World Athletics Championships : ਪਾਕਿਸਤਾਨੀ ਖਿਡਾਰੀ ਨੂੰ ਹਰਾ ਕੇ ਵਿਸ਼ਵ ਚੈਂਪੀਅਨ ਬਣੇ ਨੀਰਜ ਚੋਪੜਾ, ਫੋਟੋ ਲਈ Arshad Nadeem ਨੂੰ ਸੱਦ ਕੇ ਜਿੱਤਿਆ ਸਭ ਦਾ ਦਿਲ, ਵੇਖੋ Viral Video
ਨੀਰਜ ਨੇ ਹੰਗਰੀ ਦੇ ਬੁਡਾਪੇਸਟ 'ਚ ਐਤਵਾਰ (27 ਅਗਸਤ) ਨੂੰ ਜੈਵਲਿਨ ਥ੍ਰੋਅ ਈਵੈਂਟ 'ਚ ਸ਼ਾਨਦਾਰ ਪ੍ਰਦਰਸ਼ਨ ਕੀਤਾ। ਉਹਨਾਂ ਨੇ 88.17 ਮੀਟਰ ਦੀ ਥਰੋਅ ਦਾ ਨਿਸ਼ਾਨਾ ਬਣਾਇਆ। ਨੀਰਜ ਫਾਈਨਲ ਵਿੱਚ ਪਾਕਿਸਤਾਨ ਦੇ ਖਿਡਾਰੀ ਅਰਸ਼ਦ ਨਦੀਮ ਨੂੰ ਹਰਾ ਕੇ ਚੈਂਪੀਅਨ...
Sports News : ਭਾਰਤ ਦੇ ਸਟਾਰ ਜੈਵਲਿਨ ਥ੍ਰੋਅਰ ਨੀਰਜ ਚੋਪੜਾ (India's star javelin thrower Neeraj Chopra) ਨੇ ਇਤਿਹਾਸ ਰਚ ਦਿੱਤਾ ਹੈ। 2022 ਓਲੰਪਿਕ 'ਚ ਸੋਨ ਤਮਗਾ ਜਿੱਤਣ ਵਾਲੇ ਇਸ ਖਿਡਾਰੀ ਨੇ ਹੁਣ ਵਿਸ਼ਵ ਐਥਲੈਟਿਕਸ ਚੈਂਪੀਅਨਸ਼ਿਪ (World Athletics Championships) 'ਚ ਵੀ ਗੋਲਡ ਮੈਡਲ ਜਿੱਤ ਲਿਆ ਹੈ। ਨੀਰਜ ਨੇ ਹੰਗਰੀ ਦੇ ਬੁਡਾਪੇਸਟ 'ਚ ਐਤਵਾਰ (27 ਅਗਸਤ) ਨੂੰ ਜੈਵਲਿਨ ਥ੍ਰੋਅ ਈਵੈਂਟ 'ਚ ਸ਼ਾਨਦਾਰ ਪ੍ਰਦਰਸ਼ਨ ਕੀਤਾ। ਉਹਨਾਂ ਨੇ 88.17 ਮੀਟਰ ਦੀ ਥਰੋਅ ਦਾ ਨਿਸ਼ਾਨਾ ਬਣਾਇਆ। ਨੀਰਜ ਫਾਈਨਲ ਵਿੱਚ ਪਾਕਿਸਤਾਨ ਦੇ ਖਿਡਾਰੀ ਅਰਸ਼ਦ ਨਦੀਮ ਨੂੰ ਹਰਾ ਕੇ ਚੈਂਪੀਅਨ ਬਣੇ ਹਨ।
🇮🇳 Neeraj Chopra Gold Medal & 🇵🇰 Arshad Nadeem Silver Medal
— Graduate Talks (@graduatetalkspk) August 27, 2023
Congratulating each other.#ArshadNadeem #NeerajChopra #WorldAthleticsChamps #Pakistan #India pic.twitter.com/F1seIPMXPE
ਅਰਸ਼ਦ ਨਦੀਮ ਨੇ 87.82 ਮੀਟਰ ਥਰੋਅ ਨਾਲ ਚਾਂਦੀ ਦਾ ਤਗਮਾ ਜਿੱਤਿਆ। ਇਸ ਦੇ ਨਾਲ ਹੀ ਚੈੱਕ ਗਣਰਾਜ ਦੇ ਜੈਕਬ ਵੇਡਲੇਚ ਨੇ 86.67 ਮੀਟਰ ਦੀ ਸਰਵੋਤਮ ਥਰੋਅ ਨਾਲ ਕਾਂਸੀ ਦੇ ਤਗਮੇ ਦਾ ਨਿਸ਼ਾਨਾ ਬਣਾਇਆ। ਫਾਈਨਲ ਵਿੱਚ ਨੀਰਜ ਦੇ ਨਾਲ ਦੋ ਹੋਰ ਭਾਰਤੀ ਖਿਡਾਰੀ ਡੀਪੀ ਮਨੂ ਅਤੇ ਕਿਸ਼ੋਰ ਜੇਨਾ ਵੀ ਸਨ। ਕਿਸ਼ੋਰ 84.77 ਮੀਟਰ ਦੇ ਸਰਵੋਤਮ ਥਰੋਅ ਨਾਲ ਪੰਜਵੇਂ ਸਥਾਨ 'ਤੇ ਰਿਹਾ ਜਦਕਿ ਡੀਪੀ ਮਨੂ 84.14 ਮੀਟਰ ਦੇ ਸਰਵੋਤਮ ਥਰੋਅ ਨਾਲ ਛੇਵੇਂ ਸਥਾਨ 'ਤੇ ਰਹੇ।
ਨੀਰਜ ਨੇ ਇੰਝ ਜਿੱਤਿਆ ਸਭ ਦਾ ਦਿਲ
ਮੈਚ ਤੋਂ ਬਾਅਦ ਨੀਰਜ ਨੇ ਇੱਕ ਵਾਰ ਫਿਰ ਆਪਣੇ ਖਾਸ ਅੰਦਾਜ਼ ਨਾਲ ਪ੍ਰਸ਼ੰਸਕਾਂ ਦਾ ਦਿਲ ਜਿੱਤ ਲਿਆ ਹੈ। ਮੈਚ ਦੀ ਕੁੜੱਤਣ ਭੁੱਲ ਕੇ ਉਹਨਾਂ ਨੇ ਪਾਕਿਸਤਾਨ ਦੇ ਖਿਡਾਰੀ ਅਰਸ਼ਦ ਨਦੀਮ ਨੂੰ ਫੋਟੋ ਲਈ ਬੁਲਾਇਆ ਤੇ ਉਹਨਾਂ ਨਾਲ ਹੱਥ ਮਿਲਾਇਆ ਅਤੇ ਫੇਰ ਉਸ ਨਾਲ ਗਲੇ ਵੀ ਮਿਲੇ। ਫਿਰ ਮੰਚ 'ਤੇ ਇਕੱਠੇ ਖੜ੍ਹੇ ਹੋਏ। ਇਸ ਦੌਰਾਨ ਚੈੱਕ ਗਣਰਾਜ ਦੇ ਜੈਕਬ ਵੇਡਲੇਚ ਵੀ ਉੱਥੇ ਮੌਜੂਦ ਰਹੇ। ਇਸ ਦਾ ਵੀਡੀਓ ਸੋਸ਼ਲ ਮੀਡੀਆ ਉੱਤੇ ਕਾਫੀ ਵਾਇਰਲ ਹੋ ਰਿਹਾ ਹੈ ਤੇ ਲੋਕ ਇਸ ਨੂੰ ਕਾਫੀ ਪਸੰਦ ਵੀ ਕਰ ਰਹੇ ਹਨ।
ਵੇਖੋ ਵੀਡੀਓ
Neeraj Chopra called Arshad Nadeem for this beautiful click. Spread love not hate Between neighbours 🇵🇰❤️🇮🇳 pic.twitter.com/SyWeddOvne
— ZaiNii💚 (@ZainAli_16) August 27, 2023
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।
ਇਹ ਵੀ ਪੜ੍ਹੋ : Refrigerator Using Mistakes: ਬਹੁਤੇ ਲੋਕ ਨਹੀਂ ਜਾਣਦੇ ਫਰਿੱਜ ਦੀ ਸਹੀ ਵਰਤੋਂ, ਅਕਸਰ ਕਰਦੇ 3 ਖਤਰਨਾਕ ਗਲਤੀਆਂ
ਇਹ ਵੀ ਪੜ੍ਹੋ : ਕੀਤੇ ਤੁਹਾਡਾ ਬੱਚਾ ਵੀ ਤਾਂ ਨਹੀਂ ਹੋ ਰਿਹਾ ਚਿੜਚਿੜਾ! ਇਸ ਵਿਟਾਮਿਨ ਦੀ ਹੋ ਸਕਦੀ ਹੈ ਕਮੀ, ਜਾਣੋ
ਇੱਥੇ ਪੜ੍ਹੋ ਪੰਜਾਬ ਅਤੇ ਦੇਸ਼ ਦੁਨਿਆ ਨਾਲ ਜੁੜੀਆਂ ਹੋਰ ਖ਼ਬਰਾਂ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ABP NEWS ਦਾ ਐਪ ਡਾਊਨਲੋਡ ਕਰੋ :
Android ਫੋਨ ਲਈ ਕਲਿਕ ਕਰੋ
Iphone ਲਈ ਕਲਿਕ ਕਰੋ