ਸੌਰਵ ਗਾਂਗੁਲੀ ਦੀ ਸਿਹਤ ਬਾਰੇ ਹਸਪਤਾਲ ਤੋਂ ਆਈ ਅਪਡੇਟ
ਪਰਿਵਾਰਕ ਸੂਤਰ ਨੇ ਦੱਸਿਆ, 'ਤਿੰਨ ਸਟੈਂਟਿੰਗ ਤੋਂ ਬਾਅਦ ਦਾਦਾ ਠੀਕ ਹਨ ਤੇ ਬਹੁਤ ਜਲਦੀ ਘਰ ਵਾਪਸ ਜਾਣਾ ਚਾਹੁੰਦੇ ਹਨ। ਡਾਕਟਰਾ ਨੇ ਵੀ ਕਿਹਾ ਕਿ ਐਤਵਾਰ ਹਸਪਤਾਲ ਤੋਂ ਉਨ੍ਹਾਂ ਨੂੰ ਘਰ ਵਾਪਸ ਜਾਣ ਦੀ ਇਜਾਜ਼ਤ ਦਿੱਤੀ ਜਾਵੇਗੀ।'
ਕੋਲਕਾਤਾ: ਬੀਸੀਸੀਆਈ ਮੁਖੀ ਸੌਰਵ ਗਾਂਗੁਲੀ ਦੀ ਹਾਲਤ ਹੁਣ ਸਥਿਰ ਹੈ। ਉਨ੍ਹਾਂ ਨੂੰ ਪ੍ਰਾਈਵੇਟ ਵਾਰਡ 'ਚ ਸ਼ਿਫਟ ਕੀਤਾ ਗਿਆ ਹੈ। ਉਨ੍ਹਾਂ ਦੇ ਪਰਿਵਾਰਕ ਸੂਤਰਾਂ ਤੋਂ ਜਾਣਕਾਰੀ ਮਿਲੀ ਹੈ ਕਿ ਸੌਰਵ ਗਾਂਗੁਲੀ ਕੱਲ੍ਹ ਸਵੇਰੇ ਜਾਂ ਦੁਪਹਿਰ ਸਮੇਂ ਹਸਪਤਾਲ ਤੋਂ ਡਿਸਚਾਰਜ ਹੋ ਸਕਦੇ ਹਨ। 27 ਜਨਵਰੀ ਨੂੰ ਉਨ੍ਹਾਂ ਨੂੰ ਅਪੋਲੋ ਹਸਪਤਾਲ 'ਚ ਐਡਮਿਟ ਕਰਾਇਆ ਗਿਆ ਸੀ।
ਪਰਿਵਾਰਕ ਸੂਤਰ ਨੇ ਦੱਸਿਆ, 'ਤਿੰਨ ਸਟੈਂਟਿੰਗ ਤੋਂ ਬਾਅਦ ਦਾਦਾ ਠੀਕ ਹਨ ਤੇ ਬਹੁਤ ਜਲਦੀ ਘਰ ਵਾਪਸ ਜਾਣਾ ਚਾਹੁੰਦੇ ਹਨ। ਡਾਕਟਰਾ ਨੇ ਵੀ ਕਿਹਾ ਕਿ ਐਤਵਾਰ ਹਸਪਤਾਲ ਤੋਂ ਉਨ੍ਹਾਂ ਨੂੰ ਘਰ ਵਾਪਸ ਜਾਣ ਦੀ ਇਜਾਜ਼ਤ ਦਿੱਤੀ ਜਾਵੇਗੀ।'
ਇਸ ਤੋਂ ਪਹਿਲਾਂ ਜਨਵਰੀ ਦੇ ਪਹਿਲੇ ਹਫਤੇ 'ਚ ਵੀ ਅਚਾਨਕ ਸਿਹਤ ਵਿਗੜਨ ਤੋਂ ਬਾਅਦ ਸੌਰਵ ਗਾਂਗੁਲੀ ਨੂੰ ਦੱਖਣੀ ਕੋਲਕਾਤਾ ਦੇ ਵੁਡਲੈਂਡਸ ਹਸਪਤਾਲ 'ਚ ਭਰਤੀ ਕਰਾਇਅਆ ਗਿਆ ਸੀ। ਇੱਥੋਂ ਡਾਕਟਰਾਂ ਦੇ ਪੈਨਲ ਨੇ ਕਿਹਾ ਸੀ ਕਿ ਸੌਰਵ ਗਾਂਗੁਲੀ ਟ੍ਰਿਪਲ ਵੇਸੇਲ ਡਿਸੀਜ਼ ਤੋਂ ਪੀੜਤ ਹਨ ਤੇ ਉਨ੍ਹਾਂ ਦੀ ਆਰਟਰੀ 'ਚ ਤਿੰਨ ਸਟੈਂਟਿੰਗ ਦੀ ਲੋੜ ਹੈ।
ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ