ਪੜਚੋਲ ਕਰੋ

Vinod Kumar wins Medal: ਟੋਕੀਓ ਪੈਰਾਲੰਪਿਕ 'ਚ ਭਾਰਤ ਨੂੰ ਮਿਲਿਆ ਤੀਜਾ ਮੈਡਲ, ਵਿਨੋਦ ਕੁਮਾਰ ਨੇ ਡਿਸਕਸ ਥ੍ਰੋ 'ਚ ਜਿੱਤਿਆ ਬਰੌਂਜ਼ 

ਭਾਰਤ ਦੇ ਵਿਨੋਦ ਕੁਮਾਰ ਨੇ ਟੋਕੀਓ ਵਿੱਚ ਖੇਡੀਆਂ ਜਾ ਰਹੀਆਂ ਪੈਰਾਲੰਪਿਕ ਖੇਡਾਂ ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਦੇਸ਼ ਨੂੰ ਇੱਕ ਹੋਰ ਤਮਗਾ ਦਿਵਾਇਆ ਹੈ।

Vinod Kumar wins Medal: ਭਾਰਤ ਦੇ ਵਿਨੋਦ ਕੁਮਾਰ ਨੇ ਟੋਕੀਓ ਵਿੱਚ ਖੇਡੀਆਂ ਜਾ ਰਹੀਆਂ ਪੈਰਾਲੰਪਿਕ ਖੇਡਾਂ ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਦੇਸ਼ ਨੂੰ ਇੱਕ ਹੋਰ ਤਮਗਾ ਦਿਵਾਇਆ ਹੈ। ਵਿਨੋਦ ਕੁਮਾਰ ਨੇ ਟੋਕੀਓ ਪੈਰਾਲੰਪਿਕ 2020 ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰਕੇ ਇਤਿਹਾਸ ਰਚਿਆ। ਉਨ੍ਹਾਂ ਡਿਸਕਸ ਥ੍ਰੋਅ ਵਿੱਚ ਕਾਂਸੀ ਦਾ ਤਗਮਾ ਜਿੱਤਿਆ। 

 

ਵਿਨੋਦ ਕੁਮਾਰ ਨੇ 19.98 ਮੀਟਰ ਦੇ ਥ੍ਰੋਅ ਨਾਲ ਡਿਸਕ ਥ੍ਰੋ ਦੀ ਐਫ 52 ਸ਼੍ਰੇਣੀ ਵਿੱਚ ਏਸ਼ੀਅਨ ਰਿਕਾਰਡ ਕਾਇਮ ਕੀਤਾ। ਵਿਨੋਦ ਨੇ ਛੇ ਕੋਸ਼ਿਸ਼ਾਂ ਵਿੱਚ 17.46 ਮੀਟਰ ਦੀ ਥ੍ਰੋ ਨਾਲ ਸ਼ੁਰੂਆਤ ਕੀਤੀ। ਇਸ ਤੋਂ ਬਾਅਦ ਉਨ੍ਹਾਂ ਨੇ 18.32 ਮੀਟਰ, 17.80 ਮੀਟਰ, 19.20 ਮੀਟਰ, 19.91 ਮੀਟਰ ਅਤੇ 19.81 ਮੀਟਰ ਸੁੱਟਿਆ। ਉਨ੍ਹਾਂ ਦਾ ਪੰਜਵਾਂ ਥ੍ਰੋ 19.91 ਮੀਟਰ ਦਾ ਸਰਬੋਤਮ ਥ੍ਰੋ ਮੰਨਿਆ ਗਿਆ। ਇਸ ਨਾਲ ਉਸ ਨੇ ਏਸ਼ੀਅਨ ਰਿਕਾਰਡ ਆਪਣੇ ਨਾਂ ਕੀਤਾ।

 

ਇਸ ਤੋਂ ਪਹਿਲਾ ਭਾਰਤ ਦੇ ਨਿਸ਼ਾਦ ਕੁਮਾਰ ਨੇ ਟੋਕੀਓ ਵਿੱਚ ਖੇਡੀਆਂ ਜਾ ਰਹੀਆਂ ਪੈਰਾਲੰਪਿਕ ਖੇਡਾਂ ਵਿੱਚ ਇਤਿਹਾਸ ਰਚ ਦਿੱਤਾ ਹੈ। ਨਿਸ਼ਾਦ ਕੁਮਾਰ ਨੇ ਟੋਕੀਓ ਪੈਰਾਲੰਪਿਕਸ 2020 ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਦੇਸ਼ ਨੂੰ ਇੱਕ ਹੋਰ ਤਗਮਾ ਦਿੱਤਾ ਹੈ। ਉਨ੍ਹਾਂ ਹਾਈ ਜੰਪ ਵਿੱਚ ਚਾਂਦੀ ਦਾ ਤਗਮਾ ਜਿੱਤਿਆ। ਸ਼ਾਨਦਾਰ ਪ੍ਰਤਿਭਾ ਨਾਲ ਭਰਪੂਰ ਨਿਸ਼ਾਦ ਕੁਮਾਰ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਟੌਪ 3 ਵਿੱਚ ਪਹੁੰਚ ਗਏ ਸੀ। ਉਨ੍ਹਾਂ ਅਮਰੀਕਾ ਦੇ 2 ਅਥਲੀਟਾਂ ਨਾਲ ਮੁਕਾਬਲਾ ਕੀਤਾ। 

 

ਦੱਸ ਦੇਈਏ ਕਿ ਟੋਕੀਓ ਪੈਰਾਲੰਪਿਕਸ ਵਿੱਚ ਭਾਰਤ ਲਈ ਚਾਂਦੀ ਦਾ ਤਮਗਾ ਜਿੱਤਣ ਵਾਲੇ ਨਿਸ਼ਾਦ ਕੁਮਾਰ, ਹਿਮਾਚਲ ਪ੍ਰਦੇਸ਼ ਦੇ ਊਨਾ ਦੇ ਰਹਿਣ ਵਾਲੇ ਹਨ। ਉਨ੍ਹਾਂ ਨੇ ਪੈਰਾਲੰਪਿਕ ਖੇਡਾਂ ਦੀ ਸ਼ੁਰੂਆਤ ਤੋਂ ਪਹਿਲਾਂ ਬੰਗਲੌਰ ਵਿੱਚ ਇੱਕ ਕੋਚਿੰਗ ਕੈਂਪ ਵਿੱਚ ਮਹੀਨਿਆਂ ਤੱਕ ਸਖਤ ਮਿਹਨਤ ਕੀਤੀ। ਇਸ ਮਹੱਤਵਪੂਰਨ ਮੈਚ ਤੋਂ ਪਹਿਲਾਂ, ਉਨ੍ਹਾਂ ਦੇ ਪਿੰਡ ਵਿੱਚ ਉਨ੍ਹਾਂ ਲਈ ਲਗਾਤਾਰ ਪ੍ਰਾਰਥਨਾਵਾਂ ਕੀਤੀਆਂ ਜਾ ਰਹੀਆਂ ਸਨ। ਇਸ ਮੈਡਲ ਨਾਲ ਪਿੰਡ ਵਿੱਚ ਖੁਸ਼ੀ ਦਾ ਮਾਹੌਲ ਹੈ।

 

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਟੋਕੀਓ ਵਿੱਚ ਪੁਰਸ਼ਾਂ ਦੀ ਹਾਈ ਜੰਪ ਵਿੱਚ ਚਾਂਦੀ ਦਾ ਤਗਮਾ ਜਿੱਤਣ ਲਈ ਨਿਸ਼ਾਦ ਕੁਮਾਰ ਨੂੰ ਟਵੀਟ ਕਰਕੇ ਵਧਾਈ ਦਿੱਤੀ ਹੈ। ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਹੈ ਕਿ ਉਹ ਇੱਕ ਅਸਾਧਾਰਣ ਅਥਲੀਟ ਹਨ, ਮੈਂ ਇਸ ਤੋਂ ਬਹੁਤ ਖੁਸ਼ ਹਾਂ।

ਹੋਰ ਵੇਖੋ
Advertisement
Advertisement
Advertisement

ਟਾਪ ਹੈਡਲਾਈਨ

CM ਪਰਿਵਾਰ ਸਮੇਤ ਗੁਰਦੁਆਰਾ ਸ੍ਰੀ ਫ਼ਤਹਿਗੜ੍ਹ ਸਾਹਿਬ ਹੋਏ ਨਤਮਸਤਕ, ਕਿਹਾ- ਗੁਰੂ ਸਾਹਿਬਾਨ ਤੇ ਸ਼ਹੀਦਾਂ ਦੇ ਨਕਸ਼ੇ ਕਦਮਾਂ 'ਤੇ ਚੱਲ ਰਹੀ ਸੂਬਾ ਸਰਕਾਰ
CM ਪਰਿਵਾਰ ਸਮੇਤ ਗੁਰਦੁਆਰਾ ਸ੍ਰੀ ਫ਼ਤਹਿਗੜ੍ਹ ਸਾਹਿਬ ਹੋਏ ਨਤਮਸਤਕ, ਕਿਹਾ- ਗੁਰੂ ਸਾਹਿਬਾਨ ਤੇ ਸ਼ਹੀਦਾਂ ਦੇ ਨਕਸ਼ੇ ਕਦਮਾਂ 'ਤੇ ਚੱਲ ਰਹੀ ਸੂਬਾ ਸਰਕਾਰ
ਵੱਡੀ ਖ਼ਬਰ ! ਹੁਣ 5ਵੀਂ ਤੇ 8ਵੀਂ ਜਮਾਤ ਦੇ ਵਿਦਿਆਰਥੀਆਂ ਨੂੰ ਕੀਤਾ ਜਾਵੇਗਾ ਫੇਲ੍ਹ, ਜਾਣੋ ਕੀ ਹੈ ਨਵਾਂ ਨਿਯਮ ?
ਵੱਡੀ ਖ਼ਬਰ ! ਹੁਣ 5ਵੀਂ ਤੇ 8ਵੀਂ ਜਮਾਤ ਦੇ ਵਿਦਿਆਰਥੀਆਂ ਨੂੰ ਕੀਤਾ ਜਾਵੇਗਾ ਫੇਲ੍ਹ, ਜਾਣੋ ਕੀ ਹੈ ਨਵਾਂ ਨਿਯਮ ?
 ਯੂਪੀ 'ਚ ਤਿੰਨ ਖਾਲਿਸਤਾਨੀਆਂ ਦਾ ਐਨਕਾਊਂਟਰ! ਪੰਜਾਬ ਤੇ ਯੂਪੀ ਪੁਲਿਸ ਨੇ ਮਿਲ ਕੇ ਕੀਤਾ ਐਕਸ਼ਨ
 ਯੂਪੀ 'ਚ ਤਿੰਨ ਖਾਲਿਸਤਾਨੀਆਂ ਦਾ ਐਨਕਾਊਂਟਰ! ਪੰਜਾਬ ਤੇ ਯੂਪੀ ਪੁਲਿਸ ਨੇ ਮਿਲ ਕੇ ਕੀਤਾ ਐਕਸ਼ਨ
ਪੀਲੀਭੀਤ 'ਚ ਨੌਜਵਾਨਾਂ ਦੇ ਐਨਕਾਉਂਟਰ ਮਗਰੋਂ DGP ਪੰਜਾਬ ਨੇ ਕੀਤਾ ਵੱਡਾ ਖੁਲਾਸਾ
ਪੀਲੀਭੀਤ 'ਚ ਨੌਜਵਾਨਾਂ ਦੇ ਐਨਕਾਉਂਟਰ ਮਗਰੋਂ DGP ਪੰਜਾਬ ਨੇ ਕੀਤਾ ਵੱਡਾ ਖੁਲਾਸਾ
Advertisement
ABP Premium

ਵੀਡੀਓਜ਼

ਫਰੀਦਕੋਟ ਤੋਂ ਖਨੌਰੀ ਪਹੁੰਚਿਆ ਵੱਡਾ ਜੱਥਾ, Dhallewal ਨੂੰ ਦਿੱਤਾ ਸਮਰਥਨਖਨੌਰੀ ਬਾਰਡਰ ਤੋਂ ਕਿਸਾਨ ਜਥੇਬੰਦੀਆਂ ਵੱਲੋਂ ਪੰਜਾਬ ਦਾ ਚੱਕਾ ਜਾਮ ਕਰਨ ਦਾ ਐਲਾਨSunil Jakhar ਦੇ ਬਿਆਨ 'ਤੇ Partap Bajwa ਦਾ ਪਲਟਵਾਰ!Raja Warring| Partap Bajwa| MC ਚੋਣਾਂ 'ਚ ਆਪ ਦੀ ਧੱਕੇਸ਼ਾਹੀ ਖਿਲਾਫ ਕਾਂਗਰਸ ਦਾ ਵੱਡਾ ਐਕਸ਼ਨ |

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
CM ਪਰਿਵਾਰ ਸਮੇਤ ਗੁਰਦੁਆਰਾ ਸ੍ਰੀ ਫ਼ਤਹਿਗੜ੍ਹ ਸਾਹਿਬ ਹੋਏ ਨਤਮਸਤਕ, ਕਿਹਾ- ਗੁਰੂ ਸਾਹਿਬਾਨ ਤੇ ਸ਼ਹੀਦਾਂ ਦੇ ਨਕਸ਼ੇ ਕਦਮਾਂ 'ਤੇ ਚੱਲ ਰਹੀ ਸੂਬਾ ਸਰਕਾਰ
CM ਪਰਿਵਾਰ ਸਮੇਤ ਗੁਰਦੁਆਰਾ ਸ੍ਰੀ ਫ਼ਤਹਿਗੜ੍ਹ ਸਾਹਿਬ ਹੋਏ ਨਤਮਸਤਕ, ਕਿਹਾ- ਗੁਰੂ ਸਾਹਿਬਾਨ ਤੇ ਸ਼ਹੀਦਾਂ ਦੇ ਨਕਸ਼ੇ ਕਦਮਾਂ 'ਤੇ ਚੱਲ ਰਹੀ ਸੂਬਾ ਸਰਕਾਰ
ਵੱਡੀ ਖ਼ਬਰ ! ਹੁਣ 5ਵੀਂ ਤੇ 8ਵੀਂ ਜਮਾਤ ਦੇ ਵਿਦਿਆਰਥੀਆਂ ਨੂੰ ਕੀਤਾ ਜਾਵੇਗਾ ਫੇਲ੍ਹ, ਜਾਣੋ ਕੀ ਹੈ ਨਵਾਂ ਨਿਯਮ ?
ਵੱਡੀ ਖ਼ਬਰ ! ਹੁਣ 5ਵੀਂ ਤੇ 8ਵੀਂ ਜਮਾਤ ਦੇ ਵਿਦਿਆਰਥੀਆਂ ਨੂੰ ਕੀਤਾ ਜਾਵੇਗਾ ਫੇਲ੍ਹ, ਜਾਣੋ ਕੀ ਹੈ ਨਵਾਂ ਨਿਯਮ ?
 ਯੂਪੀ 'ਚ ਤਿੰਨ ਖਾਲਿਸਤਾਨੀਆਂ ਦਾ ਐਨਕਾਊਂਟਰ! ਪੰਜਾਬ ਤੇ ਯੂਪੀ ਪੁਲਿਸ ਨੇ ਮਿਲ ਕੇ ਕੀਤਾ ਐਕਸ਼ਨ
 ਯੂਪੀ 'ਚ ਤਿੰਨ ਖਾਲਿਸਤਾਨੀਆਂ ਦਾ ਐਨਕਾਊਂਟਰ! ਪੰਜਾਬ ਤੇ ਯੂਪੀ ਪੁਲਿਸ ਨੇ ਮਿਲ ਕੇ ਕੀਤਾ ਐਕਸ਼ਨ
ਪੀਲੀਭੀਤ 'ਚ ਨੌਜਵਾਨਾਂ ਦੇ ਐਨਕਾਉਂਟਰ ਮਗਰੋਂ DGP ਪੰਜਾਬ ਨੇ ਕੀਤਾ ਵੱਡਾ ਖੁਲਾਸਾ
ਪੀਲੀਭੀਤ 'ਚ ਨੌਜਵਾਨਾਂ ਦੇ ਐਨਕਾਉਂਟਰ ਮਗਰੋਂ DGP ਪੰਜਾਬ ਨੇ ਕੀਤਾ ਵੱਡਾ ਖੁਲਾਸਾ
ਲੁਧਿਆਣਾ ਦੇ ਹੋਟਲ 'ਚ ਵਿਅਕਤੀ ਨਾਲ ਵੱਜੀ 16 ਲੱਖ ਦੀ ਠੱਗੀ, ਫਰਜ਼ੀ CIA ਬਣ ਕੇ ਕਮਰੇ 'ਚ ਵੜੇ 5-6 ਵਿਅਕਤੀ
ਲੁਧਿਆਣਾ ਦੇ ਹੋਟਲ 'ਚ ਵਿਅਕਤੀ ਨਾਲ ਵੱਜੀ 16 ਲੱਖ ਦੀ ਠੱਗੀ, ਫਰਜ਼ੀ CIA ਬਣ ਕੇ ਕਮਰੇ 'ਚ ਵੜੇ 5-6 ਵਿਅਕਤੀ
Weather Forecast: ਤੜਕੇ ਸਵੇਰ ਹੋਈ ਬਾਰਿਸ਼ ਵਧਾਏਗੀ ਮੁਸ਼ਕਿਲ, ਕੜਾਕੇ ਦੀ ਠੰਡ ਨਾਲ ਛਿੜੇਗੀ ਕੰਬਣੀ, ਅਗਲੇ 5 ਦਿਨਾਂ ਲਈ IMD ਦਾ ਅਲਰਟ
ਤੜਕੇ ਸਵੇਰ ਹੋਈ ਬਾਰਿਸ਼ ਵਧਾਏਗੀ ਮੁਸ਼ਕਿਲ, ਕੜਾਕੇ ਦੀ ਠੰਡ ਨਾਲ ਛਿੜੇਗੀ ਕੰਬਣੀ, ਅਗਲੇ 5 ਦਿਨਾਂ ਲਈ IMD ਦਾ ਅਲਰਟ
Chhattisgarh High Court: ਮ੍ਰਿਤਕ ਦੇਹ ਨਾਲ ਜਿਨ*ਸੀ ਸਬੰਧ ਬਣਾਉਣਾ ਬਲਾਤ*ਕਾਰ ਨਹੀਂ, ਛੱਤੀਸਗੜ੍ਹ ਹਾਈਕੋਰਟ ਦੇ ਫੈਸਲੇ ਨੇ ਉਡਾਏ ਹੋਸ਼...
ਮ੍ਰਿਤਕ ਦੇਹ ਨਾਲ ਜਿਨ*ਸੀ ਸਬੰਧ ਬਣਾਉਣਾ ਬਲਾਤ*ਕਾਰ ਨਹੀਂ, ਛੱਤੀਸਗੜ੍ਹ ਹਾਈਕੋਰਟ ਦੇ ਫੈਸਲੇ ਨੇ ਉਡਾਏ ਹੋਸ਼...
Diesel Vehicle Ban: ਭਾਰਤ 'ਚ ਪੈਟਰੋਲ-ਡੀਜ਼ਲ ਵਾਹਨਾਂ 'ਤੇ ਪਾਬੰਦੀ, ਚਲਾਉਣਾ ਨਹੀਂ ਕੀਤਾ ਬੰਦ ਤਾਂ ਲੱਗੇਗਾ 20 ਹਜ਼ਾਰ ਜੁਰਮਾਨਾ
ਭਾਰਤ 'ਚ ਪੈਟਰੋਲ-ਡੀਜ਼ਲ ਵਾਹਨਾਂ 'ਤੇ ਪਾਬੰਦੀ, ਚਲਾਉਣਾ ਨਹੀਂ ਕੀਤਾ ਬੰਦ ਤਾਂ ਲੱਗੇਗਾ 20 ਹਜ਼ਾਰ ਜੁਰਮਾਨਾ
Embed widget