ਪੜਚੋਲ ਕਰੋ
Advertisement
ਪੰਜਾਬਣ ਬੌਕਸਰ ਸਿਮਰਨਜੀਤ ਦੀ ਓਲੰਪਿਕ ਦੀ ਟਿਕਟ ਪੱਕੀ, ਕੁਆਲੀਫਾਈ
ਪੰਜਾਬ ਦੀ ਮਹਿਲਾ ਬੌਕਸਰ ਸਿਮਰਨਜੀਤ ਕੌਰ ਟੋਕੀਓ ਓਲੰਪਿਕ ਵਿੱਚ ਜੌਹਰ ਦਿਖਾਉਂਦੀ ਨਜ਼ਰ ਆਵੇਗੀ। ਸਿਮਰਜਨੀਤ ਨੇ ਟੋਕੀਓ ਓਲ਼ੰਪਿਕ ਲਈ ਕੁਆਲੀਫਾਈ ਕਰ ਲਿਆ।
ਚੰਡੀਗੜ੍ਹ: ਪੰਜਾਬ ਦੀ ਮਹਿਲਾ ਬੌਕਸਰ ਸਿਮਰਨਜੀਤ ਕੌਰ ਟੋਕੀਓ ਓਲੰਪਿਕ ਵਿੱਚ ਜੌਹਰ ਦਿਖਾਉਂਦੀ ਨਜ਼ਰ ਆਵੇਗੀ। ਸਿਮਰਜਨੀਤ ਨੇ ਟੋਕੀਓ ਓਲ਼ੰਪਿਕ ਲਈ ਕੁਆਲੀਫਾਈ ਕਰ ਲਿਆ। ਸਿਮਰਨਜੀਤ ਨੇ ਅੰਡਰ 60 ਕੈਟਾਗਿਰੀ 'ਚ ਹਿੱਸਾ ਲੈਂਦਿਆਂ ਏਸ਼ੀਆ ਕੁਆਲਾਫਾਇਰਸ ਦੌਰਾਨ ਮੰਗੋਲੀਆ ਦੀ ਬੌਕਸਰ ਨੂੰ 5-0 ਹਰਾ ਕੇ ਉਪਲਬਧੀ ਹਾਸਲ ਕੀਤੀ ਹੈ।
ਸਿਮਰਨਜੀਤ ਓਲ਼ੰਪਿਕ 'ਚ ਜਾਣ ਵਾਲੀ ਪਹਿਲੀ ਪੰਜਾਬ ਦੀ ਮਹਿਲਾ ਬੌਕਸਰ ਹੈ। ਸਿਮਰਨਜੀਤ 2011 ਤੋਂ ਅੰਤਰਰਾਸ਼ਟਰੀ ਪੱਧਰ 'ਤੇ ਭਾਰਤ ਦੀ ਪ੍ਰਤਿਨਿਧਤਾ ਕਰ ਰਹੀ ਹੈ। ਉਸ ਨੇ 2018 ਏਆਈਬੀ ਮਹਿਲਾ ਵਿਸ਼ਵ ਮੁੱਕੇਬਾਜ਼ੀ ਚੈਂਪੀਅਨਸ਼ਿਪ 'ਚ ਭਾਰਤ ਦੇ ਲਈ ਕਾਂਸੇ ਦਾ ਤਗਮਾ ਜਿੱਤਿਆ ਸੀ।
ਸਿਮਰਨਜੀਤ ਨੇ ਟੋਕੀਓ ਓਲੰਪਿਕ ਦਾ ਟਿਕਟ ਆਪਣੀ ਮਾਤਾ ਨੂੰ ਸਮਰਪਿਤ ਕੀਤਾ। ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਵੀ ਸਿਮਰਨਜੀਤ ਨੂੰ ਟੋਕੀਓ ਓਲੰਪਿਕ 'ਚ ਕੁਆਲੀਫਾਈ ਕਰਨ 'ਤੇ ਵਧਾਈ ਦਿੱਤੀ ਹੈ।
Follow ਸਪੋਰਟਸ News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਪਾਲੀਵੁੱਡ
ਦੇਸ਼
ਸਿਹਤ
ਪੰਜਾਬ
Advertisement