ਪੜਚੋਲ ਕਰੋ
Advertisement
ਅਫ਼ਗਾਨਿਸਤਾਨ ਖ਼ਿਲਾਫ਼ ਮੈਚ ਦੌਰਾਨ ਕੋਹਲੀ ਨੇ ਕੀਤੀ ਇਹ ਗ਼ਲਤੀ ਹੁਣ ਦੇਣਾ ਪਵੇਗਾ ਵੱਡਾ ਜ਼ੁਰਮਾਨਾ
ਕੋਹਲੀ ਨੂੰ ਆਈਸੀਸੀ ਕੋਡ ਆਫ ਕੰਡਕਟ ਦੇ ਪੱਧਰ ਇੱਕ ਦਾ ਦੋਸ਼ੀ ਪਾਇਆ ਗਿਆ ਹੈ। ਇਲਜ਼ਾਮ ਮੁਤਾਬਕ ਵਿਰਾਟ ਕੋਹਲੀ ਨੇ ਕੋਡ ਆਫ ਕੰਡਕਟ ਦੇ ਆਰਟੀਕਲ 2.1 ਦੀ ਉਲੰਘਣਾ ਕੀਤੀ ਹੈ।
ਸਾਊਥੈਂਪਟਨ: ਭਾਰਤੀ ਕ੍ਰਿਕੇਟ ਟੀਮ ਦੇ ਕਪਤਾਨ ਵਿਰਾਟ ਕੋਹਲੀ 'ਤੇ ਅਫ਼ਗਾਨਿਸਤਾਨ ਖ਼ਿਲਾਫ਼ ਖੇਡੇ ਗਏ ਵਿਸ਼ਵ ਕੱਪ ਦੇ ਮੈਚ ਦੌਰਾਨ ਨਿਯਮਾਂ ਦੀ ਉਲੰਘਣਾ ਕਰਨ 'ਤੇ ਜ਼ੁਰਮਾਨਾ ਲੱਗਾ ਹੈ। ਵਿਰਾਟ ਕੋਹਲੀ ਨੇ ਅੰਪਾਇਰ ਨਾਲ ਕਾਫੀ ਤਲਖ਼ੀ ਵਿੱਚ ਆ ਕੇ ਅਪੀਲ ਕੀਤੀ ਸੀ, ਜਿਸ ਕਾਰਨ ਉਸ ਨੂੰ ਮੈਚ ਫ਼ੀਸ ਦੀ 25% ਰਾਸ਼ੀ ਜ਼ੁਰਮਾਨੇ ਵਜੋਂ ਅਦਾ ਕਰਨੀ ਪਵੇਗੀ।
ਕੋਹਲੀ ਨੇ ਆਪਣੀ ਗਲਤੀ ਮੰਨ ਲਈ ਹੈ। ਉਸ ਨੂੰ ਆਈਸੀਸੀ ਕੋਡ ਆਫ ਕੰਡਕਟ ਦੇ ਪੱਧਰ ਇੱਕ ਦਾ ਦੋਸ਼ੀ ਪਾਇਆ ਗਿਆ ਹੈ। ਇਲਜ਼ਾਮ ਮੁਤਾਬਕ ਵਿਰਾਟ ਕੋਹਲੀ ਨੇ ਕੋਡ ਆਫ ਕੰਡਕਟ ਦੇ ਆਰਟੀਕਲ 2.1 ਦੀ ਉਲੰਘਣਾ ਕੀਤੀ ਹੈ।
ਸ਼ਨੀਵਾਰ ਨੂੰ ਭਾਰਤ ਤੇ ਅਫ਼ਗਾਨਿਸਤਾਨ ਦਰਮਿਆਨ ਖੇਡੇ ਗਏ ਕ੍ਰਿਕੇਟ ਮੈਚ ਦੌਰਾਨ 29ਵੇਂ ਓਵਰ ਵਿੱਚ ਜਸਪ੍ਰੀਤ ਬੁੰਮਰਾਹ ਗੇਂਦਬਾਜ਼ੀ ਕਰ ਰਿਹਾ ਸੀ। ਇਸ ਦੌਰਾਨ ਅਫ਼ਗਾਨੀ ਬੱਲੇਬਾਜ਼ ਰਹਿਮਤ ਸ਼ਾਹ ਨੂੰ ਲੱਤ ਅੜਿੱਕਾ ਆਊਟ ਕਰਵਾਉਣ ਦੇ ਚੱਕਰ ਵਿੱਚ ਕੋਹਲੀ ਨੇ ਤੈਸ਼ ਵਿੱਚ ਆ ਕੇ ਅੰਪਾਇਰ ਨੂੰ ਅਪੀਲ ਕੀਤੀ। ਪਰ ਅੰਪਾਇਰ ਨੇ ਉਸ ਨੂੰ ਨਾਟ ਆਊਟ ਕਰਾਰ ਦਿੱਤਾ। ਭਾਰਤ ਨੇ ਅਫ਼ਗਾਨਿਸਤਾਨ ਤੋਂ ਇਹ ਮੈਚ 11 ਦੌੜਾਂ ਨਾਲ ਜਿੱਤਿਆ। ਕੋਹਲੀ ਬ੍ਰਿਗੇਡ ਦੀ ਵਿਸ਼ਵ ਕੱਪ ਵਿੱਚ ਇਹ ਲਗਾਤਾਰ 5ਵੀਂ ਜਿੱਤ ਸੀ।Virat Kohli has been fined 25% of his match fee for breaching Level 1 of the ICC Code of Conduct during the match against Afghanistan yesterday. He was found to have breached Article 2.1 of the Code of Conduct, which relates to “Excessive appealing during an International Match”. pic.twitter.com/QMVMisrIXa
— ANI (@ANI) June 23, 2019
Follow ਸਪੋਰਟਸ News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਦੇਸ਼
ਪੰਜਾਬ
ਦੇਸ਼
ਪਟਿਆਲਾ
Advertisement