T20 World Cup: ਟੀ20 ਵਰਲਡ ਕੱਪ `ਚ ਟੀਮ ਇੰਡੀਆ ਨੂੰ ਪਵੇਗੀ ਵਿਰਾਟ ਕੋਹਲੀ ਦੀ ਜ਼ਰੂਰਤ, ਮਾਹਰਾਂ ਨੇ ਦੱਸਿਆ ਕਿਉਂ
ਹਾਲ ਹੀ 'ਚ ਭਾਰਤ ਦੇ ਸਾਬਕਾ ਖਿਡਾਰੀ ਅਜੀਤ ਅਗਰਕਰ ਨੇ ਉਨ੍ਹਾਂ ਦਾ ਸਮਰਥਨ ਕੀਤਾ ਹੈ। ਅਗਰਕਰ ਨੇ ਕਿਹਾ ਹੈ ਕਿ ਟੀ-20 ਵਿਸ਼ਵ ਕੱਪ 'ਚ ਟੀਮ ਇੰਡੀਆ ਨੂੰ ਕੋਹਲੀ ਦੇ ਤਜਰਬੇ ਦੀ ਲੋੜ ਹੋਵੇਗੀ।
Virat Kohli Team India T20 World Cup: ਭਾਰਤ ਦੇ ਸਾਬਕਾ ਕਪਤਾਨ ਵਿਰਾਟ ਕੋਹਲੀ ਲੰਬੇ ਸਮੇਂ ਤੋਂ ਖਰਾਬ ਫਾਰਮ ਨਾਲ ਜੂਝ ਰਹੇ ਸਨ। ਹੁਣ ਉਹ ਬਰੇਕ 'ਤੇ ਹਨ। ਹਾਲ ਹੀ 'ਚ ਭਾਰਤ ਦੇ ਸਾਬਕਾ ਖਿਡਾਰੀ ਅਜੀਤ ਅਗਰਕਰ ਨੇ ਉਨ੍ਹਾਂ ਦਾ ਸਮਰਥਨ ਕੀਤਾ ਹੈ। ਅਗਰਕਰ ਨੇ ਕਿਹਾ ਹੈ ਕਿ ਟੀ-20 ਵਿਸ਼ਵ ਕੱਪ 'ਚ ਟੀਮ ਇੰਡੀਆ ਨੂੰ ਕੋਹਲੀ ਦੇ ਤਜਰਬੇ ਦੀ ਲੋੜ ਹੋਵੇਗੀ। ਅਗਰਕਰ ਨੇ ਇਹ ਵੀ ਕਿਹਾ ਕਿ ਕੋਹਲੀ ਜਾਣਦਾ ਹੈ ਕਿ ਦੌੜਾਂ ਕਿਵੇਂ ਬਣਾਉਣੀਆਂ ਹਨ।
ਕੋਹਲੀ ਨੇ ਹਾਲ ਹੀ 'ਚ ਇੰਗਲੈਂਡ ਖਿਲਾਫ ਖਰਾਬ ਪ੍ਰਦਰਸ਼ਨ ਕੀਤਾ ਸੀ । ਉਹ ਟੈਸਟ ਮੈਚ ਵਿੱਚ ਸਿਰਫ਼ 31 ਦੌੜਾਂ ਬਣਾ ਕੇ ਆਊਟ ਹੋ ਗਏ। ਜਦਕਿ ਵਨਡੇ ਅਤੇ ਟੀ-20 'ਚ ਵੀ ਉਹ ਕੁਝ ਖਾਸ ਨਹੀਂ ਕਰ ਸਕੇ। ਹਾਲਾਂਕਿ ਅਗਰਕਰ ਨੇ ਉਨ੍ਹਾਂ ਦਾ ਸਮਰਥਨ ਕੀਤਾ ਹੈ। 'ਇੰਡੀਆ ਟੂਡੇ' 'ਤੇ ਪ੍ਰਕਾਸ਼ਿਤ ਖਬਰ ਮੁਤਾਬਕ ਅਗਰਕਰ ਨੇ ਕਿਹਾ, ''ਉਹ ਜਾਣਦਾ ਹੈ ਕਿ ਦੌੜਾਂ ਕਿਵੇਂ ਬਣਾਉਣੀਆਂ ਹਨ। ਮੈਨੂੰ ਉਮੀਦ ਹੈ ਕਿ ਉਹ ਜਲਦੀ ਹੀ ਫਾਰਮ 'ਚ ਵਾਪਸੀ ਕਰੇਗਾ ਅਤੇ ਅਗਲੇ ਸਾਲ ਵਨਡੇ ਵਿਸ਼ਵ ਕੱਪ ਵੀ ਹੈ।
ਅਗਰਕਰ ਨੇ ਕਿਹਾ, ''ਮੈਂ ਜਾਣਦਾ ਹਾਂ ਕਿ ਹਰ ਕੋਈ ਇਸ ਨੂੰ ਲੈ ਕੇ ਚਿੰਤਤ ਹੈ। ਕਈ ਲੋਕ ਇਹ ਵੀ ਗੱਲ ਕਰ ਰਹੇ ਹਨ ਕਿ ਵਿਰਾਟ ਕੋਹਲੀ ਦੀ ਥਾਂ ਲੈਣੀ ਚਾਹੀਦੀ ਹੈ। ਪਰ ਮੈਨੂੰ ਲੱਗਦਾ ਹੈ ਕਿ ਇਹ ਸਹੀ ਨਹੀਂ ਹੈ। ਫਿਲਹਾਲ ਕੋਹਲੀ ਦੌੜਾਂ ਨਹੀਂ ਬਣਾ ਰਹੇ ਹਨ, ਜਦਕਿ ਕੁਝ ਬੱਲੇਬਾਜ਼ ਦੌੜਾਂ ਬਣਾ ਰਹੇ ਹਨ । ਪਰ ਤੁਸੀਂ ਆਸਟ੍ਰੇਲੀਆ ਵਿੱਚ ਹੋਣ ਵਾਲੇ ਵਿਸ਼ਵ ਕੱਪ ਬਾਰੇ ਸੋਚੋ ।
ਕਾਬਿਲੇਗ਼ੌਰ ਹੈ ਕਿ ਪਿਛਲੇ ਲੰਮੇ ਸਮੇਂ ਤੋਂ ਵਿਰਾਟ ਕੋਹਲੀ ਖਰਾਬ ਫ਼ਾਰਮ ;ਚ ਚੱਲ ਰਹੇ ਹਨ । ਜਿਸ ਕਰਕੇ ਉਨ੍ਹਾਂ ਨੂੰ ਚਾਰੇ ਪਾਸਿਓਂ ਤਿੱਖੀ ਆਲੋਚਨਾ ਦਾ ਸਾਹਮਣਾ ਕਰਨਾ ਪੈ ਰਿਹਾ ਹੈ ।