Commonwealth Games 2022: ਤੇਜਸਵਿਨ ਸ਼ੰਕਰ ਨੇ ਹਾਈ ਜੰਪ 'ਚ ਜਿੱਤਿਆ ਕਾਂਸੀ ਦਾ ਤਗਮਾ, ਭਾਰਤ ਦਾ ਪਹਿਲਾ ਟਰੈਕ ਅਤੇ ਫੀਲਡ ਮੈਡਲ
Commonwealth Games 2022: ਤੇਜਸਵਿਨ ਸ਼ੰਕਰ ਨੇ ਹਾਈ ਜੰਪ 'ਚ ਜਿੱਤਿਆ ਕਾਂਸੀ ਦਾ ਤਗਮਾ, ਭਾਰਤ ਦਾ ਪਹਿਲਾ ਟਰੈਕ ਅਤੇ ਫੀਲਡ ਮੈਡਲ
Commonwealth Games 2022: ਤੇਜਸਵਿਨ ਸ਼ੰਕਰ ਨੇ ਦੇਸ਼ ਦਾ ਨਾਮ ਹੋਰ ਵਧਾ ਦਿੱਤਾ । ਰਾਸ਼ਟਰਮੰਡਲ ਖੇਡਾਂ 2022 ਦੀਆਂ 'ਚ ਤੇਜਸਵਿਨ ਸ਼ੰਕਰ ਨੇ ਭਾਰਤ ਦਾ ਪਹਿਲਾ ਟਰੈਕ ਅਤੇ ਫੀਲਡ ਮੈਡਲ ਜਿੱਤ ਲਿਆ ਹੈ। ਹਾਈ ਜੰਪ 'ਚ ਤੇਜਸਵਿਨ ਨੇ ਕਾਂਸੀ ਦਾ ਤਗਮਾ ਆਪਣੇ ਨਾਮ ਕੀਤਾ ਹੈ
ਭਾਰਤੀ ਪੁਰਸ਼ ਹਾਕੀ ਟੀਮ ਨੇ ਵੇਲਜ਼ ਨੂੰ ਹਰਾਇਆ
ਭਾਰਤੀ ਪੁਰਸ਼ ਹਾਕੀ ਟੀਮ ਨੇ ਬਰਮਿੰਘਮ ਵਿੱਚ ਚੱਲ ਰਹੀਆਂ ਰਾਸ਼ਟਰਮੰਡਲ ਖੇਡਾਂ 2022 ਦੇ ਆਪਣੇ ਆਖਰੀ ਗਰੁੱਪ ਮੈਚ ਵਿੱਚ ਵੇਲਜ਼ ਨੂੰ 4-1 ਨਾਲ ਹਰਾਇਆ। ਇਸ ਜਿੱਤ ਨਾਲ ਭਾਰਤੀ ਟੀਮ ਸੈਮੀਫਾਈਨਲ 'ਚ ਪਹੁੰਚ ਗਈ ਹੈ। ਭਾਰਤੀ ਟੀਮ ਨੇ ਪੰਜਵੀਂ ਵਾਰ ਰਾਸ਼ਟਰਮੰਡਲ ਖੇਡਾਂ ਦੇ ਸੈਮੀਫਾਈਨਲ 'ਚ ਪ੍ਰਵੇਸ਼ ਕੀਤਾ ਹੈ।
ਇਸ ਤੋਂ ਪਹਿਲਾਂ ਟੀਮ ਇੰਡੀਆ 1998, 2010, 2014 ਅਤੇ 2018 ਰਾਸ਼ਟਰਮੰਡਲ ਖੇਡਾਂ ਦੇ ਸੈਮੀਫਾਈਨਲ 'ਚ ਪਹੁੰਚੀ ਸੀ। ਇਸ ਦੇ ਨਾਲ ਹੀ 2010 ਅਤੇ 2014 ਵਿੱਚ ਵੀ ਭਾਰਤੀ ਟੀਮ ਫਾਈਨਲ ਵਿੱਚ ਪਹੁੰਚੀ ਸੀ।
ਸੈਮੀਫਾਈਨਲ 'ਚ ਪਹੁੰਚਣ ਲਈ ਭਾਰਤੀ ਹਾਕੀ ਟੀਮ ਨੂੰ ਇਹ ਮੈਚ ਕਿਸੇ ਵੀ ਕੀਮਤ 'ਤੇ ਜਿੱਤਣਾ ਸੀ। ਵੇਲਜ਼ ਖ਼ਿਲਾਫ਼ ਇਸ ਮੈਚ ਵਿੱਚ ਭਾਰਤ ਦੀ ਹਰਮਨਪ੍ਰੀਤ ਨੇ ਤਿੰਨ ਗੋਲ ਕੀਤੇ। ਉਸਨੇ 2022 ਦੀਆਂ ਰਾਸ਼ਟਰਮੰਡਲ ਖੇਡਾਂ ਵਿੱਚ ਦੂਜੀ ਵਾਰ ਹੈਟ੍ਰਿਕ ਬਣਾਈ।
ਪਹਿਲੇ ਕੁਆਰਟਰ ਵਿੱਚ ਨਾ ਤਾਂ ਭਾਰਤ ਅਤੇ ਨਾ ਹੀ ਵੇਲਜ਼ ਗੋਲ ਕਰ ਸਕੇ। ਅੱਠਵੇਂ ਮਿੰਟ ਵਿੱਚ ਲਲਿਤ ਉਪਾਧਿਆਏ ਨੇ ਜ਼ੋਰਦਾਰ ਸ਼ਾਟ ਲਗਾਇਆ, ਪਰ ਇਸ ਨੂੰ ਵੇਲਜ਼ ਦੇ ਗੋਲਕੀਪਰ ਨੇ ਰੋਕ ਦਿੱਤਾ। ਇਸ ਤੋਂ ਬਾਅਦ ਵੇਲਸ ਨੂੰ ਪੈਨਲਟੀ ਕਾਰਨਰ ਮਿਲਿਆ, ਪਰ ਇਸ ਨੂੰ ਅੰਕ 'ਚ ਨਹੀਂ ਬਦਲ ਸਕਿਆ।
ਪੰਜਾਬ ਸਰਕਾਰ ਜਲਦ ਬਣਾਏਗੀ ਐੱਨਆਰਆਈ ਨੀਤੀ, ਪ੍ਰਵਾਸੀ ਬਜ਼ੁਰਗਾਂ ਨੂੰ ਮੁਫਤ ਹੋਣਗੇ ਧਾਰਮਿਕ ਸਥਾਨਾਂ ਦੇ ਦਰਸ਼ਨ
ਪੰਜਾਬ ਸਰਕਾਰ ਜਲਦ ਬਣਾਏਗੀ ਐੱਨਆਰਆਈ ਨੀਤੀ, ਪ੍ਰਵਾਸੀ ਬਜ਼ੁਰਗਾਂ ਨੂੰ ਮੁਫਤ ਹੋਣਗੇ ਧਾਰਮਿਕ ਸਥਾਨਾਂ ਦੇ ਦਰਸ਼ਨ