Tokyo 2020 Paralympics Games: Avani Lekhara ਨੇ ਫਿਰ ਤੋਂ ਕੀਤਾ ਕਮਾਲ, ਭਾਰਤ ਦੀ ਝੋਲੀ ਪਾਇਆ 12ਵਾਂ ਮੈਡਲ
ਅਵਨੀ ਲੇਖਰਾ ਨੇ ਕਮਾਲ ਦਾ ਪ੍ਰਦਰਸ਼ਨ ਕਰਦਿਆਂ 50 ਮੀਟਰ ਏਅਰ ਰਾਇਫਲ ਈਵੈਂਟ 'ਚ ਬ੍ਰੌਂਜ ਮੈਡਲ ਜਿੱਤਿਆ ਹੈ।
Tokyo 2020 Paralympics Games: ਟੋਕਿਓ 'ਚ ਚੱਲ ਰਹੇ 2020 ਪੈਰਾਲੰਪਿਕ ਗੇਮਸ ਚ ਸ਼ੁੱਕਰਵਾਰ ਦਾ ਦਿਨ ਭਾਰਤ ਲਈ ਬੇਹੱਦ ਚੰਗਾ ਸਾਬਿਤ ਹੋ ਰਿਹਾ ਹੈ। ਭਾਰਤ ਦੀ ਝੋਲੀ 'ਚ ਦਿਨ ਦਾ ਦੂਜਾ ਮੈਡਲ ਆ ਗਿਆ ਹੈ।
ਅਵਨੀ ਲੇਖਰਾ ਨੇ ਕਮਾਲ ਦਾ ਪ੍ਰਦਰਸ਼ਨ ਕਰਦਿਆਂ 50 ਮੀਟਰ ਏਅਰ ਰਾਇਫਲ ਈਵੈਂਟ 'ਚ ਬ੍ਰੌਂਜ ਮੈਡਲ ਜਿੱਤਿਆ ਹੈ। ਇਸ ਦੇ ਨਾਲ ਹੀ ਹੁਣ ਟੋਕਿਓ ਪੈਰਾਲੰਪਿਕ 'ਚ ਭਾਰਤ ਦੇ ਸੋਨ ਤਗਮਿਆਂ ਦੀ ਸੰਖਿਆ 12 ਹੋ ਗਈ ਹੈ।
ਅਵਨੀ ਲੇਖਰਾ ਨੇ 50 ਮੀਟਰ ਏਅਰ ਰਾਇਫਲ ਦੇ 3P SH1 ਈਵੈਂਟ 'ਚ ਬ੍ਰੌਂਜ ਮੈਡਲ ਜਿੱਤਿਆ ਹੈ। ਮਹਿਜ਼ 19 ਸਾਲ ਦੀ ਉਮਰ 'ਚ ਅਵਨੀ ਨੇ 445.9 ਦਾ ਸਕੋਰ ਕੀਤਾ ਤੇ ਉਹ ਤੀਜੇ ਸਥਾਨ 'ਤੇ ਰਹੀ।
ਦੋ ਵਾਰ ਰਚਿਆ ਇਤਿਹਾਸ
ਦੋ ਵਾਰ ਰਚਿਆ ਇਤਿਹਾਸ
ਟੋਕਿਓ ਪੈਰਾਲੰਪਿਕ ਗੇਮਸ 'ਚ ਅਵਨੀ ਲੇਖਰਾ ਦੋ ਵਾਰ ਇਤਿਹਾਸ ਰਚਣ 'ਚ ਕਾਮਯਾਬ ਰਹੀ ਹੈ। ਅਵਨੀ ਲੇਖਰਾ ਪੈਰਾਲੰਪਿਕ ਗੇਮਸ 'ਚ ਗੋਲਡ ਮੈਡਲ ਜਿੱਤਣਵਾਲੀ ਭਾਰਤ ਦੀ ਪਹਿਲੀ ਖਿਡਾਰੀ ਬਣੀ ਸੀ। ਹੁਣ ਅਵਨੀ ਲੇਖਰਾ ਪੈਰਾਲੰਪਿਕ ਗੇਮਸ 'ਚ ਇਕ ਤੋਂ ਜ਼ਿਆਦਾ ਮੈਡਲ ਜਿੱਤਣ ਵਾਲੀ ਭਾਰਤ ਦੀ ਪਹਿਲੀ ਖਿਡਾਰਨ ਬਣਨ 'ਚ ਕਾਮਯਾਬ ਹੋ ਗਈ ਹੈ।
ਅਵਨੀ ਲੇਖਰਾ ਨੇ ਟੋਕਿਓ ਪੈਰਾਲੰਪਿਕ ਦੀ ਸ਼ੁਰੂਆਤ 'ਚ ਹੀ 10 ਮੀਟਰ ਏਅਰ ਰਾਇਫਲ ਦੇ ਕਲਾਸ ਐਸਐਚ1 ਈਵੈਂਟ ਦਾ ਗੋਲਡ ਮੈਡਲ ਆਪਣੇ ਨਾਂਅ ਕੀਤਾ ਸੀ।
ਭਾਰਤ ਦਾ ਸਰਵੋਤਮ ਪ੍ਰਦਰਸ਼ਨ
ਟੋਕਿਓ 'ਚ ਚੱਲ ਰਹੇ 2020 ਪੈਰਾਲੰਪਿਕ ਗੇਮਸ 'ਚ ਭਾਰਤ ਆਪਣਾ ਸਰਵੋਤਮ ਪ੍ਰਦਰਸ਼ਨ ਕਰਨ 'ਚ ਕਾਮਯਾਬ ਹੋ ਚੁੱਕਾ ਹੈ। ਹੁਣ ਤਕ ਭਾਰਤ ਦੀ ਝੋਲੀ 'ਚ ਦੋ ਗੋਲਡ, 6 ਸਿਲਵਰ ਤੇ ਚਾਰ ਬ੍ਰੌਂਜ ਮੈਡਲਸ ਮੇਤ 12 ਮੈਡਲ ਆ ਚੁੱਕੇ ਹਨ। ਇਹ ਪੈਰਾਲੰਪਿਕ ਗੇਮਸ ਦੇ ਇਤਿਹਾਸ 'ਚ ਭਾਰਤ ਦਾ ਸਭ ਤੋਂ ਬਿਹਤਰ ਪ੍ਰਦਰਸ਼ਨ ਹੈ। ਇਸ ਤੋਂ ਪਹਿਲਾਂ ਰਿਓ 2016 ਪੈਰਾਲੰਪਿਕ ਗੇਮਸ 'ਚ ਭਾਰਤ ਨੇ ਦੋ ਗੋਲਡ ਸਮੇਤ ਕੁੱਲ ਚਾਰ ਮੈਡਲ ਜਿੱਤੇ ਸਨ। ਪਰ ਇਸ ਵਾਰ ਭਾਰਤ ਨੂੰ ਹਾਈ ਜੰਪ ਈਵੈਂਟ 'ਚ ਹੀ ਕੁੱਲ ਚਾਰ ਮੈਡਲ ਮਿਲ ਚੁੱਕੇ ਹਨ।