ਜਦੋਂ ਵੀਰੇਂਦਰ ਸਹਿਵਾਗ ਨੇ ਆਪਣੇ ਵਿਆਹ ਵੇਲੇ ਲਾਹੌਰ ਤੋਂ ਕੀਤੀ ਸੀ ਸ਼ੌਪਿੰਗ, ਦੁਕਾਨਦਾਰਾਂ ਨੇ ਫਰੀ 'ਚ ਦਿੱਤਾ ਸੀ ਸਾਮਾਨ
ਇਹ ਗੱਲ ਹੈ ਸਾਲ 2004 ਦੀ, ਜਦੋਂ ਸਹਿਵਾਗ ਇੰਡੀਆ-ਪਾਕਿ ਮੈਚ ਲਈ ਪਾਕਿਸਤਾਨ 'ਚ ਸਨ। ਇਸ ਦੌਰਾਨ ਉਨ੍ਹਾਂ ਦੇ ਵਿਆਹ ਦੀ ਤਰੀਕ ਵੀ ਕਾਫੀ ਨੇੜੇ ਸੀ। ਉਨ੍ਹਾਂ ਨੇ ਆਪਣੀ ਹੋਣ ਵਾਲੀ ਪਤਨੀ ਆਰਤੀ ਲਈ ਲਾਹੌਰ ਤੋਂ ਸ਼ੌਪਿੰਗ ਕਰਨ ਦੀ ਸੋਚੀ ।
Virendra Sehwag Viral Video: ਵੀਰੇਂਦਰ ਸਹਿਵਾਗ ਆਪਣੇ ਸਮੇਂ ਦੇ ਬੈਸਟ ਖਿਡਾਰੀ ਰਹੇ ਹਨ। ਉਨ੍ਹਾਂ ਨੇ ਆਪਣੇ ਕ੍ਰਿਕੇਟ ਕਰੀਅਰ ਦੌਰਾਨ ਭਾਰਤ ਨੂੰ ਕਿੰਨੇ ਹੀ ਮੈਚ ਜਿਤਵਾਏ ਸੀ। ਇੰਨੀਂ ਦਿਨੀਂ ਸਹਿਵਾਗ ਦਾ ਇੱਕ ਵੀਡੀਓ ਸੋਸ਼ਲ ਮੀਡੀਆ 'ਤੇ ਛਾਇਆ ਹੋਇਆ ਹੈ, ਜਿਸ ਵਿੱਚ ਉਹ ਪਾਕਿਸਤਾਨ 'ਚ ਮੈਚ ਖੇਡਣ ਦਾ ਤਜਰਬਾ ਸਾਂਝਾ ਕਰਦੇ ਨਜ਼ਰ ਆ ਰਹੇ ਹਨ। ਇਸ ਦੇ ਨਾਲ ਹੀ ਉਨ੍ਹਾਂ ਨੇ ਇਹ ਵੀ ਦੱਸਿਆ ਕਿ ਪਾਕਿਸਤਾਨ ਦੇ ਲੋਕਾਂ ਦੀ ਮਹਿਮਾਨਨਵਾਜ਼ੀ ਕਿੰਨੀ ਵਧੀਆ ਹੈ।
ਇਹ ਗੱਲ ਹੈ ਸਾਲ 2004 ਦੀ, ਜਦੋਂ ਸਹਿਵਾਗ ਇੰਡੀਆ-ਪਾਕਿ ਮੈਚ ਲਈ ਪਾਕਿਸਤਾਨ 'ਚ ਸਨ। ਇਸ ਦੌਰਾਨ ਉਨ੍ਹਾਂ ਦੇ ਵਿਆਹ ਦੀ ਤਰੀਕ ਵੀ ਕਾਫੀ ਨੇੜੇ ਸੀ। ਉਨ੍ਹਾਂ ਨੇ ਆਪਣੀ ਹੋਣ ਵਾਲੀ ਪਤਨੀ ਆਰਤੀ ਲਈ ਲਾਹੌਰ ਤੋਂ ਸ਼ੌਪਿੰਗ ਕਰਨ ਦੀ ਸੋਚੀ। ਉਹ ਲਾਹੌਰ ਦੇ ਬਾਜ਼ਾਰ 'ਚ ਗਏ। ਉੱਥੇ ਉਹ ਲੇਡੀਜ਼ ਸੂਟਾਂ ਦੀ ਦੁਕਾਨ 'ਤੇ ਗਏ। ਉੱਥੇ ਦੁਕਾਨਦਾਰ ਨੇ ਉਨ੍ਹਾਂ ਦੀ ਬੜੇ ਵਧੀਆ ਤਰੀਕੇ ਨਾਲ ਆਓ ਭਗਤ ਕੀਤੀ। ਇਸ ਦੌਰਾਨ ਸਹਿਵਾਗ ਨੇ ਦੱਸਿਆ ਕਿ ਦੁਕਾਨਦਾਰ ਨੇ ਮੇਰੇ ਤੋਂ ਸੂਟਾਂ ਦੇ ਪੈਸੇ ਲੈਣ ਤੋਂ ਇਨਕਾਰ ਕਰ ਦਿੱਤਾ। ਇਸ 'ਤੇ ਸਹਿਵਾਗ ਬੋਲੇ, '2-3 ਸੂਟ ਹੁੰਦੇ ਤਾਂ ਮੈਂ ਫਰੀ ;ਚ ਲੈ ਲੈਂਦਾ, ਪਰ ਮੈਨੂੰ ਤਾਂ 30-35 ਸੂਟ ਚਾਹੀਦੇ ਹਨ।' ਦੁਕਾਨਦਾਰ ਅੱਗੋਂ ਬੋਲਿਆ, 'ਕੋਈ ਗੱਲ ਨਹੀਂ, ਇਹ ਤੁਹਾਡੀ ਦੁਕਾਨ ਹੈ, ਜੋ ਮਰਜੀ ਲੈ ਜਾਓ, ਪਰ ਪੈਸੇ ਅਸੀਂ ਨਹੀਂ ਲਵਾਂਗੇ।' ਤੁਸੀਂ ਵੀ ਦੇਖੋ ਇਹ ਵੀਡੀਓ:
View this post on Instagram
ਕਾਬਿਲੇਗ਼ੌਰ ਹੈ ਕਿ ਪੰਜਾਬ ਦੇ ਸਾਬਕਾ ਕਪਤਾਨ ਅਤੇ ਕੋਚ ਵਿਰੇਂਦਰ ਸਹਿਵਾਗ ਦਾ ਨਾਂ ਦੁਨੀਆ ਭਰ ਵਿੱਚ ਮਸ਼ਹੂਰ ਹੈ। ਉਹ ਭਲੇ ਹੀ ਕ੍ਰਿਕਟ ਦੇ ਮੈਦਾਨ ਵਿੱਚ ਨਹੀਂ ਖੇਡਦੇ ਪਰ ਉਹ ਆਪਣੇ ਸੋਸ਼ਲ ਮੀਡੀਆ ਰਾਹੀਂ ਪ੍ਰਸ਼ੰਸ਼ਕਾਂ ਵਿੱਚ ਹਮੇਸ਼ਾ ਐਕਟਿਵ ਰਹਿੰਦੇ ਹਨ। ਇਸ ਤੋਂ ਇਲਾਵਾ ਉਹ ਆਪਣੇ ਬਿਆਨਾਂ ਦੇ ਚੱਲਦੇ ਵੀ ਚਰਚਾ ਵਿੱਚ ਰਹਿੰਦੇ ਹਨ। ਦੱਸ ਦੇਈਏ ਕਿ 22 ਅਪ੍ਰੈਲ ਨੂੰ ਸਾਬਕਾ ਕ੍ਰਿਕਟਰ ਨੇ ਆਪਣੇ ਵਿਆਹ ਦੀ 19ਵੀਂ ਵਰ੍ਹੇਗੰਢ ਮਨਾਈ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।