋਂ ਬਾਹਰ ਹੋ ਚੁੱਕੇ ਹਨ। ਹੁਣ ਸ਼ਨੀਵਾਰ ਨੂੰ ਪਾਕਿਸਤਾਨ ਖਿਲਾਫ ਹੋਣ ਵਾਲੇ ਮੈਚ 'ਚ ਗਿੱਲ ਦੇ ਖੇਡਣ ਦੀ ਕੋਈ ਸੰਭਾਵਨਾ ਨਹੀਂ ਜਾਪਦੀ। ਗਿੱਲ ਦੀ ਗੈਰ-ਮੌਜੂਦਗੀ ਵਿੱਚ ਈਸ਼ਾਨ ਕਿਸ਼ਨ ਹੀ ਰੋਹਿਤ ਸ਼ਰਮਾ ਨਾਲ ਓਪਨਿੰਗ ਕਰਦੇ ਨਜ਼ਰ ਆਉਣਗੇ।
ਬੀਸੀਸੀਆਈ ਨੇ ਮੰਗਲਵਾਰ ਨੂੰ ਸ਼ੁਭਮਨ ਗਿੱਲ ਦੀ ਸਿਹਤ ਸਬੰਧੀ ਅਪਡੇਟ ਜਾਰੀ ਕੀਤਾ। ਹੈਲਥ ਅਪਡੇਟ ਵਿੱਚ ਦੱਸਿਆ ਗਿਆ ਕਿ ਸ਼ੁਭਮਨ ਗਿੱਲ ਟੀਮ ਨਾਲ ਦਿੱਲੀ ਨਹੀਂ ਗਏ ਤੇ ਉਹ ਚੇਨਈ ਵਿੱਚ ਰਹਿ ਕੇ ਆਪਣਾ ਇਲਾਜ ਕਰਵਾਉਣਗੇ। ਤਾਜ਼ਾ ਜਾਣਕਾਰੀ ਅਨੁਸਾਰ ਮੰਗਲਵਾਰ ਸ਼ਾਮ ਸ਼ੁਭਮਨ ਗਿੱਲ ਦੇ ਪਲੇਟਲੈਟਸ ਘੱਟ ਹੋ ਗਏ ਸਨ ਤੇ ਉਨ੍ਹਾਂ ਨੂੰ ਹਸਪਤਾਲ 'ਚ ਭਰਤੀ ਕਰਵਾਇਆ ਗਿਆ। ਫਿਲਹਾਲ ਸ਼ੁਭਮਨ ਗਿੱਲ ਚੇਨਈ ਦੇ ਹਸਪਤਾਲ 'ਚ ਦਾਖਲ ਹਨ ।
ਗਿੱਲ ਟੀਮ ਵਿੱਚ ਬਣੇ ਰਹਿਣਗੇ
ਸ਼ੁਭਮਨ ਗਿੱਲ ਦੀ ਡੇਂਗੂ ਦੀ ਰਿਪੋਰਟ ਪਿਛਲੇ ਹਫ਼ਤੇ ਪੌਜ਼ੇਟਿਵ ਆਈ ਸੀ। ਇਸ ਤੋਂ ਬਾਅਦ ਗਿੱਲ ਐਤਵਾਰ ਨੂੰ ਭਾਰਤ ਤੇ ਆਸਟ੍ਰੇਲੀਆ ਵਿਚਾਲੇ ਖੇਡੇ ਗਏ ਮੈਚ ਤੋਂ ਬਾਹਰ ਹੋ ਗਏ। ਉਮੀਦ ਕੀਤੀ ਜਾ ਰਹੀ ਸੀ ਕਿ ਸ਼ਨੀਵਾਰ ਨੂੰ ਪਾਕਿਸਤਾਨ ਖਿਲਾਫ ਹੋਣ ਵਾਲੇ ਮੈਚ ਲਈ ਗਿੱਲ ਫਿੱਟ ਹੋ ਜਾਣਗੇ ਪਰ ਹੁਣ ਇਸ ਦੀ ਕੋਈ ਸੰਭਾਵਨਾ ਨਜ਼ਰ ਨਹੀਂ ਆ ਰਹੀ। ਡੇਂਗੂ ਵਰਗੀ ਬਿਮਾਰੀ ਤੋਂ ਠੀਕ ਹੋਣ ਲਈ ਘੱਟੋ-ਘੱਟ ਦੋ ਹਫ਼ਤੇ ਲੱਗ ਜਾਂਦੇ ਹਨ। ਅਜਿਹੇ 'ਚ ਗਿੱਲ ਅਗਲੇ ਹਫਤੇ ਦੀ ਸ਼ੁਰੂਆਤ 'ਚ ਹੀ ਅਭਿਆਸ 'ਚ ਵਾਪਸੀ ਕਰ ਸਕਣਗੇ ।
ਹਾਲਾਂਕਿ ਬੀਸੀਸੀਆਈ ਗਿੱਲ ਦੇ ਬਦਲ ਦਾ ਐਲਾਨ ਨਹੀਂ ਕਰੇਗਾ ਤੇ ਉਹ ਵਿਸ਼ਵ ਕੱਪ ਵਿੱਚ ਟੀਮ ਦਾ ਹਿੱਸਾ ਬਣੇ ਰਹਿਣਗੇ। ਗਿੱਲ ਇਸ ਸਾਲ ਵਨਡੇ ਵਿੱਚ ਭਾਰਤ ਵੱਲੋਂ ਸਭ ਤੋਂ ਵੱਧ ਦੌੜਾਂ ਬਣਾਉਣ ਵਾਲੇ ਬੱਲੇਬਾਜ਼ ਹਨ। ਇੱਕ ਵਾਰ ਪੂਰੀ ਤਰ੍ਹਾਂ ਫਿੱਟ ਹੋਣ ਤੋਂ ਬਾਅਦ ਗਿੱਲ ਵਿਸ਼ਵ ਕੱਪ ਵਿੱਚ ਭਾਰਤ ਲਈ ਸਭ ਤੋਂ ਵੱਡਾ ਗੇਮ ਚੇਂਜਰ ਸਾਬਤ ਹੋ ਸਕਦੇ ਹਨ ।